ਪੰਜਾਬ

ਮੋਗਾ ਤੋਂ ਭਾਜਪਾ ਨੇ ਕੀਤੀ 2027 ਦੀ ਚੋਣ ਮੁਹਿੰਮ ਦੀ ਦਮਦਾਰ ਸ਼ੁਰੂਆਤ

ਕੌਮੀ ਮਾਰਗ ਬਿਊਰੋ | March 14, 2026 09:44 PM

ਕਿੱਲੀ ਚਾਹਲਾਂ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਸ਼ੇ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਾਨੂੰਨ ਵਿਵਸਥਾ ਅਤੇ ਧਰਮ ਤਬਦੀਲੀ ਦੀ ਸਮੱਸਿਆ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਤੇ ਜ਼ੋਰਦਾਰ ਸ਼ਬਦੀ ਹਮਲਾ ਕੀਤਾ।
ਉਹ ਮੋਗਾ ਦੇ ਕਿੱਲੀ ਚਾਹਲਾਂ ਵਿੱਚ ਭਾਜਪਾ ਦੀ ਇਤਿਹਾਸਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਉਣ ਲ਼ਈ ਲੜੇਗੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿੱਚ ਪਾਰਟੀ ਨੇ ਮੋਗਾ ਦੀ ਇਤਿਹਾਸਕ ‘ਬਦਲਾਅ ਰੈਲੀ’ ਨਾਲ ਇਸ ਦੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਅਤੇ ਵਿਜੇ ਸਕੰਲਪ ਲਿਆ।

ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ ਪੰਜਾਬ ਵਿੱਚ 19 ਫੀਸਦ ਵੋਟ ਮਿਲੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਵੀ ਸੂਬਿਆਂ ਵਿੱਚ ਭਾਜਪਾ ਨੂੰ ਇੱਕ ਵਾਰ 19 ਫੀਸਦ ਵੋਟ ਮਿਲ ਜਾਂਦੀ ਹੈ, ਉੱਥੇ ਹੀ ਪਾਰਟੀ ਦੀ ਸਰਕਾਰ ਵੀ ਬਣ ਜਾਂਦੀ ਹੈ। ਉਨ੍ਹਾਂ ਉਡੀਸਾ, ਤ੍ਰਿਪੁਰਾ, ਮਨੀਪੁਰ ਅਤੇ ਉਤਰਾਖੰਡ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਗਲਾ ਨੰਬਰ ਪੰਜਾਬ ਦਾ ਲੱਗੇਗਾ।

ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ
ਅਮਿਤ ਸ਼ਾਹ ਨੇ ਕਿਹਾ, ‘‘ਪੰਜਾਬ ਨੇ ਦੇਸ ਦੇ ਅੰਨ ਭੰਡਾਰ ਭਰੇ ਹਨ, ਭਾਰਤ ਦੀਆਂ ਸਰਹੱਦਾਂ ਉੱਤੇ ਰਾਖੀ ਵੀ ਪੰਜਾਬ ਦੇ ਜਵਾਨ ਹੀ ਕਰ ਰਹੇ ਹਨ। ਪਰ ਅਫ਼ਸੋਸ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੇਕਰ ਹੁੰਦੀ ਤਾਂ ਪੰਜਾਬ ਦੀ ਅਮਨ ਕਾਨੂੰਨ ਦਾ ਹਾਲਤ ਇੰਨੀ ਬਦਤਰ ਨਾ ਹੁੰਦੀ, ਜੇ ਕੋਈ ਸਰਕਾਰ ਹੁੰਦੀ ਤਾਂ ਨਸ਼ਾ ਖ਼ਤਮ ਹੋ ਗਿਆ ਹੁੰਦਾ, ਕਿਸਾਨੀ ਦੀ ਹਾਲਤ ਠੀਕ ਹੁੰਦੀ।’’

ਮਾਨ ਕੇਜਰੀਵਾਲ ਦਾ ਪਾਇਲਟ
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ‘ਆਪ’ ਨੇ ਬਦਲਾਅ ਦਾ ਵਾਅਦਾ ਕੀਤਾ ਸੀ, ਪਰ ਪੰਜਾਬ ਦੇ ਮੁੱਖ ਮੰਤਰੀ ਕੀ ਕਰ ਰਹੇ ਹਨ। ਉਹ ਕੇਜਰੀਵਾਲ ਨੂੰ ਹੈਲੀਕਾਪਟਰ ਵਿੱਚ ਦੂਜੇ ਸੂਬਿਆਂ ਵਿੱਚ ਘੁੰਮਾਉਣ ਲਈ ਪਾਇਲਟ ਬਣਨ ਤੋਂ ਵੱਧ ਕੁੱਝ ਨਹੀਂ ਕਰ ਰਹੇ।

ਵਾਅਦੇ ਜੋ ਵਫ਼ਾ ਨਾ ਹੋਏ
‘ਆਪ’ ਵਲੋਂ ਵਾਅਦੇ ਪੂਰੇ ਨਾ ਕਰਨ ਦੀ ਗੱਲ ਕਰਦਿਆਂ ਅਮਿਤ ਸ਼ਾਹ ਨੇ ਸਵਾਲ ਕੀਤਾ, ਕੀ ਆਮ ਆਦਮੀ ਪਾਰਟੀ ਨੇ 25 ਲੱਖ ਨੌਕਰੀਆਂ ਦਾ ਵਾਅਦਾ ਪੂਰਾ ਕੀਤਾ, ਕੀ 4 ਮਹੀਨੇ ਵਿੱਚ ਨਸ਼ਾ ਖ਼ਤਮ ਹੋਇਆ, 16000 ਸਰਕਾਰੀ ਦਵਾਖਾਨਿਆਂ ਦਾ ਕੀ ਬਣਿਆ। ਬਜ਼ੁਰਗ, ਵਿਧਵਾ ਪੈਨਸ਼ਨ 2500 ਕਰਨ ਦਾ ਕੀ ਬਣਿਆ। ਪੰਜਾਬ ਵਿੱਚ 16 ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। 20 ਹਜ਼ਾਰ ਹਰ ਸਾਲ ਮਾਇਨਿੰਗ ਤੋਂ ਕਮਾਉਣੇ ਸਨ, ਉਹ ਵੀ ਸਿਰੇ ਨਹੀਂ ਚੜ੍ਹਿਆ। ਕਿਸਾਨਾਂ ਨੂੰ ਸਾਰੀਆ ਫ਼ਸਲਾਂ ਉੱਤੇ ਐੱਮਐੱਸਪੀ ਦੇਣ ਅਤੇ 1984 ਦੇ ਸਿੱਖ ਵਿਰੋਧੀ ਦੰਗਿਆ ਦੇ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣਾ ਵੀ ਭੁੱਲ ਹੀ ਗਏ।
ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਨਾਲ ਵਾਅਦਾ ਖਿਲਾਫੀ ਕੀਤੀ ਹੈ, ਇਹ ਭ੍ਰਿਸ਼ਟਾਚਾਰੀ ਸਰਕਾਰ ਹੈ, ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਹੈ, ਉਨ੍ਹਾਂ ਦਿੱਲੀ ਦੇ 4 ਸੂਬੇਦਾਰ ਬਿਠਾਏ ਹੋਏ ਹਨ, ਜੋ ਲੁੱਟ ਕੇ ਦਿੱਲੀ ਲਿਜਾ ਰਹੇ ਹਨ। ਇਹ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਇਹ ਸਰਕਾਰ ਦਾ ਕੇਜਰੀਵਾਲ ਦਾ ਏਟੀਐੱਮ ਬਣੀ ਹੋਈ ਹੈ।

ਭਾਜਪਾ ਕੀ ਕਰੇਗੀ
ਅਮਿਤ ਸ਼ਾਹ ਨੇ ਪੰਜਾਬ ਨੂੰ ਦਰਪੇਸ਼ ਮਸਲਿਆਂ ਦੀ ਨਿਸ਼ਾਨਦੇਹੀ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ। ਚੌਕੀ ਵਿੱਚ ਏਐੱਸਆਈ ਤੱਕ ਦਾ ਕਤਲ ਹੋ ਰਹੇ ਹਨ, ਨਸ਼ਿਆਂ ਦਾ ਇਹ ਹਾਲ ਹੈ ਕਿ ਪੂਰੇ ਦੇਸ ਵਿੱਚ ਜਿੰਨੀ ਹੈਰੋਇਨ ਹੈ, ਉਸ ਦਾ 45 ਫੀਸਦ ਪੰਜਾਬ ਵਿੱਚ ਮਿਲਦਾ ਹੈ। ਭ੍ਰਿਸ਼ਟਾਚਾਰ ਸਿਖ਼ਰਾ ਉੱਤੇ ਹੈ ਅਤੇ ਧਰਮ ਪਰਿਵਰਤਨ ਵੱਡੇ ਪੱਧਰ ਉੱਤੇ ਹੋ ਰਿਹਾ ਹੈ। ਅਮਿਤ ਸ਼ਾਹ ਨੇ ਕਿਹਾ ਆਮ ਆਦਮੀ ਪਾਰਟੀ ਸਰਕਾਰ ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਵਿੱਚ ਫੇਲ੍ਹ ਹੋ ਚੁੱਕੀ ਹੈ। ਅਕਾਲੀ ਦਲ ਅਤੇ ਕਾਂਗਰਸ ਨੂੰ ਪਹਿਲਾਂ ਮੌਕੇ ਮਿਲ ਚੁੱਕੇ ਹਨ, ਉਹ ਵੀ ਹੱਲ ਨਹੀਂ ਕਰ ਸਕੇ। ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਇੱਕ ਮੌਕਾ ਦਿੱਤਾ ਜਾਵੇ। ਭਾਜਪਾ ਨੇ ਪਹਿਲਾਂ ਧਾਰਾ 370 ਖ਼ਤਮ ਕੀਤੀ, ਅੱਤਵਾਦ ਨੂੰ ਆਖ਼ਰੀ ਸਾਹਾਂ ਉੱਤੇ ਪਹੁੰਚਾਇਆ ਅਤੇ ਨਕਸਲਵਾਦ ਨੂੰ ਜੜ੍ਹੋਂ ਖ਼ਤਮ ਕਰ ਦਿੱਤਾ।

ਅਮਿਤ ਸ਼ਾਹ ਨੇ ਵਾਅਦਾ ਕੀਤਾ ਕਿ ਫਰਵਰੀ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਦੋ ਸਾਲ ਦੇ ਅੰਦਰ ਨਸ਼ਾ ਵੀ ਖ਼ਤਮ ਕੀਤਾ ਜਾਵੇਗਾ ਅਤੇ ਧਰਮ ਪਰਿਵਰਤਨ ਦੇ ਖਿਲਾਫ਼ ਕਾਨੂੰਨ ਪਾਸ ਕਰ ਕੇ ਪਾਬੰਦੀ ਲਾਈ ਜਾਵੇਗੀ।

ਸਿੱਖੀ ਦੀ ਸੇਵਾ ’ਚ ਮੋਦੀ ਸਰਕਾਰ
ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀ ਕਿਰਪਾ ਸਦਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ 350ਵਾਂ ਸ਼ਹੀਦੀ ਦਿਹਾੜਾ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ, ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮੌਕਾ ਮਿਲਿਆ।
ਉਨ੍ਹਾਂ ਕਿਹਾ ਕਰਤਾਰਪੁਰ ਸਾਹਿਬ ਜੋ ਕਾਂਗਰਸ ਦੀ ਨਾਕਾਮੀ ਕਾਰਨ ਪਾਕਿਸਤਾਨ ਵਿੱਚ ਰਹਿ ਗਿਆ ਸੀ, ਲਈ ਕੌਰੀਡੋਰ ਬਣਾਉਣ ਦਾ ਕਾਰਜ ਮੋਦੀ ਸਰਕਾਰ ਨੇ ਕੀਤਾ। ਇਸੇ ਤਰ੍ਹਾਂ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ।
ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਸਿੱਖ ਵਿਰੋਧੀ ਕਤਲੇਆਮ ਦੇ 350 ਕੇਸ ਮੁੜ ਖੋਲ੍ਹੇ ਗਏ ਅਤੇ ਦੋਸ਼ੀ ਕਾਂਗਰਸ ਆਗੂਆਂ ਨੂੰ ਜੇਲ੍ਹ ਭੇਜਿਆ ਗਿਆ।

ਉਨ੍ਹਾਂ ਰਾਹੁਲ ਗਾਂਧੀ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੇ ਸਿੱਖ ਕਤਲੇਆਮ ਦੌਰਾਨ ਕਿਹਾ ਸੀ, ‘‘ਜਬ ਭੀ ਕੋਈ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ।’’ ਕਾਂਗਰਸ ਉੱਤੇ ਨਿਸ਼ਾਨਾਂ ਲਾਉਂਦਿਆਂ ਅਮਿਤ ਸ਼ਾਹ ਨੇ ਕਿਹਾ ਮੋਦੀ ਸਰਕਾਰ ਸਿੱਖ ਭਾਈਚਾਰੇ ਦੀ ਸੇਵਾ ਵਿੱਚ ਹੈ, ਜਦਕਿ ਕਾਂਗਰਸ ਨੇ ਤਾਂ ਅਕਾਲ ਤਖ਼ਤ ਸਾਹਿਬ ਉੱਤੇ ਟੈਂਕ ਹੀ ਚੜਾ ਦਿੱਤੇ ਸਨ। ਮੋਦੀ ਸਰਕਾਰ ਨੇ ਸ਼੍ਰੋਮਣੀ ਕਮੇਟੀ ਨੂੰ ਐੱਫਸੀਆਰਏ ਤਹਿਤ ਲਿਆਂਦਾ ਅਤੇ ਲੰਗਰ ਤੋਂ ਜੀਐੱਸਟੀ ਮਾਫ਼ ਕੀਤੀ ਗਈ।

ਚੁੱਘ ਦੀ ਧਮਕੀ ਤੋਂ ਬਾਅਦ ਲੋਕਾਂ ਦਾ ਹੜ੍ਹ
ਅਮਿਤ ਸ਼ਾਹ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਜਿਵੇਂ ਮੰਚ ਤੋਂ ਪੰਜਾਬ ਪੁਲਿਸ ਨੂੰ ਚੇਤਾਵਨੀ ਦਿੱਤੀ ਕਿਹਾ ਕਿ ਸਾਡੇ ਵਰਕਰਾਂ ਨੂੰ ਸੜਕਾਂ ਅਤੇ ਟੈਂਟ ਦੀ ਐਂਟਰੀ ਪੁਆਇੰਟ ਉੱਤੇ ਨਾ ਰੋਕਿਆ ਜਾਵੇ। ਉਸ ਤੋਂ ਕੁਝ ਹੀ ਮਿੰਟਾਂ ਵਿੱਚ ਪੰਡਾਲ ਵਿੱਚ ਲੋਕਾਂ ਦਾ ਹੜ੍ਹ ਆ ਗਿਆ ਅਤੇ ਥਾਂ ਛੋਟੀ ਪੈਂਦੀ ਦਿਖੀ।

ਭਾਜਪਾ ਇੱਕੋ-ਇੱਕ ਬਦਲ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਿਸ ਮੰਝ ਗੱਡਣ ਦੀ ਗੱਲ ਉਹ ਮਾਘੀ ਮੇਲੇ ਮੌਕੇ ਰੈਲੀ ਵਿੱਚ ਕਰ ਰਹੇ ਸਨ, ਉਹ ਅੱਜ ਕਿੱਲੀ ਚਹਿਲਾਂ ਦੀ ਰੈਲੀ ਵਿੱਚ ਗੱਡ ਦਿੱਤਾ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਪੰਜਾਬੀਆਂ ਦੇ ਮਾਣ ਨੂੰ ਕੇਜਰੀਵਾਲ ਅੱਗੇ ਗਹਿਣੇ ਧਰ ਦਿੱਤਾ ਹੈ। ਅਮਨ ਕਾਨੂੰਨ ਦੀ ਹਾਲਤ ਇਹ ਕਿ ਨਸ਼ਿਆਂ ਨਾਲ ਪੂਰੇ ਟੱਬਰਾਂ ਦੇ ਟੱਬਰ ਖ਼ਤਮ ਹੋ ਰਹੇ ਹਨ। ਦਿਨ ਦਿਹਾੜੇ ਡ਼ਕੈਤੀਆਂ ਹੋ ਰਹੀਆਂ ਹਨ।
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦੀ ਰੈਲੀ ਨੂੰ ਦੇਖ ਇੰਝ ਲੱਗਦਾ ਹੈ ਜਿਵੇਂ ਪੂਰਾ ਪੰਜਾਬ ਅਮਿਤ ਸ਼ਾਹ ਨੂੰ ਦੇਖਣ ਆ ਗਿਆ, ਇਸ ਰੈਲੀ ਨੂੰ ਦੇਖ ਕੇ ਸਮਝ ਲੈਣਾ ਚਾਹੀਦਾ ਹੈ ਕਿ ਹੁਣ ਪੰਜਾਬ ਕਿਸ ਦੇ ਨਾਲ ਹੈ।
ਰੈਲੀ ਨੂੰ ਸਾਬਕਾ ਖਜ਼ਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ, ਇਕਬਾਲ ਸਿੰਘ ਲਾਲਪੁਰਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸ਼ਵੇਤ ਮਲਿਕ, ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ (ਸਾਰੇ ਸਾਬਕਾ ਪ੍ਰਧਾਨ), ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀ ਸੰਬੋਧਨ ਕੀਤਾ।

Have something to say? Post your comment

 
 
 
 

ਪੰਜਾਬ

ਪੰਜਾਬ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿਖੇ ਤਿੰਨ ਵਿਸ਼ਵ ਪੱਧਰੀ ਪ੍ਰਦਰਸ਼ਨੀ ਕੇਂਦਰ ਸਥਾਪਤ ਕਰੇਗਾ: ਮੁੱਖ ਮੰਤਰੀ

ਪੰਜਾਬੀਆਂ ਨੂੰ ਨਿਹੋਰੇ ਮਾਰ ਕੇ ਚਲਦੇ ਬਣੇ ਅਮਿਤ ਸ਼ਾਹ - ਨਾ ਕੀਤੀ ਗੱਲ ਐਮਐਸਪੀ ਦੀ ਕਰਜ਼ਾ ਮਾਫੀ ਦੀ ਜਾਂ ਖਾਸ ਪੈਕੇਜ ਦੀ- ਮੁੱਖ ਮੰਤਰੀ ਭਗਵੰਤ ਮਾਨ

ਸ਼੍ਰੋਮਣੀ ਕਮੇਟੀ ਨੇ ਮੁਲਾਜ਼ਮਾਂ ਲਈ ਕੀਤਾ ਡਰੈਸ ਕੋਡ ਜਾਰੀ ਹਫਤੇ ਵਿੱਚ ਤਿੰਨ ਦਿਨ ਕੁੜਤਾ ਪਜਾਮਾ ਪਹਿਣ ਕੇ ਕਰਨਗੇ ਡਿਊਟੀ

ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਗ਼ਜ਼ਲ ਪੁਸਤਕ ‘ਮਿਰਗਾਵਲੀ’ ਲੋਕ ਅਰਪਣ

ਪੰਜਾਬ ਦੇ ਲੋਕ ਭਾਜਪਾ ਨੂੰ ਇੱਕ ਮੌਕਾ ਦੇਣ, ਅਸੀਂ ਅਸਲ ਬਦਲਾਅ ਲਿਆਵਾਂਗੇ: ਅਮਿਤ ਸ਼ਾਹ

ਅਮਨ ਅਰੋੜਾ ਨੇ ਮੋਗਾ ਰੈਲੀ ਤੋਂ ਪਹਿਲਾਂ ਫੰਡਾਂ, ਕਿਸਾਨਾਂ, ਉਦਯੋਗਾਂ ਅਤੇ ਨਸ਼ਿਆਂ ਬਾਰੇ ਅਮਿਤ ਸ਼ਾਹ ਨੂੰ ਪੁੱਛੇ ਅੱਠ ਸਵਾਲ, ਪੰਜਾਬ ਨੂੰ ਜਵਾਬ ਚਾਹੀਦੇ ਹਨ, 'ਜੁਮਲੇ' ਨਹੀਂ

ਬੁੱਢਾ ਦਲ ਵੱਲੋਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 203ਵੀਂ ਸਲਾਨਾ ਬਰਸੀ ਸਰਧਾ ਭਾਵਨਾ ਨਾਲ ਮਨਾਈ ਗਈ

ਦੇਸ਼ ਇੱਕ, ਪਰ ਨਿਆਂ ਵਿੱਚ ਦੋਹਰੇ ਮਾਪਦੰਡ – ਸਿੱਖਾਂ ਨਾਲ ਭੇਦਭਾਵ ਕਿਉਂ : ਸ਼ਮਸ਼ੇਰ ਸਿੰਘ ਪੱਧਰੀ

ਅਡਵਾਨੀ ਦੀ ਕਿਤਾਬ ਵਿੱਚ ਲਿਖਿਆ ਕਿ ਉਹਨਾਂ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਕੀ ਭਾਜਪਾਈ ਸਪਸ਼ਟੀਕਰਨ ਦੇਣਗੇ -ਵੜਿੰਗ

ਮੋਗਾ ਰੈਲੀ ਵਿੱਚ ਪੰਜਾਬੀਆਂ ਨਾਲੋਂ ਬਾਹਰਲੇ ਲੋਕ ਜ਼ਿਆਦਾ ਸਨ,ਭਾਜਪਾ ਦੀ ਰੈਲੀ ‘ਤੇ ਵੜਿੰਗ ਨੇ ਕੱਸਿਆ ਤੰਜ