ਨੈਸ਼ਨਲ

ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 01, 2026 07:41 PM

ਨਵੀਂ ਦਿੱਲੀ - ਤਾਮਿਲ ਸਿੱਖ ਸੰਗਤ ਅਤੇ ਤਾਮਿਲ-ਸਿੱਖ ਕਲਚਰਲ ਬ੍ਰਦਰਹੁੱਡ ਐਂਡ ਐਜੂਕੇਸ਼ਨਲ ਫਾਊਂਡੇਸ਼ਨ ਦੇ ਵਫ਼ਦ ਨੇ ਮਦੁਰਾਈ ਕਾਮਰਾਜ ਯੂਨੀਵਰਸਿਟੀ ਦੇ ਰਜਿਸਟਰਾਰ ਨਾਲ ਮੁਲਾਕਾਤ ਕਰਕੇ ਗੈਰ-ਸਰਗਰਮ ‘ਗੁਰੂ ਨਾਨਕ ਚੇਅਰ’ ਨੂੰ ਤੁਰੰਤ ਮੁੜ ਸਰਗਰਮ ਕਰਨ ਦੀ ਮੰਗ ਕੀਤੀ। ਵਫ਼ਦ ਦੀ ਅਗਵਾਈ ਤਾਮਿਲ ਸਿੱਖ ਸੰਗਤ ਦੇ ਸੰਸਥਾਪਕ ਸਰਦਾਰ ਜੀਵਨ ਸਿੰਘ ਤਾਮਿਲ ਨੇ ਕੀਤੀ। ਐਡਵੋਕੇਟ ਸੇਲਵਾ ਸਿੰਘ ਅਤੇ ਸਕੱਤਰ ਕੋਰਕਾਈ ਪਲਾਨੀ ਸਿੰਘ ਵੀ ਵਫ਼ਦ ਵਿੱਚ ਸ਼ਾਮਲ ਸਨ। ਵਫ਼ਦ ਨੇ ਰਜਿਸਟਰਾਰ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਰਾਬਰੀ, ਮਨੁੱਖਤਾ, ਭਾਈਚਾਰੇ ਅਤੇ ਸ਼ਾਂਤੀ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਲਈ ਬੇਹੱਦ ਪ੍ਰਸੰਗਿਕ ਹਨ। ਇਹ ਚੇਅਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਸੀ। ਵਫ਼ਦ ਨੇ ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਤਿੰਨ ਮੁੱਖ ਮੰਗਾਂ ਰੱਖੀਆਂ। ਪਹਿਲੀ, ਗੁਰੂ ਨਾਨਕ ਚੇਅਰ ਲਈ ਤੁਰੰਤ ਯੋਗ ਕੋਆਰਡੀਨੇਟਰ ਜਾਂ ਮੁਖੀ ਨਿਯੁਕਤ ਕੀਤਾ ਜਾਵੇ। ਦੂਜੀ, ਚੇਅਰ ਅਧੀਨ ਬੰਦ ਪਈਆਂ ਅਕਾਦਮਿਕ ਗਤੀਵਿਧੀਆਂ, ਦਾਰਸ਼ਨਿਕ ਕੋਰਸਾਂ, ਖੋਜ ਕਾਰਜਾਂ ਅਤੇ ਵਿਦਿਆਰਥੀ ਸੈਮੀਨਾਰਾਂ ਨੂੰ ਮੁੜ ਸ਼ੁਰੂ ਕੀਤਾ ਜਾਵੇ। ਤੀਜੀ, ਚੇਅਰ ਨੂੰ ਨਿਯਮਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਸਥਾਈ ਅਕਾਦਮਿਕ ਪ੍ਰਬੰਧ ਅਤੇ ਲੋੜੀਂਦੇ ਸਰੋਤ ਮੁਹੱਈਆ ਕਰਵਾਏ ਜਾਣ। ਤਾਮਿਲ ਸਿੱਖ ਸੰਗਤ ਨੇ ਇਨ੍ਹਾਂ ਕਾਰਜਾਂ ਲਈ ਯੂਨੀਵਰਸਿਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਰਜਿਸਟਰਾਰ ਨੇ ਮੰਗ ਪੱਤਰ ਨੂੰ ਸਕਾਰਾਤਮਕ ਢੰਗ ਨਾਲ ਪ੍ਰਾਪਤ ਕਰਦਿਆਂ ਚੇਅਰ ਦੀ ਮੁੜ ਸਰਗਰਮੀ ਲਈ ਲੋੜੀਂਦੇ ਕਦਮਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਵਫ਼ਦ ਨੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਸਾਹਿਬ ਦੀ ਸਰਬ-ਸਾਂਝੀ ਵਿਚਾਰਧਾਰਾ ਨੂੰ ਅਕਾਦਮਿਕ ਪੱਧਰ ’ਤੇ ਅੱਗੇ ਵਧਾਉਣ ਲਈ ਚੇਅਰ ਨੂੰ ਸਰਗਰਮ ਕਰਨਾ ਜ਼ਰੂਰੀ ਹੈ। ਇਸ ਨਾਲ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਸਬੰਧੀ ਖੋਜ, ਅੰਤਰ-ਧਰਮ ਸੰਵਾਦ ਅਤੇ ਵਿਦਿਆਰਥੀਆਂ ਲਈ ਅਧਿਐਨ ਦੇ ਨਵੇਂ ਮੌਕੇ ਪੈਦਾ ਹੋਣਗੇ।

Have something to say? Post your comment

 
 
 
 

ਨੈਸ਼ਨਲ

ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼.? ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ

ਸੱਜਣ ਕੁਮਾਰ ਦੇ ਉਠਾਲੇ ’ਤੇ ਪਹੁੰਚ ਕੇ ਸਿੱਖ ਪੰਥ ਦੇ ਜ਼ਖ਼ਮ ਕੁਰੇਦਣ ਵਾਲੇ ਭਾਜਪਾ ਮੈਂਬਰ ਹੁਣ ਮੁਆਫ਼ੀ ਤੋਂ ਕਿਉਂ ਭੱਜ ਰਹੇ? ਬੀਬੀ ਰਣਜੀਤ ਕੌਰ

ਰਾਹੁਲ ਗਾਂਧੀ ਖਿਲਾਫ ਐਫਆਈਆਰ 'ਤੇ ਮੱਧ ਪ੍ਰਦੇਸ਼ ਕਾਂਗਰਸ ਭੜਕੀ ਕਿਹਾ- ਸ਼ੁੱਧੀਕਰਨ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ

ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ 'ਤੇ ਅਕਾਲੀ ਦਲ ਹੋਇਆ ਹਮਲਾਵਰ

ਮੌਂਟਰੀਆਲ ’ਚ ਇਮੀਗ੍ਰੇਸ਼ਨ ਦੇ ਨਾਮ ’ਤੇ ਵਡੀ ਧੋਖਾਧੜੀ, ਗੁਰਦੁਆਰਾ ਕਮੇਟੀ ਨੇ ਪੀੜਤ ਪਰਿਵਾਰਾਂ ਦੀ ਫੜੀ ਬਾਂਹ

ਹਲਦਵਾਨੀ ਸ਼ੁੱਧੀਕਰਨ ਘਟਨਾ ਨੇ ਰਾਜ ਅਤੇ ਸਮਾਜ ਨੂੰ ਸ਼ਰਮਸਾਰ ਕੀਤਾ: ਹਰੀਸ਼ ਰਾਵਤ

ਨਿਊਯਾਰਕ 'ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਰੋਸ਼-ਪ੍ਰਦਰਸ਼ਨ

ਮਨੁੱਖੀ ਬੰਬ ਬਣ ਕੇ ਸਰਕਾਰੀ ਜਬਰ ਦਾ ਹੰਕਾਰ ਤੋੜਨ ਵਾਲਾ ਯੋਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ: ਪਰਮਜੀਤ ਸਿੰਘ ਭਿਓਰਾ

ਹਲਦਵਾਨੀ 'ਸ਼ੁੱਧੀਕਰਨ' ਸਮਾਗਮ ਦੇ ਦਾਅਵਿਆਂ 'ਤੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਖੜਗੇ ਦੀ ਨਿੰਦਾ ਕੀਤੀ