BREAKING NEWS
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ • ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ • ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ-ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ` ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ • ਲੋਕਾਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੁੱਛੇ ਗਏ ਸਾਰੇ ਅਣਸੁਲਝੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ: ਬਲਤੇਜ ਪੰਨੂ • ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀਤੀ ਆਲੋਚਨਾ

ਪੰਜਾਬ

ਉਜਾਗਰ ਸਿੰਘ ਵੱਲੋਂ ਲਿਖਿਤ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ

ਕੌਮੀ ਮਾਰਗ ਬਿਊਰੋ | October 09, 2026 07:27 PM

ਪਟਿਆਲਾ -ਪਟਿਆਲਾ ਦੇ ਪ੍ਰਸਿੱਧ ਸਿਖਿਆ ਸ਼ਾਸ਼ਤਰੀ ਅਤੇ ਸਮਾਜ ਸੇਵਕ ਪ੍ਰਿੰਸੀਪਲ ਬਾਬੂ ਸਿੰਘ ਗੁਰਮ ਵੱਲੋਂ ਅੱਜ ਇਥੇ ਪੰਜਾਬ ਦੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਉਜਾਗਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਵਿਚ ਲਿਖੀ ਕਿਤਾਬ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ ਕੀਤਾ। ਇਸ ਮੌਕੇ ਉਨ੍ਹਾਂ ਕਿਤਾਬ ਦੇ ਲੇਖਕ ਸਰਦਾਰ ਉਜਾਗਰ ਸਿੰਘ ਨੂੰ ਇਸ ਮਹੱਤਵਪੂਰਨ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਪਾਉਣ ਵਾਲੇ ਪੱਤਰਕਾਰਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਕਲਮਬੱਧ ਕਰਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਕੀਮਤੀ ਦਸਤਾਵੇਜ਼ ਸਾਬਤ ਹੋਵੇਗਾ।

ਸਰਦਾਰ ਉਜਾਗਰ ਸਿੰਘ ਨੇ ਇਸ ਕਿਤਾਬ ਵਿੱਚ ਪਟਿਆਲਾ ਨਾਲ ਸਬੰਧਤ ਵੱਖ-ਵੱਖ ਸਮਿਆਂ ਦੇ ਲਗਭਗ 158 ਪੱਤਰਕਾਰਾਂ ਦੇ ਜੀਵਨ, ਪੱਤਰਕਾਰੀ ਸਫ਼ਰ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ’ਤੇ ਵਿਸਥਾਰ ਨਾਲ ਰੌਸ਼ਨੀ ਪਾਈ ਹੈ। ਕਿਤਾਬ ਰਾਹੀਂ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸੰਭਾਲਣ ਅਤੇ ਪਾਠਕਾਂ ਤੱਕ ਪਹੁੰਚਾਉਣ ਦਾ ਸਾਰਥਕ ਉਪਰਾਲਾ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸਰਦਾਰ ਉਜਾਗਰ ਸਿੰਘ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜਿਕ, ਇਤਿਹਾਸਕ, ਰਾਜਨੀਤਕ ਅਤੇ ਸਾਹਿਤਕ ਵਿਸ਼ਿਆਂ ’ਤੇ ਲਗਭਗ 17 ਪੁਸਤਕਾਂ ਲਿਖ ਚੁੱਕੇ ਹਨ। ਇਨ੍ਹਾਂ ਵਿੱਚ ‘ਪਟਿਆਲਾ ਦੀ ਵਿਰਾਸਤ’, ‘ਸਮਕਾਲੀ ਸਮਾਜ’, ‘ਸਿਆਸਤ ਅਤੇ ਲੋਕ ਸੰਪਰਕ’, ‘ਪੰਜਾਬ ਦੇ 52 ਰਤਨ ਹੀਰੇ’, ‘ਸਰਦਾਰ ਬੇਅੰਤ ਸਿੰਘ ਕਤਲ ਦਾ ਅਸਲ ਸੱਚ’, ‘ਪੰਜਾਬ ਦੀਆਂ ਅਨਮੋਲ ਰਤਨ ਸ਼ਖ਼ਸੀਅਤਾਂ’ ਅਤੇ ‘ਆਪਣੇ ਸਿੱਖ ਸਮਾਜ ਦੇ ਮਸਲੇ’ ਸਮੇਤ ਹੋਰ ਪੁਸਤਕਾਂ ਸ਼ਾਮਲ ਹਨ।

ਪ੍ਰਿੰਸੀਪਲ ਬਾਬੂ ਸਿੰਘ ਗੁਰਮ
ਨੇ ਸਰਦਾਰ ਉਜਾਗਰ ਸਿੰਘ ਦੀ ਲੇਖਣੀ ਅਤੇ ਖੋਜ-ਅਧਾਰਿਤ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਲਿਖਤਾਂ ਸਮਾਜ ਦੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਅਤੇ ਘਟਨਾਵਾਂ ਨੂੰ ਇਤਿਹਾਸ ਦੇ ਪੰਨਿਆਂ ’ਤੇ ਸੁਰੱਖਿਅਤ ਰੱਖਣ ਵਿੱਚ ਵਡਮੁੱਲਾ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਹੋਰ ਲੇਖਕ ਵੀ ਅਜਿਹੇ ਵਿਸ਼ਿਆਂ ’ਤੇ ਲਿਖਣ ਲਈ ਪਹਿਲ ਕਦਮੀ ਕਰਨਗੇ ਅਤੇ ਆਪਣੀ ਕਲਮ ਰਾਹੀਂ ਸਮਾਜ ਨੂੰ ਸਾਰਥਕ ਸੇਧ ਦੇਣਗੇ। ਉਨ੍ਹਾਂ ਕਿਹਾ ਕਿ ‘ਪਟਿਆਲਵੀ ਪੱਤਰਕਾਰ’ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸਮਝਣ ਵਾਲੇ ਪਾਠਕਾਂ, ਖੋਜਾਰਥੀਆਂ ਅਤੇ ਨਵੀਂ ਪੀੜ੍ਹੀ ਲਈ ਇੱਕ ਲਾਹੇਵੰਦ ਪੁਸਤਕ ਸਾਬਤ ਹੋਵੇਗੀ।

*ਇਸ ਮੌਕੇ ਤੇ ਸਰਦਾਰ ਉਜਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਿੱਤਰ ਤੇ ਪਟਿਆਲਾ ਦੇ ਪ੍ਰਸਿੱਧ ਪੱਤਰਕਾਰ ਸਵਰਗੀ ਸਰਦਾਰ ਸੋਹਣ ਸਿੰਘ ਜੋ ਕਿ ਤੀਰ ਕਮਾਨ ਸਿਰਲੇਖ ਅਧੀਨ ਰੋਜ਼ਾਨਾ ਅਖਬਾਰ ਚਲਾਉਂਦੇ ਸਨ, ਦੇ ਸਪੁੱਤਰ ਸਰਦਾਰ ਮਨਮੋਹਨ ਸਿੰਘ ਸਾਬਕਾ ਉਪ ਸਕੱਤਰ ਲੋਕ ਸੰਪਰਕ ਵਿਭਾਗ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਟਿਆਲਵੀ ਪੱਤਰਕਾਰ ਕਿਤਾਬ ਦਾ ਦੂਸਰਾ ਐਡੀਸ਼ਨ ਆਉਂਦੇ 6 ਮਹੀਨਿਆਂ ਵਿੱਚ ਪ੍ਰਕਾਸ਼ਿਤ ਕਰਨ ਦੀ ਜ਼ਿੰਮੇਵਾਰੀ ਲਈ ਹੈ ਅਤੇ ਪਟਿਆਲਵੀ ਪੱਤਰਕਾਰ ਕਿਤਾਬ ਨੂੰ ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ ਜਿਥੇ ਪੱਤਰਕਾਰੀ ਵਿਭਾਗ ਹਨ ਵਿੱਚ ਕਿਤਾਬ ਭੇਜਣ ਦੀ ਵੀ ਜ਼ਿਮੇਂਵਾਰੀ ਲਈ ਹੈ।

ਇਸ ਮੌਕੇ ਤੇ ਪਟਿਆਲਾ ਦੇ ਕਈ ਨਾਮਵਰ ਮੀਡੀਆ ਮਾਹਰ ਅਤੇ ਬਜ਼ੁਰਗ ਪੱਤਰਕਾਰ ਜਿਨ੍ਹਾਂ ਵਿੱਚ ਸਰਵ ਸ੍ਰੀ ਡਾਕਟਰ ਹਰਜਿੰਦਰ ਸਿੰਘ ਵਾਲੀਆ ਟਾਈਮ ਟੀ.ਵੀ., ਸ੍ਰੀ ਨਰਪਾਲ ਸਿੰਘ ਸ਼ੇਰਗਿੱਲ ਅੰਤਰਰਾਸ਼ਟਰੀ ਪੱਤਰਕਾਰ, ਸ੍ਰੀਮਤੀ ਸੁਕੰਨਿਆਂ ਭਾਰਦਵਾਜ਼, ਗੁਰ ਕ੍ਰਿਪਾਲ ਸਿੰਘ ਅਸ਼ਕ, ਹਰਬੰਸ ਸੋਢੀ, ਸ੍ਰੀ ਗਗਨਦੀਪ ਸਿੰਘ ਆਹੂਜਾ, ਭੂਸ਼ਨ ਸੂਦ, ਜਸਪਾਲ ਸਿੰਘ ਢਿੱਲੋਂ, ਚੌਧਰੀ ਪ੍ਰਭਜੋਤ ਸਿੰਘ ਅਤੇ ਸਤਿੰਦਰ ਸਿੰਘ ਨਰੂਲਾ
ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਰਦਾਰ ਉਜਾਗਰ ਸਿੰਘ ਵੱਲੋਂ ਲਿਖਿਤ ਪਟਿਆਲਵੀ ਪੱਤਰਕਾਰ ਕਿਤਾਬ ਦੀ ਪਹਿਲ ਕਦਮੀ ਲਈ ਭਰਪੂਰ ਸ਼ਬਦਾਂ ਵਿੱਚ ਸ਼ਲਾਘਾ ਕੀਤੀ, ਅਤੇ ਸਰਦਾਰ ਉਜਾਗਰ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਬੁਲਾਰਿਆਂ ਨੇ ਕਿਹਾ ਕਿ ਇਹ ਕਿਤਾਬ ਨੌਜਵਾਨ ਪੀੜ੍ਹੀ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ ਅਤੇ ਇਹ ਕਿਤਾਬ ਪਟਿਆਲਾ ਪੱਤਰਕਾਰੀ ਦਾ ਇਕ ਵਿਰਾਸਤ ਦਸਤਾਵੇਜ਼ ਸਾਬਤ ਹੋਵੇਗੀ। ਸਮਾਗਮ ਵਿੱਚ ਜ਼ਿਲਾ ਲੋਕ ਸੰਪਰਕ ਅਫਸਰ ਸ੍ਰੀ ਭੂਪੇਸ਼ ਚੱਠਾ ਅਤੇ ਲੋਕ ਸੰਪਰਕ ਵਿਭਾਗ ਦ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਕੁਲਜੀਤ ਸਿੰਘ ਵੀ ਸ਼ਾਮਲ ਹੋਏ। ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਸਰਦਾਰ ਪ੍ਰਮੀਤ ਸਿੰਘ ਵੱਲੋਂ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

Have something to say? Post your comment

 
 
 
 

ਪੰਜਾਬ

ਗੌਰਵ ਯਾਦਵ ਨੂੰ ਪੰਜਾਬ ਦੇ ਰੈਗੂਲਰ ਡੀਜੀਪੀ ਨਿਯੁਕਤ - ਜੁਲਾਈ 2022 ਤੋਂ ਨਿਭਾ ਰਹੇ ਹਨ ਕਾਰਜਕਾਰੀ ਮੁਖੀ ਵਜੋਂ ਸੇਵਾ 

ਅਸੀਂ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਸਕੂਲੀ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਮਾਪਿਆਂ ਨਾਲ ਮਿਲ ਕੇ ਕੰਮ ਕਰਾਂਗੇ: ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਸ੍ਵਰ. ਕਵਿੱਤਰੀ ਨਿਰਅੰਜਨ 'ਅਵਤਾਰ ਕੌਰ ਦਾ 92ਵਾਂ ਜਨਮ ਦਿਨ ਮਨਾਇਆ ਗਿਆ

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਆਗਾਜ਼

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ

ਪੀੜਤ ਬੀਬੀਆਂ ਸਿੰਘ ਸਾਹਿਬ ਨੂੰ ਆਪ ਮਿਲ ਕੇ ਸਬੂਤ ਸੌਂਪਣਾ ਚਾਹੁੰਦੀਆਂ ਹਨ - ਬੀਬੀ ਰੂਪ ਕੌਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਟ੍ਰੇਨਾਂ ਰੱਦ ਕਰਨ ਜਾਂ ਭਾਵਕ ਅਪੀਲਾਂ ਨਾਲ ਅੰਦੋਲਨ ਨਹੀਂ ਰੁਕਦੇ, ਸਰਕਾਰ ਵਿਰੋਧੀ ਅਵਾਜ਼ ਨੂੰ ਸੁਣੇ - ਰਵੀਇੰਦਰ ਸਿੰਘ

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਪੰਜਾਬ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ - ਗਿਆਨੀ ਹਰਪ੍ਰੀਤ ਸਿੰਘ