ਨੈਸ਼ਨਲ

ਜਗਤਾਰ ਸਿੰਘ ਹਵਾਰਾ ਦੀ ਜੇਲ ਤਬਦੀਲੀ ਰੋਕਣਾ ਸਿੱਖਾਂ ਨਾਲ ਬੇਇਨਸਾਫੀ - ਸਿਰਸਾ ਉਠਾਣ ਆਪਣੀ ਭਾਜਪਾ ਸਰਕਾਰ ਅੱਗੇ ਆਵਾਜ਼ ਜੀਕੇ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 18, 2026 07:23 PM

ਨਵੀਂ ਦਿੱਲੀ- ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਡੋਲੀ ਜੇਲ੍ਹ ਤੋਂ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਨਾ ਕਰਨ ਦੇ ਫ਼ੈਸਲੇ ਨੂੰ ਲੈ ਕੇ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਅਤੇ ਕੇਂਦਰ ਸਰਕਾਰ ’ਤੇ ਸਿੱਖ ਬੰਦੀਆਂ ਨਾਲ ਕਾਨੂੰਨੀ ਤੌਰ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਦੋਸ਼ ਲਾਇਆ ਹੈ। ਜੀ.ਕੇ. ਮੁਤਾਬਕ ਇੱਕ ਪਾਸੇ ਭਾਈ ਹਵਾਰਾ ਦੀ ਜੇਲ੍ਹ ਤਬਦੀਲੀ ਦਾ ਮਾਮਲਾ ਲਟਕਾਇਆ ਜਾ ਰਿਹਾ ਹੈ, ਦੂਜੇ ਪਾਸੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਤਜਵੀਜ਼ ਰੱਦ ਹੋ ਚੁੱਕੀ ਹੈ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ 2012 ਤੋਂ ਰਾਸ਼ਟਰਪਤੀ ਕੋਲ ਲੰਬਿਤ ਰਹਿਮ ਦੀ ਅਪੀਲ ’ਤੇ ਵੀ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ। ਉਨ੍ਹਾਂ ਸਵਾਲ ਕੀਤਾ ਕਿ ਕੀ ਸਿੱਖ ਬੰਦੀਆਂ ਲਈ ਦੇਸ਼ ਵਿੱਚ ਵੱਖਰੇ ਕਾਨੂੰਨੀ ਮਾਪਦੰਡ ਲਾਗੂ ਕੀਤੇ ਜਾ ਰਹੇ ਹਨ? ਜੀ.ਕੇ. ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸਿੱਖ ਮੁੱਦਿਆਂ ਦੇ ਹੱਲ ਦੇ ਦਾਅਵਿਆਂ ਦੇ ਉਲਟ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਚੁੱਪ ਹੈ।
ਜੀ.ਕੇ. ਨੇ ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸਿੱਧੇ ਤੌਰ ’ਤੇ ਘੇਰਦਿਆਂ ਕਿਹਾ ਕਿ ਜੇ ਉਹ ਸਿੱਖਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਵਿੱਚ ਸ਼ਾਮਲ ਹੋਏ ਸਨ ਤਾਂ ਹੁਣ ਬੰਦੀ ਸਿੰਘਾਂ ਦੇ ਮਾਮਲੇ ’ਤੇ ਆਪਣੀ ਸਰਕਾਰ ਸਾਹਮਣੇ ਆਵਾਜ਼ ਉਠਾਉਣ। ਉਨ੍ਹਾਂ ਦੋਸ਼ ਲਾਇਆ ਕਿ ਨਾ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਮੁੱਦਿਆਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਬੋਲ ਰਹੀ ਹੈ ਅਤੇ ਨਾ ਹੀ ਸਿਰਸਾ ਵੱਲੋਂ ਇਨ੍ਹਾਂ ਮਾਮਲਿਆਂ ’ਤੇ ਠੋਸ ਦਖ਼ਲ ਦਿੱਤਾ ਜਾ ਰਿਹਾ ਹੈ। ਜੀ.ਕੇ. ਨੇ ਸਿਰਸਾ ਨੂੰ ਬੰਦੀ ਸਿੰਘਾਂ ਲਈ ਸਪਸ਼ਟ ਪੱਖ ਲੈਣ ਜਾਂ ਅਸਤੀਫ਼ਾ ਦੇਣ ਦੀ ਚੁਣੌਤੀ ਦਿੱਤੀ। ਪ੍ਰਧਾਨ ਮੰਤਰੀ ਦੇ ਜਨਮਦਿਨ ਮੌਕੇ ਦੀਵੇ ਜਗਾਉਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੀਆਂ ਮੰਗਾਂ ਮੰਨ ਕੇ ਅਜਿਹਾ ਮੌਕਾ ਦੇਣਾ ਚਾਹੀਦਾ ਹੈ ਕਿ ਸਿੱਖ ਵੀ ਸਰਕਾਰ ਦੇ ਹੱਕ ਵਿੱਚ ਖੁਸ਼ੀ ਨਾਲ ਦੀਵੇ ਜਗਾਉਣ।

Have something to say? Post your comment

 
 
 
 

ਨੈਸ਼ਨਲ

ਬੰਦੀ ਸਿੰਘਾਂ ਨਾਲ ਬੇਇਨਸਾਫ਼ੀ ’ਤੇ ਭੜਕੀਆਂ ਜਰਮਨੀ ਦੀਆਂ ਪੰਥਕ ਜਥੇਬੰਦੀਆਂ- ਸਰਕਾਰ ਵਿਰੁੱਧ ਉੱਠੇ ਬਗ਼ਾਵਤੀ ਸੁਰ

ਜੱਗੀ ਜੋਹਲ ਨੂੰ ਸਾਰੇ ਕੇਸਾਂ ’ਚੋਂ ਜ਼ਮਾਨਤ ਮਿਲਣ ਮਗਰੋਂ ਬ੍ਰਿਟਿਸ਼ ਸਰਕਾਰ ਘਰ ਵਾਪਸੀ ਲਈ ਕਰੇ ਦਖ਼ਲ: ਸਿੱਖ ਫੈਡਰੇਸ਼ਨ ਯੂਕੇ

ਭਾਈ ਹਵਾਰਾ ਨੂੰ ਪੰਜਾਬ ਲਿਆਉਣ ਤੋਂ ਦਿੱਲੀ ਸਰਕਾਰ ਦਾ ਇਨਕਾਰ, ਸਿੱਖ ਵਿਰੋਧੀ ਸੋਚ ਮੁੜ ਹੋਈ ਬੇਨਕਾਬ: ਸਰਨਾ

ਜੱਗੀ ਜੋਹਲ ਨੂੰ ਲੰਬੀ ਕਾਨੂੰਨੀ ਲੜਾਈ ਮਗਰੋਂ ਸੱਤ ਕੇਸਾਂ ਵਿੱਚ ਮਿਲੀ ਜ਼ਮਾਨਤ- ਨਿਆਂ ਪ੍ਰਣਾਲੀ ’ਤੇ ਗੰਭੀਰ ਸਵਾਲ

ਨਿਠਾਰੀ ਮਾਮਲੇ ਵਿੱਚ ਬਰੀ ਹੋਏ ਸੁਰੇਂਦਰ ਕੋਲੀ ਦੀ ਲਾਸ਼, ਇੱਕ ਚਾਹ ਦੀ ਦੁਕਾਨ ਤੋਂ ਫੰਦੇ ਨਾਲ ਲਟਕਦੀ ਹੋਈ ਮਿਲੀ

ਨਿਤਿਨ ਨਵੀਨ ਨੇ ਪੰਜਾਬ ਦੀ ਨਸ਼ੇ ਦੀ ਸਮੱਸਿਆ ਲਈ ਰਾਜਨੀਤਿਕ ਸਰਪ੍ਰਸਤੀ ਦਾ ਦੋਸ਼ ਲਗਾਇਆ

ਮਮਤਾ ਬੈਨਰਜੀ ਨੰਦੀਗ੍ਰਾਮ ਅਤੇ ਅਸਾਮ ਉਪ-ਚੋਣਾਂ ਵਿੱਚ ਕਾਂਗਰਸ ਦਾ ਸਮਰਥਨ ਕਰੇਗੀ

ਸਰਨਾ ਨੇ ਕਾਲਕਾ ਨੂੰ ਦਿੱਤੀ ਦੋ-ਧਾਰੀ ਚੁਣੌਤੀ: ਅਕਾਲ ਤਖ਼ਤ ਦੇ ਫ਼ੈਸਲੇ ’ਤੇ ਜਵਾਬ ਦਿਓ, ਪਿਛਲੇ 24 ਸਾਲਾਂ ਦਾ ਹਿਸਾਬ ਕਰੋ ਜਨਤਕ

ਬਾਜ਼ਾਰ ਦੀ ਲੁੱਟ ਬੰਦ ਕਰਕੇ ਚੀਨੀ ਦੀਆਂ ਕੀਮਤਾਂ ਕਾਬੂ ਕਰੇ ਸਰਕਾਰ: ਐੱਸ.ਕੇ.ਐੱਮ.

ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਿੱਖ ਮਰਿਆਦਾ ਦੀ ਉਲੰਘਣਾ ਬਰਦਾਸ਼ਤ ਨਹੀਂ—ਦੋਸ਼ੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ- ਵੀਰਜੀ