ਨੈਸ਼ਨਲ

ਮਾਤਾ ਪ੍ਰੀਤ ਮੋਹਿਣੀ ਕੌਰ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਨਿੱਘੀ ਸ਼ਰਧਾਂਜਲੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 26, 2026 08:42 PM

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਮਾਤਾ ਜੀ ਮਾਤਾ ਪ੍ਰੀਤਮ ਮੋਹਿਣੀ ਕੌਰ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਇਥੇ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਇਆ ਜਿਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਅਨੇਕਾਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ੋਕ ਸੰਦੇਸ਼ ਭੇਜ ਕੇ ਅਤੇ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ, ਉਹਨਾਂ ਦੇ ਕੈਬਨਿਟ ਦੇ ਸਾਥੀ ਮਨਜਿੰਦਰ ਸਿੰਘ ਸਿਰਸਾ ਸਮੇਤ ਹੋਰ ਕੈਬਨਿਟ ਮੰਤਰੀਆਂ ਤੇ ਦੇਸ਼ ਵਿਦੇਸ਼ ਤੋਂ ਹਜ਼ਾਰਾਂ ਸ਼ਖਸੀਅਤਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਸ੍ਰੀਮਤੀ ਰੇਖਾ ਗੁਪਤਾ ਨੇ ਕਿਹਾ ਕਿ ਇਹ ਮਾਤਾ ਸਰਦਾਰਨੀ ਪ੍ਰੀਤ ਮੋਹਿਣੀ ਕੌਰ ਵੱਲੋਂ ਦਿੱਤੀ ਸਿੱਖਿਆ ਹੀ ਹੈ ਜਿਸ ਦੀ ਬਦੌਲਤ ਅੱਜ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਮੁੱਚੇ ਪਰਿਵਾਰ ਨੇ ਸਮਾਜ ਵਿਚ ਵੱਡਾ ਨਾਮਨਾ ਖੱਟਿਆ ਹੈ। ਉਹਨਾਂ ਕਿਹਾ ਕਿ ਮਾਤਾ ਜੀ ਦੀਆਂ ਸਿੱਖਿਆਵਾਂ ਦੀ ਬਦੌਲਤ ਵਿਚ ਪਰਿਵਾਰ ਵਿਚ ਨਿਮਰਤਾ, ਸਾਦਗੀ ਤੇ ਹਰ ਇਕ ਨਾਲ ਪਿਆਰ ਨਾਲ ਵਰਤਣ ਦੇ ਗੁਣ ਭਰੇ ਗਏ ਹਨ। ਉਹਨਾਂ ਕਿਹਾ ਕਿ ਅਜਿਹੀਆਂ ਮਾਵਾਂ ਵਿਰਲੀਆਂ ਹੀ ਹੁੰਦੀਆਂ ਹਨ ਜੋ ਪਰਮਾਤਮਾ ਨਾਲ ਇੰਨੇ ਨਜ਼ਦੀਕ ਤੋਂ ਜੁੜੀਆਂ ਹੋਣ ਤੇ ਆਪਣੇ ਪਰਿਵਾਰ ਨੂੰ ਉਸ ਰੱਬ ਦੀ ਬੰਦਗੀ ਨਾਲ ਜੋੜ ਕੇ ਰੱਖਣ। ਇਸ ਮੌਕੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਦੇ ਸਰਦਾਰ ਹਰਮੀਤ ਸਿੰਘ ਕਾਲਕਾ ਦੇ ਪਰਿਵਾਰ ਨਾਲ ਨੇੜਲੇ ਸਬੰਧ ਹਨ ਤੇ ਉਹ ਵੱਡਭਾਗੀ ਹਨ ਕਿ ਮਾਤਾ ਜੀ ਦੇ ਅਕਸਰ ਦਰਸ਼ਨ ਕਰਦੇ ਰਹਿੰਦੇ ਹਨ ਤੇ ਮਾਤਾ ਜੀ ਤੋਂ ਹਮੇਸ਼ਾ ਸਿੱਖਿਆ ਹਾਸਲ ਕਰਦੇ ਸਨ। ਉਹਨਾਂ ਕਿਹਾ ਕਿ ਇਹ ਮਾਤਾ ਜੀ ਦਾ ਹੀ ਪ੍ਰਤਾਪ ਹੈ ਕਿ ਅੱਜ ਹਜ਼ਾਰਾਂ ਦਾ ਇਕੱਠ ਸਰਦਾਰ ਕਾਲਕਾ ਤੇ ਸਮੁੱਚੇ ਪਰਿਵਾਰ ਨਾਲ ਇਕਜੁੱਟਤਾ ਪ੍ਰਗਟ ਕਰਨ ਆਇਆ ਹੈ। ਇਸ ਮੌਕੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹੋਰ ਸ਼ਖਸੀਅਤਾ ਨੇ ਵੀ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੰਚ ਸੰਚਾਲਨ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਅਤੇ ਅਰਦਾਸ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਕੀਤੀ। ਵੱਖ-ਵੱਖ ਸੰਪਰਦਾਵਾਂ ਤੇ ਸੰਸਥਾਵਾਂ ਵੱਲੋਂ ਇਸ ਮੌਕੇ ਪਰਿਵਾਰ ਨੂੰ ਦਸਤਾਰਾਂ ਵੀ ਭੇਂਟ ਕੀਤੀਆਂ ਗਈਆਂ। ਇਸ ਮੌਕੇ ਸੰਤ ਸਮਾਜ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਿਆਸ ਵਾਲੇ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ, ਅਖੰਡ ਕੀਰਤਨੀ ਜੱਥਾ ਦਿੱਲੀ ਵਲੋਂ ਭਾਈ ਅਰਵਿੰਦਰ ਸਿੰਘ ਰਾਜਾ, ਭਾਈ ਅਰੁਣਪਾਲ ਸਿੰਘ, ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ, ਬਾਬਾ ਜੀਤ ਸਿੰਘ ਜੋਹਲਾਂ ਵਾਲੇ, ਬਾਬਾ ਬਚਨ ਸਿੰਘ ਕਾਰ ਸੇਵਾ ਵਾਲੇ ਬੰਗਲਾ ਸਾਹਿਬ, ਬਾਬਾ ਪ੍ਰੀਤਮ ਸਿੰਘ ਆਗਰਾ ਵਾਲਿਆਂ ਵੱਲੋਂ ਬਾਬਾ ਰਾਜਿੰਦਰ ਸਿੰਘ, ਬਾਬਾ ਅਵਤਾਰ ਸਿੰਘ ਦਲ ਬਾਬਾ ਬਿਧੀ ਚੰਦ ਵਾਲਿਆਂ ਵੱਲੋਂ ਬਾਬਾ ਦਿਲਬਾਗ ਸਿੰਘ, ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਵਾਲੇ, ਬਾਬਾ ਪ੍ਰੀਤਮ ਸਿੰਘ ਨਾਨਕਸਰ ਬਾਜਨਗਰ ਯੂ ਪੀ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਐਮ ਪੀ, ਤਰੁਣ ਚੁਘ ਜਨਰਲ ਸਕੱਤਰ ਭਾਜਪਾ, ਤਰਲੋਚਨ ਸਿੰਘ ਸਾਬਕਾ ਐਮ ਪੀ, ਡਾ. ਉਦਿਤ ਰਾਜ ਐਮ ਪੀ ਰਾਜ ਸਭਾ, ਡਾ. ਅਰਵਿੰਦਰ ਸਿੰਘ ਲਵਲੀ ਐਮ ਐਲ ਏ, ਡਾ. ਜਗਜੀਤ ਸਿੰਘ ਦਰਦੀ ਮੈਂਬਰ ਪ੍ਰੈਸ ਕੌਂਸਲ ਆਫ ਇੰਡੀਆ, ਹਰਪਾਲ ਸਿੰਘ ਜੌਹਲ ਪਟਨਾ ਸਾਹਿਬ, ਗੁਰਤੇਜ ਸਿੰਘ ਗੁਰਾਇਆ, ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ ਹਰਿਆਣਾ ਕਮੇਟੀ, ਡਾ. ਇੰਮਪ੍ਰੀਤ ਸਿੰਘ ਬਖਸ਼ੀ, ਡਾ. ਦਰਸ਼ਨ ਸਿੰਘ ਨੋਨੀਵਾਲ ਪੰਜਾਬ ਭਾਜਪਾ, ਗੁਰਚਰਨ ਸਿੰਘ ਰਾਜੂ, ਬੰਨੀ ਜੌਲੀ, ਕੁਲਦੀਪ ਸਿੰਘ ਚੌਹਾਨ, ਹਰਜੀਤ ਸਿੰਘ ਬੇਦੀ, ਜੀ ਐਮ ਸਿੱਕਾ, ਡਾ. ਰਾਜਿੰਦਰ ਸਿੰਘ ਰਾਜੂ, ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸ਼ੋਕ ਸੰਦੇਸ਼, ਵਿਜੇ ਸਤਿਬੀਰ ਸਿੰਘ ਪ੍ਰਸ਼ਾਸਕ ਸ੍ਰੀ ਹਜ਼ੂਰ ਸਾਹਿਬ, ਗੁਰਦੀਪ ਸਿੰਘ ਬਠਿੰਡਾ, ਗਜਿੰਦਰ ਸਿੰਘ ਚੱਢਾ ਅਕਾਲ ਅਕੈਡਮੀ ਬੜੂ ਸਾਹਿਬ, ਤਰਵਿੰਦਰ ਸਿੰਘ ਮਰਵਾਹ ਐਮ ਐਲ ਏ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖ਼ਜ਼ਾਨਾ ਮੰਤਰੀ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੰਪਰਦਾਇ ਵੱਲੋਂ ਤਿਲਕ ਸਿੰਘ ਖੁਰਾਣਾ, ਕੰਵਲਜੀਤ ਸਿੰਘ ਅਜਰਾਣਾ ਹਰਿਆਣਾ ਕਮੇਟੀ, ਸੁਦਰਸ਼ਨ ਸਿੰਘ ਸਹਿਗਲ ਹਰਿਆਣਾ ਕਮੇਟੀ, ਤਰਵਿੰਦਰਪਾਲ ਸਿੰਘ ਹਰਿਆਣਾ ਕਮੇਟੀ, ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਬਰਾੜਾ ਹਰਿਆਣਾ ਕਮੇਟੀ, ਅਵਤਾਰ ਸਿੰਘ ਸਾਬਕਾ ਐਮ ਐਲ ਏ, ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਿਕਰਮਜੀਤ ਸਿੰਘ ਸਾਹਨੀ ਐਮ ਪੀ ਰਾਜ ਸਭਾ, ਜੋਗਿੰਦਰ ਸਿੰਘ ਪ੍ਰਧਾਨ ਅਤੇ ਅਮਰਜੀਤ ਸਿੰਘ ਜਨਰਲ ਸਕੱਤਰ ਨਾਨਮਤਾ ਪ੍ਰਬੰਧਕ ਕਮੇਟੀ, ਸ਼ੋਕ ਸੰਦੇਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸੰਤ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਬਾਬਾ ਸੁਖਦੇਵ ਸਿੰਘ, ਬਾਬਾ ਸ਼ਾਹ ਅਵਤਾਰ ਸਿੰਘ ਵੱਲੋਂ ਸ਼ੋਕ ਸੰਦੇਸ਼, ਅਚਾਰਿਆ ਲੋਕ ਮੁਨੀ ਜੈਨ ਸਮਾਜ, ਬਾਬਾ ਅੰਮ੍ਰਿਤਪਾਲ ਸਿੰਘ ਟਿਕਾਣਾ ਸਾਹਿਬ ਪੰਜਾਬੀ ਬਾਗ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਸੰਤ ਤਿਰਲੋਚਨ ਦਾਸ, ਬਾਬਾ ਦਾਤਾਰ ਸਿੰਘ ਹਰਿਜੀ ਅਤੇ ਡੇਰਾ ਸੰਤ ਸੁਜਾਨ ਸਿੰਘ ਰਾਜੌਰੀ ਗਾਰਡਨ ਸਮੇਤ ਹੋਰ ਸ਼ਖਸੀਅਤਾਂ ਹਾਜ਼ਰ ਸਨ।

Have something to say? Post your comment

 
 
 
 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਆਪਣੀਆਂ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ: ਆਰਪੀ ਸਿੰਘ

ਅਖੰਡ ਕੀਰਤਨੀ ਜਥਾ ਯੂਕੇ ਦੀ ਜਥੇਦਾਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿਚ 9 ਮੈਂਬਰੀ ਕਮੇਟੀ ਦੀ ਹੋਈ ਚੋਣ

ਜੱਗੀ ਜੋਹਲ, ਬੱਗਾ, ਸ਼ੇਰਾ, ਅਮਨਿੰਦਰ ਅਤੇ ਹੋਰਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

ਅਦਾਲਤ ਦੇ ਫੈਸਲੇ 'ਤੇ ਸਮਰਥਕਾਂ ਨੇ ਮਨਾਈ ਖੁਸ਼ੀ , ਅਵਿਮੁਕਤੇਸ਼ਵਰਾਨੰਦ ਕਿਹਾ "ਸੱਚ ਦੀ ਜਿੱਤ ਹੋਈ

ਸਾਲ ਦੇ ਪਹਿਲੇ 74 ਦਿਨਾਂ ਵਿੱਚ ਹੀ ਪੁਲਿਸ ਹਿਰਾਸਤ ਅਧੀਨ ਹੋਈਆਂ 170 ਮੌਤਾਂ

ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਲਾਭ ਮਿਲਣ ’ਤੇ ਲਗਾਈ ਰੋਕ ਸਵਾਗਤਯੋਗ: ਦਿੱਲੀ ਗੁਰਦੁਆਰਾ ਕਮੇਟੀ

ਗਰੂਮਿੰਗ ਗੈਂਗ ਤੋਂ ਬਚਣ ਲਈ ਜਲਦ ਸ਼ੁਰੂ ਕੀਤੀ ਜਾਏਗੀ ਜਾਗਰੂਕਤਾ ਲਹਿਰ: ਪਰਮਜੀਤ ਸਿੰਘ ਵੀਰਜੀ

ਪਾਕਿਸਤਾਨ ਨੂੰ ਵਿਚੋਲਗੀ ਦਾ ਮੌਕਾ ਮਿਲਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਕੀਤਾ ਹਮਲਾ

ਦੇਸ਼ ਅੰਦਰ ਸਿਰਫ਼ ਹਿੰਦੂ, ਸਿੱਖ, ਬੋਧੀ ਹੀ ਅਨੁਸੂਚਿਤ ਜਾਤੀ ਦਾ ਰੱਖ ਸਕਦੇ ਹਨ ਦਰਜਾ: ਸੁਪਰੀਮ ਕੋਰਟ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦਾ ਵੱਡਾ ਐਲਾਨ - ਚਤੁਰੰਗਿਨੀ ਸੈਨਾ ਗਊ ਰੱਖਿਆ ਲਈ ਇੱਕ ਸ਼ਕਤੀ ਬਣੇਗੀ