ਨਵੀਂ ਦਿੱਲੀ - ਸਿਖ ਧਰਮ ਨੂੰ ਰਜਿਸਟਰ ਕਰਵਾਉਣ ਲਈ ਯੁਰਪ ਵਿੱਚ ਬਹੁਤ ਵੱਡੀ ਮੁਸ਼ਕਲ ਆ ਰਹੀ ਹੈ। ਭਾਵੇਂ ਇਹ ਮੋਰਚਾ ਅਸਟਰੀਆ ਦੀਆਂ ਸੰਗਤਾਂ ਨੇ ਫਤਿਹ ਕਰ ਲਿਆ ਹੈ। ਪਰ ਬਾਕੀ ਯੁਰਪੀਅਨ ਦੇਸ਼ਾਂ ਚ ਬਹੁਤ ਵੱਡੀ ਮੁਸ਼ਕਲ ਜਿੱਥੇ ਸਰਕਾਰਾਂ ਵੱਲੋਂ ਆ ਰਹੀ ਹੈ ਉੱਥੇ ਆਪਸੀ ਸੰਸਥਾਵਾਂ ਦੀ ਇੱਕ ਸੁਰ ਨਾਂ ਹੋਣਾ ਵੀ ਕਾਰਨ ਹੈ। ਬੈਲਜੀਅਮ ਚ ਦੋ ਸੰਸਥਾਵਾਂ ਵੱਲੋਂ ਧਰਮ ਰਜਿਸਟਰ ਕਰਾਉਣ ਲਈ ਉੱਦਮ ਕੀਤਾ ਗਿਆ ਪਰ ਸਰਕਾਰ ਵੱਲੋਂ ਇਹ ਕਹਿ ਕੇ ਗੱਲ ਅੱਗੇ ਕਰ ਦਿੱਤੀ ਗਈ ਕਿ ਸਿੱਖਾਂ ਦੀ ਇੱਕ ਸੰਸਥਾ ਜੋ ਸਰਬਪ੍ਰਵਾਨ ਹੋਵੇ ਇਸ ਕਾਰਜ ਲਈ ਸ਼ਾਡੇ ਨਾਲ ਗੱਲ ਅੱਗੇ ਚਲਾ ਸਕਦੀ ਹੈ। ਜਿਸ ਨੂੰ ਸਮਝਦੇ ਹੋਏ ਕੁੱਝ ਪੰਥਕ ਵੀਰਾਂ ਵੱਲੋ 25 ਅਕਤੂਬਰ ਦਿਨ ਐਤਵਾਰ ਦੋਨਾਂ ਗਰੁੱਪਾ ਸਮੇਤ ਸਮੂਹ ਗੁਰਦੁਆਰਾ ਸਾਹਿਬਾਨਾਂ , ਸੰਸਥਾਵਾਂ ਅਤੇ ਸਿੱਖ ਸੰਗਤਾਂ ਨੂੰ ਇਸ ਮੀਟਿੰਗ ਚ ਸਮੁਹਲੀਅਤ ਕਰਨ ਦੀ ਬੇਨਤੀ ਕੀਤੀ ਗਈ ਹੈ। ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ , ਭਾਈ ਗੁਰਦਿਆਲ ਸਿੰਘ ਲਾਲੀ, ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਇੰਟਰਨੇਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਭਾਈ ਹੀਰਾ ਸਿੰਘ ਮੱਤੇਵਾਲ, ਦਲ ਖਾਲਸਾ ਜਰਮਨੀ ਭਾਈ ਹਰਮੀਤ ਸਿੰਘ, ਭਾਈ ਅੰਗਰੇਜ਼ ਸਿੰਘ ਵੱਲੋਂ ਬੈਲਜੀਅਮ ਦੀਆਂ ਸਮੂੱਹ ਗੁਰਦੁਆਰਾ ਸਹਿਬਾਨਾ, ਸੰਸਥਾਵਾਂ ਅਤੇ ਸਮੁੱਚੀ ਸਾਧ-ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੀਟਿੰਗ ਚ ਆਪਣੀ ਹਾਜਰੀ ਭਰ ਇਸ ਕਾਰਜ ਦੀ ਸੰਪੁਰਨਤਾ ਲਈ ਸਰਬਸੰਮਤੀ ਨਾਲ ਇੱਕ ਸੰਸਥਾ ਬਣਾਉਣ। ਧਰਮ ਰਜਿਸਟਰ ਕਰਾਉਣ ਵਾਲੀ ਸਮੱਸਿਆ ਯੁਰਪ ਦੇ ਕਾਫ਼ੀ ਦੇਸ਼ਾਂ ਵਿੱਚ ਹੈ ਜਿਸ ਕਰਕੇ ਅਸੀਂ ਅਪਣੇ ਧਰਮਾਂ ਚਿੰਨਾਂ ਨੂੰ ਧਾਰਨ ਕਰਨ ਅਤੇ ਹੋਰ ਸਹੂਲਤਾਂ ਤੋੰ ਵਾਂਝੇ ਹਾਂ। ਇਹ ਹੀ ਕਾਰਨ ਹੈ ਕਿ ਅਸੀ ਸਮਾਜਿਕ ਤੌਰ ਤੇ ਆ ਰਹੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਸਕਦੇ। ਸਾਨੂੰ ਅਪਣੇ ਨਿੱਜ ਤੋਂ ਉੱਪਰ ਉੱਠ ਇਸ ਕਾਰਜ ਲਈ ਸਹਿਰਦ ਹੋਣਾ ਅਤੀ ਜ਼ਰੂਰੀ ਹੈ। ਬੈਲਜੀਅਮ ਦੀ ਸਮੁੱਚੀ ਸੰਗਤ ਅਤੇ ਸੰਸਥਾਵਾਂ ਤੋ ਇਸ ਦੀ ਉਮੀਦ ਕਰਦੇ ਹਾਂ ਕਿ ਉਹ ਸਿੱਖ ਧਰਮ ਨੁੰ ਰਜਿਸਟਰ ਕਰਵਾ ਯੁਰਪ ਵਿੱਚ ਹੋਰ ਦੇਸ਼ਾਂ ਲਈ ਮਾਰਗਦਰਸ਼ਨ ਦਰਸ਼ਨ ਬਨਣ।