ਪੁਰਾਤਨ ਵਿਦਿਆਰਥੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਵਾਗਡੋਰ ਜਿਸ ਦਿਨ ਤੋ ਡਾ ਇੰਦਰਬੀਰ ਸਿੰਘ ਨਿਜਰ ਤੇ ਉਨਾ ਦੀ ਟੀਮ ਦੇ ਹੱਥ ਆਈ ਹੈ ਇਹ ਸੰਸਥਾ ਤਰਕੀ ਕਰ ਰਹੀ ਹੈ। ਵਿਦਿਆ ਦੇ ਖੇਤਰ ਵਿਚ ਦੀਵਾਨ ਦੇ ਸਕੂਲਾਂ ਦੇ ਵਿਦਿਆਰਥੀਆਂਨੇ ਨਿਵੇਕਲੀਆਂ ਮੱਲ੍ਹਾ ਮਾਰੀਆਂ ਹਨ।ਚੀਫ ਖਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਹਰ ਖੇਤਰ ਵਿਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਕਦੀ 5 ਵਿਦਿਆਰਥੀਆਂ ਤੋਂ ਆਰੰਭ ਹੋਈ ਸੰਸਥਾ ਦੇ ਅਧੀਨ ਅੱਜ 48 ਸਕੂਲ, 2 ਮੈਨੇਜਮੈਂਟ ਕਾਲਜ ਅਤੇ 1 ਨਰਸਿੰਗ ਕਾਲਜ ਵਿਦਿਆਰਥੀਆਂ ਨੂੰ ਸਮੇ ਦਾ ਹਾਣੀ ਬਣਾ ਰਿਹਾ ਹੈ। ਅੱਜ 45 ਹਜਾਰ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਾਲ 2027 ਵਿਚ ਇਹ ਟੀਚਾ 50 ਹਜਾਰ ਵਿਦਿਆਰਥੀਆਂ ਤੱਕ ਪਹੁੰਚਣ ਦੀ ਉਮੀਦ ਹੈ।ਟੀਮ ਡਾ ਨਿਜਰ ਸਰਹੱਦੀ ਖੇਤਰਾਂ ਵਿਚ ਵੀ ਸਕੂਲ ਖੋਲ ਕੇ ਇਨਾਂ ਇਲਾਕਿਆਂ ਵਿਚ ਪਰਉਪਕਾਰੀ ਵਿਦਿਆ ਦੀ ਅਲਖ ਜਗਾਉਣ ਜਾ ਰਹੇ ਹਨ। ਦੀਵਾਨ ਦੇ ਪ੍ਰਧਾਨ ਡਾ ਇੰਦਰਬੀਰ ਸਿੰਘ ਨਿੱਜਰ ਅਤੇ ਜਰਨਲ ਸਕੱਤਰ ਸ੍ਰ ਰਮਣੀਕ ਸਿੰਘ ਨੇ ਵਿਸ਼ੇਸ਼ ਗੱਲਬਾਤ ਕਰਦਿਆ ਕਿਹਾ ਕਿ ਅਸੀਂ ਅੱਜ ਵੀ 1902 ਵਾਲਾ ਜਜਬਾ ਤੇ ਜਜਬਾਤ ਲੈ ਕੇ ਤਕਰੀਬਨ 450 ਮੈਂਬਰਾਂ, 4 ਹਜਾਰ ਦੇ ਸਕੂਲੀ ਤੇ ਪ੍ਰਬੰਧਕੀ ਸਟਾਫ ਦੇ ਨਾਲ ਮਿਲ ਕੇ ਇਕ ਪਰਿਵਾਰ ਵਾਂਗ ਸੇਵਾ ਕਰਕੇ ਇਸ ਪੁਰਾਤਨ ਸਿੱਖ ਸੰਸਥਾ ਦਾ ਨਾਮ ਦੁਨੀਆ ਵਿਚ ਰੋਸ਼ਨ ਕਰ ਰਹੇ ਹਾਂ।ਸਕੂਲਾਂ ਵਿਚ ਵਿਦਿਆਰਥੀਆਂ ਨੂੰ ਜਿਥੇ ਸਾਧੁਨਿਕ ਢੰਗ ਨਾਲ ਵਿਿਦਆ ਦੇ ਕੇ ਸਮੇ ਦਾ ਹਾਣੀ ਬਣਾਇਆ ਜਾ ਰਿਹਾ ਹੈ ਉਥੇ ਧਰਮ ਪ੍ਰਚਾਰ ਦੇ ਖੇਤਰ ਵਿਚ ਵੀ ਲਗਾਤਾਰ ਕੰਮ ਕਰ ਰਿਹਾ ਹੈ। ਸਿੱਖਾਂ ਦੀ ਇਸ ਸਿਰਮੌਰ ਸੰਸਥਾ ਦੇ 125 ਵਰਿਆਂ ਦੀਆਂ ਆਪਣੀਆਂ ਉਪਲਭਦੀਆਂ ਦਾ ਸਫਰ ਹੈ। ਉਨ੍ਹਾਂ ਦਸਿਆ ਕਿ ਅਸੀ ਲੋਕ ਭਲਾਈ ਲਈ ਭਾਈ ਵੀਰ ਸਿੰਘ ਜੀ ਬਿਰਧ ਘਰ ਤਰਨ ਤਾਰਨ, ਸ੍ਰੀ ਗੁਰੂ ਅਮਰਦਾਸ ਬਿਰਧ ਘਰ ਰਾਮ ਤੀਰਥ ਰੋਡ ਅੰਮ੍ਰਿਤਸਰ, ਸੈਂਟਰਲ ਖਾਲਸਾ ਯਤੀਮਖਾਨਾ ਜਿਸ ਵਿਚ ਸੂਰਮਾ ਸਿੰਘ ਆਸ਼ਰਮ, ਨੇਤਰਹੀਨ ਬੱਚਿਆਂ ਲਈ ਸਕੂਲ, ਭਾਈ ਵੀਰ ਸਿੰਘ ਜੀ ਗੁਰਮਿਤ ਕਾਲਜ, ਸ਼ਹੀਦ ਊਧਮ ਸਿੰਘ ਸਕੂਲ, ਸ਼ਹੀਦ ਊਧਮ ਸਿੰਘ ਲਾਈਬਰੇਰੀ, ਤੰਤੀ ਸਾਜ ਮਿਊਜ਼ੀਅਮ ਅਤੇ ਪੁਰਾਤਨ ਸ਼ਸਤਰਾਂ ਵੀ ਵਿਰਸੇ ਦੀ ਸੰਭਾਲ ਕਰ ਰਹੇ ਹਾਂ।ਇਸ ਦੇ ਨਾਲ ਹੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ, ਸੈਂਟਰਲ ਖਾਲਸਾ ਹਸਪਤਾਲ ਤਰਨ ਤਾਰਨ ਇਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਵੱਲੋਂ ਭਾਈ ਵੀਰ ਸਿੰਘ ਜੀ ਦੁਆਰਾ ਸ਼ੁਰੂ ਕੀਤਾ ਪ੍ਰਤੀਨਿਧ ਪੱਤਰ ਖਾਲਸਾ ਐਡਵੋਕੇਟ ਅਤੇ ਨਿਰਗੁਣਿਆਰਾ ਅੱਜ ਵੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਹ ਵਿਆਪਕ ਪਹਿਲਕਦਮੀਆਂ ਚੀਫ ਖਾਲਸਾ ਦੀਵਾਨ ਦੀ ਗੁਣਵੱਤਾ ਸਿੱਖਿਆ, ਤਕਨੀਕੀ ਤਰੱਕੀ, ਨੈਤਿਕ ਕਦਰਾਂ-ਕੀਮਤਾਂ, ਨਵੀਨਤਾ ਅਤੇ ਸੰਪੂਰਨਿਿ ਵਿਦਿਆਰਥੀ ਵਿਕਾਸ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ। ਦੀਵਾਨ ਦੇ ਹਰੇਕ ਕੰਮ ਦਾ ਫੈਂਸਲਾ ਮੈਂਬਰਾਂ ਦੀਆਂ ਬਣਾਈਆਂ ਵਿਭਾਗੀ ਕਮੇਟੀਆਂ ਵੱਲੋਂ ਲਿਆ ਜਾਂਦਾ ਹੈ। ਡਾ ਨਿਜ਼ਰ ਨੇ ਦਸਿਆ ਕਿ ਪਟਨਾ ਸਾਹਿਬ ਬੋਰਡ ਦੇ ਵਿਧਾਨ ਮੁਤਾਬਿਕ ਦੀਵਾਨ ਵਲੋ ਇਕ ਮੈਂਬਰ ਪਟਨਾ ਸਾਹਿਬ ਬੋਰਡ ਵਲੋ ਨਾਮਜਦ ਕੀਤਾ ਜਾਂਦਾ ਹੈ ਤੇ ਇਸ ਵਾਰ ਇਹ ਸੇਵਾ ਸ਼ੋ੍ਰਮਣੀ ਕਮੇਟੀ, ਚੀਫ ਖ਼ਾਲਸਾ ਦੀਵਾਨ ਤੇ ਤਖ਼ਤ ਹਜੂਰ ਸਾਹਿਬ ਬੋਰਡ ਦੇ ਮੈਂਬਰ ਬਾਵਾ ਗੁਰਿੰਦਰ ਸਿੰਘ ਦੀ ਝੋਲੀ ਦੀਵਾਨ ਨੇ ਸਰਬਸੰਮਤੀ ਨਾਲ ਪਾਈ ਹੈ। ਬਾਵਾ ਜੀ ਦੀ ਪਹਿਲਕਦਮੀ ਤੇ ਪਟਨਾ ਸਾਹਿਬ ਵਿਖੇ ਐਮਆਰਆਈ ਤੇ ਸਿਟੀ ਸਕੈਨ ਸੈਂਟਰ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ।ਿਿਸਖਆ ਮਾਮਲੇ ਤੇ ਮੁੜ ਗਲ ਕਰਦਿਆਂ ਡਾ ਨਿਜਰ ਨੇ ਦਸਿਆ ਕਿ 2025 26 ਦੇ ਅਕਾਦਮਿਕ ਸੈਸ਼ਨ ਵਿਚ 7500 ਨਵੇਂ ਵਿਦਿਆਰਥੀਆਂ ਦੇ ਦਾਖਲੇ ਵਿਚ ਵਾਧਾ ਹੋਇਆ ਹੈ। ਪ੍ਰਭਾਵਸ਼ਾਲੀ ਢੰਗ ਨਾਲ ਮਿਸ਼ਨ ਦਾਖਲਾ ਵਿਚ ਵਾਧਾ ਚੱਲ ਰਿਹਾ ਹੈ ਜੋ 2027 ਵਿਚ 50 ਹਜਾਰ ਦੇ ਟੀਚੇ ਨੂੰ ਪਾਰ ਕਰੇਗਾ। ਭਵਿਖ ਦੀਆਂ ਯੋਜਨਾਵਾਂ ਬਾਰੇ ਗਲ ਕਰਦਿਆਂ ਡਾ ਨਿਜਰ ਨੇ ਕਿਹਾ ਕਿ ਮਾਪਿਆਂ ਦੇ ਸਿਰ ਤੋ ਵਿੱਤੀ ਬੋਝ ਘਟਾਉਂਣ ਲਈ ਕਿਫਾਇਤੀ ਐਨਜੀਈਆਰਟੀ ਅਨੁਕੂਲ ਪਾਠ ਪੁਸਤਕਾਂ ਨੂੰ ਅਪਣਾਉਣਾ, ਸਕੂਲ ਬੈਗਾਂ ਨੂੰ ਹਲਕਾ ਕਰਨ ਅਤੇ ਬਰਾਬਰ, ਸਮਾਵੇਸ਼ੀ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਯਕੀਨੀ ਬਣਾਉਂਣ ਲਈ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਅਤੇ ਸਟਾਫ ਦੀ ਨਿਯੁਕਤੀ ਕੀਤੀ ਜਾਂਦੀ ਹੈ। ਸਮਾਜਿਕ ਜ਼ਿੰਮੇਵਾਰੀ ਅਤੇ ਗੁਰਮਤਿ ਸਿੱਖਿਆ ਪਹਿਲਕਦਮੀ ਤਹਿਤ ਅਗਸਤ 2026 ਵਿਚ ਦਸ ਵਿਦਿਆਂਰਥਣਾਂ ਨੂੰ ਗੁਰਮਤਿ ਵਿਦਿਆ ਸਿੱਖਿਆ ਲਈ ਕੇਰੀਸਚੋ, ਕੀਨੀਆ ਵਿਖੇ ਮੁਫਤ ਭੇਜਿਆ ਜਾ ਰਿਹਾ ਹੈ। ਇਹ ਪਹਿਲ ਨਿਸ਼ਕਾਮ ਸੇਵਾ ਟਰੱਸਟ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਬੱਚਿਆਂ ਲਈ ਤਕਨੀਕੀ ਯੁਗ ਦੇ ਹਾਣੀ ਬਣਾਉਂਦੇ ਹੋਏ ਕੰਪਿਊਟਰ ਪਾਠ ਪੁਸਤਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜਿਆ ਜਾ ਰਿਹਾ ਹੈ। ਨਵੀਨਤਾ ਅਤੇ ਹੱਥੀਂ ਸਿਖਲਾਈ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਵਾਂ ਵਿਚ ਰੋਬੋਟਿਕਸ ਲੈਬਾਂ ਦੀ ਸਥਾਪਨਾ ਦੀ ਯੋਜਨਾ ਚੱਲ ਰਹੀ ਹੈ। ਅੰਗਰੇਜ਼ੀ ਭਾਸ਼ਾ ਅਤੇ ਆਈਟੀ ਅਧਾਰਤ ਸਿੱਖਲਾਈ ਵਿਚ ਵਾਧਾ ਕਰਦੇ ਹੋਏ ਹੈਦਰਾਬਾਦ ਤੋਂ ਇਕ ਵਿਸ਼ੇਸ਼ ਮਾਹਰ ਟੀਮ ਨੂੰ ਨਿਯੁਕਤ ਕੀਤਾ ਜਾ ਰਿਹਾ ਹੈ।ਡਾ ਨਿਜਰ ਨੇ ਦਸਿਆ ਕਿ ਅਸੀ ਕੇਵਲ ਿਿਵਦਆਰਥੀਆਂ ਦੀ ਗਿਣਤੀ ਵਧਾਉਣ ਵਾਲੇ ਪਾਸੇ ਨਹੀ ਬਲਕਿ ਵਿਦਿਆਰਥੀਆਂ ਲਈ ਸੁਵਿਧਾਵਾਂ ਦੇ ਵਲ ਵੀ ਵਿਸੇ਼ਸ਼ ਧਿਆਨ ਦੇ ਰਹੇ ਹਾਂ।ਸਕੂਲਾਂ ਵਿਚ ਲੋੜ ਅਨੁਸਾਰ ਕਮਰਿਆਂ ਵਿਚ ਵਾਧਾ ਕੀਤਾ ਗਿਆ, ਸਮਾਰਟ ਕਲਾਸ, ਆਈਐਫਪੀ ਪੈਨਲ, ਰਿਸੈਪਸ਼ਨ, ਕੰਪਿਊਟਰ ਕਲਾਸਾਂ, ਖੇਡ ਮੈਦਾਨ, ਟਾਈਲੈਟ ਬਲਾਕ ਆਦਿ ਵਿਚ ਵਾਧੇ ਦੇ ਨਾਲ ਸੁਧਾਰ ਕੀਤਾ ਗਿਆ ਹੈ। ਸੁਰੱਖਿਆ ਲਈ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ। ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨੂੰ ਸਿੱਧੇ ਤੌਰ ‘ਤੇ ਮੁੱਖ ਦਫਤਰ ਨਾਲ ਜੋੜਿਆ ਗਿਆ ਹੈ। ਦੀਵਾਨ ਦੇ ਸਕੂਲਾਂ ਵਿਚ ਹਰ ਦਿਨ ਦੀ ਅਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਨਾਲ ਹੁੰਦੀ ਹੈ। ਇਸ ਤੋ ਇਲਾਵਾ ਹਰ ਸਾਲ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰਕ੍ਰਿਸ਼ਨ ਤੇ ਸਟਾਫ ਨਾਲ ਮਿਲ ਕੇ ਮੈਨੇਜਮੈਂਟ ਵੱਲੋਂ ਨਗਰ ਕੀਰਤਨ ਸਜਾਇਆ ਜਾਂਦਾ ਹੈ।ਵਖ ਵਖ ਸਮੇ ਤੇ ਅੰਮ੍ਰਿਤ ਸੰਚਾਰ ਦੇ ਸਮਾਗਮ ਕਰਵਾਏ ਜਾ ਜਾਂਦੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਧਰਮ ਦੇ ਮੁਢਲੇ ਅਸੂਲਾਂ ਨਾਲ ਬਚਪਣ ਤੋ ਹੀ ਜ਼ੋੜਿਆ ਜਾ ਸਕੇ। ਸਕੂਲ ਅੰਦਰ ਮੌਜੂਦ ਗੁਰਦੁਆਰਾ ਸਾਹਿਬ ਵਿਚ ਵਿਦਿਆਰਥੀਆਂ ਵਲੋ ਸਹਿਜ ਪਾਠ ਕੀਤੇ ਜਾਂਦੇ ਸਨ, ਜਿਨ੍ਹਾਂ ਦੇ ਭੋਗ ਹਰ ਸੰਗਰਾਂਦ ਮੌਕੇ ਪਾਏ ਜਾਂਦੇ ਹਨ, ਸਮਾਗਮਾਂ ਵਿਚ ਵਿਦਿਆਰਥੀ ਹੀ ਕੀਰਤਨ ਦੀ ਹਾਜਰੀ ਭਰਦੇ ਹਨ।