ਖੇਡ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 19, 2023 07:29 PM

ਨਵੀ ਦਿੱਲੀ-ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਦਿੱਲੀ ਦੇ ਮੋਤੀਨਗਰ ਇਲਾਕੇ ਅੰਦਰ ਬਣੇ ਰਿਟਜ਼ ਬੇਨਕੂਟ ਹਾਲ ਅੰਦਰ ਰਿਲੀਜ਼ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦੇੰਦਿਆਂ ਫਿਲਮ ਦੇ ਪ੍ਰੋਡਿਊਸਰ ਨਰਿੰਦਰ ਸਿੰਘ ਅਤੇ ਡਾਇਰੈਕਟਰ ਭੁਪਿੰਦਰ ਸਿੰਘ ਭਮਰਾ ਨੇ ਮੀਡੀਆ ਨੂੰ ਦਸਿਆ ਕਿ ਇਹ ਫਿਲਮ ਇਕ ਸਿੱਖ ਕਿਰਨਦੀਪ ਰਾਇਤ ਦੇ ਜੀਵਨ ਉਪਰ ਬਣੀ ਹੈ ਜੋ ਕਿ ਇਕ ਪੈਸੇ ਵਾਲੇ ਪਰਿਵਾਰ ਦਾ ਵਿਗੜਿਆ ਹੋਇਆ ਮੁੰਡਾ ਹੈ । ਫਿਲਮ ਅੰਦਰ ਉਸਦਾ ਰੋਲ ਗਲਤ ਕੰਮ ਕਰਣ ਵਿਚ ਰੁੱਝਿਆ ਹੋਇਆ ਭਾਵੇਂ ਮਾਰਧਾੜ ਹੋਵੇ ਜਾਂ ਫੇਰ ਸ਼ਰਾਬ ਕਬਾਬ ਵਿਚ ਪੈਸਾ ਬਰਬਾਦ ਕਰਨਾ ਜਾ ਫਿਰ ਅਵਾਰਾਗਰਦੀ ਕਰਨੀ ਨਾਲ ਸ਼ੁਰੂ ਹੁੰਦਾ ਹੈ । ਅਚਾਨਕ ਉਸਦੀ ਜਿੰਦਗੀ ਪਲਟਦੀ ਹੈ ਤੇ ਉਹ ਸ਼ਸ਼ਤਰ ਵਿਦਿਆ ਗੱਤਕਾ ਮਾਰਸ਼ਲ ਆਰਟਸ ਵਲ ਖਿੱਚਿਆ ਜਾਂਦਾ ਹੈ । ਜਿਕਰਯੋਗ ਹੈ ਕਿ ਬੇਸ਼ੱਕ ਸਿੱਖ ਸ਼ਸਤਰ ਵਿੱਦਿਆ ਸਿੱਖ ਪੰਥ ਦੀ ਇਕ ਜੰਗੀ ਕਲਾ ਹੈ ਪਰ ਗੁਰੂ ਸਾਹਿਬਾਨ ਨੇ ਉੱਚੀ-ਸੁੱਚੀ, ਸੂਝਬੂਝ ਤੇ ਦੂਰਅੰਦੇਸ਼ੀ ਵਾਲੀ ਸੋਚ ਦਾ ਪ੍ਰਗਟਾਵਾ ਕਰਦਿਆਂ ਇਸ ਜੰਗੀ ਕਲਾ ਨੂੰ ਸ਼ਾਂਤੀ ਦੇ ਸਮੇਂ ਦੌਰਾਨ ਇਕ ਖੇਡ ਦਾ ਰੂਪ ਦੇ ਦਿੱਤਾ ਤਾਂ ਜੋ ਸੁੱਖ, ਅਮਨ-ਚੈਨ ਅਤੇ ਖ਼ੁਸ਼ੀ ਦੇ ਮੌਕੇ 'ਤੇ ਇਹ ਜੁਝਾਰੂ ਕਲਾ ਕਿਸੇ ਵੀ ਰੂਪ ਵਿਚ ਸਿੱਖ ਤੋਂ ਵੱਖ ਨਾ ਹੋ ਸਕੇ। ਗੱਤਕਾ ਸਿੱਖਣ ਉਪਰੰਤ ਉਹ ਗੱਤਕੇ ਦੇ ਹਰ ਦਾਵ ਪੇਚ ਦੇ ਹੈਰਤ ਅੰਗੇਜ ਕਰਤਬ ਦਿਖਾਂਦਾ ਹੈ ਤੇ ਇਸ ਲਈ ਉਸਦਾ ਨਾਮ ਸੰਸਾਰ ਪੱਧਰ ਤੇ ਗੱਤਕੇ ਦੇ ਖਿਡਾਰੀ ਵਜੋਂ ਪਹਿਚਾਣ ਬਨਾਣ ਦੇ ਨਾਲ ਗੱਤਕੇ ਨੂੰ ਇੰਟਰਨੈਸ਼ਨਲ ਲੈਵਲ ਤੇ ਪ੍ਰਤੀਯੋਗਿਤਾਵਾਂ ਵਿਚ ਲੈ ਜਾ ਕੇ ਵੱਡੇ ਇਨਾਮ ਲੈਂਦਾ ਹੋਇਆ ਆਪਣੀ ਜਿੰਦਗੀ ਪਲਟ ਲੈਂਦਾ ਹੈ । ਇਸ ਫਿਲਮ ਅੰਦਰ ਅਦਾਕਾਰਾ ਪ੍ਰਭੂ ਗਰੇਵਾਲ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ । ਕਿਰਨਦੀਪ ਦੀ ਜਿੰਦਗੀ ਕਿਉਂ ਪਲਟਦੀ ਹੈ ਇਹ ਦੇਖਣ ਲਈ 5 ਜਨਵਰੀ 2024 ਤਕ ਫਿਲਮ ਦੇਸ਼ ਭਰ ਦੇ ਸਿਨੇਮਾ ਹਾਲ ਵਿਚ ਰਿਲੀਜ਼ ਹੋਣ ਤਕ ਇੰਤਜਾਰ ਕਰਨਾ ਪਵੇਗਾ । ਫਿਲਮ ਦੇ ਪ੍ਰੋਡਿਊਸਰ ਨਰਿੰਦਰ ਸਿੰਘ, ਡਾਇਰੈਕਟਰ ਭੁਪਿੰਦਰ ਸਿੰਘ ਭਮਰਾ, ਐਕਟਰ ਕਿਰਨਦੀਪ ਰਾਇਤ, ਅਦਾਕਾਰਾ ਪ੍ਰਭੂ ਗਰੇਵਾਲ ਇਸ ਫਿਲਮ ਨੂੰ ਲੈ ਕੇ ਬਹੁਤ ਉਤਸਾਹਿਤ ਹਨ ਤੇ ਉਹ ਉਮੀਦ ਕਰਦੇ ਹਨ ਕਿ ਦਰਸ਼ਕ ਫਿਲਮ ਦੇਖ ਕੇ ਸਿੱਖਿਆ ਲੈਣਗੇ ਤੇ ਵੱਧ ਤੋਂ ਵੱਧ ਬਚਿਆ ਨੂੰ ਉਹ ਗੱਤਕਾ ਸਿੱਖਣ ਲਈ ਪ੍ਰੇਰਿਤ ਕਰਣਗੇ ।

Have something to say? Post your comment

 
 
 

ਖੇਡ

ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਯਾਦਾਂ ਛੱਡ ਗਿਆ: ਮਿਨਹਾਸ

ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਬਲਬੀਰ ਸਿੰਘ ਖੁੱਲਰ ਦੀ ਕਹਾਣੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਵੱਲੋ ਕਰਵਾਏ ਗਏ ਕਬੱਡੀ ਕੱਪ

ਟਰਬਨ ਟੋਰਨਾਡੋ ਫੌਜਾ ਸਿੰਘ ਦੀ ਯਾਦ ਵਿੱਚ ਬਣੇਗਾ ਸਪੋਰਟਸ ਕੰਪਲੈਕਸ: ਵਿਕਰਮਜੀਤ ਸਿੰਘ ਸਾਹਨੀ

25 ਜੂਨ ਵਿਸ਼ੇਸ਼: ਟੀਮ ਇੰਡੀਆ ਮਜ਼ਬੂਤ ​​ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ - ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ - ਹਰਜੀਤ ਸਿੰਘ ਗਰੇਵਾਲ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ