ਅੰਮ੍ਰਿਤਸਰ - ਨਵੇ ਨਾਨਕਸ਼ਾਹੀ ਸਾਲ ਮੌਕੇ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਮੇਟੀ ਮੁਲਾਜਮਾਂ ਨੂੰ ਕੁਝ ਹਦਾਇਤਾ ਜਾਰੀ ਕਰਦਿਆਂ ਜਾਬਤੇ ਵਿਚ ਰਹਿ ਕੇ ਸੇਵਾ ਕਰਨ ਦੀ ਗਲ ਕੀਤੀ ਹੈ।ਮੁਲਾਜਮਾਂ ਨੂੰ ਸੰਬੋਧਨ ਹੁੰਦਿਆਂ ਉਨਾਂ ਕਿਹਾ ਕਿ ਜੇਕਰ ਸੰਸਥਾ ਹੈ ਤਾਂ ਸਾਡੀ ਹੌਂਦ ਹੈ ਜੇ ਸੰਸਥਾ ਨਹੀ ਤਾਂ ਅਸੀ ਕੁਝ ਵੀ ਨਹੀ ਰਹਿ ਜਾਵਾਂਗੇ। ਐਡਵੋਕੇਟ ਧਾਮੀ ਨੇ ਮੁਲਾਜਮਾਂ ਦੀਆਂ ਤਨਖਾਹਾਂ ਵਿਚ ਚਾਰ ਫੀਸਦੀ ਵਾਧਾ ਕਰਦਿਆਂ ਮੁਲਾਜਮਾਂ ਨੂੰ ਗੁਰੂ ਘਰਾਂ ਦੀ ਸੇਵਾ ਹੋਰ ਵੀ ਸੁਚਝੇ ਢੰਗ ਨਾਲ ਕਰਨ ਲਈ ਜਾਬਤਾ ਜਾਰੀ ਕੀਤਾ। ਧਾਮੀ ਨੇ ਮੁਲਾਜਮਾਂ ਲਈ ਡਰੈਸ ਕੋਡ ਜਾਰੀ ਕਰਦਿਆਂ ਕਿਹਾ ਕਿ ਮੁਲਾਜਮ ਹਫਤੇ ਵਿਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਡਿਉਟੀ ਕਰਨਗੇ। ਉਨਾਂ ਇਹ ਦਿਨ ਨੀਯਤ ਕਰਨ ਦਾ ਅਧਿਕਾਰ ਮੁਲਾਜਮਾਂ ਨੂੰ ਦਿੱਤਾ ਹੈ। ਇਸ ਦੇ ਨਾਲ ਹੀ ਉਨਾਂ ਹਰੇਕ ਮੁਲਾਜਮ ਸ੍ਰੀ ਸਾਹਿਬ (ਕ੍ਰਿਪਾਨ) ਕਪੜਿਆ ਦੇ ਉਪਰੋ ਪਹਿਣ ਕੇ ਡਿਉਟੀ ਕਰਨ ਲਈ ਵੀ ਕਿਹਾ।ਉਨਾਂ ਸ਼ੋ੍ਰਮਣੀ ਕਮੇਟੀ ਤੇ ਇਸ ਦੇ ਪ੍ਰਬੰਧ ਹੇਠਲੇ ਸਾਰੇ ਹੀ ਅਦਾਰਿਆਂ ਦੇ ਮੁਲਾਜਮਾਂ ਨੂੰ ਡਿਉਟੀ ਸ਼ੁਰੂ ਹੋਣ ਤੋ ਪਹਿਲਾਂ ਪੰਜ ਪਾਠ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਕਰਕੇ ਅਰਦਾਸ ਕਰਕੇ ਸੇਵਾ ਅਰੰਭ ਕਰਨ ਲਈ ਵੀ ਕਿਹਾ।ਉਨਾਂ ਕਿਹਾ ਕਿ ਇਸ ਨਾਲ ਮੁਲਾਜਮਾਂ ਦੇ ਮਨਾ ਵਿਚ ਇਕ ਦੂਜੇ ਪ੍ਰਤੀ ਭਰਾਤਰੀ ਭਾਵ ਪੈਦਾ ਹੋਵੇਗਾ। ਗੁਰਦਵਾਰਾ ਸਾਹਿਬਾਨ ਦੇ ਮੈਨੇਜਰ ਵੀ ਡਿਉਟੀ ਸ਼ੁਰੂ ਹੋਣ ਤੋ ਪਹਿਲਾਂ 5 ਮੂਲ ਮੰਤਰ ਤੇ ਗੁਰੂ ਮੰਤਰ ਦੇ ਜਾਪ ਕਰਕੇ ਅਰਦਾਸ ਕਰਕੇ ਡਿਉਟੀ ਦੀ ਸ਼ੁਰੂਆਤ ਕਰਨਗੇ ਤੇ ਇਸ ਦੀ ਰਿਪੋਰਟ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੂੰ ਕਰਨਗੇ। ਉਨਾਂ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧ ਹੇਠ ਚਲਾਏ ਜਾ ਰਹੇ ਸਕੂਲਾਂ ਦੇ ਵਿਿਦਆਰਥੀਆਂ ਤੇ ਅਧਿਆਪਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਹਰ ਰੋਜ਼ ਸਕੂਲ ਸ਼ੁਰੂ ਹੋਣ ਤੋ ਪਹਿਲਾਂ ਪੰਜ ਪਾਠ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨਗੇ।ਟਰਸਟ ਸਕੱਤਰ ਵੀ ਹਰ ਮਹੀਨੇ ਮੁਲਾਜਮਾਂ ਦੀ ਗੈਰ ਹਾਜਰੀ ਦੀ ਰਿਪੋਰਟ ਪ੍ਰਧਾਨ ਸ਼ੋ੍ਰਮਣੀ ਕਮੇਟੀ ਨੂੰ ਦੇਣਗੇ। ਉਨਾਂ ਕਿਹਾ ਕਿ ਪਹਿਲੀ ਵਾਰ ਗਲਤੀ ਕਰਨ ਵਾਲੇ ਮੁਲਾਜਮ ਨੂੰ ਤਾਂ ਮੁਆਫ ਕੀਤਾ ਜਾ ਸਕਦਾ ਹੈ ਪਰ ਦੂਜੀ ਵਾਰ ਗਲਤੀ ਕਰਨ ਵਾਲਾ ਮੁਲਾਜਮ ਘਰ ਭੇਜ਼ ਦਿੱਤਾ ਜਾਵੇਗਾ।