ਸੰਸਾਰ

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | January 01, 2026 08:52 PM

ਸਰੀ- ਇੰਡੋ ਕਨੇਡੀਅਨ ਸੀਨੀਅਰ ਸੈਂਟਰ (ਸਰੀ–ਡੈਲਟਾ) ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਇਹ ਕਵੀ ਦਰਬਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਰਿਹਾ ਅਤੇ ਇਸ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਕੀਤੀ।

ਕਵੀ ਦਰਬਾਰ ਵਿੱਚ ਅਵਤਾਰ ਸਿੰਘ ਬਰਾੜ, ਗੁਰਚਰਨ ਸਿੰਘ ਬਰਾੜ, ਪ੍ਰੋ. ਮਲੂਕ ਚੰਦ ਕਲੇਰ, ਇੰਦਰਜੀਤ ਸਿੰਘ ਧਾਮੀ, ਸੁਰਜੀਤ ਸਿੰਘ ਗਿੱਲ, ਨਿਰੰਜਨ ਸਿੰਘ ਲੇਹਲ, ਸੁਖਪ੍ਰੀਤ ਸਿੰਘ, ਦਰਸ਼ਨ ਸਿੰਘ ਅਟਵਾਲ, ਦਵਿੰਦਰ ਕੌਰ ਜੌਹਲ, ਭਗਵੰਤ ਕੌਰ ਚਾਹਲ, ਮਨਜੀਤ ਸਿੰਘ ਮੱਲਾ, ਹਰਚੰਦ ਸਿੰਘ ਗਿੱਲ, ਜਸਵੀਰ ਭਲੂਰੀਆ, ਜਗਜੀਤ ਸਿੰਘ ਸੇਖੋਂ, ਗੁਰਦਿਆਲ ਸਿੰਘ ਜੌਹਲ, ਇੰਦਰਜੀਤ ਕੌਰ ਸੰਧੂ, ਪਵਿੱਤਰ ਕੌਰ ਬਰਾੜ, ਕੁਲਵੰਤ ਸਿੰਘ ਸਰੋਤਾ, ਪ੍ਰਿਤਪਾਲ ਸਿੰਘ ਗਿੱਲ ਅਤੇ ਸੁਰਜੀਤ ਸਿੰਘ ਮਾਧੋਪੁਰੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ।

ਕਵੀ ਦਰਬਾਰ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਇਆ। ਅੰਤ ਵਿੱਚ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਾਰੇ ਕਵੀਆਂ, ਸਹਿਯੋਗੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਚਾਹ-ਪਾਣੀ ਦੀ ਸੇਵਾ ਬਲਬੀਰ ਸਿੰਘ ਸੰਘਾ ਵੱਲੋਂ ਨਿਭਾਈ ਗਈ। ਇਸ ਮੌਕੇ ਅਵਤਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਅਗਲੇ ਤਿੰਨ ਸਾਲਾਂ ਲਈ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ ਲਈ ਸਾਰੇ ਮੈਂਬਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।

Have something to say? Post your comment

 
 
 

ਸੰਸਾਰ

ਕੀ ਟਰੰਪ ਟੈਰਿਫ ਯੁੱਧ ਤੋਂ ਬਾਅਦ ਯੁੱਧ ਦੀ ਤਿਆਰੀ ਕਰ ਰਹੇ ਹਨ? 'ਵੈਨੇਜ਼ੁਏਲਾ ਮਿਸ਼ਨ' ਪੂਰਾ, ਭਾਰਤ ਅਤੇ ਚੀਨ ਸਮੇਤ ਇਨ੍ਹਾਂ ਦੇਸ਼ਾਂ 'ਤੇ ਵੀ ਨਜ਼ਰਾਂ

11 ਜਨਵਰੀ 'ਤੇ ਵਿਸ਼ੇਸ਼- ਨਿਵੇਕਲੇ ਰਾਹਾਂ ਦੇ ਸਿਰਜਕ ਸਨ ਜੈਤੇਗ ਸਿੰਘ ਅਨੰਤ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਸ਼ਰਧਾਲੂਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਨਵਾਂ ਸਾਲ

ਸਰੀ ਵਿਚ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ

ਰਾਜਬੀਰ ਕਬੱਡੀ ਕਲੱਬ ਵੱਲੋਂ ਸ਼ਾਨਦਾਰ ਸਾਲਾਨਾ ਸਮਾਗਮ

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਖਪ੍ਰੀਤ ਬੱਡੋਂ ਦੀ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ

ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ

ਸਰੀ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ’ਤੇ ਸਿੱਖ ਨਜ਼ਰੀਏ ਤੋਂ ਇਤਿਹਾਸਕ ਸੰਵਾਦ