ਖੇਡ

ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਵੱਲੋ ਕਰਵਾਏ ਗਏ ਕਬੱਡੀ ਕੱਪ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | August 05, 2025 07:34 PM

ਨਵੀਂ ਦਿੱਲੀ -ਕੈਨੇਡਾ, ਮੌਂਟਰੀਆਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਗ੍ਰਾਉੰਡ ਅੰਦਰ ਬੀਤੇ ਐਤਵਾਰ ਨੂੰ ਯੰਗ ਕਬੱਡੀ ਕਲਬ ਅਤੇ ਸ਼ਾਨ-ਏ-ਪੰਜਾਬ ਐਸੋਸੀਏਸਨ ਮੌਂਟਰੀਆਲ ਵੱਲੋ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿੱਚ ਨਾਮੀ ਖਿਡਾਰੀਆਂ ਹਿੱਸਾ ਲੈ ਕੇ ਟੂਰਨਾਮੈਂਟ ਨੂੰ ਯਾਦਗਾਰੀ ਬਣਾ ਦਿੱਤਾ । ਇਸ ਟੂਰਨਾਮੈਂਟ ਨੂੰ ਦੇਖਣ ਲਈ ਹਜਾਰਾਂ ਦੀ ਗਿਣਤੀ ਵਿੱਚ ਸਰੋਤਿਆਂ ਨੇ ਸ਼ਮੂਲੀਅਤ ਕੀਤੀ ਸੀ । ਟੂਰਨਾਮੈਂਟ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਨਾਲ ਕੀਤੀ ਗਈ ਜਿਸ ਉਪਰੰਤ ਖਾਲਸਾ ਨੈਸਨਲ ਐਨਥਮ ਤੇ ਕੈਨੇਡੀਅਨ ਨੈਸਨਲ ਐਨਥਮ ਦਾ ਗਾਇਨ ਕੀਤਾ ਗਿਆ । ਗੁਰਦੁਆਰਾ ਸਾਹਿਬ ਦੇ ਸਕੱਤਰ ਸਰਦਾਰ ਜਸਵਿੰਦਰ ਸਿੰਘ ਨੇ ਦਸਿਆ ਕਿ ਇਹ ਟੂਰਨਾਮੈਂਟ ਸਹੀਦ ਸਿੰਘਾ ਨੂੰ ਸਮਰਪਿਤ ਕੀਤਾ ਗਿਆ ਤੇ ਟੂਰਨਾਮੈਂਟ ਕਮੇਟੀ ਵੱਲੋ ਬਹੁਤ ਹੀ ਸੁਚਜੇ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਸਨ ਜਿਸਦੀ ਸਰੋਤਿਆਂ ਵੱਲੋ ਬਹੁਤ ਪਰਸੰਸਾ ਕੀਤੀ ਗਈ ਤੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਬੰਧਕਾ ਦਾ ਹੌਂਸਲਾ ਵਧਾਇਆ ਗਿਆ । ਇਸ ਕੱਪ ਦੀ ਜੇਤੂ ਟੀਮ ਯੂਨਾਈਟਡ ਕਲੱਬ ਬਰੰਪਟਨ ਤੇ ਦੂਜੇ ਨੰਬਰ ਤੇ ਉਨਟਾਰੀਓ ਕਲੱਬ ਰਹੀ । ਜੇਤੂ ਟੀਮ ਨੂੰ ਪਹਿਲਾ ਇਨਾਮ ਨਿਸ਼ਾਨ ਟਰਾਂਸਪੋਰਟ ਦੇ ਮਾਲਕ ਰਾਜਵਿੰਦਰ ਸਿੰਘ ਅਤੇ ਓ ਟੀ ਟੀ ਦੇ ਮਾਲਕ ਪਰਮਿੰਦਰ ਸਿੰਘ ਪਾਗਲੀ ਵੱਲੋ ਦਿੱਤਾ ਗਿਆ ਤੇ ਦੂਜੇ ਨੰਬਰ ਵਾਲੀ ਟੀਮ ਨੂੰ ਕੈਰੋ ਟਰਾਂਸਪੋਰਟ ਤੇ ਜੇ ਬੀ ਐਮ ਟਰਾਂਸਪੋਰਟ ਦੇ ਬਲਰਾਜ ਸਿੰਘ ਢਿੱਲੋ ਤੇ ਜਤਿੰਦਰ ਸਿੰਘ ਮੁਲਤਾਨੀ ਵੱਲੋ ਦਿੱਤਾ ਗਿਆ । ਨਰਿੰਦਰ ਸਿੰਘ ਮਿਨਹਾਸ ਵੱਲੋ ਸੰਦੀਪ ਲੱਲੀਆ ਤੇ ਮਾਣੇ ਲੱਲੀਆਂ ਨੂੰ ਵਧੀਆ ਕਬੱਡੀ ਖੇਡ ਖੇਡਣ ਕਰਕੇ ਗੋਲਡ ਮੈਡਲ ਦਿੱਤਾ ਗਿਆ ਤੇ ਸੁਖਮਿੰਦਰ ਸਿੰਘ ਹੰਸਰਾ ਦੇ ਸਿੱਖ ਕੋਮ ਲਈ ਕੀਤੇ ਕਾਰਜਾਂ ਦੇ ਸਨਮਾਨ ਵਿੱਚ ਉਹਨਾ ਦੇ ਸਪੁੱਤਰਾਂ ਹਰਪ੍ਰੀਤ ਸਿੰਘ ਹੰਸਰਾ ਜੱਸੀ ਹੰਸਰਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਗਿਆਨੀ ਹਰਿੰਦਰ ਸਿੰਘ ਅਲਵਰ ਦਾ ਵੀਂ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ। ਇਸ ਟੂਰਨਾਮੈਂਟ ਵਿੱਚ ਮਿਸਲ ਮੌਂਟਰੀਆਲ ਦੇ ਬੱਚਿਆ ਵੱਲੋ ਗੱਤਕੇ ਦੇ ਜੋਹਰ ਵਿਖਾਏ ਗਏ ਜੋ ਖਿੱਚ ਦਾ ਕੇਦਰ ਬਣੇ ਸਨ। ਟੂਰਨਾਮੈਂਟ ਕਮੇਟੀ ਤੇ ਗੁਰੂ ਘਰ ਦੀ ਕਮੇਟੀ ਵੱਲੋਂ ਬੱਚਿਆਂ ਦਾ ਵਿਸੇਸ ਸਨਮਾਨ ਕੀਤਾ ਗਿਆ ਨਾਲ ਹੀ ਸੁਰਜੀਤ ਸਿੰਘ ਭਾਊ ਵੱਲੋ ਬੱਚਿਆਂ ਨੂੰ ਵੈਨਕੁਵਰ ਗਤਕਾ ਕੱਪ ਜਿੱਤਣ ਤੇ ਵਧਾਈ ਦਿੱਤੀ ਗਈ । ਸ਼ਾਨ ਏ ਪੰਜਾਬ ਦੇ ਪ੍ਰਧਾਨ ਨਰਿੰਦਰ ਸਿੰਘ ਮਿਨਹਾਸ ਕਬੱਡੀ ਪਰਮੋਟਰ ਪਰਮਿੰਦਰ ਸਿੰਘ ਪਾਗਲੀ, ਬਲਰਾਜ ਸਿੰਘ ਢਿੱਲੋ, ਜਤਿੰਦਰ ਸਿੰਘ ਮੁਲਤਾਨੀ, ਗਰਦੀਪ ਜੰਡੂ, ਰਾਜਵੀਰ ਸਿੰਘ ਮਿਨਹਾਸ, ਸਰਬਜੀਤ ਸਿੰਘ ਮਿਨਹਾਸ ਵੱਲੋ ਸਾਰੇ ਸਪਾਂਸਰ ਵੀਰਾ ਦਾ ਧੰਨਵਾਦ ਕੀਤਾ ਗਿਆ ਤੇ ਵਿਸੇਸ ਤੋਰ ਤੋ ਗੁਰਦੁਆਰਾ ਪਰਬੰਧਕ ਕਮੇਟੀ ਜਿਹਨਾ ਦੇ ਸਹਿਯੋਗ ਸਦਕਾ ਟੂਰਨਾਮੈਂਟ ਸਫਲ ਹੋ ਸਕਿਆ ਦਾ ਧੰਨਵਾਦ ਕੀਤਾ ਗਿਆ । ਅੰਤ ਵਿਚ ਟੂਰਨਾਮੈਂਟ ਦੇ ਯਾਦਗਾਰੀ ਨਿੱਬੜਨ ਤੇ ਪ੍ਰਬੰਧਕ ਵੀਰਾ ਵੱਲੋ ਗੁਰੂ ਸਾਹਿਬ ਦਾ ਕੋਟਾਨ ਕੋਟਿ ਧੰਨਵਾਦ ਕੀਤਾ ਗਿਆ।

Have something to say? Post your comment

 
 
 

ਖੇਡ

ਗੁਰਦੁਆਰਾ ਗੁਰੂ ਨਾਨਕ ਦਰਬਾਰ ਮੌਂਟਰੀਆਲ ਵਿਖੇ ਸ਼ਹੀਦ ਸਿੰਘਾਂ ਨੂੰ ਸਮਰਪਿਤ ਕਰਵਾਇਆ ਗਿਆ ਕਬੱਡੀ ਕੱਪ ਇਤਿਹਾਸਕ ਯਾਦਾਂ ਛੱਡ ਗਿਆ: ਮਿਨਹਾਸ

ਓਲੰਪਿਕ ਵਿੱਚ ਭਾਰਤ ਲਈ ਤਗਮੇ ਜਿੱਤਣ ਵਾਲੇ ਬਲਬੀਰ ਸਿੰਘ ਖੁੱਲਰ ਦੀ ਕਹਾਣੀ

ਟਰਬਨ ਟੋਰਨਾਡੋ ਫੌਜਾ ਸਿੰਘ ਦੀ ਯਾਦ ਵਿੱਚ ਬਣੇਗਾ ਸਪੋਰਟਸ ਕੰਪਲੈਕਸ: ਵਿਕਰਮਜੀਤ ਸਿੰਘ ਸਾਹਨੀ

25 ਜੂਨ ਵਿਸ਼ੇਸ਼: ਟੀਮ ਇੰਡੀਆ ਮਜ਼ਬੂਤ ​​ਵੈਸਟ ਇੰਡੀਜ਼ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ - ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ - ਹਰਜੀਤ ਸਿੰਘ ਗਰੇਵਾਲ

ਅਰਸ਼ਦੀਪ ਕੋਲ ਹੈੱਡ ਦਾ ਹੱਲ ਹੈ, ਕੀ ਸ਼੍ਰੇਅਸ ਫਾਰਮ ਵਿੱਚ ਵਾਪਸ ਆਵੇਗਾ?

ਸੇਲਿਬ੍ਰਿਟੀ ਕ੍ਰਿਕੇਟ ਲੀਗ ਦੇ ਫਾਈਨਲ ਵਿੱਚ ਪਹੁੰਚਣ ਲਈ ਟੀਮ "ਪੰਜਾਬ ਦੇ ਸ਼ੇਰ" 'ਤੇ ਮਾਣ: ਮਨਜੀਤ ਸਿੰਘ ਜੀਕੇ

28ਵੀਆਂ ਪੁਰੇਵਾਲ ਖੇਡਾਂ - ਕੁਸ਼ਤੀ ਵਿੱਚ ਭਾਰਤ ਸਮੇਤ ਇਰਾਨ, ਕੈਨੇਡਾ ਤੇ ਬ੍ਰਾਜ਼ੀਲ ਦੇ ਪਹਿਲਵਾਨਾਂ ਨੇ ਜ਼ੋਰ ਦਿਖਾਇਆ

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੌਮੀ ਪੱਧਰ ਦਾ 6 ਏ ਸਾਈਡ ਚੋਥਾ ਹਾਕੀ ਟੂਰਨਾਂਮੈਂਟ ਦੀ ਸ਼ੁਰੂਆਤ