ਲੁਧਿਆਣਾ-ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਵਿਦਿਆਰਥੀਆਂ ਦੀ ਭਲਾਈ ਵਿੱਚ ਲਗਾਉਣ ਵਾਲੇ ਅਧਿਆਪਕ ਦੇਸ਼ ਤੇ ਸਮਾਜ ਲਈ ਪ੍ਰੇਣਾ ਦਾ ਸਰੋਤ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ
ਰੋਟਰੀਅਨ ਸ. ਸੁਰਿੰਦਰ ਸਿੰਘ ਕਟਾਰੀਆ ਨੇ ਅੱਜ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਵੱਲੋ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਸਲੇਮ ਟਾਬਰੀ ਲੁਧਿਆਣਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਆਯੋਜਿਤ ਕੀਤੇ ਗਏ ਵਿਸੇਸ਼ ਸਨਮਾਨ ਸਮਾਗਮ ਦੌਰਾਨ ਇੱਕਤਰ ਪ੍ਰਮੁੱਖ ਸ਼ਖਸ਼ੀਅਤਾਂ, ਅਧਿਆਪਕ ਸਾਹਿਬਾਨਾਂ ਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਕੇਵਲ ਚੰਗੀ ਵਿੱਦਿਆ ਤੇ ਸੰਸਕਾਰ ਹੀ ਨਹੀਂ ਦੇਦੇ ਬਲਕਿ ਇੱਕ ਮਜ਼ਬੂਤ ਰਾਸ਼ਟਰ ਦੇ ਉਸਾਰੀਏ ਵੀ ਹੁੰਦੇ ਹਨ।ਇਸ ਦੌਰਾਨ ਸਨਮਾਨ ਸਮਾਗਮ ਅੰਦਰ ਮੁੱਖ ਮਹਿਮਾਨ ਦੇ ਵੱਜੋ ਪੁੱਜੀ ਸ੍ਰੀਮਤੀ ਬਲਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਸਕੈਂਡਰੀ ਐਜੂਕੇਸ਼ਨ ਪੰਜਾਬ ਨੇ ਆਪਣੇ ਸੰਬੋਧਨ ਵਿੱਚ
ਕਿਹਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਮਨਾਇਆ ਜਾਂਦਾ ਅਧਿਆਪਕ ਦਿਵਸ ਸਾਡੇ ਸਾਰਿਆਂ ਲਈ ਇੱਕ ਚਾਨਣ ਮੁਨਾਰਾ ਹੈ।ਜਿਸ ਤੋ ਸੇਧ ਪ੍ਰਾਪਤ ਕਰਕੇ ਅਸੀਂ ਸੁਚੱਜੇ ਗਿਆਨ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸੇ ਮਿਸ਼ਨ ਦੀ ਪ੍ਰਾਪਤੀ ਲਈ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਅਧਿਆਪਕ ਦਿਵਸ ਮੌਕੇ ਸਮਾਜ ਲਈ ਰੋਲ ਮਾਡਲ ਬਣੇ ਅਧਿਆਪਕ ਸਹਿਬਾਨ ਨੂੰ ਉਨ੍ਹਾਂ ਵੱਲੋ ਕੀਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕਰਨਾ ਇੱਕ ਮਿਸਾਲੀ ਕਾਰਜ ਹੈ।ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਰੋਟਰੀਅਨ ਅਜੈਬ ਸਿੰਘ, ਸੈਕਟਰੀ ਦਲਜੀਤ ਸਿੰਘ, ਰੋਟਰੀਅਨ ਡਾ.ਹਰਵਿੰਦਰ ਸਿੰਘ, ਰੋਟਰੀਅਨ ਰਣਜੀਤ ਸਿੰਘ ਤੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਵਾਲੀਆਂ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਦੀ ਸ਼ਖਸ਼ੀਅਤ ਨੂੰ ਨਿਖਾਰਨ ਵਿੱਚ ਅਧਿਆਪਕ ਦਾ ਅਹਿਮ ਰੋਲ ਹੁੰਦਾ ਹੈ।ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਧਾਨ ਰੋਟਰੀਅਨ ਅਜੈਬ ਸਿੰਘ, ਸੈਕਟਰੀ ਦਲਜੀਤ ਸਿੰਘ, ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ, ਰੋਟਰੀਅਨ ਡਾ.ਹਰਵਿੰਦਰ ਸਿੰਘ ਨੇ ਸਿੱਖਿਆ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅੱਠ ਪ੍ਰਮੁੱਖ ਅਧਿਆਪਕ ਸਾਹਿਬਾਨ ਨੂੰ ਰੋਟਰੀ ਕਲੱਬ ਲੁਧਿਆਣਾ ਸਿਟੀ ਵੱਲੋ ਨੇਸ਼ਨ ਬਿਲਡਰ ਐਵਾਰਡ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਉੱਥੇ ਨਾਲ ਹੀ ਸ੍ਰੀਮਤੀ ਬਲਵਿੰਦਰ ਕੌਰ ਅਸਿਸਟੈਂਟ ਡਾਇਰੈਕਟਰ ਸਕੈਂਡਰੀ ਐਜੂਕੇਸ਼ਨ ਪੰਜਾਬ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਨਾਲ
ਸਕੂਲ ਦੇ ਡਾਇਰੈਕਟਰ ਤੇ ਰੋਟਰੀਅਨ ਸ. ਰਣਜੀਤ ਸਿੰਘ , ਰੋਟਰੀਅਨ ਡਾ.ਰੇਨੂੰ ਛਤਵਾਲ, ਸਕੂਲ ਦੇ ਸੈਕਟਰੀ ਜਗਜੀਤ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਪ੍ਰਦੀਪ ਕੌਰ ਵਾਲੀਆਂ, ਰੋਟਰੀਅਨ ਸਮੇਤ ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਦੇ ਪ੍ਰਮੁੱਖ ਮੈਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।