ਨਵੀਂ ਦਿੱਲੀ- ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਮੁਫ਼ਤ ਹੁਨਰ ਸਿਖਲਾਈ ਅਤੇ ਨੌਕਰੀਆਂ ਦੇਣ ਦੀ ਪੇਸ਼ਕਸ਼ ਕੀਤੀ ਹੈ । ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਐਨਜੀਓ, ਸੰਨ ਫਾਊਂਡੇਸ਼ਨ, ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿੱਚ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰੇਗਾ ਅਤੇ ਸਾਰੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਰਿਸ਼ਤੇਦਾਰਾਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰੇਗਾ। ਡਾ. ਸਾਹਨੀ ਨੇ ਕਿਹਾ ਕਿ ਉਹ ਯੋਗ ਲਾਭਪਾਤਰੀਆਂ ਦੀਆਂ ਸੂਚੀਆਂ ਤਿਆਰ ਕਰਨ ਅਤੇ ਸਾਂਝੀਆਂ ਕਰਨ ਲਈ ਡੀਸੀ ਅਤੇ ਐਸ ਡੀ ਐਮ ਤੋਂ ਸਹਾਇਤਾ ਦੀ ਮੰਗ ਰਹੇ ਹਨ। ਡਾ. ਸਾਹਨੀ ਨੇ ਮੋਟਰਬੋਟਾਂ, ਐਂਬੂਲੈਂਸਾਂ, ਮੈਡੀਕਲ ਅਤੇ ਸਫਾਈ ਕਿੱਟਾਂ, ਸੈਨੇਟਰੀ ਪੈਡ ਅਤੇ ਤਰਪਾਲਾਂ ਦੀ ਤੁਰੰਤ ਸਪਲਾਈ ਤੋਂ ਇਲਾਵਾ, ਲੰਬੇ ਸਮੇਂ ਦੇ ਪੁਨਰਵਾਸ ਦੇ ਹਿੱਸੇ ਵਜੋਂ ਕਣਕ ਦੀ ਬਿਜਾਈ ਲਈ ਡੀਸਿਲਟਿੰਗ ਮਸ਼ੀਨਾਂ, ਘਰਾਂ ਦੀ ਮੁਰੰਮਤ ਅਤੇ ਖੇਤੀਬਾੜੀ ਇਨਪੁੱਟ ਪ੍ਰਦਾਨ ਕਰਨ ਲਈ ਆਪਣੇ ਵਲੋਂ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ 'ਤੇ ਤਾਲਮੇਲ ਅਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।