BREAKING NEWS
• ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼ • ਸਾਬਤ ਸੂਰਤ ਸੀਨੇ ਆਰਟਿਸਟ ਫੈਡਰੇਸ਼ਨ ਦੇ ਮੈਬਰਾਂ ਨੇ ਅੰਗ ਦਾਨ ਕਰਨ ਦੀ ਮੁਹਿੰਮ ਨੂੰ ਪ੍ਰਚੰਡ ਕਰਨ ਦਾ ਦਿੱਤਾ ਜਾਗਰੂਕ ਸੁਨੇਹਾ • ਰਾਮ ਰਹੀਮ ਨੂੰ ਬੇਗੁਨਾਹ ਦੱਸਣ ਵਾਲੇ ਇਸ਼ਤਿਹਾਰ ’ਤੇ ਹਾਈ ਕੋਰਟ ਸਖ਼ਤ-ਅਦਾਲਤੀ ਅਵਮਾਨਨਾ ਕਾਰਵਾਈ ਸ਼ੁਰੂ • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ` ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ • ਲੋਕਾਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੁੱਛੇ ਗਏ ਸਾਰੇ ਅਣਸੁਲਝੇ ਸਵਾਲਾਂ ਦੇ ਦਿੱਤੇ ਜਾਣਗੇ ਜਵਾਬ: ਬਲਤੇਜ ਪੰਨੂ • ਸਚਿਨ ਪਾਇਲਟ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਦੀ ਕੀਤੀ ਆਲੋਚਨਾ

ਪੰਜਾਬ

ਪੀੜਤ ਬੀਬੀਆਂ ਸਿੰਘ ਸਾਹਿਬ ਨੂੰ ਆਪ ਮਿਲ ਕੇ ਸਬੂਤ ਸੌਂਪਣਾ ਚਾਹੁੰਦੀਆਂ ਹਨ - ਬੀਬੀ ਰੂਪ ਕੌਰ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | October 09, 2026 07:38 PM

ਸ੍ਰੀ ਅੰਮ੍ਰਿਤਸਰ- ਬੀਤੇ ਦਿਨੀਂ ਸੋਸ਼ਲ ਮੀਡੀਆ ਉੱਤੇ ਆਪਣੇ ਪੱਧਰ ’ਤੇ ਹੀ ਐਲਾਨੇ ਸਮੇਂ ਮੁਤਾਬਕ ਬੀਬੀ ਰੂਪ ਕੌਰ ਅੱਜ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਪੁਰ ਇੱਕ ਬੇਨਤੀ ਪੱਤਰ ਸੌਂਪ ਕੇ ਗਏ ਹਨ। ਇਸ ਦੌਰਾਨ ਸਕੱਤਰੇਤ ਇੰਚਾਰਜ ਸ. ਬਗੀਚਾ ਸਿੰਘ ਨੇ ਉਨ੍ਹਾਂ ਪਾਸੋਂ ਪੱਤਰ ਪ੍ਰਾਪਤ ਕੀਤਾ ਅਤੇ ਉਨ੍ਹਾਂ ਨੇ ਬੀਬੀ ਰੂਪ ਕੌਰ ਦੀ ਸਿੰਘ ਸਾਹਿਬ ਨਾਲ ਫ਼ੋਨ ਉੱਤੇ ਗੱਲ ਕਰਵਾਈ।
ਬੀਬੀ ਰੂਪ ਕੌਰ ਵੱਲੋਂ ਸੌਂਪੇ ਗਏ ਪੱਤਰ ਵਿੱਚ ਕੁਝ ਸਖ਼ਸ਼ੀਅਤਾਂ ਵਿਰੁੱਧ ਦੋਸ਼ ਲਗਾਏ ਗਏ ਹਨ ਜਦਕਿ ਦੋਸ਼ਾਂ ਸਬੰਧੀ ਕੋਈ ਵੀ ਸਬੂਤ ਜਾਂ ਪੈਨਡ੍ਰਾਈਵ ਨਾਲ ਨੱਥੀ ਨਹੀਂ ਕੀਤੇ ਗਏ। ਸਬੂਤਾਂ ਬਾਰੇ ਪੁੱਛਣ ਉੱਤੇ ਬੀਬੀ ਰੂਪ ਕੌਰ ਨੇ ਜਵਾਬ ਦਿੱਤਾ ਕਿ ਉਹ ਅਤੇ ਕੁਝ ਕਥਿਤ ਪੀੜਤ ਬੀਬੀਆਂ ਸਿੰਘ ਸਾਹਿਬ ਜੀ ਨੂੰ ਆਪ ਮਿਲ ਕੇ ਸਬੂਤ ਸੌਂਪਣਾ ਚਾਹੁੰਦੇ ਹਨ। ਜਿਸ ਉੱਤੇ ਸ. ਬਗੀਚਾ ਸਿੰਘ ਨੇ ਉਨ੍ਹਾਂ ਨੂੰ ਆਖਿਆ ਕਿ ਸਿੰਘ ਸਾਹਿਬ ਜੀ ਪਾਸੋਂ ਸਮਾਂ ਲੈ ਕੇ ਉਨ੍ਹਾਂ ਨੂੰ ਜਲਦ ਹੀ ਸੱਦ ਲਿਆ ਜਾਵੇਗਾ।
ਬੀਬੀ ਰੂਪ ਕੌਰ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਕਥਿਤ ਪੀੜਤ ਬੀਬੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਉਣ ਤੋਂ ਰੋਕਣ ਲਈ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਉਨ੍ਹਾਂ ਨੂੰ ਆਖਿਆ ਗਿਆ ਕਿ ਉਹ ਇਸ ਵਿਰੁੱਧ ਬਿਨਾਂ ਦੇਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤਾਂ ਜੋ ਧਮਕੀ ਦੇਣ ਵਾਲਿਆਂ ਵਿਰੁੱਧ ਕਾਰਵਾਈ ਹੋ ਸਕੇ।
ਸ. ਬਗੀਚਾ ਸਿੰਘ ਨੇ ਕਿਹਾ ਕਿ ਜੇਕਰ ਕੋਈ ਸਿੱਖ, ਰਹਿਤ ਮਰਯਾਦਾ ਦੇ ਉਲਟ ਚੱਲਦਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਅਤੇ ਜੇਕਰ ਬੀਬੀ ਰੂਪ ਕੌਰ ਵੱਲੋਂ ਕੋਈ ਠੋਸ ਤੱਥ ਪੇਸ਼ ਕੀਤੇ ਜਾਣਗੇ ਤਾਂ ਧਾਰਮਿਕ ਮਾਮਲਿਆਂ ਵਿੱਚ ਬਣਦੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬੀਬੀ ਰੂਪ ਕੌਰ ਨੂੰ ਸਪੱਸ਼ਟ ਕੀਤਾ ਕਿ ਜੇਕਰ ਕੋਈ ਮਾਮਲਾ ਅਪਰਾਧਿਕ ਪ੍ਰਕਿਰਤੀ ਦਾ ਹੈ ਤਾਂ ਇਸ ਲਈ ਸਬੰਧਤ ਪੀੜਤ ਵੱਲੋਂ ਬਿਨਾਂ ਦੇਰੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ।
ਸ. ਬਗੀਚਾ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੰਘ ਸਾਹਿਬ ਜੀ ਵੱਲੋਂ 3 ਅਕਤੂਬਰ ਲਈ ਬੀਬੀ ਰੂਪ ਕੌਰ ਨੂੰ ਸਕੱਤਰੇਤ ਵਿਖੇ ਮੁਲਾਕਾਤ ਦਾ ਸਮਾਂ ਦਿੱਤਾ ਗਿਆ ਸੀ ਪਰੰਤੂ ਉਸ ਦਿਨ ਬੀਬੀ ਜੀ ਆਪਣੇ ਕੁਝ ਕਾਰਨਾਂ ਕਰਕੇ ਨਹੀਂ ਆਏ। ਉਨ੍ਹਾਂ ਕਿਹਾ ਕਿ ਬੀਬੀ ਜੀ ਨੂੰ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਸਿੰਘ ਸਾਹਿਬ ਜੀ ਨਾਲ ਮੁਲਾਕਾਤ ਕਰਨੀ ਹੈ ਤਾਂ ਹਮੇਸ਼ਾਂ ਪਹਿਲਾਂ ਸਮਾਂ ਲੈ ਕੇ ਹੀ ਆਇਆ ਜਾਵੇ ਨਾ ਕਿ ਆਪਣੇ ਪੱਧਰ ਉੱਤੇ ਸਮਾਂ ਐਲਾਨ ਕੇ।

Have something to say? Post your comment

 
 
 
 

ਪੰਜਾਬ

ਗੌਰਵ ਯਾਦਵ ਨੂੰ ਪੰਜਾਬ ਦੇ ਰੈਗੂਲਰ ਡੀਜੀਪੀ ਨਿਯੁਕਤ - ਜੁਲਾਈ 2022 ਤੋਂ ਨਿਭਾ ਰਹੇ ਹਨ ਕਾਰਜਕਾਰੀ ਮੁਖੀ ਵਜੋਂ ਸੇਵਾ 

ਅਸੀਂ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਅਤੇ ਸਕੂਲੀ ਸਿੱਖਿਆ ਵਿੱਚ ਨਵੇਂ ਮਾਪਦੰਡ ਸਥਾਪਤ ਕਰਨ ਲਈ ਮਾਪਿਆਂ ਨਾਲ ਮਿਲ ਕੇ ਕੰਮ ਕਰਾਂਗੇ: ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਸ੍ਵਰ. ਕਵਿੱਤਰੀ ਨਿਰਅੰਜਨ 'ਅਵਤਾਰ ਕੌਰ ਦਾ 92ਵਾਂ ਜਨਮ ਦਿਨ ਮਨਾਇਆ ਗਿਆ

ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ 'ਬਰਨਾਲਾ ਚੈਂਪੀਅਨ ਲੀਗ' ਦਾ ਆਗਾਜ਼

ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਬਰਸੀ ਮਨਾਈ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਆਦੇਸ਼

ਉਜਾਗਰ ਸਿੰਘ ਵੱਲੋਂ ਲਿਖਿਤ ‘ਪਟਿਆਲਵੀ ਪੱਤਰਕਾਰ’ ਦਾ ਵਿਮੋਚਨ

ਟ੍ਰੇਨਾਂ ਰੱਦ ਕਰਨ ਜਾਂ ਭਾਵਕ ਅਪੀਲਾਂ ਨਾਲ ਅੰਦੋਲਨ ਨਹੀਂ ਰੁਕਦੇ, ਸਰਕਾਰ ਵਿਰੋਧੀ ਅਵਾਜ਼ ਨੂੰ ਸੁਣੇ - ਰਵੀਇੰਦਰ ਸਿੰਘ

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਪੰਜਾਬ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ - ਗਿਆਨੀ ਹਰਪ੍ਰੀਤ ਸਿੰਘ