ਨੈਸ਼ਨਲ

ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਸਾ ਸਾਜਨਾ ਦਿਵਸ ’ਤੇ ਪਾਕਿਸਤਾਨ ਜੱਥਾ ਭੇਜਣ ਦੀ ਦਿੱਤੀ ਪ੍ਰਵਾਨਗੀ : ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 03, 2026 07:14 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ ਖਾਲਸਾ ਸਾਜਨਾ ਦਿਵਸ ਦੇ ਮੌਕੇ ’ਤੇ ਭਾਰਤੀ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਪਿਛਲੀ ਵਾਰ ਅਪਰੇਸ਼ਨ ਸਿੰਦੂਰ ਕਾਰਨ ਜੱਥਾ ਭੇਜਣ ਦੀ ਪ੍ਰਵਾਨਗੀ ਦਾ ਮਸਲਾ ਲਟਕਿਆ ਸੀ ਤਾਂ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲ ਕੇ ਮਾਮਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਜਿਸ ਮਗਰੋਂ ਭਾਰਤ ਸਰਕਾਰ ਨੇ ਜੱਥਾ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਸੀ। ਉਹਨਾਂ ਦੱਸਿਆ ਕਿ ਇਸ ਵਾਰ ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲਾਂ ਹੀ ਅਗਾਊਂ ਇਸ ਮਾਮਲੇ ’ਤੇ ਚਿੱਠੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਲਿਖ ਕੇ 3000 ਸ਼ਰਧਾਲੂਆਂ ਦਾ ਜੱਥਾ ਖਾਲਸਾ ਸਾਜਨਾ ਦਿਵਸ ’ਤੇ ਭੇਜਣ ਦੀ ਪ੍ਰਵਾਨਗੀ ਦੇਣ ਦੀ ਬੇਨਤੀ ਕੀਤੀ ਸੀ। ਉਹਨਾਂ ਦੱਸਿਆ ਕਿ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਪ੍ਰਵਾਨਗੀ ਦੇ ਦਿੱਤੀ ਜਿਸ ਵਾਸਤੇ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਧੰਨਵਾਦੀ ਹਨ। ਉਹਨਾਂ ਦੱਸਿਆ ਕਿ ਇਹ ਜੱਥਾ 10 ਅਪ੍ਰੈਲ ਨੂੰ ਭਾਰਤ ਰਵਾਨਾ ਹੋਵੇਗਾ ਅਤੇ ਮਿਲੀ ਪ੍ਰਵਾਨਗੀ ਮੁਤਾਬਕ ਸ਼੍ਰੋਮਣੀ ਕਮੇਟੀ 1800 ਮੈਂਬਰਾਂ ਦਾ ਜੱਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 550 ਮੈਂਬਰਾਂ, ਹਰਿਆਣਾ ਗੁਰਦੁਆਰਾ ਕਮੇਟੀ 300 ਮੈਂਬਰਾਂ ਅਤੇ ਬਾਕੀ ਰਾਜਾਂ ਤੋਂ ਹੋਰ ਸੰਗਤਾਂ ਨੂੰ ਭੇਜਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਨੇ ਦਿੱਲੀ ਤੇ ਦੇਸ਼ ਭਰ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਸਮੇਂ ਸਿਰ ਹੀ ਆਪੋ ਆਪਣੇ ਪਾਸਪੋਰਟ ਤੇ ਦਸਤਾਵੇਜ਼ ਦਿੱਲੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਕਮੇਟੀ ਤੇ ਆਪਣੀਆਂ ਸਬੰਧਤ ਸੰਸਥਾਵਾਂ ਕੋਲ ਪਹੁੰਚਦੇ ਕਰਨ ਤਾਂ ਜੋ ਸਮੇਂ ਸਿਰ ਸਾਰੀ ਪ੍ਰੋਸੈਸਿੰਗ ਹੋ ਸਕੇ। ਉਹਨਾਂ ਕਿਹਾ ਕਿ ਦਿੱਲੀ ਦੀਆਂ ਸੰਗਤਾਂ ਸਰਦਾਰ ਪਰਮਜੀਤ ਸਿੰਘ ਚੰਢੋਕ ਚੇਅਰਮੈਨ ਵਿਦੇਸ਼ ਯਾਤਰਾ ਵਿਭਾਗ ਨਾਲ ਜਾਂ ਫਿਰ ਦਿੱਲੀ ਗੁਰਦੁਆਰਾ ਕਮੇਟੀ ਦੇ ਦਫਤਰ ਵਿਚ ਸੰਪਰਕ ਕਰ ਸਕਦੀਆਂ ਹਨ।

Have something to say? Post your comment

 
 
 
 

ਨੈਸ਼ਨਲ

11 ਮਾਰਚ ਨੂੰ ਲਖਨਊ ਵਿੱਚ ਗਊ ਰੱਖਿਆ ਲਈ ਧਰਮ ਯੁੱਧ ਦੀ ਹੋਵੇਗੀ ਸ਼ੁਰੂਆਤ

ਕੂਟਨੀਤਕ ਦੁਭਾਸ਼ੀਏ ਗੁਰਦੀਪ ਕੌਰ ਚਾਵਲਾ ਪੁੱਜੀ ਆਪਣੇ ਸਕੂਲ

ਸ਼੍ਰੋਮਣੀ ਅਕਾਲੀ ਦਲ ਤਾਂ ਹੀ ਪੁਨਰ ਸੁਰਜੀਤ ਹੋ ਸਕਦੈ ਜੇਕਰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚਲ ਕੇ ਪੰਥ ਦੀ ਸੇਵਾ ਕਰੀਏ: ਕਾਲਕਾ, ਕਾਹਲੋਂ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਚਲਾਈ ਜਾ ਰਹੀ ਅੰਮ੍ਰਿਤ ਸੰਚਾਰ ਲਹਿਰ ਵਿਚ ਵੱਧ ਤੋਂ ਵੱਧ ਗੁਰੂ ਦੇ ਜਹਾਜ਼ ’ਤੇ ਚੜ੍ਹਨ ਦੀ ਅਪੀਲ: ਬੀਬੀ ਰਣਜੀਤ ਕੌਰ

ਪੰਥ ਦੇ ਇਤਿਹਾਸਕ ਦਿਹਾੜੇ ਮਨਾਉਣ ਲਈ ਸਿੰਘ ਸਭਾਵਾਂ ਨੇ ਹਮੇਸ਼ਾਂ ਦਿੱਲੀ ਗੁਰਦੁਆਰਾ ਕਮੇਟੀ ਨੂੰ ਦਿੱਤਾ ਹੈ ਵਡਮੁੱਲਾ ਸਹਿਯੋਗ: ਕਾਲਕਾ, ਕਾਹਲੋਂ

ਗੈਂਗਸਟਰਾਂ ਦੇ ਪ੍ਰੋਗਰਾਮ ਵਿੱਚ ਸਪਨਾ ਚੌਧਰੀ ਹੋਈ ਸੀ ਬਦਸਲੂਕੀ ਦਾ ਸ਼ਿਕਾਰ

ਟਰੰਪ ਨੇ ਈਰਾਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ,ਅਜਿਹੀ ਤਾਕਤ ਨਾਲ ਹਮਲਾ ਕਰਾਂਗੇ ਜੋ ਪਹਿਲਾਂ ਕਦੇ ਨਹੀਂ ਦੇਖੀ ਗਈ

ਪੰਜਾਬ ਦੇ ਲੋਕ 2027 ਵਿੱਚ ‘ਆਪ’ ਨੂੰ 100 ਸੀਟਾਂ ਦੇ ਕੇ ਕੇਂਦਰ ਵਿੱਚ ਭਾਜਪਾ ਦੇ ਤਾਨਾਸ਼ਾਹੀ ਸ਼ਾਸਨ ਦੇ ਅੰਤ ਦਾ ਮੁੱਢ ਬੰਨ੍ਹਣਗੇ: ਭਗਵੰਤ ਸਿੰਘ ਮਾਨ

ਪੰਥ ਵਸੇ ਮੈਂ ਉੱਜੜਾਂ ਦੇ ਸਿਧਾਂਤ ਨੂੰ ਅਧਿਕਤਰ ਸਿੱਖ ਲੈ ਰਹੇ ਹਨ ਉਲਟ ਭਾਵਨਾ ਨਾਲ - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ

ਪੰਜਾਬ ਦੇ ਉਦਯੋਗ ਮੰਤਰੀ ਨੇ ਦਿੱਲੀ ਐਨਸੀਆਰ ਦੇ ਉਦਯੋਗਪਤੀਆਂ ਨੂੰ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ