ਪੰਜਾਬ

ਡੀਐਸਜੀਐਮਸੀ ਵੱਲੋਂ ਸਿੱਖਿਆ ਸੇਵਾ ਕਾਊਂਟਰ ਸਥਾਪਿਤ- ਕਾਲਕਾ

ਕੌਮੀ ਮਾਰਗ ਬਿਊਰੋ | May 12, 2026 07:34 PM

ਨਵੀਂ ਦਿੱਲੀ -ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਇੱਕ ਵਿਸ਼ੇਸ਼ ਸੇਵਾ ਕਾਊਂਟਰ ਸਥਾਪਿਤ ਕੀਤਾ ਗਿਆ ਹੈ, ਜਿਸਦਾ ਉਦੇਸ਼ ਲੋੜਵੰਦ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਨਾਲ ਜੋੜਨਾ ਅਤੇ ਉਨ੍ਹਾਂ ਦੀਆਂ ਮੁੱਢਲੀਆਂ ਵਿਦਿਅਕ ਲੋੜਾਂ ਨੂੰ ਪੂਰਾ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਸੇਵਾ ਕਾਊਂਟਰ ‘ਤੇ ਸੰਗਤਾਂ ਵੱਲੋਂ ਦਾਨ ਕੀਤੀ ਗਈ ਵੱਖ-ਵੱਖ ਤਰ੍ਹਾਂ ਦੀ ਵਿਦਿਅਕ ਸਮੱਗਰੀ ਰੱਖੀ ਗਈ ਹੈ, ਜਿਸ ਵਿੱਚ ਕਿਤਾਬਾਂ, ਕਾਪੀਆਂ, ਪੈਨਸਲਾਂ, ਰਬੜ, ਸ਼ਾਰਪਨਰ, ਡਾਇਰੀਆਂ, ਸਕੂਲ ਬੈਗ ਅਤੇ ਹੋਰ ਜ਼ਰੂਰੀ ਪਾਠ ਸਮੱਗਰੀ ਸ਼ਾਮਲ ਹੈ। ਉਨਾਂ ਦਸਿਆ ਕਿ ਇਹ ਸਾਰੀ ਸਮੱਗਰੀ ਉਹਨਾਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾਂਦੀ ਹੈ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਝੱਲਣ ਦੇ ਸਮਰੱਥ ਨਹੀਂ ਹਨ।
ਸਰਦਾਰ ਕਾਲਕਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਸਿੱਖਿਆ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਜ਼ਰੂਰਤ ਬਣ ਚੁੱਕੀ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਸਮਾਜਿਕ ਅਤੇ ਪੰਥਕ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਇਸ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੌਮ ਨੂੰ ਤਰੱਕੀ ਦੇ ਰਾਹ ‘ਤੇ ਲੈ ਕੇ ਜਾਣਾ ਹੈ ਤਾਂ ਸਾਡੇ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਨਾਲ ਜੋੜਨਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਕੋਸ਼ਿਸ਼ ਸਿਰਫ਼ ਇਕ ਸੇਵਾ ਨਹੀਂ, ਸਗੋਂ ਸਮਾਜ ਨੂੰ ਗਿਆਨ ਦੀ ਰੌਸ਼ਨੀ ਨਾਲ ਰੋਸ਼ਨ ਕਰਨ ਦਾ ਇਕ ਪਵਿੱਤਰ ਉਪਰਾਲਾ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸੰਗਤ ਵੱਲੋਂ ਇਸ ਸੇਵਾ ਲਈ ਬੇਹੱਦ ਉਤਸ਼ਾਹ ਨਾਲ ਯੋਗਦਾਨ ਦਿੱਤਾ ਜਾ ਰਿਹਾ ਹੈ। ਕੋਈ ਕਿਤਾਬਾਂ ਦਾਨ ਕਰ ਰਿਹਾ ਹੈ, ਕੋਈ ਕਾਪੀਆਂ, ਸਕੂਲ ਬੈਗ ਜਾਂ ਹੋਰ ਵਿਦਿਅਕ ਸਮੱਗਰੀ ਦੇ ਕੇ ਇਸ ਮਹਾਨ ਕਾਰਜ ਵਿੱਚ ਆਪਣਾ ਹਿੱਸਾ ਪਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮ ਸਿਰਫ਼ ਇਸ ਸੇਵਾ ਦਾ ਸੁਚੱਜਾ ਪ੍ਰਬੰਧ ਕਰਨਾ ਹੈ, ਜਦਕਿ ਇਸ ਸੇਵਾ ਦੀ ਅਸਲ ਤਾਕਤ ਸੰਗਤ ਦਾ ਦਸਵੰਧ ਅਤੇ ਸੇਵਾ ਭਾਵਨਾ ਹੈ। ਜਿਵੇਂ ਸੰਗਤਾਂ ਲੰਗਰ, ਠੰਡੇ ਮਿੱਠੇ ਜਲ, ਆਈਸਕ੍ਰੀਮ ਜਾਂ ਹੋਰ ਸੇਵਾਵਾਂ ਵਿੱਚ ਯੋਗਦਾਨ ਪਾਉਂਦੀਆਂ ਹਨ, ਉਸੇ ਤਰ੍ਹਾਂ ਹੁਣ “ਸਿੱਖਿਆ ਦਾਨ” ਨੂੰ ਵੀ ਇੱਕ ਮਹਾਨ ਸੇਵਾ ਵਜੋਂ ਅਪਣਾਇਆ ਜਾ ਰਿਹਾ ਹੈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵੀ ਸੱਜਣ ਚਾਹੁੰਦੇ ਹਨ ਕਿ ਉਨ੍ਹਾਂ ਦਾ ਦਸਵੰਧ ਸਹੀ ਅਤੇ ਲੋੜਵੰਦ ਥਾਵਾਂ ‘ਤੇ ਲੱਗੇ, ਉਹ ਇਸ ਸਿੱਖਿਆ ਸੇਵਾ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨਕਦ ਰਕਮ ਦੀ ਬਜਾਏ ਲੋਕ ਆਪਣੀ ਸਮਰੱਥਾ ਅਨੁਸਾਰ ਵਿਦਿਅਕ ਸਮੱਗਰੀ ਦਾਨ ਕਰ ਸਕਦੇ ਹਨ, ਤਾਂ ਜੋ ਵੱਧ ਤੋਂ ਵੱਧ ਲੋੜਵੰਦ ਬੱਚਿਆਂ ਤੱਕ ਸਹਾਇਤਾ ਪਹੁੰਚ ਸਕੇ।
ਉਨ੍ਹਾਂ ਦੱਸਿਆ ਕਿ ਇਸ ਪੂਰੀ ਵਿਵਸਥਾ ਨੂੰ ਪਾਰਦਰਸ਼ੀ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਸਮੱਗਰੀ ਦਾਨ ਕਰਨ ਵਾਲਿਆਂ ਦੀ ਵੀ ਵਿਉਂਤਬੰਦੀ ਨਾਲ ਐਂਟਰੀ ਕੀਤੀ ਜਾਂਦੀ ਹੈ ਅਤੇ ਸਮੱਗਰੀ ਪ੍ਰਾਪਤ ਕਰਨ ਵਾਲੇ ਲੋੜਵੰਦ ਪਰਿਵਾਰਾਂ ਦਾ ਆਧਾਰ ਕਾਰਡ ਅਤੇ ਲੋੜ ਸੰਬੰਧੀ ਵੇਰਵਾ ਦਰਜ ਕਰਕੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਹਾਇਤਾ ਸਹੀ ਲੋੜਵੰਦ ਹੱਕਦਾਰ ਬਚਿਆ ਤੱਕ ਪਹੁੰਚੇ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਇਸ ਮਹਾਨ “ਸਿੱਖਿਆ ਸੇਵਾ ਮੁਹਿਮ” ਵਿੱਚ ਆਪਣਾ ਯੋਗਦਾਨ ਪਾ ਕੇ ਲੋੜਵੰਦ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਿੱਚ ਸਾਥ ਦੇਣ।

Have something to say? Post your comment

 
 
 
 

ਪੰਜਾਬ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਬਾਰੇ ਕਾਨੂੰਨ ਕੌਮ ਦੇ ਹੱਕ ਵਿੱਚ ਪ੍ਰੰਤੂ ਮਰਿਆਦਾ ਨੂੰ ਕਾਨੂੰਨੀ ਦਾਇਰੇ ਚ ਲਿਆਣਾ ਇਤਰਾਜਯੋਗ-ਸਿੰਘ ਸਾਹਿਬਾਨ

ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਐਸ.ਜੀ.ਪੀ.ਸੀ ਪ੍ਰਧਾਨ ਨੂੰ ਕਿਸ ਹੈਸੀਅਤ ਵਿੱਚ ਹਦਾਇਤ ਕਰ ਰਹੀ ਹੈ - ਰਵੀਇੰਦਰ ਸਿੰਘ

ਪੰਜਾਬ ਵਿਜੀਲੈਂਸ ਵਿਭਾਗ ਵਿਚ ਭ੍ਰਿਸ਼ਟਾਚਾਰ ਨਾਲ ਮੁੱਖ ਮੰਤਰੀ ਤੇ ਕੇਜਰੀਵਾਲ ਦੇ ਸੰਬੰਧਾਂ ਦੀ ਜਾਂਚ ਹੋਵੇ: ਅਕਾਲੀ ਦਲ

ਬੀਐਸਪੀ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਦਾ ਇੰਚਾਰਜ ਸੁਰਿੰਦਰ ਸਿੰਘ ਖੁੱਡਾ ਅਲੀਸ਼ੇਰ ਨੂੰ ਕੀਤਾ ਨਿਯੁਕਤ

ਪੀ.ਏ.ਯੂ. ਕੈਂਪਸ ਦੇ ਦਰਖਤਾਂ ਨੂੰ ਹੁਣ ਕਿਊਆਰ ਕੋਡ ਵਿਧੀ ਰਾਹੀਂ ਜਾਣੋ

ਸਰਹਿੰਦ ਫਤਿਹ ਮਾਰਚ ਦਾ ਲੁਧਿਆਣਾ ਸਹਿਰ ਦੀਆਂ ਸੰਗਤਾਂ ਵੱਲੋ ਜੈਕਾਰਿਆਂ ਦੀ ਗੂੰਜ 'ਚ ਕੀਤਾ ਗਿਆ ਨਿੱਘਾ ਸਵਾਗਤ

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਇਕਬਾਲ ਸਿੰਘ ਭੰਮਰਾਹ ਦੀ ਪੁਸਤਕ "ਗੁਰਬਾਣੀ ਗਾਇਨ ਭਾਗ ਪਹਿਲਾ" ਹੋਈ ਲੋਕ ਅਰਪਣ

ਖੁਰਾਲਗੜ੍ਹ ਵਿਖੇ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਵਿਸਥਾਰ ਅਤੇ ਫਰੀਦਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਦਾ ਕੰਮ ਜਲਦ ਸ਼ੁਰੂ ਹੋਵੇਗਾ: ਹਰਪਾਲ ਸਿੰਘ ਚੀਮਾ

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)