ਨਵੀਂ ਦਿੱਲੀ - ਨੇਪਾਲ ਵਿੱਚ ਜਨਰੇਸ਼ਨ ਜ਼ੈੱਡ ਦੀ ਅਗਵਾਈ ਵਿੱਚ ਹਾਲ ਹੀ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਭਾਰਤੀ ਵਪਾਰੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਸਦਰ ਬਾਜ਼ਾਰ ਬੜੀ ਮਾਰਕੀਟ ਟਰੇਡਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੇ ਅਨੁਸਾਰ, ਸਦਰ ਬਾਜ਼ਾਰ ਸਮੇਤ ਪੁਰਾਣੀ ਦਿੱਲੀ ਤੋਂ ਵੱਡੀ ਮਾਤਰਾ ਵਿੱਚ ਸਾਮਾਨ ਨੇਪਾਲ ਜਾਂਦਾ ਹੈ। ਸਦਰ ਬਾਜ਼ਾਰ ਦਿੱਲੀ ਦਾ ਇੱਕ ਵੱਡਾ ਥੋਕ ਬਾਜ਼ਾਰ ਹੈ ਜੋ ਆਪਣੇ ਵਿਭਿੰਨ ਉਤਪਾਦਾਂ ਲਈ ਜਾਣਿਆ ਜਾਂਦਾ ਹੈ। ਇਹ ਬਾਜ਼ਾਰ ਆਪਣੇ ਉਤਪਾਦਾਂ ਨੂੰ ਨੇਪਾਲ ਸਮੇਤ ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕਰਦਾ ਹੈ।
ਸਦਰ ਬਾਜ਼ਾਰ ਵਿੱਚ ਕਈ ਘਰੇਲੂ ਵਸਤੂਆਂ ਥੋਕ ਵਿੱਚ ਵੇਚੀਆਂ ਜਾਂਦੀਆਂ ਹਨ ਜਿਵੇਂ ਕਿ ਭਾਂਡੇ, ਕਰੌਕਰੀ, ਗਹਿਣੇ, ਖਿਡੌਣੇ, ਸਟੇਸ਼ਨਰੀ, ਟੇਲਰਿੰਗ ਸਮੱਗਰੀ, ਕੱਪੜੇ, ਜੁੱਤੇ, ਚੱਪਲਾਂ ਅਤੇ ਹੋਰ ਤੋਹਫ਼ੇ ਦੀਆਂ ਵਸਤੂਆਂ ਵੱਡੀ ਮਾਤਰਾ ਵਿੱਚ ਨੇਪਾਲ ਭੇਜੀਆਂ ਜਾਂਦੀਆਂ ਹਨ। ਪੰਮਾ ਨੇ ਕਿਹਾ ਕਿ ਬਹੁਤ ਸਾਰੇ ਵਪਾਰੀਆਂ ਦਾ ਸਾਮਾਨ ਨੇਪਾਲ ਜਾਣ ਵਾਲੇ ਰਸਤੇ ਵਿੱਚ ਫਸਿਆ ਹੋਇਆ ਹੈ ਅਤੇ ਕੁਝ ਪਹਿਲਾਂ ਹੀ ਨੇਪਾਲ ਪਹੁੰਚ ਚੁੱਕੇ ਹਨ ਜਿਸ ਵਿੱਚ ਭਾਰਤੀ ਵਪਾਰੀਆਂ ਨੇ ਪੈਸੇ ਲਗਾਏ ਹਨ ਅਤੇ ਕੁਝ ਆਰਡਰ ਇੱਥੇ ਤਿਆਰ ਹਨ। ਨੇਪਾਲ ਵਿੱਚ ਵਿਗੜਦੀ ਸਥਿਤੀ ਨਾਲ ਭਾਰਤ ਦਾ ਵਪਾਰ ਬਹੁਤ ਪ੍ਰਭਾਵਿਤ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੂੰ ਵਪਾਰੀਆਂ ਦੇ ਹਿੱਤ ਲਈ ਅੱਗੇ ਆ ਕੇ ਇਸ ਮਸਲੇ ਹੱਲ ਕਰਵਾਣ ਲਈ ਪਹਿਲ ਕਰਣ ਦੀ ਸਖ਼ਤ ਜਰੂਰਤ ਹੈ ।