ਨੈਸ਼ਨਲ

ਸਿੱਖ ਕੌਮ ਦੇ ਗ੍ਰੰਥ ਸਾਹਿਬ ਅਤੇ ਗੁਟਕਿਆ ਦਾ ਹੀ ਕਿਉਂ ਕੀਤਾ ਜਾਂਦਾ ਹੈ ਅਪਮਾਨ..? : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 18, 2026 07:23 PM

ਨਵੀਂ ਦਿੱਲੀ- ਭਾਵੇ ਪੰਜਾਬ ਸੂਬਾ ਹੋਵੇ, ਭਾਵੇ ਦੂਸਰੇ ਸੂਬੇ ਹੋਣ ਅਕਸਰ ਹੀ ਜਦੋ ਵੀ ਧਾਰਮਿਕ ਗ੍ਰੰਥਾਂ ਦਾ ਅਪਮਾਨ ਤੇ ਬੇਅਦਬੀਆਂ ਦੀ ਗੱਲ ਆਉਦੀ ਹੈ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਟਕਿਆ ਸੰਬੰਧੀ ਹੀ ਹੁੰਦੀ ਹੈ । ਇਸ ਗੱਲ ਤੋ ਇਹ ਸੰਜ਼ੀਦਾ ਪ੍ਰਸ਼ਨ ਉੱਠਦਾ ਹੈ ਕਿ ਜਦੋ ਵੀ ਅਜਿਹੀਆ ਬੇਅਦਬੀਆਂ ਹੁੰਦੀਆ ਹਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਿਆ ਨਾਲ ਹੀ ਕਿਉਂ ਹੁੰਦੀਆ ਹਨ ? ਇਸ ਤੋ ਇਹ ਵੀ ਅਰਥ ਨਿਕਲਦਾ ਹੈ ਭਾਵੇ ਹਕੂਮਤੀ ਪੱਧਰ ਤੇ ਭਾਵੇ ਫਿਰਕੂ ਮੁਤੱਸਵੀ ਸੰਗਠਨਾਂ ਵੱਲੋ ਅਜਿਹੇ ਅਪਮਾਨ ਕੀਤੇ ਅਤੇ ਕਰਵਾਏ ਜਾਂਦੇ ਹਨ । ਉਹ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਹੀ ਸੱਟ ਮਾਰਨ ਲਈ ਕੀਤੀਆ ਜਾਂਦੀਆ ਹਨ । ਇਸ ਗੱਲ ਦੀ ਵੀ ਗਹਿਰੀ ਚਿੰਤਾ ਹੈ ਕਿ ਸੈਟਰ ਦੇ ਹੁਕਮਰਾਨ ਅਤੇ ਪੰਜਾਬ ਦੇ ਹੁਕਮਰਾਨ ਇਸ ਵਿਸੇ ਉਤੇ ਕੋਈ ਸਖਤੀ ਨਾਲ ਕਾਨੂੰਨ ਬਣਾਕੇ ਫੌਰੀ ਅਮਲ ਕਰਨ ਦੀ ਜਿੰਮੇਵਾਰੀ ਕਿਉਂ ਨਹੀਂ ਨਿਭਾਉਦੇ ? ਜਦੋਕਿ ਇਹ ਸਿੱਖ ਕੌਮ ਦੀਆਂ ਭਾਵਨਾਵਾ ਨਾਲ ਸੰਬੰਧਤ ਮਸਲਾ ਬਹੁਤ ਹੀ ਗੰਭੀਰ ਅਤੇ ਇਸ ਨੂੰ ਪਹਿਲ ਦੇ ਆਧਾਰ ਤੇ ਹੁਕਮਰਾਨਾਂ ਵੱਲੋ ਹੱਲ ਕਰਨ ਦੀ ਜਿੰਮੇਵਾਰੀ ਬਣਦੀ ਹੈ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਲੰਮੇ ਸਮੇ ਤੋ ਹੁੰਦੀਆ ਆ ਰਹੀਆ ਅਪਮਾਨਿਤ ਕਾਰਵਾਈਆ ਵਿਰੁੱਧ ਪੰਜਾਬ ਸਰਕਾਰ ਵੱਲੋ ਸਖਤ ਕਾਨੂੰਨ ਬਣਾਉਣ ਨੂੰ ਲੈਕੇ ਸਮਾਣਾ ਵਿਖੇ ਟਾਵਰ ਉਤੇ ਭਾਈ ਗੁਰਜੀਤ ਸਿੰਘ ਖਾਲਸਾ ਲੰਮੇ ਸਮੇ ਤੋ ਮੋਰਚਾ ਲਗਾਕੇ ਬੈਠੇ ਹਨ, ਉਸ ਸਥਾਂਨ ਦੇ ਨਜਦੀਕ ਹੀ ਇਕ ਗੁਟਕਾ ਸਾਹਿਬ ਦੇ ਹੋਏ ਅਪਮਾਨ ਉਤੇ ਵੱਡਾ ਰੋਹ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਬੀਤੇ 15 ਸਾਲਾਂ ਤੋਂ ਐਸ.ਜੀ.ਪੀ.ਸੀ ਦੀਆਂ ਹੁਕਮਰਾਨਾਂ ਵੱਲੋ ਚੋਣਾਂ ਨਹੀ ਕਰਵਾਈਆ ਜਾ ਰਹੀਆ, ਇਹ ਵੀ ਇਕ ਵੱਡਾ ਮੁੱਖ ਕਾਰਨ ਹੈ ਕਿ ਕਾਨੂੰਨੀ ਤੌਰ ਤੇ ਪ੍ਰਵਾਨਤਾ ਗੁਆ ਚੁੱਕੀ ਐਸ.ਜੀ.ਪੀ.ਸੀ ਇਸ ਗੰਭੀਰ ਵਿਸੇ ਉਤੇ ਅਮਲ ਹੀ ਨਹੀ ਕਰ ਰਹੀ । ਉਨ੍ਹਾਂ ਕਿਹਾ ਕਿ ਯੂਐਸ ਕਮਿਸਨ ਆਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਵੱਲੋ ਜਦੋ ਪ੍ਰਤੱਖ ਰੂਪ ਵਿਚ ਇਹ ਫੈਸਲਾ ਦਿੱਤਾ ਗਿਆ ਹੈ ਕਿ ਇੰਡੀਆ ਵਿਚ ਧਾਰਮਿਕ ਆਜਾਦੀ ਪੂਰਨ ਰੂਪ ਵਿਚ ਪ੍ਰਦਾਨ ਨਹੀ ਕੀਤੀ ਗਈ । ਹੁਕਮਰਾਨਾਂ ਵੱਲੋ ਅਜਿਹਾ ਵਿਵਹਾਰ ਕਰਨਾ ਬਿਲਕੁਲ ਵੀ ਨਾ ਤਾਂ ਮੁਨਾਸਿਬ ਹੈ ਅਤੇ ਨਾ ਹੀ ਸਹਿਯੋਗ ਹੈ । ਇਸ ਲਈ ਇਸ ਵਿਸੇ ਉਤੇ ਸੈਟਰ ਅਤੇ ਪੰਜਾਬ ਦੀਆਂ ਦੋਵਾਂ ਸਰਕਾਰਾਂ ਨੂੰ ਫੌਰੀ ਸੰਜ਼ੀਦਾ ਮੀਟਿੰਗ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਿਆ ਦੇ ਹੋ ਰਹੇ ਅਪਮਾਨ ਕਰਨ ਵਾਲੇ ਦੋਸ਼ੀਆਂ ਲਈ ਸਖਤ ਤੋ ਸਖਤ ਕਾਨੂੰਨ ਬਣਾਕੇ ਤੁਰੰਤ ਲਾਗੂ ਕਰਨਾ ਬਣਦਾ ਹੈ ।

 

Have something to say? Post your comment

 
 
 
 

ਨੈਸ਼ਨਲ

ਕੰਗਨਾ ਰਣੌਤ ਰਾਹੁਲ ਗਾਂਧੀ ਨੂੰ ਮੁੱਦਾ ਬਣਾ ਕੇ ਸੁਰਖੀਆਂ ਵਿੱਚ ਰਹਿਣਾ ਚਾਹੁੰਦੀ ਹੈ: ਰਾਜਾ ਵੜਿੰਗ

ਤਖ਼ਤ ਪਟਨਾ ਸਾਹਿਬ ਕਮੇਟੀ ਨੇ ਸਾਲ 2026-27 ਲਈ 50 ਕਰੋੜ ਤੋਂ ਵੱਧ ਦਾ ਬਜਟ ਕੀਤਾ ਗਿਆ ਪਾਸ

ਜਗਦੀਸ਼ ਸਿੰਘ ਝੀਂਡਾ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ: ਸਰਨਾ

ਸਕੂਲ ਫੀਸਾਂ ਨਿਯਮਬੱਧ ਕਰਨ ਲਈ ਵਿਧੀ ਦੀ ਮੰਗ: ਵਿਕਰਮਜੀਤ ਸਿੰਘ ਸਾਹਨੀ

ਰਾਜ ਸਭਾ ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਸੰਸਦ ਮੈਂਬਰਾਂ ਨੇ ਦਲ ਬਦਲੀ ਵਿਰੋਧੀ ਕਾਨੂੰਨ ਦੀ ਸਮੀਖਿਆ ਦੀ ਕੀਤੀ ਮੰਗ

ਏਆਈ ਤਕਨਾਲੋਜੀ ਦੀ ਵਰਤੋਂ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਣ ਦੀ ਅਤਿ ਘਿਨੌਣੀ ਸਾਜ਼ਿਸ਼, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ- ਵੀਰਜੀ

ਸ੍ਰੀ ਹਰਿਮੰਦਰ ਸਾਹਿਬ ਦੀ ਏਆਈ ਨਾਲ ਵਰਤੋਂ ਕਰਕੇ ਸ਼ਰਾਰਤੀ ਤੱਤਾਂ ਵਲੋਂ ਕੀਤੀ ਗਈ ਬੇਅਦਬੀ ਨਾਸਹਿਣਯੋਗ: ਬੀਬੀ ਰਣਜੀਤ ਕੌਰ

ਸਰਨਾ ਵੱਲੋਂ ਏਆਈ ਨਾਲ ਬਣੀਆਂ ਦਰਬਾਰ ਸਾਹਿਬ ਦੀਆਂ ਵੀਡੀਓਆਂ ਸਾਂਝੀਆਂ ਕਰਨ ’ਤੇ ਤੁਰੰਤ ਰੋਕ ਦੀ ਅਪੀਲ

ਐਲਪੀਜੀ ਸਿਲੰਡਰਾਂ ਦੀ ਘਾਟ: ਸਦਰ ਬਾਜ਼ਾਰ ਵਿੱਚ ਮਜ਼ਦੂਰਾਂ ਨੂੰ ਕਰਨਾ ਪੈ ਰਿਹਾ ਹੈ ਭੋਜਨ ਸੰਕਟ ਦਾ ਸਾਹਮਣਾ: ਪੰਮਾ

ਤਖ਼ਤ ਪਟਨਾ ਸਾਹਿਬ ਵਿੱਚ ਬਿਹਾਰ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮਲਟੀ ਲੈਵਲ ਪਾਰਕਿੰਗ ਦੀ ਸੌਗਾਤ