ਨੈਸ਼ਨਲ

ਅਖੰਡ ਕੀਰਤਨੀ ਜਥਾ ਯੂਕੇ ਦੀ ਜਥੇਦਾਰ ਤ੍ਰਿਲੋਚਨ ਸਿੰਘ ਦੀ ਅਗਵਾਈ ਵਿਚ 9 ਮੈਂਬਰੀ ਕਮੇਟੀ ਦੀ ਹੋਈ ਚੋਣ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 26, 2026 09:53 PM

ਨਵੀਂ ਦਿੱਲੀ - ਅਖੰਡ ਕੀਰਤਨੀ ਜਥਾ ਯੂ ਕੇ ਦੀ 15 ਮਾਰਚ 2026 ਨੂੰ ਸਿੰਘ ਸਭਾ ਗੁਰਦੁਆਰਾ ਗ੍ਰੇਟ ਬਾਰ ਬ੍ਰਮਿੰਘਮ ਵਿਖੇ ਹੋਈ ਜਨਰਲ ਮੀਟਿੰਗ ਵਿਚ 9 ਕਮੇਟੀ ਸੇਵਾਦਾਰਾਂ ਦੀ ਸਰਬ ਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਇਹ ਜਨਰਲ ਮੀਟਿੰਗ 1:30 ਵਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਛੋਟੇ ਹਾਲ ਵਿਚ ਹੋਈ। ਇਸ ਮੀਟਿੰਗ ਵਿਚ ਸੰਗਤਾਂ ਦਾ ਇਕੱਠ ਮਿਸਾਲੀ ਸੀ ਜੋ ਇਸ ਤੋਂ ਪਹਿਲਾਂ ਹੋਣ ਵਾਲੀਆਂ ਜਨਰਲ ਬਾਡੀ ਚੋਣ ਮੀਟਿੰਗਾਂ ਵਿਚ ਕਦੇ ਨਹੀਂ ਦੇਖਿਆ ਗਿਆ। ਮੀਟਿੰਗ ਤੋਂ ਪਹਿਲਾਂ ਜਥੇਦਾਰ ਤ੍ਰਲੋਚਨ ਸਿੰਘ ਨੇ ਸਿਮਰਨ ਕਰਵਾਇਆ ਅਤੇ ਚੌਪਈ ਦੇ ਪਾਠ ਉਪਰੰਤ ਅਰਦਾਸ ਅਤੇ ਹੁਕਮਨਾਮਾ ਲੈ ਕੇ ਸ਼ੁਰੂ ਕਰਵਾਈ। ਸੇਵਾ ਮੁਕਤ ਕਮੇਟੀ ਦੇ ਜਨਰਲ ਸਕੱਤਰ ਡਾ: ਦਲਜੀਤ ਸਿੰਘ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਦੱਸਿਆ ਕਿ ਨਵੀਂ ਕਮੇਟੀ ਦੀ ਚੋਣ ਮੁਕੰਮਲ ਹੋਣ ਨਾਲ ਪੁਰਾਣੀ ਕਮੇਟੀ ਸੇਵਾ ਮੁਕਤ ਹੋ ਜਾਵੇਗੀ। ਪਹਿਲੀ ਕਮੇਟੀ ਦੇ ਸੇਵਾਦਾਰਾਂ ਭਾਈ ਲਖਵੀਰ ਸਿੰਘ, ਭਾਈ ਜੁਝਾਰ ਸਿੰਘ ਅਤੇ ਭਾਈ ਜਗਤਾਰ ਸਿੰਘ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਕਾਰਵਾਈ ਲਈ ਸਟੇਜ ਭਾਈ ਜਗਤਾਰ ਸਿੰਘ ਨੂੰ ਸੰਭਾਲ ਦਿੱਤੀ। ਜਥੇਦਾਰ ਭਾਈ ਤ੍ਰਲੋਚਨ ਸਿੰਘ ਨੇ ਨਾਮਜ਼ਦਗੀਆਂ ਮਿਲਣ ਤੋਂ ਬਾਅਦ ਦੱਸਿਆ ਕਿ ਇਸ ਵਾਰ ਸੰਗਤ ਨੇ ਬਹੁਤ ਉਤਸ਼ਾਹ ਵਿਖਾਇਆ ਅਤੇ ਪੂਰੇ ਇੰਗਲੈਂਡ ਚੋਂ 38 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਤਰਾਜ਼ਾਂ ਤੇ ਯੋਗਤਾਵਾਂ ਅਨੁਸਾਰ ਛਾਂਟੀ ਕਰਨ ਬਾਅਦ 24 ਨਾਮ ਰਹਿ ਗਏ। ਪੰਜ ਮੁਖ ਸੇਵਾਦਾਰਾਂ ਨੇ ਬਿਨਾਂ ਪੱਖਪਾਤ ਅਤੇ ਯੋਗਤਾ ਅਨੁਸਾਰ 9 ਨਾਵਾਂ ਦੀ ਨਿਯੁਕਤੀ ਸੁਝਾਈ ਜਿਨ੍ਹਾਂ ਨੂੰ ਉਨ੍ਹਾਂ ਸੰਗਤ ਦੀ ਪਰਵਾਨਗੀ ਲਈ ਹੇਠ ਲਿਖੇ ਅਨੁਸਾਰ ਪੜ੍ਹ ਕੇ ਸੁਣਾਇਆ। ਜਨਰਲ ਸਕੱਤਰ (ਚੇਅਰ): ਭਾਈ ਫਲਵਿੰਦਰ ਸਿੰਘ (ਲੈਮਿੰਗਟਨ ਸਪਾ), ਮੀਤ ਜਨਰਲ ਸਕੱਤਰ (ਵਾਈਸ ਚੇਅਰ): ਭਾਈ ਕੁਲਵਿੰਦਰ ਸਿੰਘ (ਬ੍ਰੈਡਫੋਰਡ), ਬੁਲਾਰਾ: ਭਾਈ (ਡਾ.) ਦਪਿੰਦਰ ਸਿੰਘ (ਲੇਟਨ), ਖਜ਼ਾਨਚੀ: ਭਾਈ ਪ੍ਰਿਥੀਪਾਲ ਸਿੰਘ (ਮਾਨਚੈਸਟਰ), ਸੇਫਗਾਰਡਿੰਗ: ਬੀਬੀ ਕਿਰਪਾ ਕੌਰ (ਕੁਵੈਂਟਰੀ), ਧਰਮ ਪ੍ਰਚਾਰ: ਭਾਈ ਭੁਪਿੰਦਰ ਸਿੰਘ (ਬਰਮਿੰਘਮ), ਅੰਮ੍ਰਿਤ ਸੰਚਾਰ ਤਾਲਮੇਲ: ਭਾਈ ਤੇਜਿੰਦਰਵੀਰ ਸਿੰਘ (ਲੈਸਟਰ), ਮਾਮਲਾ ਤਾਲਮੇਲਕਾਰ: ਭਾਈ ਕਮਲਜੀਤ ਸਿੰਘ (ਬਰਮਿੰਘਮ), ਸੋਸ਼ਲ ਮੀਡੀਆ ਅਤੇ ਰਾਬਤਾ: ਬੀਬੀ ਜਸਕੀਰਤ ਕੌਰ (ਸਾਊਥਾਲ)। ਸੰਗਤ ਦੀ ਪਰਵਾਨਗੀ ਜੈਕਾਰੇ ਨਾਲ ਹੋਈ ਅਤੇ ਅਖੀਰ ਵਿਚ ਚੁਣੇ ਗਈ ਸੇਵਾਦਾਰ ਕਮੇਟੀ ਦੇ ਮੈਂਬਰਾਂ ਨੂੰ ਸਿਰੋਪੇ ਦਿੱਤੇ ਗਏ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਦੀ ਬਖਸ਼ਿਸ਼ ਮੰਗੀ ਗਈ। ਭਾਈ ਤ੍ਰਲੋਚਨ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ, ਏਕਤਾ ਦੀ ਅਪੀਲ ਕੀਤੀ ਅਤੇ ਡਰਬੀ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਸਮਾਗਮ (30 ਮਾਰਚ ਤੋਂ 6 ਅਪ੍ਰੈਲ) ਵਿੱਚ ਹੁੰਮ ਹੁਮਾ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ। ਸਾਰੀ ਕਾਰਵਾਈ ਬੜੇ ਸੁਖਾਵੇਂ ਮਾਹੌਲ ਵਿਚ ਹੋਈ।

Have something to say? Post your comment

 
 
 
 

ਨੈਸ਼ਨਲ

ਪ੍ਰਧਾਨ ਮੰਤਰੀ ਮੋਦੀ ਆਪਣੀਆਂ ਨੀਤੀਆਂ ਕਾਰਨ ਦੁਨੀਆ ਭਰ ਵਿੱਚ ਪ੍ਰਸਿੱਧ: ਆਰਪੀ ਸਿੰਘ

ਮਾਤਾ ਪ੍ਰੀਤ ਮੋਹਿਣੀ ਕੌਰ ਨੂੰ ਹਜ਼ਾਰਾਂ ਸੰਗਤਾਂ ਵੱਲੋਂ ਨਿੱਘੀ ਸ਼ਰਧਾਂਜਲੀ

ਜੱਗੀ ਜੋਹਲ, ਬੱਗਾ, ਸ਼ੇਰਾ, ਅਮਨਿੰਦਰ ਅਤੇ ਹੋਰਾਂ ਨੂੰ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਅਦਾਲਤ ਅੰਦਰ ਕੀਤਾ ਗਿਆ ਪੇਸ਼

ਅਦਾਲਤ ਦੇ ਫੈਸਲੇ 'ਤੇ ਸਮਰਥਕਾਂ ਨੇ ਮਨਾਈ ਖੁਸ਼ੀ , ਅਵਿਮੁਕਤੇਸ਼ਵਰਾਨੰਦ ਕਿਹਾ "ਸੱਚ ਦੀ ਜਿੱਤ ਹੋਈ

ਸਾਲ ਦੇ ਪਹਿਲੇ 74 ਦਿਨਾਂ ਵਿੱਚ ਹੀ ਪੁਲਿਸ ਹਿਰਾਸਤ ਅਧੀਨ ਹੋਈਆਂ 170 ਮੌਤਾਂ

ਸੁਪਰੀਮ ਕੋਰਟ ਵੱਲੋਂ ਈਸਾਈ ਬਣਨ ’ਤੇ ਐਸ ਸੀ ਲਾਭ ਮਿਲਣ ’ਤੇ ਲਗਾਈ ਰੋਕ ਸਵਾਗਤਯੋਗ: ਦਿੱਲੀ ਗੁਰਦੁਆਰਾ ਕਮੇਟੀ

ਗਰੂਮਿੰਗ ਗੈਂਗ ਤੋਂ ਬਚਣ ਲਈ ਜਲਦ ਸ਼ੁਰੂ ਕੀਤੀ ਜਾਏਗੀ ਜਾਗਰੂਕਤਾ ਲਹਿਰ: ਪਰਮਜੀਤ ਸਿੰਘ ਵੀਰਜੀ

ਪਾਕਿਸਤਾਨ ਨੂੰ ਵਿਚੋਲਗੀ ਦਾ ਮੌਕਾ ਮਿਲਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਕੀਤਾ ਹਮਲਾ

ਦੇਸ਼ ਅੰਦਰ ਸਿਰਫ਼ ਹਿੰਦੂ, ਸਿੱਖ, ਬੋਧੀ ਹੀ ਅਨੁਸੂਚਿਤ ਜਾਤੀ ਦਾ ਰੱਖ ਸਕਦੇ ਹਨ ਦਰਜਾ: ਸੁਪਰੀਮ ਕੋਰਟ

ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਦਾ ਵੱਡਾ ਐਲਾਨ - ਚਤੁਰੰਗਿਨੀ ਸੈਨਾ ਗਊ ਰੱਖਿਆ ਲਈ ਇੱਕ ਸ਼ਕਤੀ ਬਣੇਗੀ