ਨਵੀਂ ਦਿੱਲੀ - ਆਰਐਸਐਸ ਕਾਰਕੁਨ੍ਹਾਂ ਦੇ ਹੋਏ ਲੜੀਵਾਰ ਕਤਲ ਮਾਮਲੇ ਵਿਚ ਨਾਮਜਦ ਕੀਤੇ ਗਏ ਜਗਤਾਰ ਸਿੰਘ ਜੋਹਲ (ਯੂਕੇ ਨਿਵਾਸੀ), ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਅਤੇ ਹੋਰਾਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਵਿਖ਼ੇ ਐਨਆਈਏ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਦੁਪਹਿਰ ਬਾਅਦ ਪੇਸ਼ ਕੀਤਾ ਗਿਆ । ਇਸ ਬਾਰੇ ਸਿੰਘਾਂ ਵਲੋਂ ਪੇਸ਼ ਹੋਏ ਪੰਥਕ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ ਦਸਿਆ ਕਿ ਅਦਾਲਤ ਅੰਦਰ ਚਲੇ ਮਾਮਲੇ ਵਿਚ ਭਾਈ ਸ਼ੇਰੇ ਵਿਰੁੱਧ ਪੇਸ਼ ਹੋਏ ਗਵਾਹ ਦੀ ਗਵਾਹੀ ਤੇ ਪੁਲਿਸ ਸੀਸੀਟੀਵੀ ਦੀ ਸੀਡੀ ਨੂੰ ਅਦਾਲਤ ਅੰਦਰ ਪੇਸ਼ ਨਹੀਂ ਕਰ ਸਕੀ ਜਿਸ ਨਾਲ ਓਸ ਦੀ ਗਵਾਹੀ ਮੁਲਤਵੀ ਹੋ ਗਈ ਉਪਰੰਤ ਮਾਮਲੇ ਦੀ ਅਗਲੀ ਸੁਣਵਾਈ ਲਈ 9 ਜਨਵਰੀ ਮੁਕਰਰ ਕਰ ਦਿੱਤੀ ਗਈ