ਨੈਸ਼ਨਲ

ਹੜ੍ਹ ਪ੍ਰਭਾਵਤ ਪੰਜਾਬ ’ਚ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਅਜਨਾਲਾ ਵਿਖੇ ਦੂਜਾ ਰਾਹਤ ਕੇਂਦਰ ਹੋਇਆ ਸਥਾਪਿਤ: ਕਾਲਕਾ, ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 04, 2025 07:03 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਤ ਪੰਜਾਬ ਵਿਚ ਦੂਜਾ ਰਾਹਤ ਕੇਂਦਰ ਅਜਨਾਲਾ ਵਿਖੇ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾ ਡੇਰਾ ਬਾਬਾ ਨਾਨਕ ਦੇ ਡੇਰਾ ਪਠਾਣਾ ਪਿੰਡ ਦੇ ਵਿਚ ਪਿਛਲੇ ਦਸ ਦਿਨਾਂ ਤੋਂ ਲੰਗਰ ਸੇਵਾ ਕਮੇਟੀ ਵੱਲੋ ਚਲਾਈ ਜਾ ਰਹੀ ਹੈ। ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋ ਨੇ ਦੱਸਿਆ ਕਿ ਕਮੇਟੀ ਵੱਲੋਂ ਬਕਾਇਦਾ ਸਟਾਫ ਭੇਜ ਕੇ ਪੰਜਾਬ ਦੇ ਹੜ ਪੀੜਤਾਂ ਦੇ ਲਈ ਲੰਗਰ ਸੇਵਾ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਪੀਣ ਦਾ ਪਾਣੀ, ਦਵਾਈਆਂ, ਸੁੱਖਾ ਰਾਸ਼ਨ ਅਤੇ ਹੋਰ ਜਰੂਰਤ ਦਾ ਸਾਮਾਨ ਲਗਾਤਾਰ ਭੇਜਿਆ ਜਾ ਰਿਆ ਹੈ। ਸਰਦਾਰ ਕਾਲਕਾ, ਸਰਦਾਰ ਕਾਹਲੋ ਦੇ ਨਾਲ ਹੋਰ ਕਮੇਟੀ ਮੈਂਬਰ ਵੀ ਹੜ ਪ੍ਰਭਾਵਿਤ ਖੇਤਰਾਂ ਵਿਚ ਜਾ ਕੇ ਮਦਦ ਪਹੁੰਚਾ ਰਹੇ ਹਨ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਹੈ ਕਿ ਲੋੜੀਂਦਾ ਹਰ ਸਮਾਨ ਇਹਨਾਂ ਰਾਹਤ ਕੈਂਪਾਂ ਵਿਚ ਹੜ੍ਹ ਪੀੜ੍ਹਤਾਂ ਵਾਸਤੇ ਰੱਖਿਆ ਗਿਆ ਹੈ ਜੋ ਕਿਸ਼ਤੀਆਂ ਤੇ ਹੋਰ ਸਾਧਨਾਂ ਰਾਹੀਂ ਪਿੰਡਾਂ ਵਿਚ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅਜਨਾਲਾ ਵਿਚ ਰਮਦਾਸ ਰੋਡ ’ਤੇ ਇਹ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਮੇਟੀ ਵੱਲੋਂ ਡੇਰਾ ਬਾਬਾ ਨਾਨਕ ਵਿਚ ਪਹਿਲਾ ਕੈਂਪ ਸਥਾਪਿਤ ਕੀਤਾ ਗਿਆ ਸੀ ਜਿਸ ਰਾਹੀਂ ਗੁਰਦਾਸਪੁਰ ਜ਼ਿਲ੍ਹੇ ਵਿਚ ਰਾਹਤ ਕਾਰਜਾਂ ਵਾਸਤੇ ਲੋੜੀਂਦੀ ਸਮੱਗਰੀ ਹੜ੍ਹ ਪੀੜ੍ਹਤਾਂ ਵਾਸਤੇ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਨਾਲਾ ਵਿਖੇ ਰਾਹਤ ਕੈਂਪ ਦੀ ਨਿਗਰਾਨੀ ਪੰਜਾਬ ਵਿਖੇ ਧਰਮ ਪ੍ਰਚਾਰ ਦੇ ਮੁਖੀ ਸਰਦਾਰ ਮਨਜੀਤ ਸਿੰਘ ਭੋਮਾ ਵਲੋ ਕੀਤੀ ਜਾਵੇਗੀ। ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਦਿੱਲੀ ਦੀਆਂ ਸੰਗਤਾਂ ਪੰਜਾਬ ਵਿਚ ਹੜ੍ਹਾਂ ਵਿਚ ਫਸੇ ਲੋਕਾਂ ਦੀ ਸੇਵਾ ਵਾਸਤੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ ਤੇ ਸੇਵਾ ਵਿਚ ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬੇਸ਼ੱਕ ਇਸ ਵੇਲੇ ਲੋਕ ਹੜ੍ਹਾਂ ਦੇ ਪਾਣੀ ਵਿਚ ਘਿਰੇ ਹਨ ਪਰ ਪਰਮਾਤਮਾ ਦੀ ਰਹਿਮਤ ਨਾਲ ਪਾਣੀ ਉਤਰਣ ਮਗਰੋਂ ਵੀ ਲੋਕਾਂ ਨੂੰ ਲੋੜੀਂਦੀ ਹਰ ਸੇਵਾ ਪ੍ਰਦਾਨ ਕੀਤੀ ਜਾਵੇਗੀ।
ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹੌਂਸਲਾ ਤੇ ਸੰਜਮ ਰੱਖਣ ਅਤੇ ਅਕਾਲ ਪੁਰਖ ’ਤੇ ਪੂਰਨ ਵਿਸ਼ਵਾਸ ਰੱਖਣ, ਗੁਰੂ ਸਾਹਿਬ ਆਪ ਬਖਸ਼ਿਸ਼ ਕਰਨਗੇ ਤਾਂ ਸਭ ਕੁਝ ਠੀਕ ਹੋਵੇਗਾ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਪੰਜਾਬੀਆਂ ਦੀ ਸੇਵਾ ਵਿਚ ਹਰ ਸਮੇਂ ਹਾਜ਼ਰ ਹੈ ਤੇ ਇਸ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।

Have something to say? Post your comment

 
 
 

ਨੈਸ਼ਨਲ

ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਫੰਡ ਜਮਾ ਕਰਵਾਇਆ

ਤਖ਼ਤ ਪਟਨਾ ਸਾਹਿਬ ਤੋਂ ਨਿਕਲਣ ਵਾਲੀ ਸ਼ਹੀਦੀ ਜਾਗਰਤੀ ਯਾਤਰਾ ਲਈ ਦਿੱਲੀ ਤੋਂ ਪਾਲਕੀ ਬੱਸ ਰਵਾਨਾ

ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਕਰਵਾਏ ਗਏ ਸ਼ਹੀਦੀ ਸਮਾਗਮ

ਪਾਣੀ ਨੂੰ ਹਥਿਆਰ ਬਣਾਉਣ ਦੀ ਨੀਤੀ ਚਿੰਤਾਜਨਕ: ਭਾਈ ਅਮਰੀਕ ਸਿੰਘ ਗਿੱਲ

ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਸਵੰਤ ਸਿੰਘ ਖਾਲੜਾ ਨੂੰ ਕੌਮੀ ਸ਼ਹੀਦ ਐਲਾਨਣ -ਕੀਤੀ ਅਪੀਲ ਗੁਰਪਤਵੰਤ ਸਿੰਘ ਪੰਨੂ ਨੇ

ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਵਿਕਰਮਜੀਤ ਸਿੰਘ ਸਾਹਨੀ ਵਲੋਂ ਮੁਫ਼ਤ ਹੁਨਰ ਸਿਖਲਾਈ ਅਤੇ ਨੌਕਰੀਆਂ ਦੇਣ ਦੀ ਪੇਸ਼ਕਸ਼

ਦਿੱਲੀ ਏਮਜ਼ ਪੰਜਾਬ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ, 22 ਡਾਕਟਰਾਂ ਅਤੇ ਨਰਸਾਂ ਦੀ ਟੀਮ ਰਵਾਨਾ

ਪੰਜਾਬ ਦੇ ਹੜ੍ਹ ਪੀੜ੍ਹਤ ਖੇਤਰਾਂ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦੋ ਟਰੱਕ ਸਮਾਨ ਤੇ ਇਕ ਐਂਬੂਲੈਂਸ ਰਵਾਨਾ

ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਭਲਾਈ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਅਤੇ ਪੀੜਤਾਂ ਦੀ ਮਦਦ ਲਈ ਅਪੀਲ: ਸੀਜੀਪੀਸੀ ਜਮਸ਼ੇਦਪੁਰ

ਸਿੱਖਾਂ ਦੇ ਵਾਰਸ ਬਣੇ ਫਿਰਦੇ ਦਿੱਲੀ ਦੇ ਸਿੱਖ ਨੇਤਾ ਪੰਜਾਬ ਦੇ ਹੜ੍ਹ ਪੀੜ੍ਹਤਾਂ ਲਈ ਕੇਂਦਰ ਕੋਲੋਂ 1 ਲੱਖ ਕਰੋੜ ਦਾ ਪੈਕੇਜ ਜਾਰੀ ਕਰਵਾਣ : ਰਮਨਦੀਪ ਸਿੰਘ ਸੋਨੂੰ