BREAKING NEWS
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ • ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ • ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ-ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ` ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ • ਲੋਕਾਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੁੱਛੇ ਗਏ ਸਾਰੇ ਅਣਸੁਲਝੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ: ਬਲਤੇਜ ਪੰਨੂ • ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀਤੀ ਆਲੋਚਨਾ

ਪੰਜਾਬ

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਪੰਜਾਬ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ - ਗਿਆਨੀ ਹਰਪ੍ਰੀਤ ਸਿੰਘ

ਕੌਮੀ ਮਾਰਗ ਬਿਊਰੋ | October 09, 2026 07:19 PM

ਚੰਡੀਗੜ੍ਹ- ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਵਿੱਚ ਹਰ ਹਰਬਾ ਵਰਤ ਕੇ ਰਾਜ ਤਾਂ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖਾਂ ਪ੍ਰਤੀ ਉਹਨਾਂ ਦੇ ਦਿਲਾਂ ਅੰਦਰ ਕੋਈ ਹਮਦਰਦੀ ਨਹੀਂ ਬਚੀ। ਇਸ ਦੀ ਤਾਜਾ ਉਦਾਹਰਣ ਸ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿੱਚ ਰਹਿਮ ਦੇ ਖਿਲਾਫ ਕੇਂਦਰ ਦੇ ਵਕੀਲ ਕੇ ਐਮ ਨਟਰਾਜਨ ਵੱਲੋਂ ਉਚ ਅਦਾਲਤ ਵਿੱਚ ਕੀਤਾ ਗਿਆ ਜਬਰਦਸਤ ਵਿਰੋਧ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਕੱਤੀ ਸਾਲ ਤੋਂ ਜੇਲ੍ਹ ਵਿੱਚ ਬੰਦ ਭਾਈ ਰਾਜੋਆਣਾ ਪਿਛਲੇ ਡੇਢ ਦਹਾਕੇ ਤੋਂ ਫਾਂਸੀ ਦੀ ਚੱਕੀ ਵਿੱਚ ਡੱਕਿਆ ਹੋਇਆ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਮਾਮਲਾ ਬਣਦਾ ਹੈ ਪਰ ਸਰਕਾਰ ਪੰਜਾਬ ਦੇ ਹਾਲਾਤ ਵਿਗੜ ਜਾਣ ਦਾ ਪੁਰਾਣਾ ਰਾਗ ਅਲਾਪ ਕੇ ਉਚ ਅਦਾਲਤ ਵਿੱਚ ਇਸਦਾ ਵਿਰੋਧ ਕਰ ਰਹੀ ਹੈ। ਇਸਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਬਿਲਕੁਲ ਸੰਵੇਦਣਹੀਣ ਹੋ ਚੁੱਕੀਆਂ ਹਨ ਜੋ ਲੋਕਾਂ ਨੂੰ ਅਣਮਨੁੱਖੀ ਹਾਲਤ ਵਿੱਚ ਰੱਖਣ ਦਾ ਲੁਤਫ ਉਠਾਉਂਦੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਦਾ ਕੋਈ ਵੀ ਮਾਮਲਾ ਹੋਵੇ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਸ ਮਾਮਲੇ ਨੂੰ ਕਦੀ ਵੀ ਹਮਦਰਦੀ ਨਾਲ ਵਿਚਾਰਨ ਦੀ ਬਜਾਏ ਸਿੱਖਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਿਵੇਂ ਕਿ ਸਿਰਮੌਰ ਸੰਸਥਾ ਐਸ ਜੀ ਪੀ ਸੀ ਘੁਟਾਲਿਆਂ ਅਤੇ ਸਾਜਿਸ਼ਾਂ ਦਾ ਅੱਡਾ ਬਣੀ ਹੋਈ ਹੈ ਪਰ ਕੇਂਦਰ ਸਰਕਾਰ ਨਿਰਪੱਖ ਚੋਣ ਰਾਹੀਂ ਸਿੱਖਾਂ ਨੂੰ ਇਸਦਾ ਨਿਜਾਮ ਬਦਲਣ ਦਾ ਬਣਦਾ ਹੱਕ ਦੇਣ ਨੂੰ ਵੀ ਤਿਆਰ ਨਹੀ। ਏਸੇ ਤਰਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਬੀਮਾਰ ਮਾਤਾ ਨੂੰ ਮਿਲਣ ਲਈ ਦਿੱਤੀ ਜਾਣ ਵਾਲੀ ਪੈਰੋਲ ਤੋਂ ਵੀ ਨਾਂਹ ਕਰ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਯਾਦ ਕਰਾਉਂਦਿਆਂ ਕਿਹਾ ਸਮਝ ਨਹੀਂ ਆਉਂਦੀ ਕਿ ਨਵੰਬਰ 84 ਦੇ ਦਿੱਲੀ ਕਤਲੇਆਮ ਵਿੱਚ ਸਿੱਖਾਂ ਨੂੰ ਟੁੱਕੜੇ ਟੁੱਕੜੇ ਕਰਨ ਵਾਲੇ ਕਿਸ਼ੋਰੀ ਲਾਲ, ਜਿਸਨੂੰ ਸੱਤ ਵਾਰ ਫਾਂਸੀ ਦੀ ਸਜਾ ਹੋਈ ਸੀ, ਨੂੰ ਚੰਗੇ ਆਚਰਣ 'ਤੇ ਛੱਡਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਇਕ ਸਿੱਖ ਵਜੋਂ ਭਾਈ ਰਾਜੋਆਣਾ ਨੂੰ ਡੇਢ ਦਹਾਕੇ ਤੋਂ ਫਾਂਸੀ ਦੀ ਸਜਾ ਤਹਿਤ ਚੱਕੀ ਵਿੱਚ ਬੰਦ ਰੱਖਿਆ ਜਾ ਰਿਹਾ ਹੈ। ਜੋ ਕਿ ਸਿਰਫ ਕਤਲ ਦੀ ਸਾਜਿਸ਼ ਰਚਣ ਵਿੱਚ ਸ਼ਾਮਲ ਸੀ। ਏਸੇ ਤਰਾਂ ਰਾਜੀਵ ਗਾਂਧੀ ਦੇ ਕਾਤਲ ਤਾਮਿਲ ਹਿੰਦੂਆਂ ਨੂੰ ਵੀ ਪਹਿਲਾਂ ਫਾਂਸੀ ਤੋਂ ਉਮਰ ਕੈਦ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਕੇਂਦਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪੁਰਬ ਮੌਕੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਭਾਈ ਰਾਜੋਆਣਾ ਸਮੇਤ ਸਾਰੇ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਸਿੱਖ ਕੌਮ ਨਾਲ ਸਬੰਧਿਤ ਸਾਰੀਆਂ ਮੰਗਾਂ ਦਾ ਸਨਮਾਨ ਜਨਕ ਹੱਲ ਕਰਨਾ ਚਾਹੀਦਾ ਹੈ ਤਦ ਹੀ ਉਹ ਪੰਜਾਬ ਵਿੱਚ ਰਾਜ ਕਰਨ ਬਾਰੇ ਸੋਚ ਸਕਦੇ ਹਨ।

Have something to say? Post your comment

 
 
 
 

ਪੰਜਾਬ

ਗੌਰਵ ਯਾਦਵ ਨੂੰ ਪੰਜਾਬ ਦੇ ਰੈਗੂਲਰ ਡੀਜੀਪੀ ਨਿਯੁਕਤ - ਜੁਲਾਈ 2022 ਤੋਂ ਨਿਭਾ ਰਹੇ ਹਨ ਕਾਰਜਕਾਰੀ ਮੁਖੀ ਵਜੋਂ ਸੇਵਾ 

ਅਸੀਂ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਸਕੂਲੀ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਮਾਪਿਆਂ ਨਾਲ ਮਿਲ ਕੇ ਕੰਮ ਕਰਾਂਗੇ: ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਸ੍ਵਰ. ਕਵਿੱਤਰੀ ਨਿਰਅੰਜਨ 'ਅਵਤਾਰ ਕੌਰ ਦਾ 92ਵਾਂ ਜਨਮ ਦਿਨ ਮਨਾਇਆ ਗਿਆ

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਆਗਾਜ਼

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ

ਪੀੜਤ ਬੀਬੀਆਂ ਸਿੰਘ ਸਾਹਿਬ ਨੂੰ ਆਪ ਮਿਲ ਕੇ ਸਬੂਤ ਸੌਂਪਣਾ ਚਾਹੁੰਦੀਆਂ ਹਨ - ਬੀਬੀ ਰੂਪ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਉਜਾਗਰ ਸਿੰਘ ਵੱਲੋਂ ਲਿਖਿਤ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ

ਟ੍ਰੇਨਾਂ ਰੱਦ ਕਰਨ ਜਾਂ ਭਾਵਕ ਅਪੀਲਾਂ ਨਾਲ ਅੰਦੋਲਨ ਨਹੀਂ ਰੁਕਦੇ, ਸਰਕਾਰ ਵਿਰੋਧੀ ਅਵਾਜ਼ ਨੂੰ ਸੁਣੇ - ਰਵੀਇੰਦਰ ਸਿੰਘ