ਅੰਮ੍ਰਿਤਸਰ - ਪੰਜਾਬ ਵਿਚ ਆਏ ਹੜ੍ਹਾਂ ਤੋ ਪ੍ਰਭਾਵਿਤ ਪਰਵਾਰਾਂ ਦੀ ਮਦਦ ਦੇ ਲਈ ਸ਼ੋ੍ਰਮਣੀ ਕਮੇਟੀ ਵਲੋ ਇਕਠੀ ਕੀਤੀ ਜਾ ਰਹੀ ਆਰਥਿਕ ਸਹਾਇਤਾ ਵਿਚ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਫੰਡ ਜਮਾ ਕਰਵਾਇਆ। ਜਾਣਕਾਰੀ ਮੁਤਾਬਿਕ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਤੇ ਸਹਿ ਸੂਚਨਾ ਅਧਿਕਾਰੀ ਸ੍ਰ ਰਣਧੀਰ ਸਿੰਘ ਨੇ ਸੂਚਨਾ ਕੇਂਦਰ ਸ੍ਰੀ ਦਰਬਾਰ ਸਾਹਿਬ ਵਲੋ ਹੜ੍ਹ ਪੀੜਤਾ ਦੀ ਮਦਦ ਲਈ 25 ਹਜਾਰ ਇਕ ਸੋ ਰੁਪਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਭਗਵੰਤ ਸਿੰਘ ਧਗੇੜਾ ਨੂੰ ਸੌਪੇ। ਇਸ ਮੌਕੇ ਤੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਨੇ ਦਸਿਆ ਕਿ ਪੰਜਾਬ ਇਸ ਸਮੇ ਬੇਹਦ ਨਾਜੁਕ ਹਲਾਤਾਂ ਵਿਚੋ ਲੰਘ ਰਿਹਾ ਹੈ। ਲੋੜਵੰਦਾਂ ਦੀ ਸਹਾਇਤਾ ਲਈ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਿਨ ਰਾਤ ਯਤਨਸ਼ੀਲ ਹਨ ਤੇ ਖੁਦ ਹੜ੍ਹਾਂ ਦੀ ਮਾਰ ਝਲ ਰਹੇ ਪਿੰਡਾਂ ਵਿਚ ਪਹੁੰੁਚ ਕਰ ਰਹੇ ਹਨ। ਉਨਾਂ ਦੇ ਜਜਬੇ ਨੂੰ ਦੇਖ ਕੇ ਅਸੀ ਮਹਿਸੂਸ ਕੀਤਾ ਕਿ ਅਸੀ ਆਪਣੇ ਵਲੋ ਜੋ ਬਣਦੀ ਸੇਵਾਾ ਹੈ ਉਹ ਦਫਤਰ ਜਮਾਂ ਕਰਵਾਈਏ। ਇਸ ਤੋ ਪਹਿਲਾਂ ਅਸੀ ਇਕ ਦਿਨ ਦੀ ਤਨਖਾਹ ਖਜਾਨੇ ਵਿਚ ਜਮਾਂ ਕਰਵਾ ਚੁੱਕੇ ਹਾਂ ਤੇ ਹੁਣ ਇਕ ਤੁੱਛ ਭੇਟ ਲੈ ਕੇ ਹਾਜਰ ਹੋਏ ਹਾਂ।ਇਸ ਮੌਕੇ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ ਭਗਵੰਤ ਸਿੰਘ ਧਗੇੜਾ ਨੇ ਸੂਚਨਾ ਕੇਂਦਰ ਦੇ ਸਾਰੇ ਸਟਾਫ ਦਾ ਧਨਵਾਦ ਕਰਦਿਆਂ ਉਨਾਂ ਦੇ ਸੇਵਾ ਦੇ ਜਜਬੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਸ੍ਰ ਨਰਿੰਦਰ ਸਿੰਘ ਮਥਰੇਵਾਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਵੀ ਹਾਜਰ ਸਨ।