ਨੈਸ਼ਨਲ

“ਨਾਦ" ਦੇਸ਼ ਰਤਨ ਅਵਾਰਡ 2026” ਦੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਦੀ ਅਹਿਮ ਮੀਟਿੰਗ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 18, 2026 07:36 PM

ਨਵੀਂ ਦਿੱਲੀ - ਨੈਸ਼ਨਲ ਅਕਾਲੀ ਦਲ ਵੱਲੋਂ “ਨਾਦ" ਦੇਸ਼ ਰਤਨ ਅਵਾਰਡ 2026” ਦੀਆਂ ਤਿਆਰੀਆਂ ਨੂੰ ਲੈ ਕੇ ਪੱਛਮੀ ਵਿਹਾਰ, ਦਿੱਲੀ ਵਿੱਚ ਕਾਰਜਕਾਰਣੀ ਦੀ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਨੈਸ਼ਨਲ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਸਕੱਤਰ ਵਿਕਰਾਂਤ ਮੋਹਨ, ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਭਾਵਨਾ ਧਵਨ, ਦਿੱਲੀ ਪ੍ਰਦੇਸ਼ ਪ੍ਰਧਾਨ ਕੁਲਦੀਪ ਸਿੰਘ ਮਰਵਾਹ, ਸੋਸ਼ਲ ਵਿੰਗ ਦੀ ਰਾਸ਼ਟਰੀ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ। ਇਸ ਮੌਕੇ ਮੀਟਿੰਗ ਵਿੱਚ “ਨਾਦ" ਦੇਸ਼ ਰਤਨ ਅਵਾਰਡ 2026” ਦੇ ਆਯੋਜਨ, ਮੁੱਖ ਮਹਿਮਾਨਾਂ ਦੀ ਸੂਚੀ, ਸਨਮਾਨ ਸਮਾਰੋਹ ਦੀ ਰੂਪਰੇਖਾ ਅਤੇ ਵੱਖ-ਵੱਖ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਹਾਜ਼ਰ ਮੈਂਬਰਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣੇ ਸੁਝਾਅ ਵੀ ਦਿੱਤੇ। ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਨੈਸ਼ਨਲ ਅਕਾਲੀ ਦਲ ਹਰ ਸਾਲ ਸਮਾਜ ਅਤੇ ਦੇਸ਼ ਹਿੱਤ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਮਾਜ ਸੇਵਾ, ਸਿੱਖਿਆ, ਚਿਕਿਤਸਾ, ਕਾਨੂੰਨ, ਵਪਾਰ, ਧਾਰਮਿਕ ਅਤੇ ਸਮਾਜਿਕ ਖੇਤਰਾਂ ਵਿੱਚ ਵਿਸ਼ੇਸ਼ ਯੋਗਦਾਨ ਦੇਣ ਵਾਲੇ ਸਮਾਜਸੇਵੀ, ਡਾਕਟਰ, ਵਕੀਲ, ਵਪਾਰੀ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਇਸ ਸਾਲ ਵੀ “ਨਾਦ" ਦੇਸ਼ ਰਤਨ ਅਵਾਰਡ 2026” ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇਹੇ ਸਨਮਾਨ ਸਮਾਰੋਹ ਸਮਾਜ ਵਿੱਚ ਚੰਗੇ ਕੰਮ ਕਰਨ ਵਾਲੇ ਲੋਕਾਂ ਦਾ ਹੌਸਲਾ ਵਧਾਉਂਦੇ ਹਨ ਅਤੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਦੇ ਹਨ। ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Have something to say? Post your comment

 
 
 
 

ਨੈਸ਼ਨਲ

ਭਗਵੰਤ ਮਾਨ ਨੂੰ ਤੁਰੰਤ ਬੇਅਦਬੀ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸਰਨਾ ਨੇ

ਭਗਵੰਤ ਮਾਨ ਨੂੰ ਤੁਰੰਤ ਬੇਅਦਬੀ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸਰਨਾ ਨੇ

ਐਵਨਲੀ ਯੂਨੀਵਰਸਿਟੀ ਦਾ ਸ਼ਾਨਦਾਰ ਦੀਖਿਆਂਤ ਸਮਾਰੋਹ ਸੰਪੰਨ

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ! ਦਿੱਲੀ ਕਮੇਟੀ ਅਧੀਨ ਸਕੂਲ ਬਿਨਾਂ ਮਾਨਤਾ ਚੱਲਦਾ ਰਿਹਾ : ਪਰਮਜੀਤ ਸਿੰਘ ਵੀਰਜੀ

ਬੇਅਦਬੀ ਕਾਨੂੰਨ ਖ਼ਿਲਾਫ਼ ਪੰਥਕ ਏਕਤਾ ਦੀ ਲੋੜ: ਪਰਮਜੀਤ ਸਿੰਘ ਸਰਨਾ

 ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ, ਸੰਗਤਾਂ ਨੇ ਭਰੀ ਵੱਡੀ ਹਾਜ਼ਰੀ

ਅਕਾਲ ਅਕੈਡਮੀਆਂ ਦਾ ਮੈਡੀਕਲ ਸਟ੍ਰੀਮ ਵਿੱਚ ਸ਼ਾਨਦਾਰ ਦਬਦਬਾ, ਸਟੇਟ ’ਚ ਪਹਿਲਾ ਤੇ ਦੇਸ਼ ਭਰ ਵਿੱਚ ਚੌਥਾ ਸਥਾਨ ਹਾਸਲ

ਮੋਤਾ ਸਿੰਘ ਟਰੱਸਟ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼, ਜੀ.ਕੇ. ਨੇ ਚੁੱਕੇ ਸਵਾਲ

ਗੁਰੂ ਘਰ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਮਾਮਲੇ ’ਚ ਮਨਜੀਤ ਸਿੰਘ ਜੀ.ਕੇ. ਖਿਲਾਫ ਦੋ ਐਫਆਈਆਰ ਦਰਜ: ਕਾਲਕਾ, ਕਾਹਲੋਂ

ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਨੇ ਪੰਥਕ ਇਕੱਠਾਂ ਵਿੱਚ ਨੁਮਾਇੰਦਗੀ ਸਬੰਧੀ ਜਾਰੀ ਕੀਤਾ ਬਿਆਨ