ਨਵੀਂ ਦਿੱਲੀ - ਬੰਦੀ ਸਿੰਘਾਂ ਦੀ ਮੁਲਾਕਾਤ ਕਰਣ ਵਾਲੇ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੂੰ ਕ੍ਰਿਪਾਨ ਕਰਕੇ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਹਰਦੀਪ ਸਿੰਘ ਸ਼ੇਰਾ ਨਾਲ ਮੁਲਾਕਾਤ ਨਾ ਕਰਣ ਦੇਣ ਨਾਲ ਇਕ ਵਾਰ ਮੁੜ ਸਾਬਿਤ ਹੋ ਗਿਆ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਵਿਤਕਰੇ ਜਾਰੀ ਹਨ ਤੇ ਇਸ ਦੀ ਜਿਤਨੀ ਨਿਖੇਧੀ ਕੀਤੀ ਜਾਏ ਓਹ ਘੱਟ ਹੈ । ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੁੱਖੀ ਸਰਦਾਰ ਪਰਮਜੀਤ ਸਿੰਘ ਨੇ ਕਿਹਾ ਕਿ ਵਕੀਲ ਨਾਲ ਹੋਏ ਵਿਤਕਰੇ ਨੇ ਸਾਬਿਤ ਕਰ ਦਿੱਤਾ ਕਿ ਦਿੱਲੀ ਸਰਕਾਰ ਦੇ ਸਮੂਹ ਦਾਹਵੇ ਖੋਖਲੇ ਹਨ ਜੋ ਓਹ ਕਹਿੰਦੇ ਹਨ ਕਿ ਅਸੀਂ ਸਿੱਖਾਂ ਦੀ ਹਰ ਗੱਲ ਮੰਨਦੇ ਹਾਂ । ਸਰਦਾਰ ਸਰਨਾ ਨੇ ਕਿਹਾ ਕਿ ਸਰਕਾਰ ਨੂੰ ਤੁਰੰਤ ਇਸ ਅਧਿਕਾਰੀ ਦੀ ਬਦਲੀ ਕਰਕੇ ਦੂਸਰਾ ਅਧਿਕਾਰੀ ਲਗਾਣਾ ਚਾਹੀਦਾ ਹੈ ਜਿਸ ਨੂੰ ਸਿੱਖ ਮਰਿਆਦਾ ਦੀ ਜਾਣਕਾਰੀ ਹੋਵੇ ।