ਅੰਮ੍ਰਿਤਸਰ - ਸੀ ਆਈ ਟੇ ਸਟਾਫ ਤਰਨਤਾਰਨ ਦੇ ਅਧਿਕਾਰੀਆਂ ਅਤੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਤੈਨਾਤ ਸੇਵਾਦਲ ਦੇ ਕਰਮਚਾਰੀ ਉਸ ਵੇਲੇ ਆਹਮੋ ਸਾਹਮਣੇ ਹੋਏ ਜਦ ਸੀ ਆਈ ਏ ਸਟਾਫ ਤਰਨਤਾਰ ਦੀ ਪੁਲੀਸ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚੋ 2 ਅਣਪਛਾਤੇ ਨੌਜਵਾਨਾਂ ਨੂੰ ਚੁੱਕ ਲਿਆ, ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਸ਼ੋ੍ਰਮਣੀ ਕਮੇਟੀ ਵਲੋ ਤੈਨਾਤ ਸੇਵਾਦਲ ਦੇ ਕਰਮਚਾਰੀਆਂ ਨੇ ਸੀ ਆਈ ਏ ਸਟਾਫ ਦੇ ਦੋ ਸਾਥੀ ਕਰਮਚਾਰੀਆਂ ਨੂੰ ਘੇਰ ਲਿਆ ਤੇ ਉਨਾਂ ਨੂੰ ਪੁਲੀਸ ਦੇ ਉੱਚ ਅਧਿਕਾਰੀਆਂ ਦੇ ਆਉਣ ਤਕ ਕਮਰਾ ਨੰਬਰ 50 ਡੱਕੀ ਰਖਿਆ। ਜਾਣਕਾਰੀ ਮੁਤਾਬਿਕ ਅੱਜ ਸਵੇਰੇ 10 ਵਜੇ ਅਚਾਨਕ ਸੀ ਆਈ ਏ ਸਟਾਫ ਤਰਨਤਾਰਨ ਪੁਲੀਸ ਦੇ ਕੁਝ ਕਰਮਚਾਰੀ ਤੇਜੀ ਨਾਲ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਦਾਖਲ ਹੋਏ ਤੇ ਦਰਸ਼ਨ ਕਰਨ ਜਾ ਰਹੀ ਸੰਗਤ ਵਿਚੋ 2 ਅਣਪਛਾਤੇ ਵਿਅਕਤੀਆਂ ਨੂੰ ਤੇਜੀ ਨਾਲ ਚੁੱਕ ਲਿਆ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਤੈਨਾਤ ਸੇਵਾਦਲ ਦੇ ਕਰਮਚਾਰੀਆਂ ਨੇ ਅੱਖ ਦੇ ਫੌਰ ਵਿਚ ਨਾਲ ਆਏ ਦੋ ਕਰਮਚਾਰੀਆਂ ਨੂੰ ਘੇਰੇ ਵਿਚ ਲਿਆ ਤੇ ਉਨਾਂ ਨੂੰ ਉੱਚ ਅਧਿਕਾਰੀਆਂ ਦੇ ਆਉਣ ਤਕ ਪ੍ਰਕਰਮਾਂ ਵਿਚ ਸਥਿਤ ਕਮਰਾ ਨੰਬਰ 50 ਵਿਚ ਡਕ ਦਿੱਤਾ।ਇਸ ਸੰਬਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਕਰਨੀ ਸੀ ਤਾਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਤੇ ਫਿਰ ਥਾਨਾ ਈ ਡਵੀਜਨ ਜਾਂ ਗਲਿਆਰਾ ਚੌਕੀ ਨੂੰ ਇਤਲਾਹ ਦੇਣੀ ਬਣਦੀ ਸੀ। ਸ੍ਰੀ ਦਰਬਾਰ ਸਾਹਿਬ ਪ੍ਰਬੰਧ ਦੀ ਨਰਾਜਗੀ ਦੇਖਦੇ ਅੰਮ੍ਰਿਤਸਰ ਪੁਲੀਸ ਦੇ ਇਕ ਅਧਿਕਾਰੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਾਲ ਸੰਪਰਕ ਕਰਕੇ ਦਸਿਆ ਕਿ ਇਹ ਕਰਮਚਾਰੀ ਸਿਰਫ ਜੋੜੇ ਲੈਣ ਹੀ ਆਏ ਸਨ।ਸ੍ਰ ਧੰਗੇੜਾ ਨੇ ਕਿਹਾ ਕਿ ਪੁਲੀਸ ਅਧਿਕਾਰੀਆਂ ਕੋਲੋ ਵਾਰ ਵਾਰ ਚੁੱਥੇ ਗਏ ਨੌਜਵਾਨਾਂ ਦੀ ਕਸੂਰ ਪੁੱਛੇ ਜਾਣ ਤੇ ਦਸਣ ਤੋ ਅਸਮਰਥਾ ਜਿਤਾਈ। ਪੁਲੀਸ ਅਧਿਕਾਰੀਆਂ ਨਾਲ ਗਲਬਾਤ ਤੋ ਬਾਅਦ ਡੱਕੇ ਕਰਮਚਾਰੀ ਛੱਡ ਦਿੱਤੇ ਗਏ।