ਪੰਜਾਬ

1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ : 1984 ਸਿੱਖ ਲੁਬਾਨਾ ਸਮਾਜ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 27, 2026 08:49 PM


ਅੰਮ੍ਰਿਤਸਰ-  1984 ਸਿੱਖ ਲੁਬਾਨਾ ਸਮਾਜ ਦੇ ਆਗੂਆਂ ਵਲੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੱਖ-ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ।ਜਾਣਕਾਰੀ ਦਿੰਦੇ ਹੋਏ ਮਨੋਹਰ ਸਿੰਘ ਤੇ ਸੰਤੋਖ ਸਿੰਘ ਨੇ ਦਸਿਆ ਕਿ ਨਵੰਬਰ 1984 ’ਚ ਹੋਏ ਸਿੱਖ ਨਸਲਕੁਸ਼ੀ ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਬੜੀ ਬੇਰਹਮੀ ਨਾਲ ਕਤਲ ਹੋਇਆ ਸੀ। ਇਸ ਸਰਕਾਰ ਪ੍ਰੋਤਸਾਹਿਤ ਨਸਲਕੁਸ਼ੀ ਦੌਰਾਨ ਪਹਿਲਾਂ ਸਿੱਖਾਂ ਦਾ ਕਤਲ ਹੋਇਆ ਤੇ ਫਿਰ ਇਨਸਾਫ਼ ਦਾ ਕਤਲ ਹੋਇਆ ਹੈ। ਸਿੱਖ ਕੌਮ ਦੇ ਵੱਡੇ ਨੁਕਸਾਨ ਤੋਂ ਇਲਾਵਾ ਪੀੜਤ ਪਰਿਵਾਰਾਂ ਦੀ ਤਰਜਮਾਨੀ ਕਰਨ ਵਾਲਿਆਂ ਲਈ ਵੀ ਇਹ ਬੜਾ ਦੁੱਖਦਾਇਕ ਸਮਾਂ ਰਿਹਾ ਹੈ। ਪਰ ਅਜੇ ਵੀ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਇਸ ਗੱਲ ਤੋਂ ਲੇਖ ਨਾਜ਼ਮ ਹੈ ਕਿ ਇਸ ਨਸਲਕੁਸ਼ੀ ਦੌਰਾਨ ਆਪਣੇ ਜਾਨ-ਮਾਲ ਗੁਆਉਣ ਵਾਲੇ ਸਮੂਹ ਪਰਿਵਾਰ ਆਪਣੇ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ‘ਸ਼ਹੀਦ’ ਦਾ ਦਰਜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿਵਾਉਣ ’ਚ ਕਾਮਯਾਬ ਨਹੀਂ ਹੋਏ ਹਨ।
ਹਾਲਾਂਕਿ ਸਿੱਖ ਕੌਮ ਨੇ ਹਮੇਸ਼ਾ ਜ਼ੁਲਮਾਂ ਦੇ ਖ਼ਿਲਾਫ਼ ਅਵਾਜ਼ ਚੁੱਕੀ ਹੈ, ਪਰ ਸਰਕਾਰੀ ਤਰਜ਼ ਦੀ ਹਿੰਸਾ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਨੂੰ ‘ਸ਼ਹੀਦ’ ਕਹਿਣ ਦੀ ਗੱਲ ਅਜੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤੀ ਗਈ। ਇਸ ਪਾਸੇ ਕੌਮ ਨੂੰ ਨਵੰਬਰ 1984 ਦੇ ਹੋਏ ਹਾਲ ਦੌਰਾਨ ਜਾਨ ਗੁਆਉਣ ਵਾਲੇ ਸਮੂਹ ਸਿੱਖਾਂ, ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਮੰਨਣਾ ਚਾਹੀਦਾ ਹੈ।ਸੰਗਤਾਂ ਨੇ ਤਿਲਕ ਵਿਹਾਰ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ ਲੋਕਾਂ ਦੀ ਯਾਦ ’ਚ ਤਿਲਕ ਵਿਹਾਰ, ਦਿੱਲੀ ਵਿਖੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੀ ਸਥਾਪਨਾ ਕੀਤੀ ਸੀ।ਜਿੱਥੇ ਹਰ ਸਾਲ ਬਰਸੀ ਸਮਾਗਮ ਵੱਡੇ ਪੱਧਰ ’ਤੇ ਮਨਾਏ ਜਾਂਦੇ ਹਨ। ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਆਉਣੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਪੀੜਤ ਸਿੱਖ ਪਰਿਵਾਰਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਨਵੰਬਰ 1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਕੇ ਮਾਰੇ ਗਏ ਸਮੂਹ ਸਿੱਖ-ਸਿੱਖਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ।ਜਥੇਦਾਰ ਨੇ ਇਨਾਂ ਆਗੂਆਂ ਦੀ ਗਲ ਬੜੇ ਗੌਰ ਨਾਲ ਸੁਣੀ ਤੇ ਕਿਹਾ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਸੀ ਇਸ ਮੰਗ ਪੱਤਰ ਤੇ ਵਿਚਾਰ ਕੀਤੀ ਜਾਵੇਗੀ। ਅਸੀ ਇਸ ਮੁਲਕ ਵਿਚ ਇਨਸਾਫ ਦੀ ਲੜਾਈ ਲੜ ਰਹੇ ਹਾਂ।

 

Have something to say? Post your comment

 
 
 
 

ਪੰਜਾਬ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2026-27 ਤੋਂ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕਰੇਗੀ: ਡਾ. ਗਿੱਲ

ਪੰਜਾਬ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ; 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

ਪਹਿਲਾ ਤੰਤੀ ਸਾਜਾਂ ਨਾਲ ਵਿਸ਼ੇਸ਼ ਬੰਸਤ ਰਾਗ ਕੀਰਤਨ ਦਰਬਾਰ ਆਯੋਜਿਤ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ

ਸਿੱਖਿਆ ਮੰਤਰੀ ਵੱਲੋਂ ਸਕੂਲ ਆਫ਼ ਐਮੀਨੈਂਸ ਮਾਨਸਾ ਦਾ ਅਚਨਚੇਤ ਨਿਰੀਖਣ

ਸਰਦੂਲਗੜ੍ਹ 'ਚ ਕਾਰੋਬਾਰੀ ਅਤੇ ਉਸਦੇ ਮੁਲਾਜਮ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ

ਗਿਆਨੀ ਰਘਬੀਰ ਸਿੰਘ ਦੇ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣ ਦੀ ਚਰਚਾ ਤੇ ਲੱਗਿਆ ਵਿਰਾਮ

ਜਥੇਦਾਰ ਗੜਗੱਜ ਦਾ ਦਿੱਲੀ ਕਮੇਟੀ ਦੇ ਤਲਬ ਕੀਤੇ ਮੈਂਬਰਾਂ ਨੂੰ ਆਦੇਸ਼-25 ਅਕਤੂਬਰ ਦੇ ਜਰਨਲ ਇਜਲਾਸ ਦੇ ਮਤੇ ਤੇ 15 ਦਿਨ ਵਿਚ ਮੁੜ ਵਿਚਾਰ ਕਰੋ

ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼

ਪੰਜਾਬ ਸਕੱਤਰੇਤ ਸਮੇਤ ਚਾਰ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ