ਲੁਧਿਆਣਾ-ਸਿੱਖ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ, ਸਿਮਰਨ ਦੇ ਸਕੰਲਪ ਦੇ ਨਾਲ ਸੰਗਤਾਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀਆਂ ਇਸਤਰੀਆਂ ਕੌਮ ਤੇ ਸਮਾਜ ਦੇ ਲਈ ਇੱਕ ਚਾਨਣ ਮੁਨਾਰਾ ਹੁੰਦੀਆਂ ਹਨ।ਇਨ੍ਹਾਂ ਸ਼ਥਦਾਂ ਦਾ ਪ੍ਰਗਟਵਾ ਸਿੱਖ ਪੰਥ ਦੀ ਮਹਿਨਾਜ਼ ਸ਼ਖਸੀਅਤ ਤੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਨੇਅੱਜ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਸਰਪ੍ਰਸਤ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਦੀ ਸੁਹਿਰਦ ਪ੍ਰੇਣਾ ਹੇਠ
ਇਸਤਰੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ " ਸਖੀੳ ਸਹੇਲੜੀੳ " ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਹੋਈਆਂ ਸੰਗਤਾਂ, ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੇ ਪ੍ਰਮੁੱਖ ਸ਼ਖਸੀਅਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆ ਕੀਤਾ! ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਬੋਲਾਂ ਵਿੱਚ ਕਿਹਾ ਕੀ ਕਿਸੇ ਵੀ ਦੇਸ਼ ਤੇ ਕੌਮ ਦੀ ਤਰੱਕੀ ਪਿੱਛੇ ਇਸਤਰੀ ਵਰਗ ਦਾ ਅਹਿਮ ਰੋਲ ਮੰਨਿਆ ਜਾਦਾਂ ਹੈ, ਖਾਸ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾਂ ਹੀ ਇਸਤਰੀ ਜਾਤੀ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦੇਣ ਦੇ ਕਾਰਜ ਦੀ ਆਰੰਭਤਾ ਵੀ ਕੀਤੀ! ਜਿਸ ਦੀ ਬਦੌਲਤ ਸਾਡੇ ਇਤਿਹਾਸ ਅੰਦਰ ਇਸਤਰੀ ਜਾਤੀ ਦਾ ਨਾਮ ਰੋਸ਼ਨ ਕਰਨ ਵਾਲੀਆਂ ਸਿੱਖ ਗੁਰੂ ਮਾਤਾਵਾਂ ਅਤੇ ਬੀਬੀਆਂ ਦੀਆਂ ਕੌਮ ਪ੍ਰਤੀ ਸੇਵਾਵਾਂ ਨੂੰ ਜਿੱਥੇ ਪੂਰਨ ਰੂਪ 'ਚ ਮਾਣ ਸਤਿਕਾਰ ਦਿੱਤਾ ਜਾਦਾਂ ਹੈ, ਉੱਥੇ ਨਾਲ ਹੀ ਮੌਜੂਦਾ ਸਮੇ ਅੰਦਰ ਗੁਰੂ ਸਾਹਿਬਾਨ ਦੀ ਸੋਚ ਤੇ ਸਿਧਾਂਤਾਂ ਤੇ ਪਹਿਰਾ ਦੇਣ ਵਾਲੀਆਂ ਇਸਤਰੀਆਂ ਵੀ ਸਾਡੇ ਸਾਰਿਆਂ ਲਈ ਪ੍ਰੇਣਾ ਦਾ ਸਰੋਤ ਹਨ!ਇਸ ਦੌਰਾਨ ਉਨ੍ਹਾਂ ਨੇ ਮਾਤਾ ਵਿਪਨਪ੍ਰੀਤ ਕੌਰ ਜੀ ਸਰਪ੍ਰਸਤ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਦੀ ਸੁਹਿਰਦ ਪ੍ਰੇਣਾ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ "ਸਖੀੳ ਸਹੇਲੜੀੳ " ਨੂੰ ਇੱਕ ਸ਼ਲਾਘਾਯੋਗ ਉਪਦੇਸ਼ਕ ਸਮਾਗਮ ਦੱਸਿਆ ਤੇ ਕਿਹਾ ਕਿ ਉਨ੍ਹਾਂ ਵੱਲੋਂ ਸੰਗਤਾਂ ਤੇ ਇਸਤਰੀ ਵਰਗ ਨੂੰ ਸੇਵਾ ਤੇ ਸਿਮਰਨ ਦੇ ਸਕੰਲਪ ਨਾਲ ਜੋੜਨ ਦੇ ਲਈ ਕੀਤੇ ਜਾ ਰਹੇ ਉਪਰਾਲੇ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹਨ, ਖਾਸ ਕਰਕੇ ਸੇਵਾ ਕਾਰਜਾਂ ਨਾਲ ਜੁੜੀਆਂ ਵੱਖ ਵੱਖ ਵਰਗਾ ਦੀਆਂ ਮਾਣਮੱਤੀਆਂ ਇਸਤਰੀਆਂ ਨੂੰ ਸਨਮਾਨਿਤ ਕਰਨ ਦਾ ਮਾਤਾ ਵਿਪਨਪ੍ਰੀਤ ਕੌਰ ਜੀ ਦਾ ਉਪਰਾਲਾ ਸੇਵਾ ਤੇ ਸਿਮਰਨ ਦੀ ਲਹਿਰ ਨੂੰ ਹੋਰ ਪ੍ਰਚੰਡ ਕਰਨ ਵਿੱਚ ਸਹਾਈ ਸਿੱਧ ਹੋਵੇਗਾ। ਇਸ ਤੋ ਪਹਿਲਾਂ ਇਸਤਰੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ
" ਸਖੀੳ ਸਹੇਲੜੀੳ "ਅੰਦਰ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦੇ ਕੀਰਤਨੀ ਜੱਥਿਆ ਨੇ ਗੁਰਬਾਣੀ ਦਾ ਆਨੰਦਮਈ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਨਾਲ ਹੀ ਪੰਥ ਦੇ ਮਹਾਨ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਸ. ਪ੍ਰਿਤਪਾਲ ਸਿੰਘ ਮੈਬਰ ਧਰਮ ਪ੍ਰਚਾਰ ਕਮੇਟੀ,
ਭਾਈ ਅਮਰਜੀਤ ਸਿੰਘ ਚਾਵਲਾ ਮੈਬਰ ਸ੍ਰੋਮਣੀ ਕਮੇਟੀ, ਭਾਈ ਮੇਜਰ ਸਿੰਘ ਖਾਲਸਾ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਨੇ ਆਪਣੀਆਂ ਹਾਜ਼ਰੀਆਂ ਭਰਕੇ ਗੁਰੂ ਸਾਹਿਬਾਨ ਵੱਲੋ ਇਸਤਰੀ ਜਾਤੀ ਨੂੰ ਬਖਸੇ ਮਾਣ ਸਤਿਕਾਰ ਦੀ ਮਹੱਤਤਾ ਸਬੰਧੀ ਆਪਣੇ ਖੋਜ ਭਰਪੂਰ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ! ਇਸ ਦੌਰਾਨ ਪੰਥ ਪ੍ਰਚਾਰਕ ਮਾਤਾ ਵਿਪਨਪ੍ਰੀਤ ਕੌਰ ਜੀ ਦੀ ਪ੍ਰੇਣਾ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਇੰਦਰਜੀਤ ਸਿੰਘ ਮਕੱੜ, ਫ਼ਤਿਹ ਪਰਿਵਾਰ ਦੇ ਸ. ਰਾਜਵੰਤ ਸਿੰਘ ਵੋਹਰਾ ਦੇ ਨਿੱਘੇ ਸਹਿਯੋਗ ਨਾਲ ਇਸਤਰੀ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਅੰਦਰ ਦੇਸ਼- ਕੌਮ ਦਾ ਨਾਮ ਰੋਸ਼ਨ ਕਰਨ ਵਾਲੀਆਂ ਤੇ ਸਮਾਜ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇਣ ਵਾਲੀਆਂ ਮਾਈ ਭਾਗੋ ਦੀਆਂ ਵਾਰਿਸ ਇਸਤਰੀਆਂ ਬੀਬੀ ਪਰਮਜੀਤ ਕੌਰ " ਪੰਮਾ ਭੈਣ ਜੀ" ਅੰਮ੍ਰਿਤਸਰ ਵਾਲੇ, ਬੀਬੀ ਚਰਨਜੀਤ ਕੌਰ(ਮਾਤਾ ਭਾਈ ਗੁਰਸ਼ਰਨ ਸਿੰਘ ) ਬੀਬੀ ਰਜਿੰਦਰ ਕੌਰ (ਪ੍ਰਭ ਆਸਰਾ ਕੁਰਾਲੀ ) ਪ੍ਰਿੰਸੀਪਲ ਦਰਸ਼ਪ੍ਰੀਤ ਕੌਰ (ਗੁਰੂ ਨਾਨਕ ਪਬਲਿਕ ਸਕੂਲ) ਸਮੇਤ ਹੋਰ ਕਈ ਪ੍ਰਮੁੱਖ ਇਸਤਰੀਆਂ
ਨੂੰ ਵੱਖ ਵੱਖ ਪ੍ਰਮੁੱਖ ਸਿੱਖ ਗੁਰੂ ਮਾਤਾਵਾਂ ਅਤੇ ਬੀਬੀਆਂ ਦੇ ਨਾਮਾਂ ਉਪਰ ਤਿਆਰ ਕੀਤੇ ਗਏ ਯਾਦਗਾਰੀ ਸਨਮਾਨਾ ਨਾਲ ਵਿਸੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ! ਸਮਾਗਮ ਦੇ ਅੰਤ ਵਿੱਚ ਮਾਤਾ ਵਿਪਨਪ੍ਰੀਤ ਕੌਰ ਜੀ ਨੇ ਸਮੂਹ ਸਨਮਾਨਿਤ ਇਸਤਰੀਆਂ, ਧਾਰਮਿਕ ਸ਼ਖਸੀਅਤਾਂ, ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕੀਤਾ!ਇਸ ਸਮੇ ਉਨ੍ਹਾਂ ਦੇ ਨਾਲ
ਸ. ਇੰਦਰਜੀਤ ਸਿੰਘ ਮਕੱੜ ਪ੍ਰਧਾਨ ਗੁਰਦੁਆਰਾ ਸਾਹਿਬ, ਸ. ਰਾਜਵੰਤ ਸਿੰਘ ਵੋਹਰਾ, ਗਿਆਨੀ ਹਰਦੀਪ ਸਿੰਘ, ਬਲਬੀਰ ਸਿੰਘ ਭਾਟੀਆ, ਹਰਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਮਨੀ ਜਿਊਲਰਜ਼, ਮਨਿੰਦਰ ਸਿੰਘ ਆਹੂਜਾ, ਬਾਬਾ ਅਜੀਤ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਗੁਰਮੀਤ ਸਿੰਘ ਸਲੂਜਾ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ,
ਇੰਦਰਜੀਤ ਸਿੰਘ ਸ਼ੰਟੀ, ਸ. ਦਵਿੰਦਰ ਸਿੰਘ, ਈਸ਼ਵਰ ਸਿੰਘ ਦੋਰਾਹਾ, ਤਜਿੰਦਰ ਸਿੰਘ ਗਲਹੋਤਰਾ ਲੱਕੀ, ਬਾਬਾ ਤਜਿੰਦਰ ਸਿੰਘ ਜਿੰਦੂ, ਜਸਵਿੰਦਰ ਸਿੰਘ ਮਲਹੋਤਰਾ, ਹਨਮੀਤ ਸਿੰਘ ਹਨੀ, ਗੁਰਪ੍ਰੀਤ ਸਿੰਘ ਵਿਨੀ, ਗਗਨਦੀਪ ਸਿੰਘ ਸੈਰੀ, ਵਿਕਰਮ ਸਿੰਘ, ਦਲਜੀਤ ਸਿੰਘ ਸੇਫੀ, ਨਵਦੀਪ ਸਿੰਘ ਪੈਨੀ, ਜਸਬੀਰ ਸਿੰਘ ਜੇ ਸੰਨਜ਼, ਹਰਵਿੰਦਰ ਸਿੰਘ ਜਸ ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ ਆਦਿ ਵਿਸੇਸ਼ ਤੌਰ ਤੇ ਹਾਜ਼ਰ ਸਨ!