ਪੰਜਾਬ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀਵੀਐਸ ਕੰਪਨੀ ਵੱਲੋਂ 4 ਦੋ ਪਹੀਆ ਵਾਹਨ ਭੇਟ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | February 27, 2026 07:01 PM

ਅੰਮ੍ਰਿਤਸਰ-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਵਾਹੀਆ ਵਾਹਨ ਭੇਟ ਕੀਤੇ ਗਏ। ਇਸ ਵਿਚ 1 ਅਪਾਚੇ ਆਰਟੀਐਕਸ ਮੋਟਰਸਾਈਕਲ, 1 ਟੀਵੀਐਸ ਜੂਪੀਟਰ, 1 ਟੀਵੀਐਸ ਐਨ ਟੋਰਕ ਅਤੇ 1 ਬੈਟਰੀ ਵਾਲੀ ਆਰਬਿਟ ਸਕੂਟੀ ਸ਼ਾਮਲ ਹੈ। ਇਨ੍ਹਾਂ ਵਾਹਨਾਂ ਦੀਆਂ ਚਾਬੀਆਂ ਟੀਵੀਐਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੂੰ ਸੌਂਪੀਆਂ ਗਈਆਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿਥੇ ਸ਼ਰਧਾਲੂਆਂ ਵੱਲੋਂ ਵੱਖ-ਵੱਖ ਸੇਵਾਵਾਂ ਵਿਚ ਹਿੱਸਾ ਪਾਇਆ ਜਾਂਦਾ ਹੈ, ਉਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੀ ਆਪਣੇ ਨਵੇਂ ਵਹੀਕਲ ਭੇਟ ਕਰਕੇ ਸ਼ਰਧਾ ਪ੍ਰਗਟਾਉਂਦੀਆਂ ਹਨ। ਇਸੇ ਤਹਿਤ ਹੀ ਅੱਜ ਟੀਵੀਐਸ ਕੰਪਨੀ ਵੱਲੋਂ ਚਾਰ ਦੋ ਪਹੀਆ ਵਾਹਨ ਭੇਟਾ ਕਰਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਟੀਵੀਐਸ ਕੰਪਨੀ ਅਤੇ ਅੰਮ੍ਰਿਤਸਰ ਵਿਚਲੇ ਵਿਕਰੇਤਾ ਨਾਵਲਟੀ ਟੀਵੀਐਸ, ਪ੍ਰਭਾਵ ਟੀਵੀਐਸ ਅਤੇ ਬਾਲਾ ਜੀ ਟੀਵੀਐਸ ਵੱਲੋਂ ਪੁੱਜੇ ਸ. ਲਵਤੇਜ ਸਿੰਘ ਸਚਦੇਵਾ, ਸ੍ਰੀ ਵਿਮਲ ਸੁੰਬਲੀ, ਸ੍ਰੀ ਸ਼ਿਵ ਸਵਰੂਪ ਜੌਹਰੀ, ਸ੍ਰੀ ਵਿਕਾਸ ਸਿੱਕਾ ਅਤੇ ਸ੍ਰੀ ਅਯੂਸ ਜੈਨ ਤੇ ਹੋਰ ਅਧਿਕਾਰੀਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਰਿਆੜ, ਸ. ਰਾਜਿੰਦਰ ਸਿੰਘ ਰੂਬੀ, ਸ. ਜਸਪਾਲ ਸਿੰਘ ਢੱਡੇ, ਵਧੀਕ ਮੈਨੇੇਜਰ ਸ. ਗੁਰਤਿੰਦਰਪਾਲ ਸਿੰਘ ਕਾਦੀਆਂ ਵੀ ਮੌਜੂਦ ਸਨ।

Have something to say? Post your comment

 
 
 
 

ਪੰਜਾਬ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2026-27 ਤੋਂ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕਰੇਗੀ: ਡਾ. ਗਿੱਲ

ਪੰਜਾਬ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ; 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

ਪਹਿਲਾ ਤੰਤੀ ਸਾਜਾਂ ਨਾਲ ਵਿਸ਼ੇਸ਼ ਬੰਸਤ ਰਾਗ ਕੀਰਤਨ ਦਰਬਾਰ ਆਯੋਜਿਤ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ

ਸਿੱਖਿਆ ਮੰਤਰੀ ਵੱਲੋਂ ਸਕੂਲ ਆਫ਼ ਐਮੀਨੈਂਸ ਮਾਨਸਾ ਦਾ ਅਚਨਚੇਤ ਨਿਰੀਖਣ

ਸਰਦੂਲਗੜ੍ਹ 'ਚ ਕਾਰੋਬਾਰੀ ਅਤੇ ਉਸਦੇ ਮੁਲਾਜਮ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ

ਗਿਆਨੀ ਰਘਬੀਰ ਸਿੰਘ ਦੇ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣ ਦੀ ਚਰਚਾ ਤੇ ਲੱਗਿਆ ਵਿਰਾਮ

1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ : 1984 ਸਿੱਖ ਲੁਬਾਨਾ ਸਮਾਜ

ਜਥੇਦਾਰ ਗੜਗੱਜ ਦਾ ਦਿੱਲੀ ਕਮੇਟੀ ਦੇ ਤਲਬ ਕੀਤੇ ਮੈਂਬਰਾਂ ਨੂੰ ਆਦੇਸ਼-25 ਅਕਤੂਬਰ ਦੇ ਜਰਨਲ ਇਜਲਾਸ ਦੇ ਮਤੇ ਤੇ 15 ਦਿਨ ਵਿਚ ਮੁੜ ਵਿਚਾਰ ਕਰੋ

ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼