BREAKING NEWS
ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਸਾਰੀਆਂ ਜਾਇਜ਼ ਮੰਗਾਂ 'ਤੇ ਕਾਰਵਾਈ ਕਰਨ ਅਤੇ ਲਾਗੂ ਕਰਨ ਦੇ ਨਿਰਦੇਸ਼: ਹਰਪਾਲ ਸਿੰਘ ਚੀਮਾਹਰਦੀਪ ਸਿੰਘ ਮੁੰਡੀਆਂ ਨੇ 48 ਜ਼ਿਲ੍ਹਾ ਸਿਸਟਮ ਮੈਨੇਜਰਾਂ ਅਤੇ ਸਹਾਇਕ ਸਿਸਟਮ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇਮਸ਼ੀਨੀ ਕਟਾਈ ਤੇ ਸਕਰੱਬਿੰਗ ਤੋਂ ਲੈ ਕੇ ਸੜਕਾਂ ਧੋਣ ਤੱਕ, ਚਹੁੰ-ਪੜਾਵੀਂ ਸਫ਼ਾਈ ਮਾਡਲ ਪਟਿਆਲਾ ਸ਼ਹਿਰ ਨੂੰ ਚਮਕਾਏਗਾ: ਹਰਜੋਤ ਸਿੰਘ ਬੈਂਸਬਜ਼ੁਰਗ ਮਾਂ ਦੀ ਪੁਕਾਰ 'ਤੇ ਤੁਰੰਤ ਐਕਸ਼ਨ; ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਮਿਲਿਆ ਇਨਸਾਫ਼ਦੇਸ਼ ਦੀ ਸਟਾਰਟਅੱਪ ਹੱਬ ਵਜੋਂ ਉੱਭਰ ਰਿਹਾ ਪੰਜਾਬ, 31 ਸਟਾਰਟਅੱਪਜ਼ ਨੂੰ 1.07 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ- ਮੁੱਖ ਮੰਤਰੀ ਭਗਵੰਤ ਸਿੰਘ ਮਾਨਪਨਬੱਸ ਦੇ ਬੇੜੇ ਵਿੱਚ 15 ਨਵੀਆਂ ਪ੍ਰੀਮੀਅਮ ਏਅਰਪੋਰਟ ਬੱਸਾਂ ਕੀਤੀਆਂ ਜਾ ਰਹੀਆਂ ਸ਼ਾਮਲ; 5 ਵੋਲਵੋ ਬੱਸਾਂ ਪਦਾ ਹਿਲਾ ਬੇੜਾ ਅੱਜ ਰਵਾਨਾ: ਹਰਪਾਲ ਸਿੰਘ ਚੀਮਾ

ਨੈਸ਼ਨਲ

18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੇਣ ਤੋਂ ਗੁਰੇਜ਼ ਕਰਨ ਮਾਪੇ- ਕਰਮਸਰ ਨੇ ਕੀਤੀ ਅਪੀਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 10, 2026 07:01 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਸਮੁੱਚੇ ਦੇਸ਼ ਭਰ ਦੇ ਖਾਸ ਤੌਰ ’ਤੇ ਦਿੱਲੀ ਵਿਚ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ 18 ਸਾਲ ਦੀ ਉਮਰ ਦਾ ਬਾਲਗ ਹੋਣ ਤੱਕ ਆਪਣੇ ਬੱਚਿਆਂ ਨੂੰ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਦੇਣ ਤੋਂ ਗੁਰੇਜ਼ ਕਰਨ। ਇਥੇ ਜਾਰੀ ਕੀਤੀ ਇਕ ਅਪੀਲ ਵਿਚ ਸਰਦਾਰ ਕਰਮਸਰ ਨੇ ਕਿਹਾ ਕਿ ਅਜਿਹਾ ਵੇਖਣ ਵਿਚ ਆਇਆ ਹੈ ਕਿ ਅੱਜ ਕੱਲ੍ਹ 10ਵੀਂ ਤੋਂ 12ਵੀਂ ਤੱਕ ਪੜ੍ਹਦੇ ਬੱਚਿਆਂ ਦੇ ਸਕੂਲ ਜਾਂ ਟਿਊਸ਼ਨ ਜਾਂ ਕੋਚਿੰਗ ਕਲਾਸਾਂ ਤੱਕ ਆਉਣ ਜਾਣ ਵਾਸਤੇ ਮਾਪੇ ਦੋ ਪਹੀਆ ਜਾਂ ਚਾਰ ਮਹੀਨਾ ਵਾਹਨ ਆਮ ਹੀ ਦੇ ਦਿੰਦੇ ਹਨ। ਉਹਨਾਂ ਕਿਹਾ ਕਿ ਭਾਰਤੀ ਕਾਨੂੰਨ ਮੁਤਾਬਕ 18 ਸਾਲ ਦੀ ਉਮਰ ਦਾ ਬਾਲਗ ਹੋਣ ਤੱਕ ਕੋਈ ਵੀ ਵਿਦਿਆਰਥੀ ਅਜਿਹੇ ਵਾਹਨ ਨਹੀਂ ਚਲਾ ਸਕਦਾ। ਉਹਨਾਂ ਕਿਹਾ ਕਿ ਸਮਾਜ ਵਿਚ ਬਾਕੀ ਨਾਗਰਿਕਾਂ ਦੀ ਸੁਰੱਖਿਆ ਵਾਸਤੇ ਜ਼ਰੂਰੀ ਹੈ ਕਿ ਅਸੀਂ ਵੀ ਕਾਨੂੰਨ ਦੀ ਪਾਲਣਾ ਕਰੀਏ। ਸਰਦਾਰ ਕਰਮਸਰ ਨੇ ਕਿਹਾ ਕਿ ਇਕ ਛੋਟੀ ਜਿਹੀ ਗਲਤੀ ਪਰਿਵਾਰ ਨੂੰ ਵੱਡੀ ਮੁਸੀਬਤ ਵਿੱਚ ਪਾ ਸਕਦੀ ਹੈ, ਕਿਉਂਕਿ ਕਾਨੂੰਨ ਇਸ ਮਾਮਲੇ ਵਿੱਚ ਬਹੁਤ ਸਖ਼ਤ ਹੈ। ਉਹਨਾਂ ਕਿਹਾ ਕਿ ਸਾਡੀ ਸਾਰੇ ਮਾਤਾ-ਪਿਤਾ ਨੂੰ ਸਨਿਮਰ ਬੇਨਤੀ ਹੈ ਕਿ ਬੱਚਿਆਂ ਨੂੰ ਵਾਹਨ ਦੇਣ ਤੋਂ ਗੁਰੇਜ਼ ਕਰੋ। ਦਿੱਲੀ ਵਿੱਚ ਜਿੱਥੇ ਵੀ ਕੋਈ ਦੁੱਖ-ਸੁੱਖ ਜਾਂ ਅਣਹੋਣੀ ਘਟਨਾ ਹੁੰਦੀ ਹੈ, ਅਸੀਂ ਹਮੇਸ਼ਾ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ ਤੇ ਹਮੇਸ਼ਾ ਖੜ੍ਹੇ ਰਹਾਂਗੇ।

Have something to say? Post your comment

 
 
 
 

ਨੈਸ਼ਨਲ

ਮੀਨਾਕਸ਼ੀ ਨਟਰਾਜਨ ਦੀ ਨਾਮਜ਼ਦਗੀ ਰੱਦ ਕਰਨ ਨੂੰ "ਕਾਲਾ ਦਿਨ" ਕਿਹਾ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਂਟ ਆਬੂ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਹੈਨਰੀ ਨੋਵਾਕ ਦੀ ਯਾਦ ‘ਚ ਦਿੱਲੀ ਵਿੱਚ ਅਰਦਾਸ ਸਮਾਗਮ, ਸਿੱਖ ਭਾਈਚਾਰੇ ਖ਼ਿਲਾਫ਼ ਨਫ਼ਰਤ ਫੈਲਾਉਣ ਦਾ ਵਿਰੋਧ: ਸਰਨਾ

ਬੁੜੈਲ ਜੇਲ੍ਹ ਅੰਦਰ ਜੂਨ 1984 ਘਲੂਘਾਰੇ ਦੇ ਸ਼ਹੀਦਾਂ ਦੀ ਯਾਦ 'ਚ ਅਰਦਾਸ, ਬੰਦੀ ਸਿੰਘ ਹੋਏ ਭਾਵੁਕ

ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ ਨੂੰ ਲੈ ਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨ ਰੱਦ ਕਰਨ ਦੀ ਕੀਤੀ ਮੰਗ ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਨੇ

ਸਿੱਖ ਪੰਥ ਦੇ ਗੁਰਪੁਰਬਾਂ ਅਤੇ ਪੰਥਕ ਸਟੇਜਾਂ ਤੋਂ ਬੌਧਿਕ ਅਗਵਾਈ ਹੋਈ ਗਾਇਬ, ਨਾਅਰੇਬਾਜ਼ੀ ਨੇ ਲੈ ਲਈ ਥਾਂ: ਸੰਤ ਮੀਤ ਸਿੰਘ

13 ਸਾਲਾਂ ਬਾਅਦ ਦੂਰ ਹੋਈ ਤਾਰੀਖਾਂ ਦੀ ਦੁਬਿਧਾ, ਸਮੂਹ ਪੰਥ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ 18 ਜੂਨ ਨੂੰ ਮਨਾਵੇਗਾ: ਕਾਲਕਾ, ਕਾਹਲੋਂ

ਹੈਨਰੀ ਨੋਵਾਕ ਨੂੰ ਇਨਸਾਫ਼ ਦਿਵਾਉਣ ਲਈ ਪਟੀਸ਼ਨ ਸ਼ੁਰੂ, ਭਾਈ ਦਬਿੰਦਰਜੀਤ ਸਿੰਘ ਦੀ ਲੋਕਾਂ ਨੂੰ ਵੱਧ ਤੋਂ ਵੱਧ ਸਾਈਨ ਕਰਨ ਦੀ ਅਪੀਲ