ਖੇਡ

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ - ਹਰਜੀਤ ਸਿੰਘ ਗਰੇਵਾਲ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 12, 2025 07:27 PM

ਨਵੀਂ ਦਿੱਲੀ- ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ ਸੀਨੀਅਰ ਵਕੀਲ ਸੁਪਰੀਮ ਕੋਰਟ ਆਫ ਇੰਡੀਆ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਦੀ ਹਾਜ਼ਰੀ ਵਿੱਚ ਕੀਤਾ।
ਇਸ ਮੌਕੇ ਬੋਲਦਿਆਂ ਐਨਜੀਏਆਈ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਦਾ ਨੈਸ਼ਨਲ ਖੇਡਾਂ, ਖੇਲੋ ਇੰਡੀਆ ਯੂਥ ਗੇਮਜ, ਨੈਸ਼ਨਲ ਗੇਮਜ, ਨੈਸ਼ਨਲ ਸਕੂਲ ਗੇਮਸ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੇਮਸ ਵਿੱਚ ਸ਼ਾਮਿਲ ਹੋਣਾ ਬਹੁਤ ਵੱਡੀ ਸਫਲਤਾ ਹੈ ਜਿਸ ਨਾਲ ਭਵਿੱਖ ਵਿੱਚ ਗੱਤਕਾ ਖੇਡ ਹੁਣ ਇੰਟਰਨੈਸ਼ਨਲ ਖੇਡਾਂ ਦਾ ਵੀ ਹਿੱਸਾ ਬਣ ਜਾਵੇਗੀ। ਉਹਨਾਂ ਆਖਿਆ ਕਿ ਗੱਤਕਾ ਖੇਡ ਦਾ ਦੇਸ਼ ਦੀਆਂ ਵੱਡੀਆਂ ਖੇਡਾਂ ਵਿੱਚ ਸ਼ਮੂਲੀਅਤ ਹੋਣ ਅਤੇ ਸਵੈ- ਰੱਖਿਆ ਦੀ ਖੇਡ ਹੋਣ ਕਾਰਨ ਗੱਤਕਾ ਖੇਡ ਦਾ ਭਵਿੱਖ ਬਹੁਤ ਉੱਜਲ ਹੈ ਜਿਸ ਕਰਕੇ ਲੜਕੇ ਅਤੇ ਲੜਕੀਆਂ ਨੂੰ ਇਸ ਖੇਡ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ।
ਇਸ ਮੌਕੇ ਬੋਲਦਿਆਂ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਤਜਿੰਦਰਪਾਲ ਸਿੰਘ ਨਲਵਾ ਨੇ ਆਖਿਆ ਕਿ ਵਰਲਡ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਗਤਕਾ ਖੇਡ ਦੀ ਤਰੱਕੀ ਵਿੱਚ ਇਤਿਹਾਸਿਕ ਮੱਲਾਂ ਮਾਰੀਆਂ ਗਈਆਂ ਹਨ ਅਤੇ ਭਵਿੱਖ ਵਿੱਚ ਹੋਰ ਵੀ ਵੱਡੇ ਟੂਰਨਾਮੈਂਟ ਕਰਵਾਉਣ ਦੀ ਰੂਪ ਰੇਖਾ ਉਲੀਕੀ ਗਈ ਹੈ। ਉਹਨਾਂ ਦੱਸਿਆ ਕਿ ਦੂਜਾ ਫੈਡਰੇਸ਼ਨ ਕੱਪ ਦਸੰਬਰ ਮਹੀਨੇ ਕਰਵਾਇਆ ਜਾਵੇਗਾ ਜਿਸ ਵਿੱਚ ਸਾਰੇ ਦੇਸ਼ ਵਿੱਚੋਂ ਵੱਖ ਵੱਖ ਰਾਜਾਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਤੋਂ ਬਲਜੀਤ ਸਿੰਘ ਸੈਣੀ, ਸਰਬਜੀਤ ਸਿੰਘ ਅਤੇ ਯੋਗਰਾਜ ਸਿੰਘ, ਛੱਤੀਸਗੜ ਤੋਂ ਭਾਈ ਜਸਵੰਤ ਸਿੰਘ, ਤਿਲੰਗਾਨਾ ਤੋਂ ਵਿਸ਼ਾਲ ਸਿੰਘ, ਮਹਾਰਾਸ਼ਟਰ ਤੋਂ ਅੰਬੁਰੇ, ਮੱਧ ਪ੍ਰਦੇਸ਼ ਤੋਂ ਪਰਮਜੀਤ ਸਿੰਘ, ਝਾਰਖੰਡ ਤੋਂ ਪ੍ਰਿੰਸ ਮਿਸ਼ਰਾ, ਆਂਧਰਾ ਪ੍ਰਦੇਸ਼ ਤੋਂ ਸੁਰਿੰਦਰਾ ਰੈਡੀ, ਤਾਮਿਲਨਾਡੂ ਤੋਂ ਸੰਦੀਪ ਕੁਮਾਰ, ਦਿੱਲੀ ਤੋਂ ਗੁਰਮੀਤ ਸਿੰਘ ਰਾਣਾ ਅਤੇ ਅੰਗਦ ਸਿੰਘ ਆਦਿ ਹਾਜ਼ਰ ਸਨ।

Have something to say? Post your comment

 
 
 

ਖੇਡ

ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਯਾਦਾਂ ਛੱਡ ਗਿਆ: ਮਿਨਹਾਸ

ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਬਲਬੀਰ ਸਿੰਘ ਖੁੱਲਰ ਦੀ ਕਹਾਣੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਵੱਲੋ ਕਰਵਾਏ ਗਏ ਕਬੱਡੀ ਕੱਪ

ਟਰਬਨ ਟੋਰਨਾਡੋ ਫੌਜਾ ਸਿੰਘ ਦੀ ਯਾਦ ਵਿੱਚ ਬਣੇਗਾ ਸਪੋਰਟਸ ਕੰਪਲੈਕਸ: ਵਿਕਰਮਜੀਤ ਸਿੰਘ ਸਾਹਨੀ

25 ਜੂਨ ਵਿਸ਼ੇਸ਼: ਟੀਮ ਇੰਡੀਆ ਮਜ਼ਬੂਤ ​​ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ - ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ