BREAKING NEWS
ਇੰਡੀਅਨ ਫੌਜ ਵਿਚ ਸਿੱਖਾਂ ਦੀ ‘ਭੈਰਵ ਬਟਾਲੀਅਨ’ ਬਣਾਉਣ ਦੇ ਮਨਸੂਬੇ ਸਿੱਖ ਰੈਜਮੈਟ ਦੇ ਫਖ਼ਰਨੂਮਾ ਇਤਿਹਾਸ ਨੂੰ ਮਿਟਾਉਣ ਦੀ ਸਾਜ਼ਿਸ਼: ਮਾਨਸਾਰੇ ਦੋਸ਼ੀ ਇੱਕ ਦੂਜੇ ਦੇ ਨਜ਼ਦੀਕੀ ਹਨ ਅਤੇ ਇੱਕੋ ਪਰਿਵਾਰ ਨਾਲ ਸਬੰਧਤ ਹਨ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਭੁੱਲਰਹੁਣ ਤੱਕ 289 ਕੈਡਿਟ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ਵਿੱਚ ਹੋਏ ਸ਼ਾਮਲ: ਅਮਨ ਅਰੋੜਾਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਪੜਾਅ ਦੀ ਪ੍ਰਗਤੀ ਦਾ ਜਾਇਜ਼ਾ; ਕਿਹਾ ਇਹ ਪੜਾਅ ਨਸ਼ਿਆਂ ਦੇ ਖ਼ਤਰੇ ਦੀ ਰੀੜ੍ਹ `ਤੇ ਵੱਡਾ ਹਮਲਾ ਕਰੇਗਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ, ਪੰਜਾਬ ਅਤੇ ਸਿੱਖ ਭਾਈਚਾਰੇ ਲਈ ਮਾਣ ਦਾ ਪਲ: ਮੁੱਖ ਮੰਤਰੀ ਭਗਵੰਤ ਮਾਨਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿਰੰਗਾ ਲਹਿਰਾਇਆ, ਪੰਜਾਬ ਵਿੱਚ ਸ਼ਾਸਨ ਸਬੰਧੀ ਸੁਧਾਰਾਂ ਦਾ ਜ਼ਿਕਰ ਕੀਤਾ

ਨੈਸ਼ਨਲ

ਅਖੰਡ ਕੀਰਤਨੀ ਜੱਥਾ ਇੰਦੌਰ ਵਲੋਂ ਗੁਰੂ ਤੇਗ ਬਹਾਦਰ ਸਾਹਿਬ 'ਤੇ ਉਨ੍ਹਾਂ ਦੇ ਅੰਨਿਨ ਸਿੱਖ ਦੀ ਯਾਦ ਵਿਚ ਅਖੰਡ ਕੀਰਤਨ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 28, 2026 07:05 PM

ਨਵੀਂ ਦਿੱਲੀ -ਭਾਈ ਸਾਹਿਬ ਭਾਈ ਰਣਧੀਰ ਸਿੰਘ ਦੁਆਰਾ 1903 ਵਿਚ ਸਥਾਪਿਤ ਅਖੰਡ ਕੀਰਤਨੀ ਜਥੇ ਵਲੋਂ ਇੰਦੋਰ ਵਿਚ 22 ਤੋਂ 26 ਜਨਵਰੀ ਤੱਕ ਸਾਲਾਨਾ ਅਖੰਡ ਕੀਰਤਨ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ 'ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਅੰਨਿਨ ਸਿੱਖ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੀ ਯਾਦ ਨੂੰ ਸਮਰਪਿਤ ਕਰਦਿਆਂ ਕਰਵਾਇਆ ਗਿਆ । ਇੰਦੌਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਚ ਅੱਠ ਕੀਰਤਨ ਦੀਵਾਨ ਸਜਾਏ ਗਏ ਸਨ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਬਖਸ਼ਿਸ਼ ਪ੍ਰਾਪਤ ਧਰਤੀ ਇੰਦੋਰ ਦੇ ਇਤਿਹਾਸਕ ਗੁਰੂਦੁਆਰਾ ਇਮਲੀ ਸਾਹਿਬ ਵਿਚ ਰੈਣ ਸਬਾਈ ਕੀਰਤਨ ਕਰਵਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਜੋੜ ਮੇਲਾ ਅਖੰਡ ਕੀਰਤਨੀ ਜਥਾ ਮੱਧ ਪ੍ਰਦੇਸ਼, ਪ੍ਰਬੰਧਕ ਕਮੇਟੀ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਹਰਿਕਿਸ਼ਨ ਸਾਹਿਬ ਜੀ ਮਹਾਰਾਜ ਸੰਤ ਨਗਰ, ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨਿਊ ਰਾਣੀ ਬਾਗ, ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪਲਸੀਕਰ ਕਾਲੋਨੀ, ਗੁਰਦੁਆਰਾ ਮਾਤਾ ਸਾਹਿਬ ਕੌਰ ਜੀ, ਅਮਿਤੇਸ਼ ਨਗਰ, ਗੁਰਦੁਆਰਾ ਗੁਰੂ ਹਰਿਕਿਸ਼ਨ ਸਾਹਿਬ ਜੀ ਸੰਤ ਨਗਰ, ਖਾਲਸਾ ਬਾਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਗ, ਗੁਰਦੁਆਰਾ ਕਰਤਾਰ ਕੀਰਤਨ ਸਾਹਿਬ, ਰਾਜਮਹੱਲਾ ਤੇ ਦੇਵਾਸ ਵਿਖੇ ਵਿਸ਼ੇਸ਼ ਕੀਰਤਨੀ ਦਰਬਾਰ ਸਜਾਏ ਗਏ ਸਨ । ਇਸ ਮੌਕੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਪ੍ਰਭਾਤ ਫੇਰੀ ਗੁਰੂਦਵਾਰਾ ਖ਼ਾਲਸਾ ਬਾਗ ਤੋਂ ਸਜਾਈ ਗਈ ਸੀ ਜਿਸ ਦੀ ਸਮਾਪਤੀ ਗੁਰਦੁਆਰਾ ਇਮਲੀ ਸਾਹਿਬ ਵਿਖ਼ੇ ਹੋਈ ਸੀ । ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇਵਾਸ (ਮੱਧ ਪ੍ਰਦੇਸ਼), ਗੁਰਦੁਆਰਾ ਕਰਤਾਰ ਕੀਰਤਨ ਸਾਹਿਬ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਹੋਰ ਧਾਰਮਿਕ, ਸਮਾਜਿਕ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਸਮਾਗਮ ਆਯੋਜਿਤ ਕੀਤੇ ਗਏ ਸਨ । ਅਖੰਡ ਕੀਰਤਨੀ ਜਥਾ ਮੱਧ ਪ੍ਰਦੇਸ਼ ਦੇ ਮੁਖੀ ਰਤਿੰਦਰ ਸਿੰਘ ਨੇ ਦੱਸਿਆ ਕਿ ਏਕੇਜੇ ਇੰਦੌਰ ਵਲੋਂ ਜੱਥੇ ਦੇ ਸਮਾਗਮਾਂ ਵਿਚ ਨਿਸ਼ਕਾਮ ਕੀਰਤਨੀ ਸਿੰਘਾਂ ਨੂੰ ਹੀ ਕੀਰਤਨੀ ਹਾਜ਼ਿਰੀ ਭਰਣ ਦੇਣ ਦਾ ਮੱਤਾ ਪਾਸ ਕੀਤਾ ਗਿਆ ਹੈ ਕਿਉਕਿ ਭਾਈ ਸਾਹਿਬ ਦੇ ਸਮੇਂ ਉਪਰੰਤ ਲੰਮੇ ਸਮੇਂ ਤਕ ਅਖੰਡ ਕੀਰਤਨੀ ਜੱਥੇ ਦੇ ਸਿੰਘ, ਸਿੰਘਣੀ ਅਤੇ ਭੁਜੰਗੀ ਨਿਸ਼ਕਾਮ ਕੀਰਤਨ ਕਰਦੇ ਹੁੰਦੇ ਸਨ ਅਤੇ ਇਹ ਪ੍ਰਥਾ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਗਈ ਸੀ ਇਸਦੇ ਨਾਲ ਹੀ ਲੰਗਰ ਵੀ ਪੁਰਾਤਨ ਮਰਿਆਦਾ ਅਨੁਸਾਰ ਸਾਦਾ ਬਣਾਇਆ ਜਾਇਆ ਕਰੇਗਾ । ਇਥੇ ਦਸਣਯੋਗ ਹੈ ਕਿ ਪੰਜਾਬ ਅਤੇ ਹੋਰ ਰਾਜਾਂ ਤੋਂ ਇੰਦੌਰ ਪੂਜਣ ਅਤੇ ਵਾਪਿਸ ਜਾਣ ਵਾਲੀ ਸੰਗਤਾਂ ਦੇ ਰਾਹ ਲਈ ਲੰਗਰ ਦਾ ਇੰਤਜਾਮ ਦਿੱਲੀ ਅਖੰਡ ਕੀਰਤਨੀ ਜੱਥੇ ਵਲੋਂ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸੀ ਜਿਸ ਲਈ ਇੰਦੌਰ ਦੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

Have something to say? Post your comment

 
 
 
 

ਨੈਸ਼ਨਲ

ਪੰਥ ਦੇ ਪੁਰਾਤਨ ਇਤਿਹਾਸਕ ਗੁਰੂਘਰਾਂ ਅਤੇ ਨਿਸ਼ਾਨੀਆਂ ਦੀ ਸਾਰ ਸੰਭਾਲ ਸੰਬੰਧੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਦਿਤਾ ਪੱਤਰ

ਯੂਕੇ ਦੇ ਸਾਉਥਹਾਲ ਗੁਰਦੁਆਰਾ ਸਾਹਿਬ ਵਿਚ 1986 ਦੇ ਸਰਬੱਤ ਖਾਲਸਾ ਦੀ 40ਵੀਂ ਬਰਸੀ ਮੌਕੇ ਵਿਸ਼ੇਸ਼ ਸੈਮੀਨਾਰ

ਅਤਲਾ ਖੁਰਦ ਵਿਖੇ ਮਨਾਇਆ ਗਿਆ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ: ਅਤਲਾ

ਦਿੱਲੀ ਗੁਰਦੁਆਰਾ ਕਮੇਟੀ ਨੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ

ਸੱਜਣ ਕੁਮਾਰ ਨੂੰ ਬਰੀ ਕਰਣਾ ਇਨਸਾਫ਼ ਨਹੀਂ, ਸਗੋਂ ਇਨਸਾਫ਼ ਨਾਲ ਕੀਤਾ ਗਿਆ ਮਜ਼ਾਕ: ਭਾਈ ਸ਼ੁਭਦੀਪ ਸਿੰਘ

ਸੰਵਿਧਾਨ ਹਰ ਭਾਰਤੀ ਦਾ ਸਭ ਤੋਂ ਵੱਡਾ ਹਥਿਆਰ -ਇਸਦੀ ਰੱਖਿਆ ਕਰਨਾ ਗਣਤੰਤਰ ਦੀ ਰੱਖਿਆ - ਰਾਹੁਲ ਗਾਂਧੀ

ਬਦਰੀਨਾਥ ਅਤੇ ਕੇਦਾਰਨਾਥ ਵਿੱਚ ਗੈਰ ਹਿੰਦੂਆਂ ਦੀ ਐਂਟਰੀ ਉੱਤੇ ਲੱਗੇਗੀ ਰੋਕ ਮੰਦਰ ਕਮੇਟੀ ਨੇ ਚੁੱਕਿਆ ਵੱਡਾ ਕਦਮ

ਮੈਨੂੰ ਕਿੰਨਰ ਅਖਾੜੇ ਦੇ ਮਹਾਮੰਡਲੇਸ਼ਵਰ ਦਾ ਅਹੁਦਾ ਛੱਡ ਦੇਣਾ ਚਾਹੀਦਾ , ਕਿਉਂਕਿ ਚਾਰੇ ਪਾਸੇ ਨਕਲੀ ਲੋਕ ਹਨ- ਮਮਤਾ ਕੁਲਕਰਨੀ

ਸੀਨੀਅਰ ਪੱਤਰਕਾਰ ਮਾਰਕ ਟਲੀ ਦਾ ਦਿੱਲੀ ਵਿੱਚ ਦੇਹਾਂਤ; ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਕੀਤਾ ਗਿਆ ਸੀ ਸਨਮਾਨਿਤ

ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਆਤਮ ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਲਈ ਗਤਕਾ ਸਿਖਲਾਈ ਦੀਆਂ ਕਲਾਸਾਂ ਹੋਈਆਂ ਸ਼ੁਰੂ