ਨੈਸ਼ਨਲ

ਗੁਰੂਬਾਣੀ ਦੇ ਲਾਈਵ ਚਲਦੇ ਕੀਰਤਨ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਐਡ, ਇਸ ਤੋਂ ਵੱਡੀ ਬੇਅਦਬੀ ਹੋਰ ਕੀ ਹੋਵੇਗੀ.?

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | May 19, 2026 08:29 PM

ਨਵੀਂ ਦਿੱਲੀ - ਅੱਜ ਦਾ ਸਮਾਂ ਟੈਕਨੋਲੋਜੀ ਦਾ ਸਮਾਂ ਹੈ। ਗੁਰਬਾਣੀ ਦੀ ਅਵਾਜ਼ ਹੁਣ ਸਿਰਫ਼ ਗੁਰਦੁਆਰਿਆਂ ਦੀਆਂ ਚਾਰ ਦੀਵਾਰੀਆਂ ਤੱਕ ਸੀਮਿਤ ਨਹੀਂ ਰਹੀ, ਸਗੋਂ ਦੁਨੀਆ ਦੇ ਹਰ ਕੋਨੇ ਤੱਕ ਲਾਈਵ ਟੈਲੀਕਾਸਟ ਰਾਹੀਂ ਪਹੁੰਚ ਰਹੀ ਹੈ। ਇਹ ਇਕ ਵੱਡੀ ਸੇਵਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਪਵਿੱਤਰ ਸੇਵਾ ਨੂੰ ਕਈ ਲੋਕਾਂ ਨੇ ਕਮਾਈ ਦਾ ਜ਼ਰੀਆ ਬਣਾ ਦਿੱਤਾ ਹੈ। ਅੱਜ ਲਾਈਵ ਚਲਦੇ ਕੀਰਤਨ, ਕਥਾ ਅਤੇ ਗੁਰਬਾਣੀ ਦੇ ਪ੍ਰਸਾਰਣ ਦੌਰਾਨ ਨਸ਼ਿਆਂ, ਜੂਏ, ਸੱਟੇਬਾਜ਼ੀ, ਫ਼ਜ਼ੂਲ ਮਨੋਰੰਜਨ ਅਤੇ ਹੋਰ ਕਈ ਤਰ੍ਹਾਂ ਦੇ ਭੜਕਾਊ ਇਸ਼ਤਿਹਾਰ ਦਿਖਾਏ ਜਾ ਰਹੇ ਹਨ। ਇਹ ਸਿਰਫ਼ ਅਣਗਹਿਲੀ ਨਹੀਂ, ਸਗੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੁੱਲ੍ਹੀ ਬੇਅਦਬੀ ਹੈ। ਜਦੋਂ ਇੱਕ ਪਾਸੇ ਰਾਗੀ ਸਿੰਘ “ਅੰਮ੍ਰਿਤ ਨਾਮੁ ਨਿਧਾਨੁ ਹੈ” ਦਾ ਕੀਰਤਨ ਕਰ ਰਹੇ ਹੁੰਦੇ ਹਨ ਤੇ ਦੂਜੇ ਪਾਸੇ ਸਕਰੀਨ ਉੱਤੇ ਨਸ਼ਿਆਂ ਜਾਂ ਸੱਟੇਬਾਜ਼ੀ ਦੇ ਐਡ ਚਮਕ ਰਹੇ ਹੁੰਦੇ ਹਨ, ਤਾਂ ਇਹ ਸਿਰਫ਼ ਸ਼ਰਮਨਾਕ ਹੀ ਨਹੀਂ, ਸਿੱਖ ਕੌਮ ਦੀ ਆਤਮਿਕ ਮਰਿਆਦਾ ਉੱਤੇ ਵੱਡਾ ਘਾਟਾ ਹੈ। ਗੁਰੂ ਘਰ ਦੀ ਬਾਣੀ ਮਨੁੱਖਤਾ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸੱਚੇ ਜੀਵਨ ਦਾ ਰਾਹ ਦਿਖਾਉਂਦੀ ਹੈ, ਪਰ ਅੱਜ ਉਸੇ ਬਾਣੀ ਦੇ ਨਾਲ ਨਸ਼ਿਆਂ ਦੀ ਪ੍ਰਚਾਰਬਾਜ਼ੀ ਹੋ ਰਹੀ ਹੈ। ਇਹ ਦੋਹਰਾ ਚਿਹਰਾ ਕਿਉਂ.? ਸਭ ਤੋਂ ਵੱਡਾ ਸਵਾਲ ਉਹਨਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਪੁੱਛਣਾ ਚਾਹੀਦਾ ਹੈ ਜੋ ਇਹ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਬਚ ਜਾਂਦੇ ਹਨ ਕਿ “ਐਡ ਤਾਂ ਯੂਟਿਊਬ ਆਪ ਲਗਾਉਂਦਾ ਹੈ।” ਜੇ ਤੁਹਾਨੂੰ ਪਤਾ ਹੈ ਕਿ ਤੁਹਾਡੀ ਲਾਈਵ ਟੈਲੀਕਾਸਟ ਰਾਹੀਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਲਤ ਚੀਜ਼ਾਂ ਦਾ ਪ੍ਰਚਾਰ ਹੋ ਰਿਹਾ ਹੈ, ਤਾਂ ਫਿਰ ਤੁਸੀਂ ਉਹ ਮਾਧਿਅਮ ਕਿਉਂ ਵਰਤ ਰਹੇ ਹੋ.? ਕੀ ਕਮਾਈ ਅਤੇ ਵਿਊਜ਼ ਗੁਰੂ ਮਰਿਆਦਾ ਤੋਂ ਵੱਡੇ ਹੋ ਗਏ ਹਨ.? ਅੱਜ ਲੋੜ ਹੈ ਕਿ ਪੰਥਕ ਪੱਧਰ ‘ਤੇ ਇਸ ਮਸਲੇ ਉੱਤੇ ਸਖ਼ਤ ਨੀਤੀ ਬਣੇ। ਜਿਹੜੇ ਵੀ ਚੈਨਲ ਜਾਂ ਵਿਅਕਤੀ ਗੁਰਬਾਣੀ ਦੇ ਲਾਈਵ ਪ੍ਰਸਾਰਣ ਦੌਰਾਨ ਅਜਿਹੇ ਇਸ਼ਤਿਹਾਰ ਚਲਾਉਂਦੇ ਹਨ, ਉਨ੍ਹਾਂ ਉੱਤੇ ਸ਼ਿਕੰਜਾ ਕੱਸਿਆ ਜਾਵੇ। ਰਾਗੀ ਸਿੰਘ, ਕਥਾਵਾਚਕ ਅਤੇ ਪ੍ਰਬੰਧਕ ਇਹ ਯਕੀਨੀ ਬਣਾਉਣ ਕਿ ਗੁਰੂ ਘਰ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਾ ਹੋਵੇ। ਜੇ ਲੋੜ ਪਵੇ ਤਾਂ ਐਡ-ਫ੍ਰੀ ਪ੍ਰਸਾਰਣ ਦੇ ਹੋਰ ਪ੍ਰਬੰਧ ਕੀਤੇ ਜਾਣ, ਪਰ ਗੁਰੂ ਸਾਹਿਬ ਦੀ ਬੇਅਦਬੀ ਕਦੇ ਵੀ ਬਰਦਾਸ਼ਤ ਨਾ ਕੀਤੀ ਜਾਵੇ। ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦੀ ਸਤਿਕਾਰ ਲਈ ਸ਼ਹਾਦਤਾਂ ਦਿੱਤੀਆਂ ਹਨ। ਅੱਜ ਜੇ ਅਸੀਂ ਕੁਝ ਪੈਸਿਆਂ ਅਤੇ ਆਨਲਾਈਨ ਕਮਾਈ ਲਈ ਗੁਰਬਾਣੀ ਦੇ ਨਾਲ ਨਸ਼ਿਆਂ ਦੇ ਐਡ ਚਲਣ ਦਿੰਦੇ ਹਾਂ, ਤਾਂ ਇਹ ਸਾਡੀ ਕੌਮੀ ਸੋਚ ਉੱਤੇ ਸਭ ਤੋਂ ਵੱਡਾ ਪ੍ਰਸ਼ਨ ਚਿੰਨ੍ਹ ਹੈ। ਜਾਗਣ ਦਾ ਸਮਾਂ ਹੈ। ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।

 

Have something to say? Post your comment

 
 
 
 

ਨੈਸ਼ਨਲ

ਸਿੱਖਾਂ ਲਈ ਟ੍ਰਾਇਬਲ ਰਾਖਵਾਂਕਰਨ ਲਾਗੂ ਕਰਣ ਦੀ ਮੰਗ: ਜੀਕੇ

“ਨਾਦ" ਦੇਸ਼ ਰਤਨ ਅਵਾਰਡ 2026” ਦੀਆਂ ਤਿਆਰੀਆਂ ਨੂੰ ਲੈ ਕੇ ਨੈਸ਼ਨਲ ਅਕਾਲੀ ਦਲ ਦੀ ਅਹਿਮ ਮੀਟਿੰਗ

ਭਗਵੰਤ ਮਾਨ ਨੂੰ ਤੁਰੰਤ ਬੇਅਦਬੀ ਕਾਨੂੰਨ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਸਰਨਾ ਨੇ

ਐਵਨਲੀ ਯੂਨੀਵਰਸਿਟੀ ਦਾ ਸ਼ਾਨਦਾਰ ਦੀਖਿਆਂਤ ਸਮਾਰੋਹ ਸੰਪੰਨ

ਬੱਚਿਆਂ ਦੇ ਭਵਿੱਖ ਨਾਲ ਖਿਲਵਾੜ! ਦਿੱਲੀ ਕਮੇਟੀ ਅਧੀਨ ਸਕੂਲ ਬਿਨਾਂ ਮਾਨਤਾ ਚੱਲਦਾ ਰਿਹਾ : ਪਰਮਜੀਤ ਸਿੰਘ ਵੀਰਜੀ

ਬੇਅਦਬੀ ਕਾਨੂੰਨ ਖ਼ਿਲਾਫ਼ ਪੰਥਕ ਏਕਤਾ ਦੀ ਲੋੜ: ਪਰਮਜੀਤ ਸਿੰਘ ਸਰਨਾ

 ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ, ਸੰਗਤਾਂ ਨੇ ਭਰੀ ਵੱਡੀ ਹਾਜ਼ਰੀ

ਅਕਾਲ ਅਕੈਡਮੀਆਂ ਦਾ ਮੈਡੀਕਲ ਸਟ੍ਰੀਮ ਵਿੱਚ ਸ਼ਾਨਦਾਰ ਦਬਦਬਾ, ਸਟੇਟ ’ਚ ਪਹਿਲਾ ਤੇ ਦੇਸ਼ ਭਰ ਵਿੱਚ ਚੌਥਾ ਸਥਾਨ ਹਾਸਲ

ਮੋਤਾ ਸਿੰਘ ਟਰੱਸਟ ’ਤੇ ਕਬਜ਼ੇ ਦੀ ਕੋਸ਼ਿਸ਼ ਦਾ ਦੋਸ਼, ਜੀ.ਕੇ. ਨੇ ਚੁੱਕੇ ਸਵਾਲ

ਗੁਰੂ ਘਰ ਦੀ ਗੋਲਕ ਦੇ ਪੈਸੇ ਦੀ ਦੁਰਵਰਤੋਂ ਮਾਮਲੇ ’ਚ ਮਨਜੀਤ ਸਿੰਘ ਜੀ.ਕੇ. ਖਿਲਾਫ ਦੋ ਐਫਆਈਆਰ ਦਰਜ: ਕਾਲਕਾ, ਕਾਹਲੋਂ