ਨੈਸ਼ਨਲ

ਸੱਜਣ ਕੁਮਾਰ ਦੇ ਉਠਾਲੇ ’ਤੇ ਪਹੁੰਚ ਕੇ ਸਿੱਖ ਪੰਥ ਦੇ ਜ਼ਖ਼ਮ ਕੁਰੇਦਣ ਵਾਲੇ ਭਾਜਪਾ ਮੈਂਬਰ ਹੁਣ ਮੁਆਫ਼ੀ ਤੋਂ ਕਿਉਂ ਭੱਜ ਰਹੇ? ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 01, 2026 07:38 PM

ਨਵੀਂ ਦਿੱਲੀ - ਸਿੱਖ ਕਤਲੇਆਮ ਦੇ ਮੁੱਖ ਦੋਸ਼ੀਆਂ ਵਿੱਚੋਂ ਇਕ ਸੱਜਣ ਕੁਮਾਰ, ਜੋ ਉਮਰਕੈਦ ਦੀ ਸਜ਼ਾ ਭੁਗਤਦਿਆਂ ਤਿਹਾੜ ਜੇਲ੍ਹ ਅੰਦਰ ਮੌਤ ਦਾ ਸ਼ਿਕਾਰ ਹੋਇਆ, ਦੇ ਉਠਾਲੇ ਮੌਕੇ ਭਾਜਪਾ ਦੇ ਤਿੰਨ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੇ ਜਾਣ ਨਾਲ ਸਿੱਖ ਪੰਥ ਦੇ ਹਿਰਦੇ ਨੂੰ ਡੂੰਘੀ ਠੇਸ ਪੁੱਜੀ ਸੀ। 1984 ਦੇ ਕਤਲੇਆਮ ਦੇ ਜ਼ਖ਼ਮ ਅੱਜ ਵੀ ਸਿੱਖ ਕੌਮ ਲਈ ਅੱਲ੍ਹੇ ਹਨ ਅਤੇ ਹਜ਼ਾਰਾਂ ਬੇਗੁਨਾਹਾਂ ਦੇ ਕਤਲ ਨਾਲ ਜੁੜੇ ਇਸ ਕਾਲੇ ਦੌਰ ਦੇ ਮੁੱਖ ਦੋਸ਼ੀ ਰਹੇ ਵਿਅਕਤੀ ਦੇ ਉਠਾਲੇ ਵਿੱਚ ਸਿਆਸੀ ਆਗੂਆਂ ਦੀ ਮੌਜੂਦਗੀ ਨੂੰ ਸਿੱਖ ਸੰਗਤ ਨੇ ਬੇਹੱਦ ਗੰਭੀਰਤਾ ਨਾਲ ਲਿਆ ਸੀ। ਇਸ ਘਟਨਾ ਤੋਂ ਬਾਅਦ ਸਬੰਧਤ ਭਾਜਪਾ ਮੈਂਬਰਾਂ ਤੋਂ ਸਿੱਖ ਪੰਥ ਕੋਲੋਂ ਮੁਆਫ਼ੀ ਮੰਗਣ ਦੀ ਮੰਗ ਲਗਾਤਾਰ ਉੱਠਦੀ ਰਹੀ ਹੈ, ਪਰ ਅਜੇ ਤੱਕ ਉਨ੍ਹਾਂ ਵੱਲੋਂ ਕੌਮ ਕੋਲੋਂ ਮੁਆਫ਼ੀ ਨਾ ਮੰਗਣਾ ਪੰਥਕ ਭਾਵਨਾਵਾਂ ਨਾਲ ਬੇਰੁਖ਼ੀ ਵਜੋਂ ਦੇਖਿਆ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ’ਤੇ ਭਾਜਪਾ ਵੱਲੋਂ ਸਬੰਧਤ ਮੈਂਬਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਉਨ੍ਹਾਂ ਨੂੰ ਤਲਬ ਕਰਕੇ ਆਪਣੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਪੱਧਰ ’ਤੇ ਇਸ ਘਟਨਾ ਨੂੰ ਲੈ ਕੇ ਨਾਰਾਜ਼ਗੀ ਪ੍ਰਗਟ ਹੋ ਚੁੱਕੀ ਹੈ ਤਾਂ ਸਬੰਧਤ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਗਲਤੀ ਨੂੰ ਸਵੀਕਾਰ ਕਰਦਿਆਂ ਸਿੱਖ ਪੰਥ ਕੋਲੋਂ ਖੁੱਲ੍ਹੇਆਮ ਮੁਆਫ਼ੀ ਮੰਗਣ। ਬੀਬੀ ਰਣਜੀਤ ਕੌਰ ਨੇ ਕਿਹਾ ਕਿ 1984 ਦੇ ਸ਼ਹੀਦਾਂ ਅਤੇ ਪੀੜਤ ਪਰਿਵਾਰਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਕੇ ਚੁੱਪ ਰਹਿਣ ਨਾਲ ਮਾਮਲਾ ਖ਼ਤਮ ਨਹੀਂ ਹੋਵੇਗਾ, ਸਗੋਂ ਪੰਥ ਅੰਦਰ ਨਾਰਾਜ਼ਗੀ ਅਤੇ ਗੁੱਸਾ ਹੋਰ ਵਧੇਗਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਫ਼ਾਈਆਂ ਦੇਣ ਦਾ ਨਹੀਂ, ਸਗੋਂ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਮੁਆਫ਼ੀ ਮੰਗਣ ਦਾ ਹੈ।

Have something to say? Post your comment

 
 
 
 

ਨੈਸ਼ਨਲ

ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ

ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼.? ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ

ਰਾਹੁਲ ਗਾਂਧੀ ਖਿਲਾਫ ਐਫਆਈਆਰ 'ਤੇ ਮੱਧ ਪ੍ਰਦੇਸ਼ ਕਾਂਗਰਸ ਭੜਕੀ ਕਿਹਾ- ਸ਼ੁੱਧੀਕਰਨ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ

ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ 'ਤੇ ਅਕਾਲੀ ਦਲ ਹੋਇਆ ਹਮਲਾਵਰ

ਮੌਂਟਰੀਆਲ ’ਚ ਇਮੀਗ੍ਰੇਸ਼ਨ ਦੇ ਨਾਮ ’ਤੇ ਵਡੀ ਧੋਖਾਧੜੀ, ਗੁਰਦੁਆਰਾ ਕਮੇਟੀ ਨੇ ਪੀੜਤ ਪਰਿਵਾਰਾਂ ਦੀ ਫੜੀ ਬਾਂਹ

ਹਲਦਵਾਨੀ ਸ਼ੁੱਧੀਕਰਨ ਘਟਨਾ ਨੇ ਰਾਜ ਅਤੇ ਸਮਾਜ ਨੂੰ ਸ਼ਰਮਸਾਰ ਕੀਤਾ: ਹਰੀਸ਼ ਰਾਵਤ

ਨਿਊਯਾਰਕ 'ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਰੋਸ਼-ਪ੍ਰਦਰਸ਼ਨ

ਮਨੁੱਖੀ ਬੰਬ ਬਣ ਕੇ ਸਰਕਾਰੀ ਜਬਰ ਦਾ ਹੰਕਾਰ ਤੋੜਨ ਵਾਲਾ ਯੋਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ: ਪਰਮਜੀਤ ਸਿੰਘ ਭਿਓਰਾ

ਹਲਦਵਾਨੀ 'ਸ਼ੁੱਧੀਕਰਨ' ਸਮਾਗਮ ਦੇ ਦਾਅਵਿਆਂ 'ਤੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਖੜਗੇ ਦੀ ਨਿੰਦਾ ਕੀਤੀ