ਅੰਮ੍ਰਿਤਸਰ-ਅਜੋਕਾ ਨੌਜਵਾਨ ਸਿਰਫ ਪਾਠਕ੍ਰਮਕ ਗਿਆਨ ਤੱਕ ਸੀਮਿਤ ਨਹੀਂ ਰਹਿ ਸਕਦੇ, ਸਗੋਂ ਉਨ੍ਹਾਂ ਨੂੰ ਸੱਭਿਆਚਾਰਕ ਅਤੇ ਸਮਾਜਿਕ ਗਤੀਵਿਧੀਆਂ ’ਚ ਵੀ ਅਗਾਂਹ ਆਉਣਾ ਚਾਹੀਦਾ ਹੈ।ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਦੇ ਹਨ, ਜਿੱਥੇ ਉਹ ਆਪਣੀ ਅਸਲ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ।ਇਸ ਲਈ ਸੰਸਥਾਵਾਂ ’ਚ ਸਮੇਂ—ਸਮੇਂ ’ਤੇ ਵਿਦਿਆਰਥੀਆਂ ਦੀ ਕਲਾ ਦੀ ਪਰਖ ਲਈ ਅਜਿਹੀਆਂ ਪ®ਤੀਯੋਗਤਾਵਾਂ ਅਤਿ ਲੋੜੀਂਦੀਆਂ ਹਨ।ਉਕਤ ਪ®ਗਟਾਵਾ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਕਰਵਾਏ ਗਏ 2 ਰੋਜ਼ਾ ‘10ਵਾਂ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ—2026’ ’ਚ ਉਚੇਚੇ ਤੌਰ ’ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਨ ਅਤੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਨ ਵਾਲੇ ਖ਼ਾਲਸਾ ਕਾਲਜ ਨੂੰ ਟਰਾਫ਼ੀ ਭੇਂਟ ਕਰਨ ਲਈ ਪੁੱਜੇ ਖਾਲਸਾ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।
ਜਦ ਕਿ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਨੇ ਫ਼ਸਟ ਅਤੇ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ ਸੈਕਿੰਡ ਰਨਰਅੱਪ ਵਜੋਂ ਟਰਾਫੀ ਪ੍ਰਾਪਤ ਕੀਤੀ।ਖਾਲਸਾ ਕਾਲਜ ਮੈਨੇਜ਼ਮੈਂਟ ਅਧੀਨ ਚੱਲ ਰਹੇ ਸਮੂਹ ਕਾਲਜਾਂ ਤੋਂ ਸੈਂਕੜੇ ਵਿਦਿਆਰਥੀਆਂ ਨੇ ਫੈਸਟੀਵਲ ’ਚ ਆਪਣੇ ਹੁਨਰ ਦਾ ਸ਼ਾਨਦਾਰ ਪ®ਦਰਸ਼ਨ ਕੀਤਾÍ
ਇਸ ਮੌਕੇ ਸ: ਛੀਨਾ ਨੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਜਿੱਥੇ ਅਜਿਹੇ ਪ®ੋਗਰਾਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿੱਦਿਅਕ ਖੇਤਰ ’ਚ ਸ਼ਲਾਘਾਯੋਗ ਉਪਲਬੱਧੀਆਂ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਹੱਲ੍ਹਾਸ਼ੇਰੀ ਦਿੰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹਨ।ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਸਹੀ ਦਿਸ਼ਾ ’ਚ ਰਹਿਨੁਮਾਈ ਕਰਨਾ ਅਦਾਰਿਆਂ ਅਤੇ ਸਮਾਜ ਦੀ ਜ਼ਿੰਮੇਵਾਰੀ ਹੈ।ਉਨ੍ਹਾਂ ਕਿਹਾ ਕਿ ਯੂਥ ਫੈਸਟੀਵਲ ਵਰਗੇ ਆਯੋਜਨ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ।ਉਕਤ ਫੈਸਟੀਵਲ ਜੋ ਆਪਣੀਆਂ ਮਿੱਠੀਆਂ ਯਾਦਾਂ ਦੀ ਖ਼ੁਸ਼ਬੂ ਬਿਖੇਰਦਾ ਹੋਇਆ ਸੰਪੰਨ ਹੋ ਗਿਆ, ਦਾ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੁਆਰਾ ਸ਼ਮ੍ਹਾ ਰੌਸ਼ਨ ਕਰਕੇ ਅਗਾਜ਼ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਸ: ਛੀਨਾ, ਸ੍ਰੀਮਤੀ ਛੀਨਾ, ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਭਾਸ਼ਾਵਾਂ ਡੀਨ ਡਾ. ਰਮਿੰਦਰ ਕੌਰ ਸਮੇਤ ਹੋਰਨਾਂ ਮਹਿਮਾਨਾਂ ਦਾ ਪ੍ਰੋਗਰਾਮ ਕੋਆਰਡੀਨੇਟਰ ਸ੍ਰੀਮਤੀ ਰਵਿੰਦਰ ਕੌਰ ਨਾਲ ਮਿਲ ਕੇ ਪੌਦਾ ਭੇਂਟ ਕਰਕੇ ਸਵਾਗਤ ਕੀਤਾ।
ਉਕਤ 2 ਰੋਜ਼ਾ ਫੈਸਟੀਵਲ ਦੇ ਪਹਿਲੇ ਦਿਨ ਸੰਗੀਤ, ਥੀਏਟਰ, ਸਾਹਿਤਕ ਅਤੇ ਲਲਿਤ ਕਲਾ ਸ਼੍ਰੇਣੀਆਂ ’ਚ ਅਸਾਧਾਰਨ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ’ਚ ਰੂਹਾਨੀ ਸ਼ਬਦ—ਭਜਨ, ਸਮੂਹ ਗੀਤਾਂ ਤੋਂ ਲੈ ਕੇ ਭਾਸ਼ਣ ਅਤੇ ਨਾਟਕ ਆਦਿ ਸ਼ਾਮਿਲ ਸਨ।ਉਕਤ ਮੁਕਾਬਲਿਆਂ ਦਾ ਮੁਲਾਂਕਣ ਜੱਜਾਂ ਦੇ ਪੈਨਲ ਦੁਆਰਾ ਕੀਤਾ ਗਿਆ।ਜਿਸ ’ਚ ਸੰਗੀਤ ਸਬੰਧੀ ਜਿਊਰੀ ’ਚ ਰਮੇਸ਼ ਭਗਤ, ਪ੍ਰਸਿੱਧ ਸ਼ਾਸਤਰੀ ਅਤੇ ਗ਼ਜ਼ਲ ਗਾਇਕl ਡਾ. ਸ਼ਿਵਾਨੀ, ਕਾਰਜਕਾਰੀ ਪ੍ਰਿੰਸੀਪਲ, ਸੰਤ ਮਾਝਾ ਸਿੰਘ ਕਰਮਜੋਤ ਕਾਲਜ ਫਾਰ ਵੂਮੈਨ, ਮੈਣੀ, ਦਸੂਹਾ ਅਤੇ ਸ੍ਰੀਮਤੀ ਹਰਲੀਨ ਕੌਰ, ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਦੇਵ ਗਲੋਬਲ ਯੂਨੀਵਰਸਿਟੀ, ਥੀਏਟਰ ਸਮਾਗਮਾਂ ਦਾ ਫੈਸਲਾ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀ ਸੁਦੇਸ਼ ਵਿੰਕਲ, ਦੋਵੇਂ ਅੰਮ੍ਰਿਤਸਰ ਦੀਆਂ ਪ੍ਰਸਿੱਧ ਥੀਏਟਰ ਕਲਾਕਾਰਾਂ, ਸਾਹਿਤਕ ਸਮਾਗਮਾਂ ਸਬੰਧੀ ਡਾ. ਪਰਮਜੀਤ ਕੌਰ, ਸਹਾਇਕ ਪ੍ਰੋਫੈਸਰ, ਪੰਜਾਬੀ, ਮਾਝਾ ਕਾਲਜ ਫਾਰ ਵੂਮੈਨ, ਸ੍ਰੀਮਤੀ ਮਾਨਸੀ, ਐਸਆਰ ਸਰਕਾਰੀ ਕਾਲਜ ਫਾਰ ਵੂਮੈਨ ਅਤੇ ਸ੍ਰੀਮਤੀ ਨਵਦੀਪ ਕੌਰ, ਸਹਾਇਕ ਪ੍ਰੋਫੈਸਰ, ਡੇਵ ਕਾਲਜ, ਕਾਰਟੂਨਿੰਗ, ਰੰਗੋਲੀ, ਪੋਸਟਰ—ਮੇਕਿੰਗ ਅਤੇ ਫੋਟੋਗ੍ਰਾਫੀ ਸਮੇਤ ਫਾਈਨ ਆਰਟਸ ਮੁਕਾਬਲਿਆਂ ਦਾ ਨਿਰਣਾ ਸ੍ਰੀ ਬ੍ਰਜੇਸ਼ ਜੌਲੀ, ਡਾਇਰੈਕਟਰ, ਕੇ.ਟੀ. ਕਲਾ ਮਿਊਜ਼ੀਅਮl ਐਸ. ਅਮਨਦੀਪ ਸਿੰਘ ਅਤੇ ਐਸ. ਨਰਿੰਦਰ ਸਿੰਘ, ਮੂਰਤੀਕਾਰ, ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ ਵੱਲੋਂ ਕੀਤਾ ਗਿਆ।ਜਦ ਕਿ ਦੂਜੇ ਦਿਨ ਗਿੱਧਾ ਮੁਕਾਬਲੇ ਦਾ ਨਿਰਣਾ ਡਾ. ਜਤਿੰਦਰ ਕੌਰ, ਐਚਓਡੀ ਪੰਜਾਬੀ ਵਿਭਾਗ, ਬੀ.ਯੂ.ਸੀ. ਬਟਾਲਾ, ਸ੍ਰੀਮਤੀ ਹਰਪ੍ਰਿਆ ਕੌਰ, ਇਨਵਿਕਟਸ ਇੰਟਰਨੈਸ਼ਨਲ ਅਤੇ ਸ੍ਰੀਮਤੀ ਅਨੁਦੀਪ ਕੌਰ, ਗਿੱਧਾ ਕੋਚ ਅਤੇ ਭੰਗੜਾ ਮੁਕਾਬਲੇ ਸਬੰਧੀ ਸ. ਮਨਪ੍ਰੀਤ ਸਿੰਘ ਜਗਦੇਵ (ਲੁਧਿਆਣਾ), ਸ: ਅਮਰਿੰਦਰਜੀਤ ਸਿੰਘ ਅਤੇ ਡਾ. ਨਵਜੀਤ ਸਿੰਘ ਧਾਲੀਵਾਲ, ਸਰੀਰਿਕ ਸਿੱਖਿਆ ਨਿਰਦੇਸ਼ਕ, ਡੀ. ਐਸ. ਜੀ. ਐਸ. ਐਸ. ਮਿਰਜ਼ਾਜਾਨ, ਅੰਮ੍ਰਿਤਸਰ ਵੱਲੋਂ ਫੈਸਲਾ ਲਿਆ ਗਿਆ।ਕੁਇਜ਼ ਮੁਕਾਬਲਾ ਵੇਰਕਾ ਦੇ ਅਮਨਪਾਲ ਸਿੰਘ ਵੱਲੋਂ ਚਲਾਇਆ ਗਿਆ, ਜਿਨ੍ਹਾਂ ਨੇ ਕੁਇਜ਼ ਮਾਸਟਰ ਵਜੋਂ ਸੇਵਾ ਨਿਭਾਈ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਗਵਰਨਿੰਗ ਕੌਂਸਲ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹੀ ਹੈ ਅਤੇ ਯੂਥ ਫੈਸਟੀਵਲ ਵਰਗੇ ਸਮਾਗਮ ਇਸ ਵਚਨਬੱਧਤਾ ਦਾ ਜੀਵੰਤ ਉਦਾਹਰਨ ਹਨ।ਡਾ. ਸੁਰਿੰਦਰ ਕੌਰ ਨੇ ਖਾਲਸਾ ਸੰਸਥਾਵਾਂ ਦੀ ਬੌਧਿਕ ਅਤੇ ਸਿਰਜਣਾਤਮਕ ਸਮਰੱਥਾ ਸਬੰਧੀ ਵਚਨਬੱਧਤਾ ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਸ: ਛੀਨਾ ਸਮੇਤ ਸਮੂਹ ਸਬੰਧਿਤ ਸਟਾਫ, ਜੱਜਾਂ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਹਿਯੋਗ ਨਾਲ ਹੀ ਉਕਤ ਸਮਾਗਮ ਸਫਲਤਾਪੂਰਵਕ ਸੰਪੰਨ ਹੋ ਸਕਿਆ।ਜਦਕਿ ਪ੍ਰਿੰ: ਡਾ. ਰੰਧਾਵਾ ਨੇ ਆਤਮਵਿਸ਼ਵਾਸੀ ਅਤੇ ਸੁਚੱਜੇ ਸ਼ਖਸੀਅਤਾਂ ਨੂੰ ਢਾਲਣ ’ਚ ਅਜਿਹੇ ਤਿਉਹਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ਼ਾਨਦਾਰ ਪ੍ਰੋਗਰਾਮ ਦੀ ਸਫਲਤਾਪੂਰਵਕ ਮੇਜ਼ਬਾਨੀ ਕਰਨ ਲਈ ਪ੍ਰਬੰਧਕ ਟੀਮ ਦੀ ਸ਼ਲਾਘਾ ਕੀਤੀ।
ਇਸ ਮੌਕੇ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਐਗਜੇਮੀਨੇਸ਼ਨ ਕੰਟਰੋਲਰ ਡਾ. ਕੰਵਲਜੀਤ ਸਿੰਘ, ਕੌਂਸਲ ਮੈਂਬਰ ਸ: ਦਵਿੰਦਰ ਸਿੰਘ ਛੀਨਾ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪਿ®ੰਸੀਪਲ ਗੁਰਦੇਵ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫਾਰ ਵੂਮੈਨ ਪ੍ਰਿੰਸੀਪਲ ਡਾ. ਲਕਸ਼ਮੀ ਮਲਹੋਤਰਾ ਸਮੇਤ ਵੱਖ¬—ਵੱਖ ਕਾਲਜਾਂ ਦਾ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।