ਅੱਜ ਜਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਆਪਣੇ ਸਾਥੀਆਂ ਸਮੇਤ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਤਾਂ ਅਚਾਨਕ ਇੱਕ ਬਜ਼ੁਰਗ ਉਹਨਾਂ ਦੇ ਕੋਲ ਆ ਕੇ ਬੇਨਤੀ ਕਰਦਾ ਹੈ ਕਿ ਸਾਡੇ ਪਿੰਡ ਅਜੇ ਤੱਕ ਕੋਈ ਮਦਦ ਨਹੀਂ ਪਹੁੰਚੀ, ਤਾਂ ਉਸੇ ਮੌਕੇ ਸਿੰਘ ਸਾਹਿਬ ਜੀ ਦੀ ਜੇਬ ਵਿੱਚ ਜਿੰਨੇ ਰੁਪਏ ਸਨ ਉਹਨਾਂ ਨੇ ਕੱਢ ਕੇ ਬਜ਼ੁਰਗ ਦੇ ਹੱਥਾਂ ‘ਚ ਫੜਾ ਦਿੱਤੇ ਅਤੇ ਅੱਗੇ ਵੀ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਉਣ ਦਾ ਭਰੋਸਾ ਦੇ ਕੇ ਅਗਲੇ ਪਿੰਡ ਲਈ ਰਵਾਨਾ ਹੋ ਗਏ । ਭਾਵੇਂ ਇਹਨਾਂ ਪੈਸਿਆਂ ਨਾਲ ਹੋ ਰਹੇ ਵੱਡੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ, ਪਰ ਏਥੇ ਸਾਨੂੰ ਇਹ ਜ਼ਰੂਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਇਹ ਇੱਕ ਸੱਚੇ ਆਗੂ ਦੀ ਤਿਆਗ ਅਤੇ ਸੁੱਚੀ ਸਪਿਰਟ ਦੀ ਜੀਵੰਤ ਉਦਾਹਰਨ ਹੈ, ਅੱਜ ਸਾਨੂੰ ਸਭ ਨੂੰ ਇਸ ਗੱਲ ਤੋਂ ਸੇਧ ਲੈਂਦਿਆਂ ਆਪਾ ਤਿਆਗ ਦੀ ਭਾਵਨਾ ਨੂੰ ਅਪਨਾ ਕੇ ਚੱਲਣ ਦੀ ਲੋੜ ਹੈ, ਇਸ ਭਾਵਨਾ ਹਿੱਤ ਹੀ ਪੰਥ ਅਤੇ ਪੰਜਾਬ ਦੀ ਚੜ੍ਹਦੀਕਲਾ ਅਤੇ ਖੁਸ਼ਹਾਲੀ ਮੁੜ ਬਹਾਲ ਹੋਵੇਗੀ ।