ਨੈਸ਼ਨਲ

ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ ਤੋਂ ਬਾਅਦ ਸਿੱਖਾਂ ਖ਼ਿਲਾਫ਼ ਵਧੀਆਂ ਨਫ਼ਰਤੀ ਘਟਨਾਵਾਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 08, 2026 07:39 PM

ਨਵੀਂ ਦਿੱਲੀ - ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਵਿਕਰਮ ਦਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਤਿੰਨ ਦਿਨ ਬਾਅਦ ਸਾਊਥਹੈਂਪਟਨ ਵਿੱਚ ਇੱਕ ਸਿੱਖ ਗ੍ਰੰਥੀ ਨਾਲ ਗਾਲੀ-ਗਲੌਚ ਅਤੇ ਧੱਕਾ-ਮੁੱਕੀ ਕੀਤੀ ਗਈ। ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ "ਆਪਣੇ ਦੇਸ਼ ਵਾਪਸ ਜਾ" ਵਰਗੇ ਨਸਲੀ ਸ਼ਬਦ ਕਹੇ ਗਏ। ਹਾਲਾਂਕਿ ਉਨ੍ਹਾਂ ਨੂੰ ਕੋਈ ਸਰੀਰਕ ਸੱਟ ਨਹੀਂ ਲੱਗੀ। ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਦਿਗਵਾ ਦੀ ਸਜ਼ਾ ਤੋਂ ਬਾਅਦ ਸਿੱਖਾਂ ਪ੍ਰਤੀ ਨਫ਼ਰਤ ਅਤੇ ਵੈਰਭਾਵ ਕਾਫ਼ੀ ਵਧ ਗਿਆ ਹੈ। ਭਾਈਚਾਰੇ ਨੇ ਬਜ਼ੁਰਗਾਂ ਅਤੇ ਕਮਜ਼ੋਰ ਲੋਕਾਂ ਨੂੰ ਕੁਝ ਸਮੇਂ ਲਈ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਲੰਡਨ ਦੇ ਅਮਰਜੀਤ ਸਿੰਘ ਨੇ ਸਿੱਖਾਂ ਖ਼ਿਲਾਫ਼ ਹੋ ਰਹੇ ਨਫ਼ਰਤੀ ਅਪਰਾਧਾਂ ਦੀ ਰਿਪੋਰਟ ਕਰਨ ਲਈ ਇੱਕ ਵੈੱਬਸਾਈਟ ਸ਼ੁਰੂ ਕੀਤੀ ਹੈ। ਉਨ੍ਹਾਂ ਮੁਤਾਬਕ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਨਾਲ ਥੁੱਕਣ, ਗਾਲਾਂ ਕੱਢਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਕਈ ਸਿੱਖਾਂ ਨੂੰ ਇਹ ਵੀ ਪੁੱਛਿਆ ਗਿਆ ਕਿ ਕੀ ਉਹ ਕਿਰਪਾਨ ਰੱਖਦੇ ਹਨ। ਹਾਲਾਂਕਿ ਪੁਲਿਸ ਅਨੁਸਾਰ ਹੈਨਰੀ ਨੋਵਾਕ ਦੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਕਿਰਪਾਨ ਨਹੀਂ ਸੀ, ਸਗੋਂ ਇੱਕ ਪੇਸ਼-ਕਬਜ਼ (ਰਵਾਇਤੀ ਛੁਰਾ) ਸੀ। ਇਸ ਮਾਮਲੇ ਤੋਂ ਬਾਅਦ ਸਿੱਖ ਫੈਡਰਾਸ਼ਨ (ਯੂਕੇ ) ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਨੂੰ ਵੀ ਵੱਖਰੇ ਤੌਰ 'ਤੇ ਦਰਜ ਕੀਤਾ ਜਾਵੇ। ਸਿੱਖ ਫੈਡਰੇਸ਼ਨ ਦੇ ਪ੍ਰਮੁੱਖ ਮੈਂਬਰ ਦਬਿੰਦਰਜੀਤ ਸਿੰਘ ਬੀਪੀਓ ਨੇ ਕਿਹਾ ਕਿ ਦਿਗਵਾ ਦੇ ਜੁਰਮ ਲਈ ਬੇਕਸੂਰ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਅਸਵੀਕਾਰਯੋਗ ਹੈ।

Have something to say? Post your comment

 
 
 
 

ਨੈਸ਼ਨਲ

ਸਰਕਾਰ ਨੂੰ ਆਰਥਿਕ ਸਥਿਤੀ, ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕਰਨ ਲਈ ਸਰਬ-ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ- ਖੜਗੇ

ਇੰਡੀਆ ਬਲਾਕ ਮੀਟਿੰਗ ਤੋਂ ਤਾਮਿਲਨਾਡੂ ਗੈਰਹਾਜ਼ਰ, ਡੀਐਮਕੇ ਗੈਰਹਾਜ਼ਰ, ਟੀਵੀਕੇ ਨੂੰ ਸੱਦਾ ਨਹੀਂ ਦਿੱਤਾ ਗਿਆ

ਹਰਦੀਪ ਸਿੰਘ ਨਿੱਝਰ ਦੇ ਤੀਸਰੇ ਸਲਾਨਾ ਸ਼ਹੀਦੀ ਦਿਹਾੜੇ ਮੌਕੇ ਵਿਸ਼ਾਲ ਸਮਾਗਮਾਂ ਦਾ ਐਲਾਨ: ਭਾਈ ਤੂਰ, ਭਾਈ ਰੰਧਾਵਾ

ਹੈਨਰੀ ਨੋਵਾਕ ਦੀ ਯਾਦ ਵਿੱਚ ਅਰਦਾਸ ਸਮਾਗਮ 10 ਜੂਨ ਨੂੰ ਗੁਰਦੁਆਰਾ ਕਲਗੀਧਰ, ਸੁਭਾਸ਼ ਨਗਰ ਦਿੱਲੀ ਵਿਖੇ ਹੋਵੇਗਾ: ਸਰਨਾ

ਡਾ. ਬਲਵਿੰਦਰ ਕੌਰ ਬਰਿਆਣਾ ਦੀ ਕਿਤਾਬ "ਤੁਹੀ ਨਿਸ਼ਾਨੀ ਜੀਤ ਕੀ" ਨੇ ਸਿੱਖ ਸ਼ਸਤ੍ਰ ਵਿਰਾਸਤ ਦੇ ਅਣਛੁਹੇ ਪੱਖ ਕੀਤੇ ਉਜਾਗਰ

ਗਰਮ ਖਿਆਲੀ ਜਥੇਬੰਦੀਆਂ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਨਾ ਕਰਨ: ਗੁਨਜੀਤ ਸਿੰਘ ਬਖ਼ਸ਼ੀ

6 ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ, ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ: ਹਰਮੀਤ ਸਿੰਘ ਕਾਲਕਾ

ਗੁਰਦੁਆਰਾ ਬੰਗਲਾ ਸਾਹਿਬ ਵਿਖ਼ੇ ਧਰਮ ਪ੍ਰਚਾਰ ਮੁੱਖੀ ਆਸਾ ਦੀ ਵਾਰ ਵੀ ਸਮੇਂ ਸਿਰ ਨਾ ਕਰਵਾ ਸਕੇ, ਦੇਣ ਅਸਤੀਫਾ- ਵੀਰਜੀ

ਦਿੱਲੀ ਦੀ ਅਦਾਲਤ ਨੇ ਸਿੱਖ ਕਤਲੇਆਮ ਵਿਚ ਨਾਮਜਦ ਜਗਦੀਸ਼ ਟਾਈਟਲਰ ਨੂੰ ਪਾਸਪੋਰਟ ਨਵਿਆਉਣ ਲਈ ਐਨਓਸੀ ਦਿੱਤਾ

ਜੂਨ 84 ਦੇ ਫੌਜੀ ਹਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜਾਂ ਦੁਆਰਾ ਸਮਾਂ ਬੱਧ ਜਾਂਚ ਕੀਤੀ ਜਾਵੇ ਬੱਬਰ ਨੇ ਲਿਖਿਆ ਪ੍ਰਧਾਨ ਮੰਤਰੀ ਨੂੰ ਪੱਤਰ