ਪੰਜਾਬ

ਖਾਲਸਾ ਕਾਲਜ ਦੇ 45 ਵਿਦਿਆਰਥੀਆਂ ਦੀ ਮੈਕਸਿਕਸ ਕੋਚਰਟੈਕ ’ਚ ਹੋਈ ਨਿਯੁਕਤੀ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | March 18, 2026 07:08 PM

ਅੰਮ੍ਰਿਤਸਰ-ਖਾਲਸਾ ਕਾਲਜ ਦੇ 45 ਹੋਣਹਾਰ ਵਿਦਿਆਰਥੀਆਂ ਦੀ ਮੈਕਸਿਕਸ ਕੋਚਰਟੈਕ ਵੱਲੋਂ ਕਸਟਮਰ ਸਰਵਿਸ ਐਸੋਸੀਏਟ ਦੇ ਅਹੁੱਦੇ ਲਈ ਚੋਣ ਕੀਤੀ ਗਈ ਹੈ।ਮੈਕਸਿਕਸ ਕੋਚਰਟੈਕ ਗ੍ਰਾਹਕ ਸੰਪਰਕ ਅਤੇ ਬਿਜ਼ਨਸ ਪ੍ਰੋਸੈਸ ਹੱਲਾਂ ਦੇ ਖੇਤਰ ’ਚ ਇਕ ਪ੍ਰਸਿੱਧ ਸੰਸਥਾ ਹੈ ਜੋ ਟੈਲੈਂਟ ਵਿਕਾਸ ਅਤੇ ਨਵਚੇਤਨਾ ’ਤੇ ਆਪਣੇ ਕੇਂਦਰਿਤ ਧਿਆਨ ਲਈ ਜਾਣੀ ਜਾਂਦੀ ਹੈ।

ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਕਾਦਮਿਕ ਅਤੇ ਪੇਸ਼ਾਵਰ ਜੀਵਨ ਦੇ ਇਸ ਨਵੇਂ ਅਧਿਆਇ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਨ੍ਹਾਂ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਟੀਮ ਦੇ ਸ਼ਾਨਦਾਰ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਰਤੀ ਪ੍ਰੀਕ੍ਰਿਆ ਦੀ ਸ਼ੁਰੂਆਤ ਐਚ. ਆਰ. ਸ੍ਰੀ ਅਜੈ ਉੱਪਲ ਵੱਲੋਂ ਗWੱਪ ਚਰਚਾ ਨਾਲ ਹੋਈ, ਜਿਸ ਤੋਂ ਬਾਅਦ ਅੰਤਿਮ ਇੰਟਰਵਿਊ ਰਾਊਂਡ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਚੁਣੇ ਗਏ ਵਿਦਿਆਰਥੀਆਂ ਨੂੰ ਉਦਯੋਗ ਦੇ ਵਿਸ਼ੇਸ਼ਗਿਆਨਾਂ ਨਾਲ ਸੰਪਰਕ ਬਣਾਉਣ ਅਤੇ ਆਪਣੇ ਪੇਸ਼ਾਵਰ ਜੀਵਨ ਵੱਲ ਮਜ਼ਬੂਤ ਕਦਮ ਚੁੱਕਣ ਦਾ ਮੌਕਾ ਪ੍ਰਾਪਤ ਹੋਇਆ।

ਇਸ ਮੌਕੇ ਡਾ. ਰੰਧਾਵਾ ਨੇ ਕਿਹਾ ਕਿ ਮੈਕਸਿਕਸ ਕੋਚਰਟੈਕ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ 2.25 ਲੱਖ Wਪਏ ਸਾਲਾਨਾ ਪੈਕੇਜ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਉਕਤ ਚੋਣ ਕਾਲਜ ਲਈ ਗੌਰਵਮਈ ਪਲ ਹੈ ਅਤੇ ਸੰਸਥਾ ਦੀ ਉਦਯੋਗ ਸਬੰਧਿਤ ਹੁਨਰਾਂ ਦੇ ਵਿਕਾਸ ਅਤੇ ਵਿਦਿਆਰਥੀਆਂ ਨੂੰ ਸਫਲ ਕਰੀਅਰ ਲਈ ਤਿਆਰ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।ਇਸ ਮੌਕੇ ਪਲੇਸਮੈਂਟ ਸੈਲ ਦੇ ਡਾਇਰੈਕਟਰ ਡਾ. ਮਨੀ ਅਰੋੜਾ ਅਤੇ ਅਸਿਸਟੈਂਟ ਡਾਇਰੈਕਟਰ ਡਾ. ਅਨੁਰਿਤ ਕੌਰ ਨੇ ਵਿਦਿਆਰਥੀਆਂ ਨੂੰ ਆਪਣੇ ਕਰੀਅਰ ’ਚ ਸਫ਼ਲਤਾ ਹਾਸਲ ਕਰਨ ਲਈ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਿਰੰਤਰ ਸਿੱਖਣ ਅਤੇ ਸਕਾਰਾਤਮਕ ਸੋਚ ਨੂੰ ਕਰੀਅਰ ਵਿਕਾਸ ਲਈ ਅਤਿ ਮਹੱਤਵਪੂਰਣ ਦੱਸਿਆ। ਇਸ ਮੌਕੇ ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਹਰਿਆਲੀ ਢਿੱਲੋਂ, ਪ੍ਰੋ. ਅਪਨੀਤ ਕੌਰ, ਪ੍ਰੋ. ਵਿਸ਼ਾਲ ਸ਼ਰਮਾ ਨੇ ਉਕਤ ਡਰਾਈਵ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ।

 

Have something to say? Post your comment

 
 
 
 

ਪੰਜਾਬ

ਪੰਜਾਬ ਵਿੱਚ ਨਹਿਰੀ ਸਿੰਚਾਈ ਕਵਰੇਜ 78 ਪ੍ਰਤੀਸ਼ਤ ਤੱਕ ਵਧਿਆ: ਮੁੱਖ ਮੰਤਰੀ ਭਗਵੰਤ ਮਾਨ

ਗੁਰਿੰਦਰ ਸਿੰਘ ਮੱਥਰੇਵਾਰ ਨੂੰ ਤਰੱਕੀ ਦੇ ਕੇ ਬਣਾਇਆ ਸਕੱਤਰ ਗੁਰਦੁਆਰਾ ਸੈਕਸ਼ਨ 85

ਨਾਨਕਸ਼ਾਹੀ ਸਾਲ 558 ਦਾ ਕੈਲੰਡਰ ਬਣਿਆ ਚਰਚਾ ਦਾ ਵਿਸ਼ਾ-12 ਦੀ ਬਜਾਏ 13 ਮਹੀਨੇ ਦਾ

ਸ਼ਹੀਦੀ ਸ਼ਤਾਬਦੀਆਂ ਨੂੰ ਸਮਰਪਿਤ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ ਹੋਏ

ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਿਸ ਤਰ੍ਹਾਂ ਕਾਂਗਰਸ ਪੰਜਾਬ ਤੇ ਸਿੱਖਾਂ ਨਾਲ ਧੱਕਾ ਕਰਦੀ ਰਹੀ ਅੱਜ ਭਾਰਤੀ ਜਨਤਾ ਪਾਰਟੀ ਵੀ ਉਸੇ ਨਕਸ਼ੇ ਕਦਮ ਤੇ ਚਲ ਰਹੀ ਹੈ : ਭੂੰਦੜ

ਐਡਵੋਕੇਟ ਧਾਮੀ ਨੇ ਸ੍ਰ ਬਲਵਿੰਦਰ ਸਿੰਘ ਕਾਹਲਵਾਂ ਨੂੰ ਸੋਂਪੀ ਸ਼ੋ੍ਰਮਣੀ ਕਮੇਟੀ ਦੇ ਸਕੱਤਰ ਦੀ ਜਿੰਮੇਵਾਰੀ

ਗੁਰਦੁਆਰਾ ਸਾਹਿਬ ਬਰਮਮਾਲਾ ਹੈਦਰਾਬਾਦ ਦੀ ਜਗ੍ਹਾ `ਤੇ ਜਬਰੀ ਕਬਜ਼ਾ ਨਿੰਦਣਯੋਗ ਅਤੇ ਕੋਰਟ ਦੇ ਫੈਸਲੇ ਦੀ ਸ਼ਲਾਘਾ: ਬਾਬਾ ਬਲਬੀਰ ਸਿੰਘ

ਏਆਈ ਤਕਨੀਕ ਦੀ ਦੁਰਵਰਤੋਂ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਸ਼੍ਰੋਮਣੀ ਕਮੇਟੀ ਨੇ ਵਾਤਾਵਰਣ ਦਿਹਾੜੇ ਵਜੋਂ ਮਨਾਇਆ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਤਾਗੱਦੀ ਦਿਵਸ