ਨੈਸ਼ਨਲ

ਜੱਗੀ ਜੋਹਲ ਨੂੰ ਲੰਬੀ ਕਾਨੂੰਨੀ ਲੜਾਈ ਮਗਰੋਂ ਸੱਤ ਕੇਸਾਂ ਵਿੱਚ ਮਿਲੀ ਜ਼ਮਾਨਤ- ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 18, 2026 07:11 PM

ਨਵੀਂ ਦਿੱਲੀ - ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੋਹਲ ਉਰਫ਼ ਜੱਗੀ ਨੂੰ ਦਿੱਲੀ ਹਾਈ ਕੋਰਟ ਨੇ ਅੱਜ ਵੱਡੀ ਰਾਹਤ ਦਿੰਦਿਆਂ ਰਾਸ਼ਟਰੀ ਜਾਂਚ ਏਜੰਸੀ ਵੱਲੋਂ ਦਰਜ ਸੱਤ ਕਤਲ ਅਤੇ ਯੂਏਪੀਏ ਨਾਲ ਸਬੰਧਤ ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਜੱਗੀ ਨਵੰਬਰ 2017 ਤੋਂ ਭਾਰਤੀ ਜੇਲ੍ਹ ਵਿੱਚ ਬੰਦ ਹੈ ਅਤੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਮਿਲੀ ਇਸ ਰਾਹਤ ਉਪਰੰਤ ਜ਼ਮਾਨਤੀ ਬਾਂਡ ਅਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਹੋਣ ’ਤੇ ਉਸ ਦੀ ਰਿਹਾਈ ਦੀ ਉਮੀਦ ਹੈ। ਹਾਈ ਕੋਰਟ ਦਾ ਵਿਸਥਾਰਤ ਹੁਕਮ ਹਾਲੇ ਜਾਰੀ ਹੋਣਾ ਬਾਕੀ ਹੈ। ਜੱਗੀ ਦੀ ਗ੍ਰਿਫ਼ਤਾਰੀ ਦਾ ਢੰਗ ਵੀ ਸ਼ੁਰੂ ਤੋਂ ਹੀ ਸਵਾਲਾਂ ਦੇ ਘੇਰੇ ਵਿੱਚ ਰਿਹਾ ਹੈ। ਉਹ 4 ਨਵੰਬਰ 2017 ਨੂੰ ਵਿਆਹ ਲਈ ਪੰਜਾਬ ਆਇਆ ਹੋਇਆ ਸੀ ਅਤੇ ਆਪਣੀ ਪਤਨੀ ਨਾਲ ਬਾਹਰ ਗਿਆ ਸੀ, ਜਦੋਂ ਸਾਦੇ ਕੱਪੜਿਆਂ ਵਿੱਚ ਆਏ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਕਾਬੂ ਕਰਕੇ ਲਿਜਾਇਆ ਗਿਆ। ਬਾਅਦ ਵਿੱਚ ਜੱਗੀ ਨੇ ਦੋਸ਼ ਲਗਾਇਆ ਕਿ ਪੁਲਿਸ ਹਿਰਾਸਤ ਦੌਰਾਨ ਉਸ ਨਾਲ ਅਣਮਨੁੱਖੀ ਤਸ਼ੱਦਦ ਕੀਤਾ ਗਿਆ—ਉਸ ਦੇ ਕੰਨਾਂ, ਨਿੱਪਲਾਂ ਅਤੇ ਜਣਨ ਅੰਗਾਂ ’ਤੇ ਕਰੰਟ ਲਗਾਇਆ ਗਿਆ, ਨੀਂਦ ਤੋਂ ਵਾਂਝਾ ਰੱਖਿਆ ਗਿਆ ਅਤੇ ਸਰੀਰ ਨੂੰ ਦਰਦਨਾਕ ਢੰਗ ਨਾਲ ਖਿੱਚਿਆ ਗਿਆ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਜਾਨੋਂ ਮਾਰਨ ਅਤੇ ਸਾੜ ਦੇਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਖਾਲੀ ਕਾਗਜ਼ਾਂ ’ਤੇ ਦਸਤਖ਼ਤ ਕਰਨ ਲਈ ਮਜਬੂਰ ਕੀਤਾ ਗਿਆ। ਇਹ ਉਸ ਦੇ ਦਾਅਵੇ ਹਨ, ਜਿਨ੍ਹਾਂ ਦੀ ਜਾਂਚ ਦੀ ਮੰਗ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਵੱਲੋਂ ਵੀ ਉਠਾਈ ਗਈ ਹੈ। ਸਾਲਾਂ ਦੀ ਹਿਰਾਸਤ ਅਤੇ ਹੁਣ ਸੱਤ ਮਾਮਲਿਆਂ ਵਿੱਚ ਜ਼ਮਾਨਤ ਨੇ ਇਸ ਪੂਰੇ ਮਾਮਲੇ ਦੀ ਜਾਂਚ, ਸਬੂਤਾਂ ਅਤੇ ਲੰਬੀ ਕਾਨੂੰਨੀ ਪ੍ਰਕਿਰਿਆ ਨੂੰ ਮੁੜ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਜੱਗੀ ਦੇ ਵਕੀਲ ਲੰਬੇ ਸਮੇਂ ਤੋਂ ਉਸ ਵਿਰੁੱਧ ਲੱਗੇ ਦੋਸ਼ਾਂ ਅਤੇ ਕਥਿਤ ਇਕਬਾਲੀਆ ਬਿਆਨ ਦੀ ਭਰੋਸੇਯੋਗਤਾ ’ਤੇ ਸਵਾਲ ਉਠਾਉਂਦੇ ਰਹੇ ਹਨ, ਜਦਕਿ ਜਾਂਚ ਏਜੰਸੀ ਨੇ ਉਸ ’ਤੇ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ। ਜ਼ਮਾਨਤ ਨੂੰ ਬਰੀ ਹੋਣ ਦਾ ਅੰਤਿਮ ਫ਼ੈਸਲਾ ਨਹੀਂ ਮੰਨਿਆ ਜਾ ਸਕਦਾ, ਪਰ ਇੰਨੀ ਲੰਬੀ ਹਿਰਾਸਤ ਤੋਂ ਬਾਅਦ ਮਿਲੀ ਇਹ ਰਾਹਤ ਇਹ ਸਵਾਲ ਜ਼ਰੂਰ ਮੁੜ ਖੜ੍ਹਾ ਕਰਦੀ ਹੈ ਕਿ ਸਖ਼ਤ ਕਾਨੂੰਨਾਂ ਤਹਿਤ ਗ੍ਰਿਫ਼ਤਾਰ ਵਿਅਕਤੀ ਨੂੰ ਮੁਕੱਦਮੇ ਦੇ ਅੰਤਿਮ ਨਤੀਜੇ ਤੱਕ ਸਾਲਾਂ ਜੇਲ੍ਹ ਵਿੱਚ ਰੱਖਣ ਦੀ ਪ੍ਰਥਾ ਨਿਆਂ ਦੇ ਬੁਨਿਆਦੀ ਸਿਧਾਂਤਾਂ ਨਾਲ ਕਿੰਨੀ ਮੇਲ ਖਾਂਦੀ ਹੈ। ਯੂਏਪੀਏ ਵਰਗੇ ਕਾਨੂੰਨਾਂ ਦੀ ਵਰਤੋਂ, ਖ਼ਾਸ ਕਰਕੇ ਘੱਟਗਿਣਤੀ ਭਾਈਚਾਰਿਆਂ ਨਾਲ ਜੁੜੇ ਮਾਮਲਿਆਂ ਵਿੱਚ, ਮਨੁੱਖੀ ਅਧਿਕਾਰਾਂ ਅਤੇ ਨਿਆਂਇਕ ਨਿਗਰਾਨੀ ਸਬੰਧੀ ਲਗਾਤਾਰ ਚਰਚਾ ਦਾ ਵਿਸ਼ਾ ਰਹੀ ਹੈ। ਇਸ ਮਾਮਲੇ ਵਿਚ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਅਤੇ ਸਰਦਾਰ ਪਰਮਜੀਤ ਸਿੰਘ ਅਦਾਲਤ ਅੰਦਰ ਜੱਗੀ ਜੋਹਲ ਸਮੇਤ ਹੋਰ ਨਾਮਜਦ ਸਿੰਘਾਂ ਵਲੋਂ ਪੇਸ਼ ਹੋ ਰਹੇ ਹਨ।

Have something to say? Post your comment

 
 
 
 

ਨੈਸ਼ਨਲ

ਬੰਦੀ ਸਿੰਘਾਂ ਨਾਲ ਬੇਇਨਸਾਫ਼ੀ ’ਤੇ ਭੜਕੀਆਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ- ਸਰਕਾਰ ਵਿਰੁੱਧ ਉੱਠੇ ਬਗ਼ਾਵਤੀ ਸੁਰ

ਜਗਤਾਰ ਸਿੰਘ ਹਵਾਰਾ ਦੀ ਜੇਲ ਤਬਦੀਲੀ ਰੋਕਣਾ ਸਿੱਖਾਂ ਨਾਲ ਬੇਇਨਸਾਫੀ - ਸਿਰਸਾ ਉਠਾਣ ਆਪਣੀ ਭਾਜਪਾ ਸਰਕਾਰ ਅੱਗੇ ਆਵਾਜ਼ ਜੀਕੇ

ਜੱਗੀ ਜੋਹਲ ਨੂੰ ਸਾਰੇ ਕੇਸਾਂ ’ਚੋਂ ਜ਼ਮਾਨਤ ਮਿਲਣ ਮਗਰੋਂ ਬ੍ਰਿਟਿਸ਼ ਸਰਕਾਰ ਘਰ ਵਾਪਸੀ ਲਈ ਕਰੇ ਦਖ਼ਲ: ਸਿੱਖ ਫੈਡਰੇਸ਼ਨ ਯੂਕੇ

ਭਾਈ ਹਵਾਰਾ ਨੂੰ ਪੰਜਾਬ ਲਿਆਉਣ ਤੋਂ ਦਿੱਲੀ ਸਰਕਾਰ ਦਾ ਇਨਕਾਰ, ਸਿੱਖ ਵਿਰੋਧੀ ਸੋਚ ਮੁੜ ਹੋਈ ਬੇਨਕਾਬ: ਸਰਨਾ

ਨਿਠਾਰੀ ਮਾਮਲੇ ਵਿੱਚ ਬਰੀ ਹੋਏ ਸੁਰੇਂਦਰ ਕੋਲੀ ਦੀ ਲਾਸ਼, ਇੱਕ ਚਾਹ ਦੀ ਦੁਕਾਨ ਤੋਂ ਫੰਦੇ ਨਾਲ ਲਟਕਦੀ ਹੋਈ ਮਿਲੀ

ਨਿਤਿਨ ਨਵੀਨ ਨੇ ਪੰਜਾਬ ਦੀ ਨਸ਼ੇ ਦੀ ਸਮੱਸਿਆ ਲਈ ਰਾਜਨੀਤਿਕ ਸਰਪ੍ਰਸਤੀ ਦਾ ਦੋਸ਼ ਲਗਾਇਆ

ਮਮਤਾ ਬੈਨਰਜੀ ਨੰਦੀਗ੍ਰਾਮ ਅਤੇ ਅਸਾਮ ਉਪ-ਚੋਣਾਂ ਵਿੱਚ ਕਾਂਗਰਸ ਦਾ ਸਮਰਥਨ ਕਰੇਗੀ

ਸਰਨਾ ਨੇ ਕਾਲਕਾ ਨੂੰ ਦਿੱਤੀ ਦੋ-ਧਾਰੀ ਚੁਣੌਤੀ: ਅਕਾਲ ਤਖ਼ਤ ਦੇ ਫ਼ੈਸਲੇ ’ਤੇ ਜਵਾਬ ਦਿਓ, ਪਿਛਲੇ 24 ਸਾਲਾਂ ਦਾ ਹਿਸਾਬ ਕਰੋ ਜਨਤਕ

ਬਾਜ਼ਾਰ ਦੀ ਲੁੱਟ ਬੰਦ ਕਰਕੇ ਚੀਨੀ ਦੀਆਂ ਕੀਮਤਾਂ ਕਾਬੂ ਕਰੇ ਸਰਕਾਰ: ਐੱਸ.ਕੇ.ਐੱਮ.

ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਿੱਖ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ—ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਵੀਰਜੀ