ਨਵੀਂ ਦਿੱਲੀ -ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੋਬਿੰਦਪੁਰੀ, ਨਵੀਂ ਦਿੱਲੀ ਵੱਲੋਂ ਸ੍ਰ. ਹਰਮੀਤ ਸਿੰਘ ਕਾਲਕਾ ਦਾ ਲਗਾਤਾਰ ਦੂਜੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣ 'ਤੇ ਸ਼ਾਨਦਾਰ ਨਿੱਘਾ ਸਵਾਗਤ ਸਮਾਰੋਹ ਕੀਤਾ ਗਿਆ ਜਿਸ ਵਿੱਚ ਹਲਕਾ ਕਾਲਕਾ ਜੀ ਦੀਆਂ ਸਮੂਹ ਸਿੰਘ ਸਭਾਵਾਂ, ਸਿੱਖ ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤਾਂ ਨੇ ਹਿੱਸਾ ਲਿਆ ਸ਼ਮੂਲੀਅਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਜਨਰਲ ਸਕੱਤਰ ਹਰਦਿਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਜਿੰਦਰ ਸਿੰਘ, ਖਜਾਨਚੀ ਅਜੈਪਾਲ ਸਿੰਘ, ਮੀਤ ਖਜਾਨਤੀ ਕੁਲਦੀਪ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਸਿਰੋਪਾਓ, ਦੁਸ਼ਾਲਾ ਅਤੇ ਫੁੱਲਾਂ ਦੇ ਗੁਲਦਸਤਾ ਭੇਟ ਕਰਕੇ ਹਰਮੀਤ ਸਿੰਘ ਨੂੰ ਜੀ ਆਇਆਂ ਆਖਿਆ। ਹਰਦੀਪ ਸਿੰਘ ਗੋਬਿੰਦਪੁਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ੍ਰ. ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦਾ ਸਫਰ ਸੰਨ੍ 2013 ਤੋਂ ਬਤੌਰ ਮੈਂਬਰ ਸ਼ੁਰੂ ਕਰਕੇ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਮੀਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ। ਸ੍ਰ. ਕਾਲਕਾ ਦੇ ਕਾਰਜ ਕਾਲ 'ਚ ਗੁਰਮਤਿ ਕੈਂਪ, ਫ੍ਰੀ ਡਾਇਲਸਿਸ ਸੈਂਟਰ, 50/- ਰੁਪਏ 'ਚ ਐਮ ਆਰ ਆਈ, ਪੈਟ ਸਕੈਨਿੰਗ ਸੈਂਟਰ, ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਗਠਨ ਅਤੇ ਬਾਲਾ ਸਾਹਿਬ ਹਸਪਤਾਲ ਮੁੜ ਸ਼ੁਰੂ ਹੋਏ ਤੇ ਹੁਣ ਲਗਾਤਾਰ ਦੂਜੀ ਵਾਰ ਨਿਰਵਿਰੋਧ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਗਏ ਜਿਸ ਨਾਲ ਉਹਨਾਂ ਨੇ ਆਪਣੇ ਪਰਿਵਾਰ, ਦਿੱਲੀ ਅਤੇ ਦੇਸ਼ ਤੋਂ ਇਲਾਵਾ ਹਲਕਾ ਕਾਲਕਾ ਜੀ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਕੀਤਾ। ਹਰਮੀਤ ਸਿੰਘ ਕਾਲਕਾ ਨੇ ਗਲੀ ਨੰਬਰ 7, ਗੋਬਿੰਦਪੁਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸ਼ਮੇਸ਼ ਪਬਲਿਕ ਸਕੂਲ ਦੇ ਸਮੁੱਚੇ ਸਟਾਫ ਦਾ ਸ਼ਾਨਦਾਰ ਸਤਿਕਾਰ ਸਮਾਰੋਹ ਲਈ ਧੰਨਵਾਦ ਕਰਦਿਆਂ ਆਖਿਆ ਕਿ ਆਪ ਸਰਬੱਤ ਸੰਗਤਾਂ ਦੇ ਪਿਆਰ, ਸਤਿਕਾਰ ਤੇ ਭਰੋਸੇ ਸਦਕੇ ਉਹ ਤਿੰਨ ਵਾਰ ਹਲਕਾ ਕਾਲਕਾ ਜੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਇਸ ਮੁਕਾਮ ਤੱਕ ਪਹੁੰਚੇ ਹਨ।
ਇਸ ਮੌਕੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਾਲਕਾ ਜੀ ਦੇ ਚੇਅਰਮੈਨ ਅਤੇ ਮੈਨੇਜਰ ਦੀ ਸੇਵਾ ਨਿਭਾਉਣ ਵਾਲੇ ਸਤਨਾਮ ਸਿੰਘ ਸੱਤਾ, ਕਮਲਜੀਤ ਸਿੰਘ ਪਰਦੇਸੀ, ਸਤਪਾਲ ਸਿੰਘ ਗਿੱਲ, ਗੁਲਜੀਤ ਸਿੰਘ ਗੁੱਲੂ, ਸੰਗਤ ਸਿੰਘ, ਜਸਵਿੰਦਰ ਸਿੰਘ ਦੇਵਗਨ, ਸਤਨਾਮ ਸਿੰਘ ਮਾਰਵਾਹ ਗੁਰਦੀਪ ਸਿੰਘ ਬਿੱਟੂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਗਤ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਦਸ਼ਮੇਸ਼ ਪਬਲਿਕ ਸਕੂਲ ਦੀ ਮੁਖੀ ਜਗਜੋਤ ਕੌਰ ਜਸਵਿੰਦਰ ਕੌਰ, ਮਾਤਾ ਖੀਵੀ ਸਭਾ ਤੋਂ ਬੀਬੀ ਚਰਨਜੀਤ ਕੌਰ, ਜਗਜੀਤ ਕੌਰ, ਸੁਖਮਨੀ ਸੋਸਾਇਟੀ ਤੋਂ ਸੁਖਦੇਵ ਸਿੰਘ, ਚਾਵਲਾ ਜੀ, ਹਰਚਰਨ ਸਿੰਘ ਰਾਜਾ, ਗੁਰਦੀਪ ਸਿੰਘ ਬੰਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।