ਨੈਸ਼ਨਲ

ਕਾਂਗਰਸ ਵਿਰੁੱਧ ਗਰਜਣ ਵਾਲੀ ਦਿੱਲੀ ਕਮੇਟੀ ਭਾਜਪਾ ਮਾਮਲੇ ’ਚ ਕਿਉਂ ਹੋਈ ਖਾਮੋਸ਼.? ਸੰਤ ਮੀਤ ਸਿੰਘ ਨੇ ਘੇਰੀ ਪ੍ਰਬੰਧਕਾਂ ਦੀ ਦੋਗਲੀ ਨੀਤੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 01, 2026 07:39 PM

ਨਵੀਂ ਦਿੱਲੀ - ਇਕ ਕਾਂਗਰਸੀ ਆਗੂ ਵੱਲੋਂ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਕਹਿਣ ’ਤੇ ਰਾਹੁਲ ਗਾਂਧੀ ਦੇ ਘਰ ਬਾਹਰ ਮੁਜ਼ਾਹਰਾ ਕੀਤਾ ਗਿਆ, ਪਰ ਭਾਜਪਾ ਦੇ ਤਿੰਨ ਸੀਨੀਅਰ ਆਗੂਆਂ ਵੱਲੋਂ ਸੱਜਣ ਕੁਮਾਰ ਦੇ ਉਠਾਲੇ ਵਿੱਚ ਸ਼ਾਮਲ ਹੋਣ ਦੇ ਮਾਮਲੇ ਵਿੱਚ ਕਾਰਵਾਈ ਬਿਆਨ ਅਤੇ ਪੱਤਰ ਤੱਕ ਹੀ ਸੀਮਤ ਰਹੀ। ਪੰਥਕ ਦਰਦ ਸੱਚਾ ਹੈ ਤਾਂ ਵਿਰੋਧ ਵੀ ਸਿਆਸੀ ਪਾਰਟੀ ਦੇਖ ਕੇ ਨਹੀਂ ਹੋ ਸਕਦਾ। ਇਹ ਤਿੱਖਾ ਸਵਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਜਨਕਪੁਰੀ ਵਾਰਡ ਨੰਬਰ 32 ਤੋਂ ਉਮੀਦਵਾਰ ਸਰਦਾਰ ਸੰਤ ਮੀਤ ਸਿੰਘ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ’ਤੇ ਪੰਥਕ ਮੁੱਦਿਆਂ ਨੂੰ ਸਿਆਸੀ ਸਹੂਲਤ ਮੁਤਾਬਕ ਵਰਤਣ ਦਾ ਦੋਸ਼ ਲਾਉਂਦਿਆਂ ਉਠਾਇਆ। ਸਰਦਾਰ ਸੰਤ ਮੀਤ ਸਿੰਘ ਨੇ ਕਮੇਟੀ ਪ੍ਰਬੰਧਕਾਂ ਨੂੰ ਸਿੱਧੇ ਸਵਾਲ ਕਰਦਿਆਂ ਕਿਹਾ, “ਤੁਹਾਡੀ ਕਮਾਂਡ ਹੇਠ ਸੱਜਣ ਕੁਮਾਰ ਇਕ ਕੇਸ ਵਿੱਚੋਂ ਬਰੀ ਕਿਵੇਂ ਹੋ ਗਿਆ ਅਤੇ ਜਗਦੀਸ਼ ਟਾਈਟਲਰ ਆਪਣਾ ਪਾਸਪੋਰਟ ਬਣਵਾਉਣ ਵਿੱਚ ਕਿਵੇਂ ਕਾਮਯਾਬ ਹੋ ਗਿਆ?” ਜ਼ਿਕਰਯੋਗ ਹੈ ਕਿ ਜਨਵਰੀ 2026 ਵਿੱਚ ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਜਨਕਪੁਰੀ ਅਤੇ ਵਿਕਾਸਪੁਰੀ ਇਲਾਕਿਆਂ ਵਿੱਚ ਹੋਏ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਸਿਆਸੀ ਬਿਆਨਬਾਜ਼ੀ ਕਰਨਾ ਸੰਗਤ ਨੂੰ ਗੁੰਮਰਾਹ ਕਰਨ ਤੋਂ ਵੱਧ ਕੁਝ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੰਥ ਦੀ ਸੰਸਥਾ ਹੈ, ਕਿਸੇ ਸਿਆਸੀ ਪਾਰਟੀ ਦੀ ਢਾਲ ਨਹੀਂ। ਜੇ ਕਾਂਗਰਸ ਦੇ ਆਗੂ ਦੇ ਬਿਆਨ ’ਤੇ ਸੜਕਾਂ ’ਤੇ ਉਤਰਨਾ ਪੰਥਕ ਫਰਜ਼ ਹੈ ਤਾਂ ਭਾਜਪਾ ਆਗੂਆਂ ਦੇ ਉਸੇ ਮਾਮਲੇ ਵਿੱਚ ਸ਼ਾਮਲ ਹੋਣ ’ਤੇ ਚੁੱਪੀ ਕਿਉਂ? ਓਨ੍ਹਾ ਵਿਰੁੱਧ ਕਿਉਂ ਨਹੀ ਸੜਕਾਂ ਤੇ ਉਤਰ ਰਹੇ ਹੋ.? ਉਨ੍ਹਾਂ ਕਿਹਾ ਕਿ ਅਜਿਹੇ ਦੋਹਰੇ ਮਾਪਦੰਡ ਪੰਥਕ ਸੰਸਥਾਵਾਂ ਦੀ ਸਾਖ ਅਤੇ ਸੰਗਤ ਦੇ ਭਰੋਸੇ ਨੂੰ ਠੇਸ ਪਹੁੰਚਾਉਂਦੇ ਹਨ। ਸੰਗਤ ਹੁਣ ਬਿਆਨ ਨਹੀਂ, ਇੱਕੋ ਮਾਪਦੰਡ ਅਤੇ ਸਪੱਸ਼ਟ ਜਵਾਬ ਮੰਗਦੀ ਹੈ। ਅੰਤ ਵਿਚ ਸਰਦਾਰ ਸੰਤ ਮੀਤ ਸਿੰਘ ਨੇ ਕਿਹਾ ਕਿ ਨਵੰਬਰ 1984 ਦੇ ਪੀੜਤਾਂ ਦਾ ਇਨਸਾਫ਼ ਕਿਸੇ ਪਾਰਟੀ ਦੀ ਜਾਇਦਾਦ ਨਹੀਂ ਅਤੇ ਨਾ ਹੀ ਇਸ ਮੁੱਦੇ ਨੂੰ ਵੋਟਾਂ ਜਾਂ ਸਿਆਸੀ ਰਿਸ਼ਤਿਆਂ ਦੀ ਤੱਕੜੀ ਵਿੱਚ ਤੋਲਿਆ ਜਾ ਸਕਦਾ ਹੈ। ਜੇ ਕਮੇਟੀ ਪ੍ਰਬੰਧਕ ਸੱਚਮੁੱਚ ਪੀੜਤਾਂ ਦੇ ਇਨਸਾਫ਼ ਲਈ ਵਚਨਬੱਧ ਹਨ ਤਾਂ ਕਾਂਗਰਸ ਹੋਵੇ ਜਾਂ ਭਾਜਪਾ—ਹਰ ਆਗੂ ਲਈ ਇੱਕੋ ਕਸੌਟੀ ਹੋਣੀ ਚਾਹੀਦੀ ਹੈ।

Have something to say? Post your comment

 
 
 
 

ਨੈਸ਼ਨਲ

ਗੁਰੂ ਨਾਨਕ ਚੇਅਰ ਨੂੰ ਮੁੜ ਸਰਗਰਮ ਕਰਨ ਦੀ ਮੰਗ, ਜੀਵਨ ਸਿੰਘ ਤਾਮਿਲ ਦੀ ਅਗਵਾਈ ਹੇਠ ਤਾਮਿਲ ਸਿੱਖ ਸੰਗਤ ਨੇ ਯੂਨੀਵਰਸਿਟੀ ਨੂੰ ਸੋਪਿਆਂ ਮੰਗ ਪੱਤਰ

ਸੱਜਣ ਕੁਮਾਰ ਦੇ ਉਠਾਲੇ ’ਤੇ ਪਹੁੰਚ ਕੇ ਸਿੱਖ ਪੰਥ ਦੇ ਜ਼ਖ਼ਮ ਕੁਰੇਦਣ ਵਾਲੇ ਭਾਜਪਾ ਮੈਂਬਰ ਹੁਣ ਮੁਆਫ਼ੀ ਤੋਂ ਕਿਉਂ ਭੱਜ ਰਹੇ? ਬੀਬੀ ਰਣਜੀਤ ਕੌਰ

ਰਾਹੁਲ ਗਾਂਧੀ ਖਿਲਾਫ ਐਫਆਈਆਰ 'ਤੇ ਮੱਧ ਪ੍ਰਦੇਸ਼ ਕਾਂਗਰਸ ਭੜਕੀ ਕਿਹਾ- ਸ਼ੁੱਧੀਕਰਨ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ

ਪੰਜਾਬ ਯੂਨੀਵਰਸਿਟੀ ਚੋਣਾਂ ਨੇ ਦਿੱਤਾ ਵੱਡਾ ਸਿਆਸੀ ਸੰਕੇਤ, ਸੈਥ ਦੀ ਹਾਰ ਨੂੰ ਸਰਨਾ ਨੇ ‘ਜਨ-ਜ਼ੈੱਡ ਦਾ ਫਤਵਾ’ ਦੱਸਿਆ

ਕੇਜਰੀਵਾਲ ਵਲੋਂ ਵਕੀਲਾਂ ਨਾਲ ਕੀਤੇ ਵਾਇਦੇ ਵਫ਼ਾ ਨਾ ਹੋਣ 'ਤੇ ਅਕਾਲੀ ਦਲ ਹੋਇਆ ਹਮਲਾਵਰ

ਮੌਂਟਰੀਆਲ ’ਚ ਇਮੀਗ੍ਰੇਸ਼ਨ ਦੇ ਨਾਮ ’ਤੇ ਵਡੀ ਧੋਖਾਧੜੀ, ਗੁਰਦੁਆਰਾ ਕਮੇਟੀ ਨੇ ਪੀੜਤ ਪਰਿਵਾਰਾਂ ਦੀ ਫੜੀ ਬਾਂਹ

ਹਲਦਵਾਨੀ ਸ਼ੁੱਧੀਕਰਨ ਘਟਨਾ ਨੇ ਰਾਜ ਅਤੇ ਸਮਾਜ ਨੂੰ ਸ਼ਰਮਸਾਰ ਕੀਤਾ: ਹਰੀਸ਼ ਰਾਵਤ

ਨਿਊਯਾਰਕ 'ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਖ਼ਿਲਾਫ਼ ਰੋਸ਼-ਪ੍ਰਦਰਸ਼ਨ

ਮਨੁੱਖੀ ਬੰਬ ਬਣ ਕੇ ਸਰਕਾਰੀ ਜਬਰ ਦਾ ਹੰਕਾਰ ਤੋੜਨ ਵਾਲਾ ਯੋਧਾ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ: ਪਰਮਜੀਤ ਸਿੰਘ ਭਿਓਰਾ

ਹਲਦਵਾਨੀ 'ਸ਼ੁੱਧੀਕਰਨ' ਸਮਾਗਮ ਦੇ ਦਾਅਵਿਆਂ 'ਤੇ ਭਾਜਪਾ ਨੇ ਰਾਹੁਲ ਗਾਂਧੀ ਅਤੇ ਖੜਗੇ ਦੀ ਨਿੰਦਾ ਕੀਤੀ