ਨੈਸ਼ਨਲ

ਨਿਊਜੀਲੈਂਡ ਦੇ ਗੁਰਦੁਆਰਾ ਨਾਨਕਸਰ ਮੈਨੁਰੇਵਾ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਗਿਆ ਸਮਾਗਮ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | June 08, 2025 08:27 PM
ਨਵੀਂ ਦਿੱਲੀ - ਨਿਊਜੀਲੈਂਡ ਦੇ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ, ਮੈਨੁਰੇਵਾ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ । ਇਸ ਵਿਸ਼ੇਸ਼ ਪ੍ਰੋਗਰਾਮ ਲਈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸੇਵਾਦਾਰਾਂ ਨੇ ਸਹਿਯੋਗ ਕਰਦਿਆਂ ਪ੍ਰਬੰਧ ਕੀਤਾ ਸੀ । ਇਸ ਮੌਕੇ ਭਾਈ ਸੁਰਿੰਦਰ ਸਿੰਘ ਜੀ ਨੇ ਕੀਰਤਨ ਅਤੇ ਭਾਈ ਜਸਵੰਤ ਸਿੰਘ ਦੀਵਾਨਾ ਦੇ ਢਾਡੀ ਜੱਥੇ ਨੇ ਜੋਸ਼ੀਲਿਆ ਵਾਰਾਂ ਰਾਹੀਂ ਸਿੱਖ ਮਰਜੀਵੜਿਆ ਦੀ ਗਾਥਾਵਾਂ ਦਾ ਵਰਨਣ ਕਰਣ ਦੇ ਨਾਲ ਸਮੇਂ ਦੀ ਸਰਕਾਰ ਵਲੋਂ ਸਿੱਖਾਂ ਉਪਰ ਢਾਹੇ ਗਏ ਜ਼ੁਲਮਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਸੀ । ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਗੈਲਰੀ ਵਿਚ ਘੱਲੂਘਾਰੇ ਸਬੰਧੀ ਫੋਟੋ ਪ੍ਰਦਰਸ਼ਨੀ ਲਾਈ ਗਈ ਸੀ ਜਿਸ ਰਾਹੀਂ ਵੀਂ ਸੰਗਤ ਨੂੰ ਇਤਿਹਾਸ ਤੋ ਜਾਣੂ ਕਰਵਾਇਆ ਗਿਆ ਤੇ ਇਹ ਪ੍ਰਦਰਸ਼ਨੀ ਸੰਗਤਾਂ ਚ ਖਿੱਚ ਦਾ ਕੇਂਦਰ ਬਣੀ ਹੋਈ ਸੀ । ਗੁਰੂ ਘਰ ਨੂੰ ਖਾਲਸਾਈ ਝੰਡਿਆ ਨਾਲ ਸਜਾਇਆ ਗਿਆ ਸੀ। ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਭਾਈ ਚਰਨ ਸਿੰਘ ਦੇ ਨਾਲ ਗਰਨੇਤ ਸਿੰਘ, ਬਲਜਿੰਦਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਨਾਲ ਹੀ ਕੌਮ ਦੀ ਅਜ਼ਾਦੀ ਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਵੱਧ ਚੱੜ ਕੇ ਸਹਿਯੋਗ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਭਾਰੀ ਗਿਣਤੀ ਚ ਸੰਗਤ ਨੇ ਹਿੱਸਾ ਲੈ ਕੇ ਸ਼ਹੀਦ ਸਿੰਘ ਸਿੰਘਣੀਆਂ ਭੂੰਜਗੀ ਅਤੇ ਬਜ਼ੁਰਗਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ ਪ੍ਰੋਗਰਾਮ ਦੀ ਸਮਾਪਤੀ ਤੇ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ। ਹਾਜ਼ਿਰੀਨ ਸੰਗਤਾਂ ਵਲੋਂ ਗੁਰੂਘਰ ਦੀ ਪ੍ਰਬੰਧਕ ਕਮੇਟੀ ਦੇ ਨਾਲ ਨੌਜੁਆਨ ਸੇਵਾਦਾਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਬਦੌਲਤ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਤੇ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅੱਗੇ ਵੀਂ ਪ੍ਰਬੰਧਕ ਕਮੇਟੀ ਪੰਥ ਦੇ ਅਹਿਮ ਦਿਹਾੜੇਆਂ ਮੌਕੇ ਇਸੇ ਤਰ੍ਹਾਂ ਪ੍ਰੋਗਰਾਮ ਉਲੀਕਦੇ ਰਹਿਣਗੇ ।08:19 PM
 
 

Have something to say? Post your comment

 
 
 

ਨੈਸ਼ਨਲ

ਤਰਲੋਚਨ ਸਿੰਘ ਸਾਬਕਾ ਐਮਪੀ ਵਲੋਂ ਪੰਜ ਪਿਆਰਿਆਂ ਨੂੰ 'ਪੰਜ ਹਿੰਦੂ' ਦਸ ਕੇ ਇਤਿਹਾਸ ਨੂੰ ਵਿਗਾੜਨ ਦੀ ਸਾਜ਼ਿਸ਼ ਦਾ - ਸਰਨਾ

ਦਿੱਲੀ ਕਮੇਟੀ ਦੀ ਬਦਹਾਲੀ ਲਈ ਮੌਜੂਦਾ ਪ੍ਰਬੰਧਕ ਜ਼ਿੰਮੇਵਾਰ : ਜਸਮੀਤ ਸਿੰਘ ਪੀਤਮਪੁਰਾ

‘ਕੌਰਨਾਮਾ-2’ ਜਨਰਲ ਸ਼ਹੀਦ ਭਾਈ ਪੰਜਵੜ੍ਹ ਦੀ ਬਰਸੀ ’ਤੇ ਸ਼ਹੀਦ ਸਿੰਘਣੀਆਂ ਦੇ ਵਾਰਸਾਂ ਵੱਲੋਂ ਜਾਰੀ

ਦਿੱਲੀ ਕਮੇਟੀ ਪੰਥ ਵਿਰੁੱਧ ਪੈਂਦੀਆਂ ਪੋਸਟਾਂ ਦੀ ਨਿਗਰਾਨੀ ਲਈ ਮਜਬੂਤ ਆਈ ਟੀ ਵਿੰਗ ਬਣਾਵੇ- ਪਰਮਜੀਤ ਸਿੰਘ ਵੀਰਜੀ

ਕੇਰਲਾ ਦੀ ਨਰਸ ਬੀਬੀ ਦੀ ਫ਼ਾਂਸੀ ਨੂੰ ਰੋਕਣ ਲਈ ਆਵਾਜ ਉਠਾਉਣ ਵਾਲੀ ਸੁਪਰੀਮ ਕੋਰਟ ਸ. ਬਲਵੰਤ ਸਿੰਘ ਰਾਜੋਆਣਾ ਬਾਰੇ ਚੁੱਪ ਕਿਉਂ ? : ਮਾਨ

ਜਗਦੀਸ਼ ਟਾਈਟਲਰ ਦੇ ਖਿਲਾਫ ਪੁੱਲ ਬੰਗਸ਼ ਮਾਮਲੇ ’ਚ ਪ੍ਰਮੁੱਖ ਗਵਾਹ ਹਰਪਾਲ ਕੌਰ ਨੇ ਦਰਜ ਕਰਵਾਏ ਬਿਆਨ

ਸਿੱਖ ਬੀਬੀਆਂ ਦੀ ਸ਼ਹਾਦਤਾਂ ਦੀ ਗਾਥਾ ‘ਕੌਰਨਾਮਾ-2’ ਜਰਨਲ ਲਾਭ ਸਿੰਘ ਪੰਜਵੜ੍ਹ ਦੀ ਬਰਸੀ ਮੌਕੇ ਕੀਤੀ ਜਾਵੇਗੀ ਜਾਰੀ-ਭਾਈ ਦਲਜੀਤ ਸਿੰਘ

ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਬੁੱਤ ਲਗਵਾਣ ਦੇ ਫੈਸਲੇ ਦਾ ਮੁੱਖਮੰਤਰੀ ਹਰਿਆਣਾ ਦਾ ਧੰਨਵਾਦ: ਤਰਲੋਚਨ ਸਿੰਘ

ਦਿੱਲੀ ਯੂਨੀਵਰਸਿਟੀ ਸਿਖ ਸ਼ਹਾਦਤਾਂ ਦੇ ਇਤਿਹਾਸ ਬਾਰੇ ਸਿੱਖ ਇਤਿਹਾਸਕਾਰ, ਬੁਧੀਜੀਵੀ, ਐਸਜੀਪੀਸੀ, ਦਿੱਲੀ ਕਮੇਟੀ ਨਾਲ ਸੰਪਰਕ ਕਰੇ: ਕੌਛੜ

ਦਿੱਲੀ ਗੁਰਦੁਆਰਾ ਕਮੇਟੀ ਨੇ ਦੇਸ਼ ਦੇ ਕੋਨੇ-ਕੋਨੇ ਵਿਚ ਮਸਲਿਆਂ ਦੇ ਹੱਲ ਲਈ ਪਹੁੰਚ ਕਰਕੇ ਸਿੱਖਾਂ ਦੀ ਬਾਂਹ ਫੜੀ: ਕਾਲਕਾ, ਕਾਹਲੋਂ