ਪੰਜਾਬ

ਜਥੇਦਾਰ ਗੜਗੱਜ ਦਾ ਦਿੱਲੀ ਕਮੇਟੀ ਦੇ ਤਲਬ ਕੀਤੇ ਮੈਂਬਰਾਂ ਨੂੰ ਆਦੇਸ਼-25 ਅਕਤੂਬਰ ਦੇ ਜਰਨਲ ਇਜਲਾਸ ਦੇ ਮਤੇ ਤੇ 15 ਦਿਨ ਵਿਚ ਮੁੜ ਵਿਚਾਰ ਕਰੋ

ਚਰਨਜੀਤ ਸਿੰਘ/ ਕੌਮੀ ਮਾਰਗ ਬਿਊਰੋ | February 27, 2026 08:44 PM

ਅੰਮ੍ਰਿਤਸਰ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਿੱਲੀ ਕਮੇਟੀ ਦੇ ਤਲਬ ਕੀਤੇ ਮੈਂਬਰਾਂ ਨੂੰ 25 ਅਕਤੂਬਰ ਦੇ ਜਰਨਲ ਇਜਲਾਸ ਦੇ ਮਤੇ ਨੂੰ 15 ਦਿਨ ਵਿਚ ਵਿਚਾਰ ਕਰਨ ਲਈ ਕਿਹਾ ਹੈ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੇ ਬਾਵਜੂਦ 25 ਅਕਤੂਬਰ ਨੂੰ ਇਜਲਾਸ ਕੀਤਾ ਗਿਆ ਸੀ ਉਸ ਦੇ ਮਤੇ ਤੇ ਮੁੜ ਵਿਚਾਰ ਕਰਕੇ ਉਸ ਨੂੰ ਠੀਕ ਕੀਤਾ ਜਾਵੇ।ਦਸਣਯੋਗ ਹੈ ਕਿ 25 ਅਕਤੂਬਰ ਨੂੰ ਦਿੱਲੀ ਕਮੇਟੀ ਨੇ ਇਕ ਇਜਲਾਸ ਕਰਕੇ ਵਿਰੋਧੀ ਧਿਰ ਦੇ ਮੈਂਬਰ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਦਿੱਲੀ ਕਮੇਟੀ ਵਿਚੋ ਬਾਹਰ ਕਰ ਦਿੱਤਾ ਸੀ।ਇਸ ਇਜਲਾਸ ਤੇ ਰੋਕ ਲਗਾਉਣ ਲਈ ਦਿੱਲੀ ਕਮੇਟੀ ਨੂੰ ਦਿੱਲੀ ਸਿੱਖ ਮਿਸ਼ਨ ਦੇ ਇਕ ਅਧਿਕਾਰੀ ਨੇ ਪੱਤਰ ਵੀ ਸੋਪਣ ਦਾ ਯਤਨ ਕੀਤਾ ਸੀ।
ਘਾਟੇ ਵਿਚ ਚਲ ਰਹੇ ਸਕੂਲਾਂ, ਕਾਲਜਾ ਤੇ ਹੋਰ ਸੰਸਥਾਵਾਂ ਬਾਰੇ ਪਹੁੰਚੀਆ ਸ਼ਿਕਾਇਤਾਂ ਦੇ ਹਲ ਲਈ ਖ਼ਾਲਸਾ ਸਾਜਨਾ ਪੁਰਬ ਤੋ ਬਾਅਦ ਮਿਲ ਕੇ ਵਿਚਾਰ ਕੀਤੀ ਜਾਵੇਗੀ। ਸਾਰੇ ਹੀ ਸਾਬਕਾ ਪ੍ਰਧਾਨਾਂ ਨੂੰ ਵੀ ਬੁਲਾਇਆ ਜਾਵੇਗਾ।ਗੁਰਸਿੱਖ ਚਾਰਟਿਡ ਅਕਾਉਟੈਂਟ ਲਗਾ ਕੇ ਹਿਸਾਬ ਚੈਕ ਕੀਤਾ ਜਾਵੇਗਾ। ਅੱਜ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਅੱਜ ਦਿੱਲੀ ਕਮੇਟੀ ਦੇ ਇਕ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ 25 ਅਕਤੂਬਰ 2025 ਨੂੰ ਦਿੱਲੀ ਕਮੇਟੀ ਦੀ ਜਰਨਲ ਮੀਟਿੰਗ ਦੇ ਸੰਬਧ ਵਿਚ ਸੀ।ਪੱਤਰਕਾਰਾਂ ਨਾਲ ਗਲ ਕਰਦਿਆਂ ਕਮੇਟੀ ਪ੍ਰਧਾਨ ਸ੍ਰ ਹਰਮੀਤ ਸਿੰਘ ਕਾਲਕਾ ਨੇ ਦਸਿਆ ਕਿ 25 ਅਕਤੂਬਰ ਨੂੰ ਅਸੀ ਜਨਰਲ ਇਜਲਾਸ ਕੀਤਾ ਸੀ ਉਸ ਦੇ ਬਾਰੇ ਵਿਚ ਕਿਧਰੇ ਨਾ ਕਿਧਰੇ ਕੋਈ ਗਲਤਫਹਿਮੀ ਹੋਈ ਹੈ ਕਿ ਜਥੇਦਾਰ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਸਿੰਘ ਸਾਹਿਬ ਨਾਲ ਬੈਠ ਕੇ ਖੁਲ ਕੇ ਵਿਚਾਰਾਂ ਹੋਈਆਂ ਹਨ। ਜਥੇਦਾਰ ਨੂੰ ਅਸੀ ਆਪਣਾ ਸਪਸ਼ਟੀਕਰਨ ਦਿੱਤਾ ਹੈ ਤੇ ਉਹਨਾਂ ਨੂੰ ਦੱਸਿਆ ਕਿ ਇਹ ਬਹੁਤ ਵੱਡੀਆਂ ਚੋਰੀਆਂ ਦਾ ਮਸਲਾ ਸੀ।ਸ੍ਰ ਕਾਲਕਾ ਨੇ ਦਸਿਆ ਕਿ ਜਥੇਦਾਰ ਨੇ ਉਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਗੁਰੂ ਘਰ ਦੇ ਵਿੱਚ ਜਿੱਥੇ ਚੋਰੀਆਂ ਹੋ ਰਹੀਆਂ ਹਨ ਜਾਂ ਸਕੂਲਾਂ ਦੀ ਕੋਈ ਮੁਸ਼ਕਿਲ ਪੇਸ਼ ਆ ਰਹੀ ਹੈ ਦੇ ਹਲ ਲਈ ਸਾਰੀ ਧਿਰਾਂ ਨੂੰ ਵਿਸਾਖੀ ਤੋਂ ਬਾਅਦ ਇਕੱਠਾ ਕਰਾਂਗਾ ਤਾਂ ਕਿ ਆਪਾਂ ਸਿਰਜੋੜ ਕੇ ਬੈਠ ਕੇ ਦੂਸ਼ਣਬਾਜੀ ਖਤਮ ਕਰੀਏ। ਸ੍ਰ ਹਰਵਿੰਦਰ ਸਿੰਘ ਸਰਨਾ ਤੇ ਰਾਹੁਲ ਗਾਂਧੀ ਦੀ ਮੁਲਾਕਾਤ ਬਾਰੇ ਗਲ ਕਰਦਿਆਂ ਸ੍ਰ ਕਾਲਕਾ ਨੇ ਕਿਹਾ ਕਿ ਉਹ ਕਾਂਗਰਸੀ ਸੋਚ ਵਾਲਾ ਬੰਦਾ ਹੈ। ਕਾਂਗਰਸ ਦੇ ਨਾਲ ਉਹਨਾਂ ਦੀ ਸਾਂਠਗਾਂਠ ਰਹੀ ਹੈ, ਸੋਨੀਆ ਗਾਂਧੀ ਨਾਲ ਵੀ ਰਹੀ ਹੈ। ਇਸ ਵਾਰੀ ਇਹ ਕਿਸ ਏਜੰਡੇ ਦੇ ਨਾਲ ਗਏ ਹਨ। ਅਫਵਾਹਾਂ ਸਨ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਲਾਇੰਸ ਕਰਾਉਣ ਵਾਸਤੇ ਹਰਵਿੰਦਰ ਸਿੰਘ ਸਰਨਾ ਦੀ ਡਿਊਟੀ ਲੱਗੀ ਸੀ। ਜਿਸ ਤਰੀਕੇ ਦੇ ਨਾਲ ਸ੍ਰ ਸੁਖਬੀਰ ਸਿੰਘ ਬਾਦਲ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਇੱਥੋਂ ਇਹੀ ਲੱਗਦਾ ਕਿ ਅੰਦਰ ਖਾਤੇ ਕੋਈ ਨਾ ਕੋਈ ਚਿੰਗਾਰੀ ਸੁਲਗ ਰਹੀ ਹੈ।

Have something to say? Post your comment

 
 
 
 

ਪੰਜਾਬ

ਆਬਕਾਰੀ ਨੀਤੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਬਰੀ ਹੋਣ ਨਾਲ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ: ਭਗਵੰਤ ਮਾਨ

ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਅਕਾਦਮਿਕ ਸੈਸ਼ਨ 2026-27 ਤੋਂ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕਰੇਗੀ: ਡਾ. ਗਿੱਲ

ਪੰਜਾਬ ਵਿੱਚ ਜਨਗਣਨਾ 2027 ਦਾ ਪਹਿਲਾ ਪੜਾਅ 15 ਮਈ ਤੋਂ ਹੋਵੇਗਾ ਸ਼ੁਰੂ; 30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

ਪਹਿਲਾ ਤੰਤੀ ਸਾਜਾਂ ਨਾਲ ਵਿਸ਼ੇਸ਼ ਬੰਸਤ ਰਾਗ ਕੀਰਤਨ ਦਰਬਾਰ ਆਯੋਜਿਤ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਮੈਂਬਰਾਂ ਨੇ ਚੁੱਕੀ ਸਹੁੰ

ਸਿੱਖਿਆ ਮੰਤਰੀ ਵੱਲੋਂ ਸਕੂਲ ਆਫ਼ ਐਮੀਨੈਂਸ ਮਾਨਸਾ ਦਾ ਅਚਨਚੇਤ ਨਿਰੀਖਣ

ਸਰਦੂਲਗੜ੍ਹ 'ਚ ਕਾਰੋਬਾਰੀ ਅਤੇ ਉਸਦੇ ਮੁਲਾਜਮ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ

ਗਿਆਨੀ ਰਘਬੀਰ ਸਿੰਘ ਦੇ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣ ਦੀ ਚਰਚਾ ਤੇ ਲੱਗਿਆ ਵਿਰਾਮ

1984 ਸਿੱਖ ਕਤਲੇਆਮ ਦੌਰਾਨ ਬੇਕਸੂਰ ਮਾਰੇ ਗਏ ਸਮੂਹ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਜਾਵੇ : 1984 ਸਿੱਖ ਲੁਬਾਨਾ ਸਮਾਜ

ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ਰੰਗਲਾ ਪੰਜਾਬ ਉਤਸਵ ਦਾ ਪੂਰੀ ਸ਼ਾਨੋ-ਸ਼ੌਕਤ ਨਾਲ ਸ਼ਾਨਦਾਰ ਅਗਾਜ਼