ਅੰਮ੍ਰਿਤਸਰ - ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਤਾਨਾਸ਼ਾਹੀ ਤੋ ਤੰਗ ਆ ਕੇ ਆਤਮ ਹਤਿਆ ਕਰਨ ਵਾਲੇ ਅਧਿਕਾਰੀ ਗਗਨਦੀਪ ਸਿੰਘ ਬਾਰੇ ਸੜਕ ਤੋ ਸੰਸਦ ਤਕ ਅਵਾਜ ਉਠਣ ਤੋ ਬਾਅਦ ਪੰਜਾਬ ਪੁਲੀਸ ਨੇ ਸਾਬਕਾ ਮੰਤਰੀ ਭੁੱਲਰ ਨੂੰ ਅੱਜ ਮੰਡੀ ਗੋਬਿੰਦਗੜ੍ਹ ਹਿਰਾਸਤ ਵਿਚ ਲੈ ਲਿਆ ਹੈ।ਉਧਰ ਇਕ ਨਿਜੀ ਚੈਨਲ ਼ਤੇ ਦਾਅਵਾ ਕੀਤਾ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਿਰਾਸਤ ਵਿਚ ਨਹੀ ਲਿਆ ਬਲਕਿ ਖੁਦ ਮੰਡੀ ਗੋਬਿੰਦਗੜ੍ਹ ਪੁਲੀਸ ਕੋਲ ਪੇਸ਼ ਹੋ ਕੇ ਆਤਮ ਸਮਪਰਨ ਕੀਤਾ ਹੈ।ਇਸ ਦੌਰਾਨ ਭੁੱਲਰ ਦੀ ਤਾਨਸ਼ਾਹੀ ਦੀ ਗੂੰਜ ਅੱਜ ਲੋਕ ਸਭਾ ਵਿਚ ਵੀ ਸੁਣਾਈ ਦਿੱਤੀ ਜਦ ਅੰਮ੍ਰਿਤਸਰ ਤੋ ਮੈਂਬਰ ਸ੍ਰੀ ਗੁਰਜੀਤ ਸਿੰਘ ਔਜਲਾ ਵਲੋ ਇਸ ਮਾਮਲੇ ਤੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਧਿਆਨ ਦਿਵਾਉਦਿਆ ਇਸ ਘਟਨਾਕ੍ਰਮ ਦੀ ਸੀ ਬੀ ਆਈ ਤੋ ਜਾਂਚ ਕਰਵਾਉਣ ਦੀ ਮੰਗ ਕੀਤੀ। ਸ੍ਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਡਾਕਟਰ ਧਰਮਵੀਰ ਗਾਂਧੀ ਦਾ ਔਜਲਾ ਦੇ ਨਾਲ ਖੜ ਕੇ ਇਸ ਮੰਗ ਦੀ ਹਮਾਇਤ ਕੀਤੇ ਜਾਣ ਤੋ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਮੰਗ ਨੂੰ ਪ੍ਰਵਾਨ ਕਰ ਲਿਆ।ਮਰਹੂਮ ਸ੍ਰੀ ਗਗਨਦੀਪ ਸਿੰਘ ਦੇ ਪਰਵਾਰ ਨੇ ਵੀ ਮੰਗ ਰਖੀ ਸੀ ਕਿ ਜੇਕਰ 24 ਘੰਟੇ ਦੇ ਅੰਦਰ ਪੁਲੀਸ ਨੇ ਲਾਲਜੀਤ ਸਿੰਘ ਭੁੱਲਰ ਨੂੰ ਹਿਰਾਸਤ ਵਿਚ ਨਾ ਲਿਆ ਤਾਂ ਪਰਵਾਰ ਸੜਕ ਤੇ ਉਤਰੇਗਾ ਅੱਜ ਅੰਮ੍ਰਿਤਸਰ ਪੁਲੀਸ ਦੇ ਕੁਝ ਅਧਿਕਾਰੀ ਮਰਹੂਮ ਗਗਨਦੀਪ ਸਿੰਘ ਦੇ ਘਰ ਗਏ ਤੇ ਉਨਾ ਗਗਨਦੀਪ ਸਿੰਘ ਦੇ ਫੋਨ ਦੀ ਮੰਗ ਕੀਤੀ ਤਾਂ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਸਕੇ ਪਰ ਪਰਵਾਰ ਨੇ ਮਰਹੂਮ ਗਗਨਦੀਪ ਸਿੰਘ ਦਾ ਫੋਨ ਸੋਂਪਣ ਤੋ ਇਨਕਾਰ ਕਰਦਿਆਂ ਕਿਹਾ ਕਿ ਇਹ ਫੋਨ ਸਿਰਫ ਸੀ ਬੀ ਆਈ ਨੂੰ ਹੀ ਸੋਪਿਆ ਜਾਵੇਗਾ। ਲਾਲਜੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਲਿਆਉਣ ਲਈ ਅੰਮ੍ਰਿਤਸਰ ਪੁਲੀਸ ਦੀ ਇਕ ਟੀਮ ਮੰਡੀ ਗੋਬਿੰਦਗੜ੍ਹ ਪਹੰੁਚੀ ਹੈ।ਪੁਲੀਸ ਦੇ ਦਸਿਆ ਕਿ ਅੱਜ 24 ਮਾਰਚ ਨੂੰ ਲਾਲਜੀਤ ਸਿੰਘ ਭੁੱਲਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।ਰੰਧਾਵਾ ਪਰਵਾਰ ਨੇ ਸੀ ਬੀ ਆਈ ਦੀ ਪੜਤਾਲ ਕਰਵਾਉਣ ਲਈੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ।ਕੇਂਦਰੀ ਮੰਤਰੀ ਦੀ ਇਸ ਪਹਿਲ ਨਾਲ ਸਾਨੂੰ ਇਨਸਾਫ ਦੀ ਆਸ ਬਝੀ ਹੈ। ਉਨਾਂ ਮੰਗ ਕੀਤੀ ਕਿ ਪੋਸਟ ਮਾਰਟਮ ਕਰਵਾਉਣ ਲਈ ਪੀ ਜੀ ਆਈ ਦੇ ਡਾਕਟਰਾਂ ਦੀ ਟੀਮ ਬੁਲਾਈ ਜਾਵੇ ਤਾਂ ਕਿ ਸਾਰੇ ਜਖਮ ਸਾਹਮਣੇ ਆ ਸਕਣ।ਇਸ ਪੋਸਟ ਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਜਾਵੇ ਅਤੇ ਨਾਲ ਹੀ ਮੌਕੇ ਤੇ ਜੁਡੀਸੀਅਲ ਮੈਜਿਰਸਟੇ੍ਰਟ ਵੀ ਮੌਜੂਦ ਹੋਣ। ਉਮੀਦ ਹੈ ਕਿ ਅੱਜ 24 ਮਾਰਚ ਨੂੰ ਸ੍ਰੀ ਗਗਨਦੀਪ ਸਿੰਘ ਦਾ ਪੋਸਟ ਮਾਰਟਮ ਕਰਵਾ ਕੇ ਅੰਤਮ ਸਸਕਾਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਮਰਹੂਮ ਗਗਨਦੀਪ ਸਿੰਘ ਦੀ ਧਰਮ ਪਤਨੀ ਬੀਬੀ ਉਪਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਅਤੇ ਜਨਤਾ ਦੇ ਸਹਿਯੋਗ ਨਾਲ ਲਾਲਜੀਤ ਸਿੰਘ ਭੁੱਲਰ ਪੁਲੀਸ ਦੀ ਹਿਰਾਸਤ ਵਿਚ ਲਿਆ ਗਿਆ।