ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਬੀਤੇ ਦਿਨਾਂ ਵਿਚ ਉਨਾਂ ਦੀਆਂ ਵਾਇਰਲ ਹੋਈਆਂ ਤਸਵੀਰਾਂ ਅਤੇ ਕੁਝ ਨਿਜੀ ਇਲਜਾਮਾਂ ਕਾਰਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਆਪਣਾ ਸਪੱਸ਼ਟੀਕਰਨ ਸੌਂਪਿਆ। ਭੁਪਿੰਦਰ ਸਿੰਘ ਦੀਆਂ ਕੁਝ ਤਸਵੀਰਾਂ ਬੀਤੇ ਦਿਨੀ ਵਾਇਰਲ ਹੋਈਆਂ ਸਨ ਜਿਨਾ ਵਿਚ ਭੁਪਿੰਦਰ ਸਿੰਘ ਸਿੱਖ ਸਿਧਾਂਤਾ ਤੇ ਸਿੱਖ ਵਿਚਾਰਧਾਰਾ ਦੀਆਂ ਧੱਜੀਆਂ ਉਡਾਉਦਾ ਹੋਇਆ ਦੇਖਿਆ ਜਾ ਸਕਦਾ ਹੈ। ਗੁਰਮਤਿ ਰਹਿਣੀ ਤੋ ਉਲਟ ਜਾ ਕੇ ਭੁਪਿੰਦਰ ਸਿੰਘ ਦਸਤਾਰ ਦੀ ਬਜਾਏ ਟੋਪੀ ਪਹਿਨੀ ਨਜਰ ਆ ਰਿਹਾ ਹੈ ਤੇ ਇਕ ਤਸਵੀਰ ਵਿਚ ੳਹ ਸਵੀਮਿੰਗ ਪੂਲ ਵਿਚ ਬੈਆ ਹੈ ਤੇ ਉਸ ਦੇ ਹੱਥ ਵਿਚ ਇਕ ਗਿਲਾਸ ਵੀ ਹੈ ਜਿਸ ਬਾਰੇ ਇਲਜਾਮ ਲਗ ਰਿਹਾ ਹੈ ਕਿ ਗਿਲਾਸ ਵਿਚ ਕਥਿਤ ਤੌਰ ਤੇ ਸ਼ਰਾਬ ਹੈ।ਸਕੱਤਰੇਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਭੁਪਿੰਦਰ ਸਿੰਘ ਨੇ ਕਿਹਾ ਉਨ੍ਹਾਂ ਨੇ ਆਪਣਾ ਸ਼ਪਸ਼ਟੀਕਰਨ ਸਿੰਘ ਸਾਹਿਬ ਨੂੰ ਸੌਂਪ ਦਿੱਤਾ ਹੈ।ਤਸਵੀਰਾਂ ਬਾਰੇ ਗਲ ਕਰਦਿਆਂ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਤਸਵੀਰਾਂ ਨਕਲੀ ਹਨ ਅਤੇ ਇਹ ਉਨ੍ਹਾਂ ਦੀਆਂ ਨਹੀਂ ਹਨ । ਇਹ ਸਿਰਫ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨਾਂ ਸ੍ਰ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਦੀ ਪਾਰਟੀ ਦੀ ਉਨ੍ਹਾਂ ਵਿਰੁੱਧ ਸਾਜ਼ਿਸ਼ ਰਚੀ ਹੈ।