ਨੈਸ਼ਨਲ

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਵਾਲੇ ਦਿਪੇਂਦਰ ਹੁੱਡਾ ਸਿੱਖ ਪੰਥ ਕੋਲੋਂ ਮੰਗਣ ਮੁਆਫ਼ੀ: ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 22, 2026 07:30 PM

ਨਵੀਂ ਦਿੱਲੀ - ਕਾਂਗਰਸੀ ਆਗੂ ਦਿਪੇਂਦਰ ਸਿੰਘ ਹੁੱਡਾ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ 1984 ਦੇ ਬੇਗੁਨਾਹ ਸਿੱਖਾਂ ਦੇ ਕਤਲੇਆਮ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਉਹ ਸਿੱਖ ਪੰਥ ਲਈ ਤਾਂ ਦੂਰ ਦੀ ਗੱਲ, ਕਿਸੇ ਵੀ ਇਨਸਾਫ਼ਪਸੰਦ ਸਮਾਜ ਲਈ ਰੋਲ ਮਾਡਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹੁੱਡਾ ਦਾ ਇਹ ਬਿਆਨ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕਣ ਦੇ ਬਰਾਬਰ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ 1984 ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੇ ਆਪਣੇ ਪਿਆਰਿਆਂ ਨੂੰ ਗੁਆਇਆ, ਘਰ-ਬਾਰ ਉਜੜੇ ਅਤੇ ਵਿਧਵਾਵਾਂ ਤੇ ਬੱਚਿਆਂ ਨੇ ਦਹਾਕਿਆਂ ਤੱਕ ਇਨਸਾਫ਼ ਲਈ ਸੰਘਰਸ਼ ਕੀਤਾ। ਅਜਿਹੇ ਦਰਦਨਾਕ ਇਤਿਹਾਸ ਦੇ ਪਾਤਰ ਨੂੰ ‘ਰੋਲ ਮਾਡਲ’ ਦੱਸਣਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਦਿਪੇਂਦਰ ਹੁੱਡਾ ਨੂੰ ਆਪਣੇ ਬਿਆਨ ਦੀ ਗੰਭੀਰਤਾ ਸਮਝਦਿਆਂ ਤੁਰੰਤ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ ਅਤੇ ਸਿੱਖ ਪੰਥ ਤੇ 1984 ਦੇ ਪੀੜਤ ਪਰਿਵਾਰਾਂ ਕੋਲੋਂ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਬੀਬੀ ਰਣਜੀਤ ਕੌਰ ਨੇ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਅਤੇ ਪੀੜਤਾਂ ਦੇ ਦਰਦ ਦਾ ਮਜ਼ਾਕ ਬਣਾਉਣ ਵਾਲੇ ਕਿਸੇ ਵੀ ਬਿਆਨ ਨੂੰ ਚੁੱਪਚਾਪ ਬਰਦਾਸ਼ਤ ਨਹੀਂ ਕਰੇਗੀ।

Have something to say? Post your comment

 
 
 
 

ਨੈਸ਼ਨਲ

ਦਪਿੰਦਰ ਹੁੱਡਾ ਦਾ ਬਿਆਨ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ : ਸਿਮਰਨਜੀਤ ਸਿੰਘ ਮਾਨ

ਅਮਰੀਕੀ ਧਾਰਮਿਕ ਆਜ਼ਾਦੀ ਕਮਿਸ਼ਨ ਵਲੋਂ ਮੋਹਨ ਭਾਗਵਤ ਦੇ ਵਿਦੇਸ਼ ਦੌਰੇ ਤੋਂ ਪਹਿਲਾਂ ਆਰਐੱਸਐੱਸ ’ਤੇ ਪਾਬੰਦੀਆਂ ਦੀ ਮੰਗ

ਚੰਡੀਗੜ੍ਹ ਭਾਜਪਾ ਦਫ਼ਤਰ ਨੂੰ ਧਮਕੀ ਭਰਿਆ ਈਮੇਲ -21 ਅਗਸਤ ਨੂੰ ਬੰਦ ਨਾ ਕਰਨ 'ਤੇ ਬੰਬ ਧਮਾਕੇ ਦੀ ਚੇਤਾਵਨੀ 

ਮਾਣਹਾਨੀ ਮਾਮਲੇ ’ਚ ਸੁਖਬੀਰ ਬਾਦਲ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ—ਆਰ.ਪੀ. ਸਿੰਘ

ਕੈਨੇਡਾ ’ਚ ਦੋ ਖਾਲਿਸਤਾਨ ਪੱਖੀ ਕਾਰਕੁਨਾਂ ਨੂੰ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ ਕੀਤਾ ਸਾਵਧਾਨ

ਸੱਜਣ ਕੁਮਾਰ ਵਰਗਾ ਮਨੁੱਖਤਾ ਦਾ ਕਾਤਲ ਆਪਣੀ ਮੌਤ ਨਹੀਂ ਸੀ ਮਰਨਾ ਚਾਹੀਦਾ : ਮਾਨ

ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਦਾ ਰਾਹ ਖੋਲ੍ਹਣ ਦੀ ਕੋਸ਼ਿਸ਼ ’ਤੇ ਵੀ ਇਤਰਾਜ਼.? ਸਿੱਖ ਹੀ ਸਿੱਖ ਦਾ ਵਿਰੋਧੀ ਕਿਉਂ ਬਣਿਆ ਫਿਰਦਾ- ਸੰਤ ਮੀਤ ਸਿੰਘ

1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਾਤਲ ਮਰਦੇ ਗਏ, ਪਰ ਸਿੱਖਾਂ ਲਈ ਇਨਸਾਫ਼ ਅੱਜ ਵੀ ਕਿਉਂ ਤਰਸਦਾ ਤੇ ਜਿਉਂਦਾ ਹੈ?

ਗੰਨੇ ਤੋਂ ਈਥਾਨੌਲ ਬਣਾਉਣ ਨਾਲ 17 ਦਿਨਾਂ ਵਿੱਚ ਚੀਨੀ 20 ਰੁਪਏ ਮਹਿੰਗੀ- ਕੇਜਰੀਵਾਲ

ਪੈਲੇਟ ਗਨ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਤੱਕ, ਜੰਤਰ-ਮੰਤਰ ਹਿੰਸਾ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦਾ ਗਠਨ