ਅੰਮ੍ਰਿਤਸਰ -26 ਜਨਵਰੀ 1986 ਦੇ ਸਰਬਤ ਖ਼ਾਲਸਾ ਸੰਮੇਲਨ ਦੀ ਰੂਹ ਏ ਰਵਾਂ ਭਾਈ ਮੋਹਕਮ ਸਿੰਘ ਨੇ ਕਿਹਾ ਹੈ ਕਿ ਸਰਬਤ ਖ਼ਾਲਸਾ ਸੰਮੇਲਨ ਭਾਰਤ ਸਰਕਾਰ ਦੇ ਫੈਸਲਿਆਂ ਨੂੰ ਚਣੌਤੀ ਸੀ ਤੇ ਖ਼ਾਲਸਾ ਪੰਥ ਉਹ ਚਣੌਤੀ ਦੇਣ ਵਿਚ ਸਫਲ ਰਿਹਾ। ਅੱਜ ਇਸ ਪੱਤਰਕਾਰ ਨਾਲ ਗਲ ਕਰਦਿਆਂ ਭਾਈ ਮੋਹਕਮ ਸਿੰਘ ਨੇ ਦਸਿਆ ਕਿ 26 ਜਨਵਰੀ 1986 ਨੂੰ ਰਾਸ਼ਟਰਪਤੀ ਰਾਹੀ ਭਾਰਤੀ ਗਣਤੰਤਰ ਦਿਵਸ ਮੌਕੇ ਤੇ ਤਤਕਾਲੀ ਕਾਂਗਰਸ ਸਰਕਾਰ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੌਰਾਨ ਭਾਗ ਲੈਣ ਵਾਲੇ ਫੌਜੀ ਅਧਿਕਾਰੀਆਂ ਨੂੰ ਸਨਮਾਨ ਦੇਣ ਜਾ ਰਹੀ ਸੀ ਅਸੀ ਭਾਰਤ ਸਰਕਾਰ ਦੇ ਬਰਾਬਰ ਇਕ ਵਡਾ ਸਮਾਗਮ ਰਖ ਕੇ ਭਾਰਤੀ ਹੁਕਮਰਾਨਾਂ ਦੀ ਚਣੌਤੀ ਨੂੰ ਕਬੂਲ ਕੀਤਾ। ਭਾਰਤ ਸਰਕਾਰ ਫੌਜੀ ਅਫਸਰਾਂ ਨੂੰ ਸਨਮਾਨ ਦੇ ਰਹੀ ਸੀ ਤੇ ਅਸੀ ਕੌਮੀ ਯੋਧਿਆ ਦਾ ਸਨਮਾਨ ਕਰਕੇ ਭਾਰਤੀ ਹੁਕਮਰਾਨਾਂ ਨੂੰ ਉਸੇ ਦੀ ਭਾਸ਼ਾ ਵਿਚ ਜਵਾਬ ਦਿੱਤਾ ਸੀ। ਇਕ ਪਾਸੇ ਭਾਰਤ ਸਰਕਾਰ ਫੌਜੀ ਅਧਿਕਾਰੀਆਂ ਨੂੰ ਸਨਮਾਨ ਦੇ ਰਹੀ ਸੀ ਤੇ ਦੂਜੇ ਪਾਸੇ ਪੰਥ ਆਪਣੇ ਯੋਧਿਆ ਨੂੰ ਸੋਨੇ ਦੇ ਤਗਮੇ ਦੇ ਕੇ ਸਨਮਾਨ ਦੇ ਰਿਹਾ ਸੀ।ਉਨਾਂ ਦਸਿਆ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਕੀਤੇ ਕੁਕਰਮਾਂ ਦੀ ਸਜਾ ਦੇਣ ਵਾਲੇ ਯੌਧੇ ਭਾਈ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦਾ ਸਨਮਾਨ ਕਰਕੇ ਅਸੀ ਸੰਸਾਰ ਨੂੰ ਦਸਿਆ ਕਿ ਸਿੱਖ ਅਜੇ ਜਿਉਦੇ ਹਨ ਤੇ ਆਪਣੇ ਯੋਧਿਆਂ ਨੂੰ ਸਨਮਾਨ ਦੇ ਕੇ ਆਪਣੀ ਅਣਖ ਤੇ ਗੈਰਤ ਦਾ ਪ੍ਰਗਟਾਵਾ ਕਰ ਰਹੇ ਹਨ। ਭਾਈ ਮੋਹਕਮ ਸਿੰਘ ਨੇ ਦਸਿਆ ਇਸ ਦੇ ਨਾਲ ਹੀ ਅਸੀ ਭਾਰਤੀ ਹੁਕਮਰਾਨਾਂ ਨੂੰ ਇਹ ਵੀ ਸੁਨੇਹਾ ਦੇਣਾ ਚਾਹੰੁਦੇ ਸੀ ਕਿ ਭਾਵੇ ਇਕ ਝੂਠਾ ਸਮਝੋਤਾ ਜਿਸ ਨੂੰ ਰਾਜੀਵ ਲੌਗੋਵਾਲ ਸਮਝੋਤਾ ਕਿਹਾ ਜਾਂਦਾ ਹੈ ਕਰਕੇ ਸਿੱਖਾਂ ਨੂੰ ਜਲੀਲ ਕੀਤਾ ਸੀ ਪਰ ਪੰਥ ਅੱਜ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੇ ਖੜਾ ਹੈ। ਧਰਮ ਯੁੱਧ ਮੋਰਚਾ ਇਕੱਲਾ ਦਮਦਮੀ ਟਕਸਾਲ ਜਾਂ ਸ਼ੋ੍ਰਮਣੀ ਅਕਾਲੀ ਦਲ ਨੇ ਨਹੀ ਸੀ ਲਗਾਇਆ ਬਲਕਿ ਇਹ ਮੋਰਚਾ ਪੰਥ ਨੇ ਲਗਾਇਆ ਸੀ ਤੇ ਵੱਡੀਆਂ ਸਿੱਖ ਜਥੇਬੰਦੀਆਂ ਖਾਸ ਕਰ ਅਖੰਡ ਕੀਰਤਨੀ ਜਥਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਬਬਰ ਖ਼ਾਲਸਾ ਅਦਿ ਵੀ ਇਸ ਮੌਰਚੇ ਦੀਆਂ ਮਹਤਵਪੂਰਨ ਕੜੀਆਂ ਸਨ।ਅਸੀ ਪੰਜਾਬ ਦੀਆਂ ਮੰਗਾਂ ਤੇ ਕਲ ਵਾਂਗ ਅੱਜ ਵੀ ਚਟਾਨ ਵਾਂਗ ਖੜੇ ਹਾਂ। ਭਾਈ ਮੋਹਕਮ ਸਿੰਘ ਨੇ ਅੱਗੇ ਦਸਿਆ ਰਾਜੀਵ ਲੌਗੋਵਾਲ ਸਮਝੋਤਾ ਰਦ ਕਰਨਾ ਸਮੇ ਦੀ ਲੋੜ ਸੀ। ਉਨਾਂ ਕਿਹਾ ਕਿ ਭਾਰਤ ਸਰਕਾਰ ਵਲੋ ਬੁੱਢਾ ਦਲ ਦੇ ਤਤਕਾਲੀ ਮੁਖੀ ਬਾਬਾ ਸੰਤਾ ਸਿੰਘ ਰਾਹੀ ਬਣਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਵੀ ਕੌਮ ਨੇ ਪ੍ਰਵਾਨ ਨਹੀ ਕੀਤਾ ਸੀ ਇਸ ਇਮਾਰਤ ਦੀ ਮੁੜ ਉਸਾਰੀ ਜਰੂਰੀ ਸੀ। ਸ਼ੋ੍ਰਮਣੀ ਕਮੇਟੀ ਤੇ ਤਤਕਾਲੀ ਪੰਜ ਸਿੰਘ ਸਾਹਿਬਾਨ ਨੇ ਪਹਿਲਾਂ ਬਾਬਾ ਸੰਤਾ ਸਿੰਘ ਵਾਲੀ ਇਮਾਰਤ ਪਹਿਲਾਂ ਰਦ ਕੀਤੀ ਤੇ ਫਿਰ ਅਣਦਸੇ ਕਾਰਨਾ ਕਰਕੇ ਪ੍ਰਵਾਨ ਕਰ ਲਈ ਸੀ। ਇਹ ਇਮਾਰਤ ਵੀ ਕਿਰਦੀ ਜਾ ਰਹੀ ਸੀ, ਇਸ ਲਈ ਨਵਉਸਾਰੀ ਜਰੂਰੀ ਸੀ।ਉਨਾਂ ਅਗੇ ਕਿਹਾ ਕਿ ਅਸੀ ਸਰਬਤ ਖ਼ਾਲਸਾ ਸੰਮੇਲਨ ਵਿਚ ਨਵੀ ਲੀਡਰਸ਼ਿਪ ਦੇ ਉਭਾਰ ਲਈ ਪੰਥਕ ਕਮੇਟੀ ਦਾ ਗਠਨ ਕੀਤਾ ਸੀ ਜੋ ਸਿੱਖਾਂ ਦੇ ਧਾਰਮਿਕ, ਰਾਜਨੀਤਕ ਤੇ ਸਮਾਜਿਕ ਕੰਮਾਂ ਦੀ ਨਿਗਰਾਨੀ ਕਰੇਗੀ। ਸਰਬਤ ਖ਼ਾਲਸਾ ਸੰਮੇਲਨ ਦੀ ਪ੍ਰਾਪਤੀ ਬਾਰੇ ਬੋਲਦਿਆਂ ਭਾਈ ਮੋਹਕਮ ਸਿੰਘ ਨੇ ਦਸਿਆ ਕਿ ਸਰਕਾਰ ਤੇ ਕੌਮ ਨੇ ਰਾਜੀਵ ਲੌਗੋਵਾਲ ਸਮਝੋਤੇ ਨੂੰ ਨਕਾਰ ਦਿੱਤਾ ਸੀ ਤੇ ਅੱਜ ਅਕਾਲੀ ਦਲ ਵੀ ਨਹੀ ਮੰਨਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਨਵ ਨਿਰਮਾਣ ਕੀਤਾ ਸੀ। ਅਸੀ ਕੌਮ ਦੇ ਹੀਰੇ ਪੰਥ ਦੇ ਸਾਹਮਣੇ ਸਨਮਾਨ ਕਰਕੇ ਸਿੱਖ ਪੰਥ ਵਿਚ ਨਵੀ ਚੇਤਨਾ ਪੈਦਾ ਕੀਤੀ।