ਪੰਜਾਬ

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼ ਵਿਖੇ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਦਿੱਤੀ

ਕੌਮੀ ਮਾਰਗ ਬਿਊਰੋ | March 23, 2026 09:48 PM

ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਮਿਊਜ਼ੀਅਮ ਆਵ੍ ਟ੍ਰੀਜ਼, ਪਿੰਡ ਦੜੀਆ, ਚੰਡੀਗੜ੍ਹ ਦਾ ਦੌਰਾ ਕਰਕੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਜੈਨੇਟਿਕ ਤੌਰ 'ਤੇ ਕਲੋਨ ਕੀਤੇ ਬੇਰੀ ਦੇ ਰੁੱਖ ਨੂੰ ਪਾਣੀ ਦੇ ਕੇ ਸ਼ਰਧਾਂਜਲੀ ਅਰਪਿਤ ਕੀਤੀ। ਮੂਲ ਰੁੱਖ ਭਗਤ ਸਿੰਘ ਨੇ ਸੰਨ 1917 ਵਿੱਚ ਪਾਕਿਸਤਾਨ ਦੇ ਫੈਸਲਾਬਾਦ ਸਥਿਤ ਆਪਣੇ ਜੱਦੀ ਪਿੰਡ ਬੰਗੇ ਪਿੰਡ ਵਿੱਚ ਲਗਾਇਆ ਸੀ, ਉਸ ਸਮੇਂ ਉਨਾਂ ਦੀ ਉਮਰ ਮਾਤਰ ਦਸ ਵਰ੍ਹੇ ਸੀ।

ਰਾਜਪਾਲ ਨੇ ਸ਼ਹੀਦ ਭਗਤ ਸਿੰਘ ਦੇ ਸਾਹਸ ਅਤੇ ਆਦਰਸ਼ਾਂ ਨੂੰ ਨਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਅੱਜ ਵੀ ਆਪਣੀ ਦੇਸ਼ ਭਗਤੀ, ਦ੍ਰਿੜ੍ਹ ਵਿਸ਼ਵਾਸ ਅਤੇ ਨਿਡਰਤਾ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ਾਂ ਦਾ ਅਨੁਸਰਣ ਕਰਦੇ ਹੋਏ ਸਮਰਪਣ ਅਤੇ ਜ਼ਿੰਮੇਦਾਰੀ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਰਾਜਪਾਲ ਨੇ ਮਿਊਜ਼ੀਅਮ ਆਵ੍ ਟ੍ਰੀਜ਼, ਚੰਡੀਗੜ੍ਹ ਦੁਆਰਾ ਵਿਗਿਆਨਿਕ ਤਰੀਕਿਆਂ ਨਾਲ ਇਤਿਹਾਸਿਕ ਮਹੱਤਵ ਦੇ ਰੁੱਖਾਂ ਨੂੰ ਸੁਰੱਖਿਅਤ ਰੱਖਣ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ ਅਤੇ ਰਾਸ਼ਟਰੀ ਨਾਇਕਾਂ ਨਾਲ ਜੁੜੀ ਵਿਰਾਸਤ ਦੀ ਸੰਭਾਲ਼ ਕਰਨ ਦੀ ਜ਼ਰੂਰਤ 'ਤੇ ਬਲ ਦਿੱਤਾ। ਉਨ੍ਹਾਂ ਨੇ ਨਾਗਰਿਕਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਵਾਤਾਵਰਣ ਅਤੇ ਰਾਸ਼ਟਰ ਦੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਦੇਣ ਦਾ ਸੱਦਾ ਦਿੱਤਾ।

ਸ਼੍ਰੀ ਡੀ.ਐੱਸ. ਜਸਪਾਲ, ਸੇਵਾਮੁਕਤ ਆਈਏਐੱਸ ਅਤੇ ਮਿਊਜ਼ੀਅਮ ਆਵ੍ ਟ੍ਰੀਜ਼ ਦੇ ਸੰਸਥਾਪਕ, ਨੇ ਮਹੱਤਵਪੂਰਨ ਰੁੱਖਾਂ ਦੀ ਜੈਨੇਟਿਕ ਕਲੋਨਿੰਗ ਦੇ ਜ਼ਰੀਏ ਅਧਿਆਤਮਿਕ ਅਤੇ ਇਤਿਹਾਸਿਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਵਿੱਚ ਅਜਾਇਬ ਘਰ ਦੀ ਭੂਮਿਕਾ 'ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਰਾਸਤ ਕੇਵਲ ਸਮਾਰਕਾਂ ਵਿੱਚ ਹੀ ਨਹੀਂ, ਬਲਕਿ ਰੁੱਖਾਂ ਵਿੱਚ ਵੀ ਜੀਵਿਤ ਹੈ ਅਤੇ ਇਸ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲਣਾ ਜ਼ਰੂਰੀ ਹੈ।

ਇਸ ਅਵਸਰ 'ਤੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ, ਸ਼੍ਰੀ ਵਿਵੇਕ ਪ੍ਰਤਾਪ ਸਿੰਘ ਵੀ ਉਪਸਥਿਤ ਸਨ। ਪ੍ਰੋਗਰਾਮ ਦੇ ਦੌਰਾਨ, ਮਿਊਜ਼ੀਅਮ ਟੀਮ ਨੇ ਮਹੱਤਵਪੂਰਨ ਅਤੇ ਪਵਿੱਤਰ ਰੁੱਖਾਂ ਦੇ ਜੈਨੇਟਿਕ ਤੌਰ 'ਤੇ ਸੱਚੇ ਪ੍ਰਤੀਰੂਪਾਂ ਦੀ ਸੰਭਾਲ਼ ਸਬੰਧੀ ਆਪਣੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ।

 

Have something to say? Post your comment

 
 
 
 

ਪੰਜਾਬ

ਗਗਨਦੀਪ ਸਿੰਘ ਮਾਮਲੇ ਦੀ ਪੜਤਾਲ ਕਰੇਗੀ ਸੀ ਬੀ ਆਈ ਮੈਂਬਰ ਪਾਰਲੀਮੈਂਟ ਔਜਲਾ,ਚੰਨੀ ,ਰੰਧਾਵਾ ਤੇ ਡਾਕਟਰ ਗਾਂਧੀ ਦੀ ਮੰਗ ਤੇ ਹੋਇਆ ਫੈਸਲਾ

ਭਗਵੰਤ ਮਾਨ ਸਰਕਾਰ ਨੰਗਲ ’ਚ 800 ਏਕੜ ਤੋਂ ਵੱਧ ਸਰਪਲੱਸ ਜ਼ਮੀਨ ਦੇ ਮਾਲਕੀ ਹੱਕ ਵਸਨੀਕਾਂ ਨੂੰ ਦੇਵੇਗੀ: ਹਰਜੋਤ ਸਿੰਘ ਬੈਂਸ

ਸੱਰੀ ਦੇ ਸੰਪਾਦਕਾਂ ਹਰਕੀਰਤ ਸਿੰਘ ਕੋਲਾਰ ਤੇ ਰਛਪਾਲ ਸਿੰਘ ਗਿੱਲ ਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਨਮਾਨ

ਇਕੱਲੇ ਮੰਤਰੀ ਲਾਲਜੀਤ ਸਿੰਘ ਭੁੱਲਰ ਗ੍ਰਿਫਤਾਰੀ ਨਾਕਾਫੀ, ਸਾਰੇ ਦੋਸ਼ੀ ਹੋਣ ਗ੍ਰਿਫਤਾਰ : ਬਾਪੂ ਤਰਸੇਮ ਸਿੰਘ

2 ਰੋਜ਼ਾ ‘10ਵਾਂ ਖ਼ਾਲਸਾ ਕਾਲਜ ਯੂਥ ਫੈਸਟੀਵਲ’ ਅਭੁੱਲ ਯਾਦਾਂ ਛੱਡਦਾ ਹੋਇਆ ਸੰਪੰਨ

ਲਾਲਜੀਤ ਭੁੱਲਰ ਕੇਸ ਦੀ ਸੁਣਵਾਈ ਫਾਸਟ ਟਰੈਕ ਕੋਰਟ ਵਿੱਚ ਹੋਵੇ; ਜਾਂਚ ਸੀਬੀਆਈ ਕਰੇ – ਸੁਨੀਲ ਜਾਖੜ

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ‘ਭਾਰਤ ਰਤਨ’ ਦਿੱਤੇ ਜਾਣ ਦੀ ਮੰਗ ਕੀਤੀ ਸੀ ਪਰ ਭਾਜਪਾ ਸਰਕਾਰ ਨਹੀਂ ਮੰਨੀ: ਮੁੱਖ ਮੰਤਰੀ ਭਗਵੰਤ ਮਾਨ

ਗਗਨਦੀਪ ਖੁਦਕੁਸ਼ੀ ਮਾਮਲਾ: ਪਰਿਵਾਰ ਨੇ ਸਰਕਾਰ ਨੂੰ ਦਿੱਤਾ 24 ਘੰਟੇ ਦਾ ਅਲਟੀਮੇਟਮ, ਸਾਬਕਾ ਮੰਤਰੀ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦਾ ਹਿੱਤ ਪੂਰਦੀ ਹੈ -ਬਰਾੜ

ਡਾ. ਨੀਨਾ ਸੈਣੀ ਦਾ ਕਾਵਿ ਸੰਗ੍ਰਿਹ ‘ਦਿਲ ਦਰਗਾਹ’ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਕੀਤਾ ਲੋਕ-ਅਰਪਣ