ਨਵੀਂ ਦਿੱਲੀ - ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਦੇ ਪਿਤਾ ਜੀ ਸਰਦਾਰ ਗੁਰਦੇਵ ਸਿੰਘ ਜੀ ਪਿੰਡ ਮੰਡ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ (ਗੁਰਦਾਸਪੁਰ) ਅਕਾਲ ਪੁਰਖ ਵੱਲੋ ਬੱਖਸ਼ੇ ਸਵਾਸਾਂ ਦੀ ਪੂੰਜੀ ਭੋਗ ਕੇ ਅਕਾਲ ਚਲਾਣਾ ਕਰ ਗਏ ਦੇ ਪਰਿਵਾਰ ਨਾਲ ਦਲ ਖਾਲਸਾ ਜਰਮਨੀ ਦੇ ਪ੍ਰਧਾਨ ਭਾਈ ਹਰਮੀਤ ਸਿੰਘ, ਭਾਈ ਅੰਗਰੇਜ ਸਿੰਘ, ਡਬਲਊ ਐਸ ਓ ਦੇ ਆਗੂ ਭਾਈ ਗੁਰਚਰਨ ਸਿੰਘ ਗੁਰਾਇਆ, ਭਾਈ ਜਤਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਸ੍ਰ, ਗੁਰਦੇਵ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ । ਭਾਈ ਪਰਮਜੀਤ ਸਿੰਘ ਮੰਡ ਉਹ ਸਿੱਖ ਨੌਜਵਾਨ ਆਗੂ ਹੈ ਜੋ ਭਾਰਤੀ ਧਰਤੀ ਤੇ ਬੇਵਾਕੀ ਤੇ ਨਿਧੱੜਕ ਹੋ ਕੇ ਤੱਥਾਂ ਤੇ ਸਿਧਾਂਤਿਕ ਤੌਰਤੇ ਸਿੱਖ ਕੌਮ ਦਾ ਹੱਕ ਹੈ ਦੀ ਅਵਾਜ਼ ਬਲੰਦ ਕਰਦੇ ਹਨ ਅਸੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਗੁਰੂ ਦੇ ਭਾਣੇ ਵਿੱਚ ਰਹਿੰਦੇ ਹੋਏ ਭਾਈ ਪਰਮਜੀਤ ਸਿੰਘ ਮੰਡ ਚੜ੍ਹਦੀ ਕਲਾ ਨਾਲ ਪੰਥ ਕੌਮ ਦੀ ਸੇਵਾ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਤੇ ਸਿੱਖ ਕੌਮ ਨੂੰ ਵੀ ਅਪੀਲ ਹੈ ਕਿ ਉਹ ਕੌਮੀ ਅਜ਼ਾਦੀ ਦੀ ਬੇਬਾਕ ਤੇ ਨਿਧੱੜਕ ਹੋ ਕਿ ਗੱਲ ਕਰਨ ਤੇ ਬਲੰਦ ਅਵਾਜ਼ਾਂ ਦਾ ਸਾਥ ਦੇਣ ।
ਭਾਈ ਗੁਰਦੇਵ ਸਿੰਘ ਜੀ ਦੇ ਅਕਾਲ ਚਲਾਣੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ, ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਅਕਾਲ ਪੁਰਖ ਵਾਹਿਗੁਰੂ ਸ੍ਰ, ਗੁਰਦੇਵ ਸਿੰਘ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ । ਭਾਈ ਪਰਮਜੀਤ ਸਿੰਘ ਮੰਡ ਉਹ ਸਿੱਖ ਨੌਜਵਾਨ ਆਗੂ ਹੈ ਜੋ ਭਾਰਤੀ ਧਰਤੀ ਤੇ ਬੇਵਾਕੀ ਤੇ ਨਿਧੱੜਕ ਹੋ ਕੇ ਤੱਥਾਂ ਤੇ ਸਿਧਾਂਤਿਕ ਤੌਰਤੇ ਸਿੱਖ ਕੌਮ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰ ਰਹੇ ਹਨ ਅਸੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹਾਂ ।